ਕੁਝ ਲੋਕ ਇਸ 'ਟੂ-ਡੂ ਲਿਸਟ' ਨੂੰ ਫਾਲੋ ਵੀ ਕਰਦੇ ਹਨ, ਪਰ ਫਿਰ ਉਹੀ ਪੁਰਾਣਾ ਤਰੀਕਾ ਸ਼ੁਰੂ ਹੋ ਜਾਂਦਾ ਹੈ—ਕੰਮਾਂ ਨੂੰ ਅੱਗੇ ਪਾਉਣ ਦਾ। ਆਖ਼ਰ ਅਜਿਹਾ ਹੋਣ ਦੀ ਵਜ੍ਹਾ ਕੀ ਹੈ ਅਤੇ ਟੂ-ਡੂ ਲਿਸਟ ਨੂੰ ਪੂਰਾ ਕਰਨਾ ਇੰਨਾ ਮੁਸ਼ਕਲ ਕਿਉਂ ਹੋ ਜਾਂਦਾ ਹੈ

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਸ਼ਾਇਦ ਤੁਹਾਡੇ ਨਾਲ ਵੀ ਹੁੰਦਾ ਹੋਵੇਗਾ ਕਿ ਵੀਕੈਂਡ 'ਤੇ ਡਾਇਰੀ ਜਾਂ ਮੋਬਾਈਲ 'ਤੇ ਉਨ੍ਹਾਂ ਕੰਮਾਂ ਦੀ ਲਿਸਟ ਬਣਦੀ ਹੋਵੇਗੀ, ਜੋ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਪੂਰੇ ਕਰਨੇ ਹੁੰਦੇ ਹਨ। ਕੁਝ ਲੋਕ ਇਸ 'ਟੂ-ਡੂ ਲਿਸਟ' ਨੂੰ ਫਾਲੋ ਵੀ ਕਰਦੇ ਹਨ, ਪਰ ਫਿਰ ਉਹੀ ਪੁਰਾਣਾ ਤਰੀਕਾ ਸ਼ੁਰੂ ਹੋ ਜਾਂਦਾ ਹੈ—ਕੰਮਾਂ ਨੂੰ ਅੱਗੇ ਪਾਉਣ ਦਾ। ਆਖ਼ਰ ਅਜਿਹਾ ਹੋਣ ਦੀ ਵਜ੍ਹਾ ਕੀ ਹੈ ਅਤੇ ਟੂ-ਡੂ ਲਿਸਟ ਨੂੰ ਪੂਰਾ ਕਰਨਾ ਇੰਨਾ ਮੁਸ਼ਕਲ ਕਿਉਂ ਹੋ ਜਾਂਦਾ ਹੈ, ਆਓ ਜਾਣਦੇ ਹਾਂ-
ਇਨ੍ਹਾਂ ਵਜ੍ਹਾ ਕਰਕੇ ਫੇਲ੍ਹ ਹੋ ਜਾਂਦੀ ਹੈ 'ਟੂ-ਡੂ ਲਿਸਟ'
ਬਹੁਤ ਜ਼ਿਆਦਾ ਲੰਬੀ ਹੁੰਦੀ ਹੈ: ਅਸੀਂ ਜੋਸ਼ ਵਿੱਚ ਆ ਕੇ ਇੱਕ ਲੰਬੀ-ਚੌੜੀ ਲਿਸਟ ਬਣਾ ਲੈਂਦੇ ਹਾਂ, ਜੋ ਪ੍ਰੇਰਿਤ ਕਰਨ ਦੀ ਬਜਾਏ ਨਿਰਾਸ਼ ਕਰ ਦਿੰਦੀ ਹੈ। ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਕੰਮ ਦੀ ਸ਼ੁਰੂਆਤ ਕਿੱਥੋਂ ਕਰੀਏ ਤੇ ਕਿਸ ਕੰਮ ਨੂੰ ਪਹਿਲਾਂ ਕਰੀਏ।
