Happy Lohri 2020 : ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਉੱਤਰੀ ਭਾਰਤ ਖਾਸਕਰ ਹਰਿਆਣਾ, ਪੰਜਾਬ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਨਵੀਂ ਦਿੱਲੀ : Happy Lohri 2020 Wishes, ਦੇਸ਼ ਭਰ ਵਿਚ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਲੋਹੜੀ ਨੂੰ ਸਰਦੀਆਂ ਦੇ ਜਾਣ ਅਤੇ ਬਸੰਤ ਰੁੱਤ ਦੇ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ। ਇਹ ਤਿਉਹਾਰ ਖ਼ਾਸਕਰ ਨਵੀਆਂ ਫ਼ਸਲਾਂ ਦੀ ਕਟਾਈ ਮੌਕੇ ਮਨਾਇਆ ਜਾਂਦਾ ਹੈ। ਰਵਾਇਤੀ ਤੌਰ 'ਤੇ ਲੋਹੜੀ ਦਾ ਤਿਉਹਾਰ ਕੁਦਰਤ ਨੂੰ ਧੰਨਵਾਦ ਕਹਿਣ ਲਈ ਮਨਾਇਆ ਜਾਂਦਾ ਹੈ। ਮਕਰ ਸਕਰਾਂਤੀ ਦੀ ਪਹਿਲੀ ਸ਼ਾਮ ਲੋਕ ਗੀਤ, ਰੰਗ-ਬਿਰੰਗੀਆਂ ਪੁਸ਼ਾਕਾਂ ਵਿਚ ਨੱਚਣ ਆਦਿ ਨਾਲ ਫਸਲਾਂ ਦਾ ਘਰ-ਘਰ ਸਵਾਗਤ ਕੀਤਾ ਜਾਂਦਾ ਹੈ।
ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਉੱਤਰੀ ਭਾਰਤ ਖਾਸਕਰ ਹਰਿਆਣਾ, ਪੰਜਾਬ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕਿਸੇ-ਨਾ-ਕਿਸੇ ਨਾਂ ਨਾਲ ਮਕਰ ਸੰਕ੍ਰਾਂਤੀ ਵਾਲੇ ਦਿਨ ਜਾਂ ਉਸ ਦੇ ਨਾਲ-ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਕੋਈ-ਨਾ-ਕੋਈ ਤਿਉਹਾਰ ਮਨਾਇਆ ਜਾਂਦਾ ਹੈ।
ਮਕਰ ਸੰਕ੍ਰਾਂਤੀ ਵਾਲੇ ਦਿਨ ਤਮਿਲ ਹਿੰਦੂ ਪੋਂਗਲ ਦਾ ਤਿਉਹਾਰ ਮਨਾਉਂਦੇ ਹਨ। ਅਸਾਮ ਵਿਚ ਬੀਹੂ ਦੇ ਰੂਪ ਵਿਚ ਇਹ ਤਿਉਹਾਰ ਮਨਾਉਣ ਦੀ ਪਰੰਪਰਾ ਹੈ। ਇਸ ਤਰ੍ਹਾਂ ਲਗਪਗ ਪੂਰੇ ਭਾਰਤ ਵਿਚ ਇਹ ਵੱਖ-ਵੱਖ ਰੂਪਾਂ ਵਿਚ ਮਨਾਇਆ ਜਾਂਦਾ ਹੈ।
ਲੋਹੜੀ ਦਾ ਆਪਣਾ ਵੱਖਰਾ ਹੀ ਮਹੱਤਵ ਹੈ। ਇਸ ਦਿਨ ਤੁਸੀਂ ਆਪਣੇ ਦੋਸਤਾਂ ਪਰਿਵਾਰ ਵਾਲਿਆਂ ਨੂੰ ਕੁਝ ਚੋਣਵੇ ਮੈਸੇਜ ਭੇਜ ਕੇ ਸ਼ੁਭਕਾਮਨਾਵਾਂ ਭੇਜ ਸਕਦੇ ਹੋ....