ਅੱਜ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 69ਵੀਂ ਬਰਸੀ ਹੈ। ਇਸ ਦਿਨ ਦੇਸ਼ ਭਰ ’ਚ ਭੀਮ ਰਾਓ ਅੰਬੇਡਕਰ ਨੂੰ ਪ੍ਰੀਨਿਰਵਾਣ ਦਿਵਸ ਵਜੋਂ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਭਾਰਤ ਵਿਚ ਜਦੋਂ ਵੀ ਸੰਵਿਧਾਨ ਤੇ ਲੋਕਤੰਤਰ ਦੀ ਗੱਲ ਹੁੰਦੀ ਹੈ ਤਾਂ ਬਾਬਾ ਸਾਹਿਬ ਦਾ ਨਾਂ ਪ੍ਰਮੁੱਖਤਾ ਨਾਲ ਲਿਆ ਜਾਂਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 69ਵੀਂ ਬਰਸੀ ਹੈ। ਇਸ ਦਿਨ ਦੇਸ਼ ਭਰ ’ਚ ਭੀਮ ਰਾਓ ਅੰਬੇਡਕਰ ਨੂੰ ਪ੍ਰੀਨਿਰਵਾਣ ਦਿਵਸ ਵਜੋਂ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਭਾਰਤ ਵਿਚ ਜਦੋਂ ਵੀ ਸੰਵਿਧਾਨ ਤੇ ਲੋਕਤੰਤਰ ਦੀ ਗੱਲ ਹੁੰਦੀ ਹੈ ਤਾਂ ਬਾਬਾ ਸਾਹਿਬ ਦਾ ਨਾਂ ਪ੍ਰਮੁੱਖਤਾ ਨਾਲ ਲਿਆ ਜਾਂਦਾ ਹੈ। ਇਹ ਉਹ ਦਿਨ ਹੈ ਜਦੋਂ 1956 ਵਿਚ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ, ਸਮਾਜ ਸੁਧਾਰਕ ਤੇ ਦਲਿਤਾਂ ਦੇ ਮਸੀਹਾ ਅੰਬੇਡਕਰ ਦੀ ਮੌਤ ਹੋ ਗਈ ਸੀ। ਡਾ. ਅੰਬੇਡਕਰ ਦੀ ਮਹਾਨ ਆਤਮਾ ਦੀ ਸ਼ਾਂਤੀ ਅਤੇ ਉਨ੍ਹਾਂ ਦੀਆਂ ਅਮੁੱਲ ਸੇਵਾਵਾਂ ਨੂੰ ਸਮਰਪਿਤ ਕਰਨ ਲਈ ਮਹਾਪ੍ਰੀਨਿਰਵਾਣ ਦਿਵਸ ਮਨਾਇਆ ਜਾਂਦਾ ਹੈ।
ਡਾ. ਅੰਬੇਡਕਰ ਦਾ ਜੀਵਨ ਸਿਰਫ਼ ਇਕ ਵਿਅਕਤੀ ਲਈ ਹੀ ਨਹੀਂ ਸਗੋਂ ਸਮੁੱਚੇ ਭਾਰਤੀ ਸਮਾਜ ਲਈ ਪ੍ਰੇਰਨਾਸਰੋਤ ਹੈ। ਬਾਬਾ ਸਾਹਿਬ ਦੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਵਿਚਾਰ ਲੋਕਾਂ ਲਈ ਪ੍ਰੇਰਨਾਸਰੋਤ ਤੋਂ ਘੱਟ ਨਹੀਂ ਹਨ। ਆਓ ਜਾਣਦੇ ਹਾਂ ਉਨ੍ਹਾਂ ਦੇ ਪ੍ਰੇਰਨਾਦਾਇਕ ਤੇ ਕੀਮਤੀ ਵਿਚਾਰਾਂ ਬਾਰੇ-
ਮੱਧ ਪ੍ਰਦੇਸ਼ ’ਚ ਹੋਇਆ ਸੀ ਬਾਬਾ ਸਾਹਿਬ ਦਾ ਜਨਮ
