ਸੰਤ ਤੇ ਜੇਲਰ ਦੀ ਬੇਟੀ ਦੀ ਆਪਸ 'ਚ ਗੱਲ-ਬਾਤ ਹੋ ਗਈ। ਦੋਵਾਂ ਨੂੰ ਕਦੋਂ ਪਿਆਰ ਹੋ ਗਿਆ ਉਨ੍ਹਾਂ ਨੂੰ ਖੁਦ ਨੂੰ ਅੰਦਾਜ਼ਾ ਨਹੀਂ ਲੱਗਿਆ ਤੇ ਫਿਰ ਉਹ ਦਿਨ ਆ ਗਿਆ ਜਦੋਂ ਵੈਲੇਨਟਾਈਨ ਨੂੰ ਫਾਸੀ ਹੋਣ ਵਾਲੀ ਸੀ। ਜਿਸ ਤੋਂ ਪਹਿਲਾਂ ਉਨ੍ਹਾਂ ਨੂੰ ਜੇਲਰ ਤੋਂ ਕਾਗਜ਼, ਕਲਮ ਮੰਗ ਕੇ ਉਨ੍ਹਾਂ ਦੀ ਬੇਟੀ ਲਈ ਖੱਤ ਲਿਖਿਆ, 'ਤੇਰਾ ਵੈਲੇਨਟਾਈਨ' ਤੇ ਇਹ ਦਿਨ ਸੀ 14 ਫਰਵਰੀ। ਉਦੋਂ ਤੋਂ ਇਸ ਦਿਨ ਨੂੰ ਵੈਲੇਨਟਾਈਨ ਡੇਅ ਦੇ ਰੂਪ 'ਚ ਮਨਾਇਆ ਜਾਣ ਲੱਗਿਆ।

ਵੈਲੇਨਟਾਈਨ ਡੇਅ ਮਨਾਉਣ ਦਾ ਇਤਿਹਸ ਕਾਫੀ ਰੌਚਕ ਹੋਣ ਦੇ ਨਾਲ ਹੀ ਥੋੜਾ ਦੁਖ ਭਰਿਆ ਵੀ ਹੈ। ਕਦੋਂ ਤੇ ਕਿਵੇਂ ਇਸ ਦੀ ਸ਼ੁਰੂਆਤ ਹੋਈ ਸੀ । ਹਰ ਪਿਆਰ ਕਰਨ ਦੇ ਜਦੋਂ ਪਿਆਰ 'ਚ ਹੁੰਦਾ ਹੈ ਜਾਂ ਧੋਖਾ ਖਾਂਦਾ ਹੈ ਤਾਂ ਇਹ ਸਵਾਲ ਜਾਣਨਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਪੂਰੀ ਖਬਰ।ਵੈਲੇਟਾਈਨ ਡੇਅ ਦਾ ਇਤਿਹਾਸ
ਤੀਸਰੀ ਸ਼ਤਾਬਦੀ 'ਚ ਰੋਮ 'ਚ ਇਕ ਕਲਾਡਿਅਸ ਨਾਮਕ ਰਾਜਾ ਹੋਇਆ ਕਰਦਾ ਸੀ ਜੋ ਬਹੁਤ ਬੇਰਹਿਮ ਸੀ। ਉਸਦਾ ਅਜਿਹਾ ਮੰਨਣਾ ਸੀ ਕਿ ਰਿਸ਼ਤਿਆਂ 'ਚ ਬੰਨ੍ਹਿਆ ਵਿਅਕਤੀ ਕਦੇ ਅੱਗੇ ਨਹੀਂ ਵੱਧ ਸਕਦਾ। ਪਿਆਰ ਤੇ ਵਿਆਹ ਸਿਰਫ ਵਿਅਕਤੀ ਨੂੰ ਕਮਜ਼ੋਰ ਹੀ ਬਣਾਉਂਦੇ ਹਨ। ਬਹੁਤ ਸਾਰੀਆਂ ਜ਼ਿੰਮੇਵਾਰੀਆਂ ਕੇ ਮੋਹਮਾਇਆ ਦੇ ਜਾਲ 'ਚ ਫੱਸ ਕੇ ਕਈ ਵਾਰ ਸਹੀ ਫੈਸਲਾ ਨਹੀਂ ਲੈ ਸਕਦਾ।
