International Day for Biological Diversity 2021: ਅੱਜ ਹੈ ਅੰਤਰਰਾਸ਼ਟਰੀ Bio Diversity ਦਿਵਸ, ਜਾਣੋ ਇਸ ਦਾ ਇਤਿਹਾਸ ਅਤੇ ਮਹੱਤਵ
ਅਸੀਂ ਸਾਰੇ ਜਾਣਦੇ ਹਾਂ ਕਿ ਹਰ ਸਾਲ 22 ਮਈ ਨੂੰ Biodiversity ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 90 ਦੇ ਦਹਾਕੇ ਵਿਚ ਹੋਈ ਸੀ। ਜਦੋਂ ਸੰਯੁਕਤ ਰਾਸ਼ਟਰ ਸੰਘ ਦੇ ਪ੍ਰਭਾਵ ਹੇਠ ਸਾਲ 1992 ਵਿਚ ਬ੍ਰਾਜ਼ੀਲ ਦੇ ਰੀਓ ਡੀ ਜਨੇਰਿਓ ਵਿਚ ਪ੍ਰਿਥਵੀ ਸੰਮੇਲਨ ਕਰਵਾਇਆ ਗਿਆ।
Publish Date: Sat, 22 May 2021 11:36 AM (IST)
Updated Date: Sat, 22 May 2021 05:40 PM (IST)
International Day for Biological Diversity 2021: ਲਾਈਫ ਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਅੰਤਰਰਾਸ਼ਟਰੀ Biodiversity ਦਿਵਸ ਹੈ। ਇਹ ਹਰ ਸਾਲ 22 ਮਈ ਨੂੰ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ। ਇਸ ਨੂੰ ਸਭ ਤੋਂ ਪਹਿਲਾਂ ਸਾਲ 1993 ਵਿਚ ਮਨਾਇਆ ਗਿਆ ਸੀ। ਉਸ ਵੇਲੇ ਇਹ 29 ਦਸੰਬਰ ਨੂੰ ਮਨਾਇਆ ਗਿਆ ਸੀ। ਇਸ ਤੋਂ ਬਾਅਦ ਸਾਲ 2001 ਵਿਚ ਇਹ ਹਰ ਸਾਲ 22 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਬਾਇਓ ਡਾਇਵਰਸਟਿਫਿਕੇਸ਼ਨ ਬਾਰੇ ਜਾਗਰੂਕ ਕਰਨਾ ਹੈ। ਇਸ ਸਾਲ ਦਾ ਥੀਮ We're part of the solution #ForNature ਹੈ। ਮੌਜੂਦ ਸਮੇਂ ਵਿਚ ਇਸ ਦਾ ਮਹੱਤਵ ਹੋਰ ਵੀ ਵਧ ਗਿਆ ਹੈ। ਖਾਸ ਕਰਕੇ ਕੋਰੋਨਾ ਕਾਲ ਵਿਚ ਆਕਸੀਜਲ ਦੀ ਕਮੀ ਕਾਰਨ ਲੋਕਾਂ ਦਾ ਧਿਆਨ ਵਾਤਾਵਰਣ ਸੁਰੱਖਿਆ ’ਤੇ ਪਿਆ ਹੈ। ਆਓ ਅੰਤਰਰਾਸ਼ਟਰੀ ਬਾਇਓ ਡਰਾਇਵਰਸਿਟੀਫਿਕੇਸ਼ਨ ਦਿਵਸ ਬਾਰੇ ਸਭ ਕੁਝ ਜਾਣਦੇ ਹਾਂ..
Biological Diversity ਦਾ ਇਤਿਹਾਸ
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਸਾਲ 22 ਮਈ ਨੂੰ Biodiversity ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 90 ਦੇ ਦਹਾਕੇ ਵਿਚ ਹੋਈ ਸੀ। ਜਦੋਂ ਸੰਯੁਕਤ ਰਾਸ਼ਟਰ ਸੰਘ ਦੇ ਪ੍ਰਭਾਵ ਹੇਠ ਸਾਲ 1992 ਵਿਚ ਬ੍ਰਾਜ਼ੀਲ ਦੇ ਰੀਓ ਡੀ ਜਨੇਰਿਓ ਵਿਚ ਪ੍ਰਿਥਵੀ ਸੰਮੇਲਨ ਕਰਵਾਇਆ ਗਿਆ। ਇਸ ਸਮਾਗਮ ਵਿਚ ਵਾਤਾਵਰਣ ਸੰਭਾਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸਾਲ 2001 ਤੋਂ ਇਹ ਹਰ ਸਾਲ 22 ਮਈ ਨੂੰ ਮਨਾਇਆ ਜਾਂਦਾ ਹੈ।
Biological Diversity ਦਾ ਮਹੱਤਵ
ਆਧੁਨਿਕ ਸਮੇਂ ਵਿਚ ਬਾਇਓ ਡਾਇਵਰਸਿਟੀ ਵਿਸ਼ੇ ’ਤੇ ਧਿਆਨ ਦੇਣ ਦੀ ਜ਼ਿਆਦਾ ਲੋਡ਼ ਹੈ। ਗਲੋਬਲ ਵਾਰਮਿੰਗ ਕਾਰਨ ਵਾਤਾਵਰਣ ਵਿਚ ਵਿਸ਼ੇਸ਼ ਬਦਲਾਅ ਹੋਇਆ ਹੈ। ਇਸ ਲਈ ਵਾਤਾਵਰਣ ਸੰਭਾਲ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਕ ਰਿਪੋਰਟ ਦੀ ਮੰਨੀਏ ਤਾਂ ਆਉਣ ਵਾਲੇ ਸਮੇਂ ਵਿਚ ਪੌਦਿਆਂ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਵਿਚੋਂ 25 ਫੀਸਦ ਲੋਪ ਹੋਣ ਦੀ ਕਗਾਰ ’ਤੇ ਹਨ। ਇਸ ਲਈ Biological Diversity ਨੇ ਵਾਤਾਵਰਣ ਸੰਭਾਲ ਦੀ ਸਲਾਹ ਦਿੱਤੀ ਹੈ। ਨਾਲ ਹੀ ਵਾਤਾਵਰਣ ਸੰਤੁਲਨ ਲਈ ਜਾਨਵਰਾਂ ਦੀ ਸੰਭਾਲ ਵੀ ਜ਼ਰੂਰੀ ਹੈ। ਇਸ ਲਈ ਸੰਯੁਕਤ ਰਾਸ਼ਟਰ ਯਤਨਸ਼ੀਲ ਹੈ। ਦੁਨੀਆ ਭਰ ਵਿਚ ਵਾਤਾਰਣ ਸੰਭਾਲ ਲਈ ਕਈ ਯੋਜਨਾਵਾਂ ਚੱਲ ਰਹੀਆਂ ਹਨ।