Happy Daughters Day 2021 : ਅੱਜ ਮਨਾਇਆ ਜਾ ਰਿਹੈ 'ਬੇਟੀ ਦਿਵਸ', ਜਾਣੋ ਇਸ ਦਾ ਮਹੱਤਵ
Happy Daughters Day 2021 : ਬੀਤੇ ਜ਼ਮੀਨੇ 'ਚ ਬੇਟੀਆਂ ਦਾ ਬਚਪਨ 'ਚ ਹੀ ਹੱਥ ਪੀਲੇ ਕਰ ਕੇ ਦੂਸਰੇ ਘਰ ਭੇਜ ਦਿੱਤਾ ਜਾਂਦਾ ਸੀ। ਉਨ੍ਹਾਂ ਦੀ ਭੂਮਿਕਾ ਸਿਰਫ਼ ਰਸੋਈ ਗੈਸ ਤਕ ਸੀਮਤ ਰਹਿ ਜਾਂਦੀ ਸੀ। ਦੇਸ਼ ਵਿਚ ਅੱਜ ਵੀ ਕਈ ਥਾਵਾਂ 'ਤੇ ਅੰਸ਼ਕ ਰੂਪ 'ਚ ਇਹ ਕੁਪ੍ਰਥਾ ਜਾਰੀ ਹੈ, ਪਰ ਇਕ ਵੱਡੇ ਤਬਕੇ ਦੀ ਸੋਚ ਬਦਲ ਚੁੱਕੀ ਹੈ। ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਬੇਟੀ ਦਿਵਸ ਦਾ ਕਾਫੀ ਮਹੱਤਵ ਹੈ।
Publish Date: Fri, 24 Sep 2021 05:35 PM (IST)
Updated Date: Sun, 26 Sep 2021 10:19 AM (IST)
Happy Daughters Day 2021 : ਹਰ ਸਾਲ ਦੇ ਸਤੰਬਰ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਡਾਟਰਜ਼ ਡੇਅ ਯਾਨੀ ਬੇਟੀ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ 26 ਸਤੰਬਰ ਨੂੰ Daughters Day 2021 ਮਨਾਇਆ ਜਾਵੇਗਾ। ਬੇਟੀ ਦਿਵਸ ਮਨਾਉਣ ਪਿੱਛੇ ਮੁੱਖ ਉਦੇਸ਼ ਹੈ ਬੇਟੀਆਂ ਨੂੰ ਵੀ ਬੇਟੇ ਸਮਾਨ ਹੀ ਮਹੱਤਵ ਤੇ ਸਨਮਾਨ ਦਿੱਤਾ ਜਾਵੇਗਾ। ਇਸ ਖਾਸ ਦਿਨ 'ਤੇ ਬੇਟੀਆਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਤੇ ਉਨ੍ਹਾਂ ਦੇ ਮਹੱਤਵ ਬਾਰੇ ਦੱਸਿਆ ਜਾਂਦਾ ਹੈ। ਨਾਲ ਹੀ ਬੇਟੀਆਂ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਬੇਟੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਮਾਤਾ-ਪਿਤਾ ਕੋਈ ਤੋਹਫ਼ਾ ਦਿੰਦੇ ਹੈ। ਉਨ੍ਹਾਂ ਦੇ ਨਾਲ ਜਸ਼ਨ ਮਨਾਉਂਦੇ ਹਨ।