ਦਬਾਅ ਮਹਿਸੂਸ ਹੁੰਦਾ ਹੈ: ਲਿਸਟ ਬਣਾ ਲੈਣ ਨਾਲ ਲਗਾਤਾਰ ਕੰਮ ਨੂੰ ਚੈੱਕ ਕਰਨ ਦਾ ਦਬਾਅ ਬਣਿਆ ਰਹਿੰਦਾ ਹੈ ਕਿ ਉਹ ਪੂਰੇ ਹੋਏ ਜਾਂ ਨਹੀਂ। ਜੇਕਰ ਮਿੱਥੇ ਸਮੇਂ 'ਤੇ ਕੰਮ ਪੂਰੇ ਨਹੀਂ ਹੁੰਦੇ, ਤਾਂ ਤਣਾਅ ਹੋਰ ਵਧ ਜਾਂਦਾ ਹੈ।
ਵੱਖਰੀ ਤਾਕਤ ਚਾਹੀਦੀ ਹੈ : ਅਸੀਂ ਕੰਮਾਂ ਦੀ ਲਿਸਟ ਇਸ ਤਰ੍ਹਾਂ ਤਿਆਰ ਕਰਦੇ ਹਾਂ ਜਿਵੇਂ ਸਾਰੇ ਕੰਮਾਂ ਨੂੰ ਪੂਰੇ ਕਰਨ ਲਈ ਇੱਕੋ ਜਿਹੀ ਤਾਕਤ ਚਾਹੀਦੀ ਹੋਵੇ। ਇਸ ਨਾਲ ਹੋਰ ਵੀ ਘਬਰਾਹਟ ਮਹਿਸੂਸ ਹੋਣ ਲੱਗਦੀ ਹੈ। ਅਜਿਹੀ ਟੂ-ਡੂ ਲਿਸਟ ਵਿੱਚ ਐਨਰਜੀ ਦੇ ਲੈਵਲ, ਟਾਈਮ ਜਾਂ ਫੋਕਸ ਦਾ ਜ਼ਿਕਰ ਹੀ ਨਹੀਂ ਹੁੰਦਾ।
ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ: ਭਾਵੇਂ ਅਸੀਂ ਟੂ-ਡੂ ਲਿਸਟ ਫਾਲੋ ਕਰਨ ਦੀ ਕੋਸ਼ਿਸ਼ ਕਰੀਏ, ਪਰ ਅੱਜ ਵਰਗਾ ਦਿਨ ਕੱਲ੍ਹ ਵੀ ਹੋਵੇ, ਇਹ ਜ਼ਰੂਰੀ ਨਹੀਂ। ਇਸ ਤਰ੍ਹਾਂ ਦੀ ਲਿਸਟ ਵਿੱਚ ਦਿਨ ਦੇ ਹਿਸਾਬ ਨਾਲ ਐਡਜਸਟ ਕਰਨ ਦੀ ਗੁੰਜਾਇਸ਼ ਨਹੀਂ ਹੁੰਦੀ।
ਤੁਹਾਡੇ ਕੰਮ ਨੂੰ ਸੌਖਾ ਬਣਾ ਦੇਣਗੇ ਇਹ ਤਰੀਕੇ
ਸਿਰਫ਼ ਦੋ ਮਿੰਟ
ਜਿਨ੍ਹਾਂ ਕੰਮਾਂ ਨੂੰ ਹੱਥੋ-ਹੱਥ ਜਾਂ ਸਿਰਫ਼ ਦੋ ਮਿੰਟਾਂ ਵਿੱਚ ਕੀਤਾ ਜਾ ਸਕਦਾ ਹੈ, ਉਨ੍ਹਾਂ ਦਾ ਢੇਰ ਲਗਾਉਣ ਤੋਂ ਬਚੋ। ਇਸ ਨਾਲ ਤੁਹਾਡੀ ਟੂ-ਡੂ ਲਿਸਟ ਵਿੱਚ ਸਿਰਫ਼ ਉਹੀ ਕੰਮ ਹੋਣਗੇ, ਜਿਨ੍ਹਾਂ ਲਈ ਤੁਹਾਨੂੰ ਥੋੜ੍ਹੀ ਪਲੈਨਿੰਗ ਦੀ ਲੋੜ ਹੈ।
ਛੋਟੀਆਂ ਚੀਜ਼ਾਂ ਤੋਂ ਸ਼ੁਰੂਆਤ ਕਰੋ
ਕਦੇ ਵੀ ਲਿਸਟ ਵਿੱਚ ਕੋਈ ਵੱਡਾ ਵਾਅਦਾ ਨਾ ਲਿਖੋ, ਜਿਵੇਂ ਕਿ "ਮੈਂ ਰੋਜ਼ 10 ਕਿਲੋਮੀਟਰ ਪੈਦਲ ਚੱਲਾਂਗਾ" ਜਾਂ "ਰੋਜ਼ ਇੰਨੇ ਸ਼ਬਦ ਜ਼ਰੂਰ ਲਿਖਾਂਗਾ"। ਇਸ ਦੀ ਬਜਾਏ ਤੁਸੀਂ ਛੋਟੇ ਸਟੈਪਸ ਨਾਲ ਸ਼ੁਰੂਆਤ ਕਰ ਸਕਦੇ ਹੋ। ਜਿਵੇਂ ਇੱਕੋ ਦਿਨ ਵਿੱਚ 10 ਕਿਲੋਮੀਟਰ ਚੱਲਣ ਦੀ ਬਜਾਏ, ਹਰ ਦਿਨ 1 ਤੋਂ 2 ਕਿਲੋਮੀਟਰ ਦਾ ਟੀਚਾ ਤੈਅ ਕਰੋ। ਅਜਿਹਾ ਹੀ ਤੁਸੀਂ ਬਾਕੀ ਕੰਮਾਂ ਨਾਲ ਵੀ ਕਰ ਸਕਦੇ ਹੋ।
ਲਿਖੋ ਨਹੀਂ, ਮਾਰਕ ਕਰੋ
ਆਪਣੀ ਲਿਸਟ ਨੂੰ ਲੰਬੀ ਬਣਾਉਣ ਦੀ ਬਜਾਏ, 2 ਤੋਂ 3 ਜ਼ਰੂਰੀ ਟਾਸਕ (ਕੰਮਾਂ) ਨੂੰ ਆਪਣੇ ਕੈਲੰਡਰ ਵਿੱਚ ਮਾਰਕ ਕਰ ਦਿਓ। ਇਸ ਨਾਲ ਤੁਹਾਡੇ ਲਈ ਤਰਜੀਹ ਤੈਅ ਕਰਨਾ ਆਸਾਨ ਹੋਵੇਗਾ ਅਤੇ ਤੁਸੀਂ 'ਡਿਸੀਜ਼ਨ ਫਟੀਗ' (ਫੈਸਲਾ ਨਾ ਲੈ ਪਾਉਣ ਦੀ ਥਕਾਵਟ) ਦੇ ਸ਼ਿਕਾਰ ਨਹੀਂ ਹੋਵੋਗੇ।
ਪਛਤਾਵਾ ਮਹਿਸੂਸ ਨਾ ਕਰੋ
ਆਪਣੇ ਕੰਮ ਨੂੰ ਅਹਿਮੀਅਤ ਦੇ ਹਿਸਾਬ ਨਾਲ ਵੰਡੋ, ਗਿਲਟ ਦੇ ਆਧਾਰ 'ਤੇ ਨਹੀਂ। ਤੁਸੀਂ ਇਸਨੂੰ ਤਿੰਨ ਗਰੁੱਪਾਂ ਵਿੱਚ ਵੀ ਵੰਡ ਸਕਦੇ ਹੋ, ਜਿਵੇਂ:
ਅੱਜ ਕੀਤੇ ਜਾਣ ਵਾਲੇ ਸਭ ਤੋਂ ਜ਼ਰੂਰੀ ਕੰਮ।
ਅਗਲੇ ਹਫ਼ਤੇ ਕੀਤੇ ਜਾਣ ਵਾਲੇ ਕੰਮ।
ਜਿਨ੍ਹਾਂ ਕੰਮਾਂ ਨੂੰ ਕੁਝ ਸਮੇਂ ਲਈ ਅੱਗੇ ਪਾਇਆ ਜਾ ਸਕਦਾ ਹੈ।