ਦਲਿਤਾਂ ਦੇ ਮਸੀਹਾ ਕਹੇ ਜਾਣ ਵਾਲੇ ਡਾਕਟਰ ਬੀਆਰ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਵਿਚ ਹੋਇਆ ਸੀ। ਉਹ ਮਹਾਰ ਜਾਤੀ ਨਾਲ ਸਬੰਧਤ ਸੀ। ਇਸ ਜਾਤੀ ਦੇ ਲੋਕ ਉਸ ਸਮੇਂ ਅਛੂਤ ਸਮਝੇ ਜਾਂਦੇ ਸਨ। ਉਨ੍ਹਾਂ ਨੇ ਆਪਣੇ ਜੀਵਨ ਦੇ ਸ਼ੁਰੂਆਤੀ ਦਿਨਾਂ ਵਿਚ ਜਾਤੀ ਵਿਤਕਰੇ ਅਤੇ ਸਮਾਜਿਕ ਅਸਮਾਨਤਾ ਦਾ ਸਾਹਮਣਾ ਕੀਤਾ। ਉਨ੍ਹਾਂ ਦੇ ਯਤਨਾਂ ਸਦਕਾ ਹੀ ਭਾਰਤ ਵਿਚ ਦਲਿਤਾਂ ਦੇ ਅਧਿਕਾਰਾਂ ਨੂੰ ਸੰਵਿਧਾਨਕ ਸੁਰੱਖਿਆ ਮਿਲੀ। ਭਾਰਤ ਰਤਨ ਐਵਾਰਡੀ ਬਾਬਾ ਸਾਹਿਬ ਅੰਬੇਡਕਰ ਦੇ ਵਡਮੁੱਲੇ ਵਿਚਾਰ ਸਮੁੱਚੀ ਮਨੁੱਖਤਾ ਨੂੰ ਪ੍ਰੇਰਿਤ ਕਰਦੇ ਹਨ।
ਬਾਬਾ ਸਾਹਿਬ ਦੇ ਅਨਮੋਲ ਵਿਚਾਰ
- ਸਫਲਤਾ ਕਦੇ ਵੀ ਪੱਕੀ ਨਹੀਂ ਹੁੰਦੀ, ਅਸਫਲਤਾ ਵੀ ਕਦੇ ਅੰਤਮ ਨਹੀਂ ਹੁੰਦੀ। ਕੋਸ਼ਿਸ਼ ਉਦੋਂ ਤਕ ਜਾਰੀ ਰੱਖੋ, ਜਦੋਂ ਤਕ ਤੁਹਾਡੀ ਜਿੱਤ ਇਤਿਹਾਸ ਨਹੀਂ ਬਣ ਜਾਂਦੀ।
- ਜੇਕਰ ਤੁਹਾਡੇ ਵਿਚ ਗਲਤ ਨੂੰ ਗਲਤ ਕਹਿਣ ਦੀ ਸਮਰੱਥਾ ਨਹੀਂ ਹੈ ਤਾਂ ਤੁਹਾਡੀ ਪ੍ਰਤਿਭਾ ਬਰਬਾਦ ਹੈ। ਸਿੱਖਿਅਤ ਬਣੋ, ਸੰਗਠਿਤ ਰਹੋ, ਸੰਘਰਸ਼ ਕਰੋ।
- ਮੈਂ ਕਿਸੇ ਸਮਾਜ ਦੀ ਤਰੱਕੀ ਨੂੰ ਇਸ ਹੱਦ ਤੱਕ ਮਾਪਦਾ ਹਾਂ ਕਿ ਔਰਤਾਂ ਨੇ ਇਸ ਨੂੰ ਪ੍ਰਾਪਤ ਕੀਤਾ ਹੈ।
- ਜੋ ਮਨੁੱਖ ਆਪਣੀ ਮੌਤ ਨੂੰ ਸਦਾ ਯਾਦ ਰੱਖਦਾ ਹੈ, ਉਹ ਸਦਾ ਚੰਗੇ ਕੰਮ ਵਿਚ ਲੱਗਾ ਰਹਿੰਦਾ ਹੈ।
- ਜ਼ਿੰਦਗੀ ਲੰਬੀ ਹੋਣ ਦੀ ਬਜਾਏ ਮਹਾਨ ਹੋਣੀ ਚਾਹੀਦੀ ਹੈ।
- ਉਦਾਸੀਨਤਾ ਅਜਿਹੀ ਬਿਮਾਰੀ ਹੈ, ਜੋ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।
- ਬੁੱਧੀ ਦਾ ਵਿਕਾਸ ਮਨੁੱਖੀ ਹੋਂਦ ਦਾ ਅੰਤਿਮ ਟੀਚਾ ਹੋਣਾ ਚਾਹੀਦਾ ਹੈ।
- ਸਮਾਨਤਾ ਇਕ ਕਲਪਨਾ ਹੋ ਸਕਦੀ ਹੈ ਪਰ ਇਸ ਨੂੰ ਅਜੇ ਵੀ ਇਕ ਸੰਚਾਲਨ ਸਿਧਾਂਤ ਵਜੋਂ ਸਵੀਕਾਰ ਕਰਨਾ ਪਵੇਗਾ।
- ਸਿੱਖਿਆ ਮਰਦਾਂ ਲਈ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਔਰਤਾਂ ਲਈ।
- ਜੋ ਲੋਕ ਆਜ਼ਾਦ ਹੁੰਦੇ ਹਨ, ਉਨ੍ਹਾਂ ਨੂੰ ਆਪਣੇ ਹੱਕਾਂ ਲਈ ਲੜਨਾ ਪੈਂਦਾ ਹੈ।
- ਜੀਵਨ ਦਾ ਸਾਰ ਉਨ੍ਹਾਂ ਵਿਚ ਹੈ, ਜੋ ਆਪਣੇ ਆਪ ਨੂੰ ਆਜ਼ਾਦ ਰੱਖਦੇ ਹਨ।
- ਜੋ ਲੋਕ ਸਭ ਤੋਂ ਵੱਧ ਕੰਮ ਕਰਦੇ ਹਨ, ਉਹ ਹਮੇਸ਼ਾ ਘੱਟ ਪੈਸੇ ਕਮਾਉਂਦੇ ਹਨ।
- ਬਰਾਬਰੀ ਤੋਂ ਬਿਨਾਂ ਨਿਆਂ ਅਸੰਭਵ ਹੈ।