Daughters Day ਦਾ ਇਸ ਲਈ ਹੈ ਮਹੱਤਵ
ਭਾਰਤ 'ਚ ਬੇਟੀਆਂ ਨੂੰ ਵੱਖਰਾ ਮਹੱਤਵ ਦਿੱਤਾ ਜਾਂਦਾ ਹੈ। ਬੀਤੇ ਜ਼ਮੀਨੇ 'ਚ ਬੇਟੀਆਂ ਦਾ ਬਚਪਨ 'ਚ ਹੀ ਹੱਥ ਪੀਲੇ ਕਰ ਕੇ ਦੂਸਰੇ ਘਰ ਭੇਜ ਦਿੱਤਾ ਜਾਂਦਾ ਸੀ। ਉਨ੍ਹਾਂ ਦੀ ਭੂਮਿਕਾ ਸਿਰਫ਼ ਰਸੋਈ ਗੈਸ ਤਕ ਸੀਮਤ ਰਹਿ ਜਾਂਦੀ ਸੀ। ਦੇਸ਼ ਵਿਚ ਅੱਜ ਵੀ ਕਈ ਥਾਵਾਂ 'ਤੇ ਅੰਸ਼ਕ ਰੂਪ 'ਚ ਇਹ ਕੁਪ੍ਰਥਾ ਜਾਰੀ ਹੈ, ਪਰ ਇਕ ਵੱਡੇ ਤਬਕੇ ਦੀ ਸੋਚ ਬਦਲ ਚੁੱਕੀ ਹੈ। ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਬੇਟੀ ਦਿਵਸ ਦਾ ਕਾਫੀ ਮਹੱਤਵ ਹੈ।
ਇੰਝ ਮਨਾਉਣਾ ਚਾਹੀਦੈ ਬੇਟੀ ਦਿਵਸ
- ਮਾਤਾ-ਪਿਤਾ ਜਾਂ ਪਰਿਵਾਰ ਦੇ ਹੋਰ ਮੈਂਬਰ ਆਪਣੀ ਪਿਆਰੀ ਧੀ ਨੂੰ ਗਿਫ਼ਟ ਦੇ ਸਕਦੇ ਹਨ।
- ਘਰ 'ਚ ਬੇਟੀ ਦੀ ਪਸੰਦ ਦੇ ਵਿਸ਼ੇਸ਼ ਪਕਵਾਨ ਬਣਾ ਸਕਦੇ ਹਨ ਜਾਂ ਖਾਣੇ ਲਈ ਹੋਟਲ ਲੈ ਕੇ ਜਾ ਸਕਦੇ ਹਨ।
- ਕੁਝ ਸਮਾਂ ਕੱਢ ਕੇ ਬੇਟੀਆਂ ਦੇ ਨਾਲ ਕੁਝ ਚੰਗਾ ਸਮਾਂ ਗੁਜ਼ਾਰੋ।
- ਬੇਟੀਆਂ ਨੂੰ ਇਹ ਦੱਸਣਾ ਚਾਹੀਦੈ ਕਿ ਉਹ ਮੁੰਡਿਆਂ ਤੋਂ ਘੱਟ ਨਹੀਂ ਹਨ ਤੇ ਉਹ ਮਾਤਾ-ਪਿਤਾ ਲਈ ਜੀਵਨ 'ਚ ਕੀ ਮਹੱਤਵ ਰੱਖਦੀਆਂ ਹਨ।
- ਮਾਤਾ-ਪਿਤਾ ਨੂੰ ਇਹ ਦੱਸਣਾ ਚਾਹੀਦੈ ਕਿ ਬੇਟੇ ਤੇ ਬੇਟੀਆਂ ਨੂੰ ਕਿਵੇਂ ਬਰਾਬਰ ਰੂਪ 'ਚ ਪਿਆਰ ਤੇ ਸਨਮਾਨ ਕਰਦੇ ਹਨ।
- ਮਾਤਾ-ਪਿਤਾ ਨੂੰ ਇਹ ਵੀ ਦੱਸਣਾ ਚਾਹੀਦੈ ਕਿ ਬੇਟੀਆਂ ਨੇ ਕਿਸੇ ਵੀ ਤਰ੍ਹਾਂ ਨਾਲ ਡਰਨਾ ਨਹੀਂ ਹੈ ਤੇ ਹਰ ਸਮੱਸਿਆ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦੈ।