ਇਕ ਨਜ਼ਰ 'ਚ ਪਛਾਣ ਜਾਓਗੇ 500 ਦੇ ਅਸਲੀ ਤੇ ਨਕਲੀ ਨੋਟ ਦਾ ਫ਼ਰਕ, ਸਮਝੋ ਸਾਰੀਆਂ ਬਾਰੀਕੀਆਂ
ਜਾਅਲੀ ਨੋਟਾਂ ਦੀ ਛਪਾਈ ਦਾ ਕੰਮ ਧੋਖੇਬਾਜ਼ਾਂ ਵੱਲੋਂ ਇੰਨੀ ਸਫ਼ਾਈ ਨਾਲ ਕੀਤਾ ਜਾਂਦਾ ਹੈ ਕਿ ਦੋਵੇਂ ਬਿਲਕੁਲ ਇੱਕੋ ਜਿਹੇ ਦਿਖਾਈ ਦਿੰਦੇ ਹਨ। ਪਿਛਲੇ ਕੁਝ ਸਮੇਂ 'ਚ 500 ਰੁਪਏ ਦੇ ਵੱਡੇ ਨੋਟ 'ਚ ਜਾਅਲਸਾਜ਼ੀ ਦੇ ਹੋਰ ਵੀ ਨਾਂ ਸਾਹਮਣੇ ਆਏ ਹਨ।
Publish Date: Sun, 25 Dec 2022 11:11 AM (IST)
Updated Date: Wed, 28 Dec 2022 04:06 PM (IST)
How to identifty real or fake 500 hundred rupee note : ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਅੱਜ ਦੇ ਸਮੇਂ ਕਿਸੇ ਵੀ ਆਮ ਆਦਮੀ ਲਈ ਅਸਲੀ ਤੇ ਵਕਨਰ ਨਕਲੀ ਨੋਟ ਵਿਚਾਲੇ ਫਰਕ ਕਰਨਾ ਬਹੁਤ ਮੁਸ਼ਕਲ ਹੈ। ਜਾਅਲੀ ਨੋਟਾਂ ਦੀ ਛਪਾਈ ਦਾ ਕੰਮ ਧੋਖੇਬਾਜ਼ਾਂ ਵੱਲੋਂ ਇੰਨੀ ਸਫ਼ਾਈ ਨਾਲ ਕੀਤਾ ਜਾਂਦਾ ਹੈ ਕਿ ਦੋਵੇਂ ਬਿਲਕੁਲ ਇੱਕੋ ਜਿਹੇ ਦਿਖਾਈ ਦਿੰਦੇ ਹਨ। ਪਿਛਲੇ ਕੁਝ ਸਮੇਂ 'ਚ 500 ਰੁਪਏ ਦੇ ਵੱਡੇ ਨੋਟ 'ਚ ਜਾਅਲਸਾਜ਼ੀ ਦੇ ਹੋਰ ਵੀ ਨਾਂ ਸਾਹਮਣੇ ਆਏ ਹਨ। ਲੋਕਾਂ ਦੀ ਇਸ ਪਰੇਸ਼ਾਨੀ ਨੂੰ ਦੇਖਦੇ ਹੋਏ RBI ਵੱਲੋਂ 500 ਰੁਪਏ ਦੇ ਨੋਟ ਨਾਲ ਜੁੜੀ ਅਹਿਮ ਜਾਣਕਾਰੀ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਤੁਸੀਂ ਆਸਾਨੀ ਨਾਲ ਅਸਲੀ ਤੇ ਨਕਲੀ ਨੋਟਾਂ ਵਿਚਕਾਰ ਫਰਕ ਕਰ ਸਕੋਗੇ। ਆਓ ਜਾਣਦੇ ਹਾਂ ਇਸ ਰਿਪੋਰਟ ਵਿੱਚ…