ਇਨ੍ਹਾਂ ਚੀਜ਼ਾਂ ਕਾਰਨ ਉਸਨੇ ਆਪਣੀ ਪ੍ਰਜਾ 'ਚ ਕਿਸੇ ਵੀ ਸੈਨਿਕ ਨੂੰ ਵਿਆਹ ਨਾ ਕਰਨ ਦੀ ਸਖਤ ਹਦਾਇਤ ਦਿੱਤੀ ਹੋਈ ਸੀ, ਜਿਸ ਨੂੰ ਨਾ ਚਾਹੁੰਦੇ ਹੋਏ ਵੀ ਸੈਨਿਕਾਂ ਨੂੰ ਮੰਨਣਾ ਪੈਂਦਾ ਸੀ ਕਿਉਂਕਿ ਫੈਸਲੇ ਦੇ ਖਿਲਾਫ ਜਾਣ ਦੀ ਕਿਸੇ ਦੀ ਵੀ ਹਿੰਮਤ ਨਹੀਂ ਸੀ। ਕਲਾਡਿਅਸ ਦੀ ਪ੍ਰਜਾ 'ਚ ਹੀ ਇਕ ਸੰਤ ਹੋਇਆ ਕਰਦਾ ਸੀ, ਜਿਸ ਦਾ ਨਾਮ ਵੈਲੇਨਟਾਈਨ ਸੀ, ਜਿਨ੍ਹਾਂ ਨੇ ਇਸ ਗੱਲ ਨੂੰ ਬਿਲਕੁਲ ਗਲਤ ਦੱਸਦਿਆਂ ਪਿਆਰ ਤੇ ਵਿਆਹ ਦਾ ਖੂਬ ਪ੍ਰਚਾਰ ਤੇ ਪ੍ਰਸਾਰ ਕੀਤਾ। ਇਥੇ ਤਕ ਕਿ ਰਾਜਾ ਨੂੰ ਛਿਪ ਕੇ ਸੈਨਿਕਾਂ ਨੇ ਵਿਆਹ ਵੀ ਕਰਵਾਏ ਸਨ ਪਰ ਉਨ੍ਹਾਂ ਦਾ ਇਹ ਕੰਮ ਬਹੁਤ ਦਿਨਾਂ ਤਕ ਨਹੀਂ ਚੱਲ ਸਕਿਆ। ਜਦੋਂ ਇਸ ਗੱਲ ਦਾ ਉਸ ਨੂੰ ਪਤਾ ਲੱਗਿਆ ਤਾਂ ਉਸਨੇ ਆਪਣਾ ਗੁੱਸਾ ਸੰਤ ਨੂੰ ਫਾਸੀ ਦੀ ਸਜ਼ਾ ਸੁਣਾ ਕੇ ਕੱਢਿਆ। ਕੁਝ ਦਿਨਾਂ ਤਕ ਸੰਤ ਵੈਲੇਨਟਾਈਨ ਨੂੰ ਜੇਲ੍ਹ 'ਚ ਬੰਦ ਰੱਖਿਆ ਗਿਆ। ਵੈਲੇਨਟਾਈਨ ਆਪਣੀਆਂ ਦਿਵਯ ਸ਼ਕਤੀਆਂ ਲਈ ਕਾਫੀ ਮਸ਼ਹੂਰ ਸਨ। ਜਦੋਂ ਉਹ ਜੇਲ੍ਹ 'ਚ ਬੰਦ ਸੀ ਤਾਂ ਉਨ੍ਹਾਂ ਨੂੰ ਮਿਲਣ ਲਈ ਇਕ ਦਿਨ ਜੇਲਰ Asterius ਆਇਆ। ਜਿਸ ਦਾ ਕਾਰਨ ਉਸ ਦੀ ਅੰਨ੍ਹੀ ਲੜਕੀ ਸੀ। ਉਸਨੇ ਸੰਤ ਨੂੰ ਪ੍ਰਾਰਥਨਾ ਕੀਤੀ ਕਿ ਉਹ ਆਪਣੀਆਂ ਸ਼ਕਤੀਆਂ ਰਾਹੀਂ ਉਸਦੀ ਬੇਟੀ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਲਿਆ ਦੇਵੇ ਕਿਉਂਕਿ ਵੈਲੇਨਟਾਈਨ ਇਕ ਸੰਤ ਸਨ ਤੇ ਸਾਰਿਆਂ ਦੀ ਸਹਾਇਤਾ ਕਰਨਾ ਉਨ੍ਹਾਂ ਦਾ ਸੁਭਾਅ ਸੀ ਤਾਂ ਉਸ ਦੌਰਾਨ ਵੀ ਉਹ ਉਸ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਦੀ ਕਿਰਪਾ ਨਾਲ ਜੇਲਰ ਦੀ ਲੜਕੀ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ। ਜਿਸ ਤੋਂ ਬਾਅਦ ਸੰਤ ਤੇ ਜੇਲਰ ਦੀ ਬੇਟੀ ਦੀ ਆਪਸ 'ਚ ਗੱਲ-ਬਾਤ ਹੋ ਗਈ। ਦੋਵਾਂ ਨੂੰ ਕਦੋਂ ਪਿਆਰ ਹੋ ਗਿਆ ਉਨ੍ਹਾਂ ਨੂੰ ਖੁਦ ਨੂੰ ਅੰਦਾਜ਼ਾ ਨਹੀਂ ਲੱਗਿਆ ਤੇ ਫਿਰ ਉਹ ਦਿਨ ਆ ਗਿਆ ਜਦੋਂ ਵੈਲੇਨਟਾਈਨ ਨੂੰ ਫਾਸੀ ਹੋਣ ਵਾਲੀ ਸੀ। ਜਿਸ ਤੋਂ ਪਹਿਲਾਂ ਉਨ੍ਹਾਂ ਨੂੰ ਜੇਲਰ ਤੋਂ ਕਾਗਜ਼, ਕਲਮ ਮੰਗ ਕੇ ਉਨ੍ਹਾਂ ਦੀ ਬੇਟੀ ਲਈ ਖੱਤ ਲਿਖਿਆ, 'ਤੇਰਾ ਵੈਲੇਨਟਾਈਨ' ਤੇ ਇਹ ਦਿਨ ਸੀ 14 ਫਰਵਰੀ। ਉਦੋਂ ਤੋਂ ਇਸ ਦਿਨ ਨੂੰ ਵੈਲੇਨਟਾਈਨ ਡੇਅ ਦੇ ਰੂਪ 'ਚ ਮਨਾਇਆ ਜਾਣ ਲੱਗਿਆ। ਪੱਛਮੀ ਦੇਸ਼ਾਂ 'ਚ ਹੀ ਨਹੀਂ ਸਗੋਂ ਭਾਰਤ 'ਚ ਵੀ ਇਸ ਦਿਨ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ।
ਕਿਵੇਂ ਕਰ ਸਕਦੇ ਹਾਂ ਇਸ ਦਿਨ ਨੂੰ ਸੈਲੀਬ੍ਰੇਟ
1. ਤੁਸੀਂ ਜਿਸ ਨੂੰ ਪਿਆਰ ਕਰਦੇ ਹੋ ਉਸ ਨੂੰ ਰੋਮਾਂਟਿਕ ਡੇਟ 'ਤੇ ਲੈ ਕੇ ਜਾਓ।
2. ਫੁੱਲ, ਤੋਹਫੇ ਤੇ ਲਵ ਨੋਟਸ ਦੇ ਕੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ।
3. ਕੋਈ ਚੰਗੀ ਜਗ੍ਹਾ ਬੁੱਕ ਕਰਕੇ ਉਨ੍ਹਾਂ ਦੇ ਪਸੰਦ ਦੀਆਂ ਚੀਜ਼ਾਂ, ਜਿਵੇਂ ਖਾਣਾ, ਡੈਕੋਰੇਸ਼ਨ ਤੇ ਫਿਲਮ ਦੇਖਣ ਦਾ ਪਲਾਨ ਕਰੋ।
4. ਚੱਗੀ ਜਗੀ ਰਿੰਗ ਦੇ ਕੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕਰੋ।
5. ਲਾਂਗ ਡਰਾਈਵ 'ਤੇ ਲਿਜਾ ਕੇ ਆਪਣੀਆਂ ਫੀਲਿੰਗਸ ਸ਼ੇਅਰ ਕਰ ਸਕਦੇ ਹੋ।
6. ਉਂਝ ਤਾਂ ਭੀੜ ਵਾਲੀ ਥਾਂ 'ਚ ਗੋਡਿਆਂ ਦੇ ਭਾਰ ਬਹਿ ਕੇ ਪ੍ਰਪੋਜ਼ ਕਰਨ ਦਾ ਆਈਡੀਆ ਵੀ ਕਮਾਲ ਹੋਵੇਗਾ, ਜਿਸ ਨੂੰ ਉਹ ਮਨ੍ਹਾ ਨਹੀਂ ਕਰ ਸਕਣਗੇ।