ਮਾਂ ਦੇ ਵਿਵਹਾਰ ’ਚ ਥੋੜਾ ਅੰਤਰ ਵੀ ਬੱਚੇ ’ਤੇ ਪਾ ਸਕਦੈ ਅਸਰ, ਅਮਰੀਕਨ ਅਧਿਐਨ 'ਚ ਖੁਲਾਸਾ
ਬੱਚੇ ਦਾ ਮਾਂ ਨਾਲ ਜੁੜਾਅ ਆਪਣੇ ਆਪ ਵਿਚ ਅਨੋਖਾ ਹੁੰਦਾ ਹੈ। ਉਹ ਉਸ ਦੇ ਹਰ ਹਾਵ-ਭਾਵ ਦੇ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੁੰਦਾ ਹੈ। ਇਕ ਖੋਜ ਦੇ ਮੁਤਾਬਕ ਮਾਂ ਦਾ ਥੋੜਾ ਜਿਹਾ ਵੀ ਵੱਖ ਤਰੀਕੇ ਦਾ ਵਿਵਹਾਰ ਬੱਚੇ ’ਤੇ ਅਸਰ ਪਾ ਸਕਦਾ ਹੈ। ਇਹ ਅਧਿਐਨ ਅਮਰੀਕਨ ਜਨਰਲ ਆਫ ਹਿਊਮਨ ਬਾਇਓਲੌਜੀ ਵਿਚ ਪ੍ਰਕਾਸ਼ਿਤ ਹੋਇਆ ਹੈ।
Publish Date: Sat, 04 Mar 2023 07:58 AM (IST)
Updated Date: Sat, 04 Mar 2023 08:02 AM (IST)
ਨਿਊਯਾਰਕ (ਏਐੱਨਆਈ) : ਬੱਚੇ ਦਾ ਮਾਂ ਨਾਲ ਜੁੜਾਅ ਆਪਣੇ ਆਪ ਵਿਚ ਅਨੋਖਾ ਹੁੰਦਾ ਹੈ। ਉਹ ਉਸ ਦੇ ਹਰ ਹਾਵ-ਭਾਵ ਦੇ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੁੰਦਾ ਹੈ। ਇਕ ਖੋਜ ਦੇ ਮੁਤਾਬਕ ਮਾਂ ਦਾ ਥੋੜਾ ਜਿਹਾ ਵੀ ਵੱਖ ਤਰੀਕੇ ਦਾ ਵਿਵਹਾਰ ਬੱਚੇ ’ਤੇ ਅਸਰ ਪਾ ਸਕਦਾ ਹੈ। ਇਹ ਅਧਿਐਨ ਅਮਰੀਕਨ ਜਨਰਲ ਆਫ ਹਿਊਮਨ ਬਾਇਓਲੌਜੀ ਵਿਚ ਪ੍ਰਕਾਸ਼ਿਤ ਹੋਇਆ ਹੈ।
ਖੋਜੀਆਂ ਨੇ ਪਾਇਆ ਕਿ 12 ਮਹੀਨਿਆਂ ਵਿਚ ਆਪਣੇ ਬੱਚਿਆਂ ਦੇ ਨਾਲ ਮਾਂ ਦਾ ਨਿਰਪੱਖ ਜਾਂ ਅਜੀਬ ਵਿਵਹਾਰ ਮਿਥਾਈਲੇਸ਼ਨ ਨਾਮਕ ਐਪਿਜੈਨੇਟਿਕ ਪਰਿਵਰਤਨ ਨਾਲ ਜੁੜਿਆ ਹੈ। ਐਪਿਜੈਨੇਟਿਕ ਡੀਐੱਨਏ ਤੋਂ ਸੁਤੰਤਰ ਇਕ ਪ੍ਰਕਿਰਿਆ ਹੈ, ਜੋ ਜੀਨ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਬੱਚੇ ਸੱਤ ਦੇ ਕਰੀਬ ਹੁੰਦੇ ਹਨ ਤਾਂ ਐੱਨਆਰ3ਸੀ1 ਨਾਮਕ ਜੀਨ ’ਤੇ ਮੀਥੇਨ ਅਤੇ ਕਾਰਬਨ ਅਣੂਆਂ ਦਾ ਵੱਧ ਪ੍ਰਭਾਵ ਦੇਖਿਆ ਜਾਂਦਾ ਹੈ। ਇਹ ਜੀਨ ਤਣਾਅ ਦੇ ਪ੍ਰਤੀ ਸਰੀਰ ਨੂੰ ਪ੍ਰਤੀਕਿਰਿਆ ਨੂੰ ਰੈਗੂਲਰ ਕਰਨ ਵਿਚ ਸਹਾਇਕ ਹੈ। ਖੋਜੀਆਂ ਨੇ ਸਭ ਤੋਂ ਪਹਿਲਾਂ 12 ਮਹੀਨੇ ਦੇ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਦੇ ਵਿਵਹਾਰ ’ਤੇ ਅਧਿਐਨ ਕੀਤਾ। ਖੋਜੀਆਂ ਨੂੰ ਉਮੀਦ ਮੁਤਾਬਕ ਨਤੀਜੇ ਮਿਲੇ ਕਿ ਸਮਾਜਿਕ ਸੰਪਰਕ ਨਾਲ ਇਕ ਛੋਟਾ ਅੰਤਰ ਵੀ ਐਪਿਜੈਨੇਟਿਕ ਪਰਿਵਰਤਨ ਨਾਲ ਜੁੜਿਆ ਹੋ ਸਕਦਾ ਹੈ। ਫਿਰ ਇਸ ਵਿਵਹਾਰ ਦੀ ਤੁਲਨਾ ਸੱਤ ਸਾਲ ਦੀ ਉਮਰ ਵਿਚ ਬੱਚੇ ਦੇ ਖ਼ੂਨ ਦੇ ਸੈਂਪਲ ਨਾਲ ਕੀਤੀ ਗਈ। ਇਸ ਵਿਚ ਪਤਾ ਲੱਗਾ ਕਿ ਮਾਂ ਦਾ ਬੱਚੇ ਦੇ ਪ੍ਰਤੀ ਜਾਂ ਅਜੀਬ ਜਾਂ ਨਿਰਪੱਖ ਵਿਵਹਾਰ ਹੋਣ ’ਤੇ ਐੱਨਆਰ3ਸੀ1 ਜੀਨ ’ਤੇ ਮਿਥਲੀਕਰਨ ਦੇ ਵਾਧੇ ਨਾਲ ਸਬੰਧ ਹੁੰਦਾ ਹੈ।