ਕਿਵੇਂ ਕਰੀਏ 500 ਦੇ ਅਸਲੀ ਨੋਟ ਦੀ ਪਛਾਣ
ਕੇਂਦਰੀ ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 500 ਰੁਪਏ ਦੇ ਅਸਲੀ ਨੋਟ ਦਾ ਆਕਾਰ 63mm*150mm ਹੈ। ਇਸ ਦਾ ਰੰਗ ਸਟੋਨ ਗ੍ਰੇਅ ਹੈ। ਇਸ ਦੇ ਨਾਲ ਹੀ ਨੋਟ ਦੇ ਡਿਜ਼ਾਈਨ 'ਚ ਜਿਓਮੈਟ੍ਰਿਕ ਪੈਟਰਨ ਨੂੰ ਸ਼ਾਮਲ ਕੀਤਾ ਗਿਆ ਹੈ। ਨੋਟ 'ਚ ਮੱਧ ਵਿਚ ਮਹਾਤਮਾ ਗਾਂਧੀ ਦੀ ਤਸਵੀਰ ਅਤੇ ਪਿਛਲੇ ਪਾਸੇ ਲਾਲ ਕਿਲ੍ਹੇ ਨੂੰ ਦਰਸਾਇਆ ਗਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨੋਟ ਦੇ ਪਿਛਲੇ ਪਾਸੇ ਲਾਲ ਕਿਲ੍ਹੇ 'ਤੇ ਦਿਖਾਇਆ ਗਿਆ ਤਿਰੰਗਾ ਆਪਣੇ ਅਸਲੀ ਰੰਗ 'ਚ ਹੈ।
500 ਦੇ ਨੋਟ 'ਤੇ ਦੇਵਨਾਗਰੀ ਤੇ ਅੰਗਰੇਜ਼ੀ 'ਚ ਮੁੱਲ ਨੂੰ ਦਰਸਾਇਆ ਗਿਆ ਹੈ। ਨੋਟ ਦੇ ਅੱਗੇ ਤੇ ਪਿੱਛੇ ਦੋਵਾਂ ਪਾਸੇ ਇਹ ਦੇਖਣ ਨੂੰ ਮਿਲੇਗਾ। ਨੋਟ 'ਤੇ 500 ਦਾ ਵੀ ਬੇਹੱਦ ਛੋਟੇ-ਛੋਟੇ ਅੰਕਾਂ 'ਚ ਪੈਟਰਨ ਦੇ ਰੂਪ 'ਚ ਜ਼ਿਕਰ ਕੀਤਾ ਗਿਆ ਹੈ।
ਕਿਵੇਂ ਪਤਾ ਕਰੀਏ ਅੰਤਰ
500 ਦੇ ਨੋਟ 'ਚ ਖੱਬੇ ਅਤੇ ਹੇਠਾਂ ਸੱਜੇ ਪਾਸੇ ਛੋਟੇ ਤੋਂ ਵੱਡੇ ਅੱਖਰਾਂ 'ਚ ਵਧਦਾ ਹੋਇਆ ਅੰਕਾਂ ਦਾ ਇਕ ਪੈਨਲ ਹੈ। ਨੋਟ 'ਤੇ ਆਰਬੀਆਈ ਦੇ ਪ੍ਰੌਮਿਸ ਕਲੌਜ ਨਾਲ ਗਵਰਨਰ ਦੇ ਦਸਤਖ਼ਤ ਅਤੇ ਸੱਜੇ ਪਾਸੇ ਮਹਾਤਮਾ ਗਾਂਧੀ ਦੀ ਫੋਟੋ ਅਤੇ 500 ਦੇ ਮੁੱਲ ਦਾ ਇਲੈਕਟ੍ਰੋਟਾਈਪ ਵਾਟਰਮਾਰਕ ਹੈ। ਨੋਟ 'ਤੇ ਲੱਗੀ ਸਕਿਓਰਿਟੀ ਥ੍ਰੈਟ ਦੇ ਬਦਲਦੇ ਰੰਗ ਰਾਹੀਂ ਵੀ ਆਸਾਨੀ ਨਾਲ ਅਸਲੀ ਤੇ ਨਕਲੀ ਦੇ ਵਿਚਕਾਰਲਾ ਅੰਤਰ ਪਤਾ ਕਰ ਸਕਦੇ ਹੋ।