ਤੁਸੀਂ ਉਹ ਕਹਾਣੀਆਂ ਜ਼ਰੂਰ ਸੁਣੀਆਂ ਹੋਣਗੀਆਂ ਜਿਨ੍ਹਾਂ ਵਿਚ ਸਾਂਤਾ ਕ੍ਰਿਸਮਿਸ ਦੀ ਸ਼ਾਮ ਨੂੰ ਆਪਣੇ 8 ਬਾਰ੍ਹਾਂਸਿੰਘਾਂ ਵਾਲੀ ਗੱਡੀ 'ਤੇ ਬੈਠ ਕੇ ਆਉਂਦਾ ਹੈ ਤੇ ਚੋਰੀ ਛਿਪੇ ਆਪਣੀ ਝੋਲੀ ਵਿੱਚੋਂ ਬੱਚਿਆਂ ਦੇ ਮਨਪਸੰਦ ਤੋਹਫ਼ੇ ਕੱਢ ਕੇ ਉਨ੍ਹਾਂ ਘਰ ਰੱਖ ਜਾਂਦਾ ਹੈ।
Christmas 2022 : ਹੋ! ਹੋ! ਹੋ! ਸਾਂਤਾ ਆਇਆ, ਤੋਹਫ਼ੇ ਲਿਆਇਆ। ਅੱਜ ਕ੍ਰਿਸਮਸ ਹੈ ਤੇ ਚਿੱਟੀ ਦਾੜ੍ਹੀ ਤੇ ਲਾਲ ਪੁਸ਼ਾਕ ਵਾਲੇ ਸਾਂਤਾ ਕਲਾਜ਼ ਨੂੰ ਕੌਣ ਭੁੱਲ ਸਕਦਾ ਹੈ। ਅੱਜ ਦਾ ਤਿਉਹਾਰ ਸਾਂਤਾ ਤੋਂ ਬਿਨਾਂ ਅਧੂਰਾ ਹੈ। ਤੁਸੀਂ ਉਹ ਕਹਾਣੀਆਂ ਜ਼ਰੂਰ ਸੁਣੀਆਂ ਹੋਣਗੀਆਂ ਜਿਨ੍ਹਾਂ ਵਿਚ ਸਾਂਤਾ ਕ੍ਰਿਸਮਿਸ ਦੀ ਸ਼ਾਮ ਨੂੰ ਆਪਣੇ 8 ਬਾਰ੍ਹਾਂਸਿੰਘਾਂ ਵਾਲੀ ਗੱਡੀ 'ਤੇ ਬੈਠ ਕੇ ਆਉਂਦਾ ਹੈ ਤੇ ਚੋਰੀ ਛਿਪੇ ਆਪਣੀ ਝੋਲੀ ਵਿੱਚੋਂ ਬੱਚਿਆਂ ਦੇ ਮਨਪਸੰਦ ਤੋਹਫ਼ੇ ਕੱਢ ਕੇ ਉਨ੍ਹਾਂ ਘਰ ਰੱਖ ਜਾਂਦਾ ਹੈ। ਤਸਵੀਰਾਂ 'ਚ ਸਾਂਤਾ ਨੂੰ ਲਾਲ ਤੇ ਚਿੱਟੇ ਕੱਪੜੇ ਪਹਿਨਣ ਵਾਲੇ ਬਜ਼ੁਰਗ ਵਾਂਗ ਦਿਖਾਇਆ ਗਿਆ ਹੈ। ਕਿਵੇਂ ਦਿਸਦੇ ਹਨ ਸਾਂਤਾ ਦੇ ਕੀ ਉਹ ਸੱਚ ਵਿਚ ਹਨ ?
ਇਕ ਹਸਮੁੱਖ ਚਿਹਰੇ ਵਾਲਾ ਆਦਮੀ ਸਾਂਤਾ ਹਰ ਸਾਲ ਕ੍ਰਿਸਮਸ 'ਤੇ ਬੱਚਿਆਂ ਲਈ ਖਿਡੌਣੇ ਬਣਾਉਂਦਾ ਹੈ। ਕਿਹਾ ਜਾਂਦਾ ਹੈ ਕਿ ਬੱਚੇ ਸਾਂਤਾ ਨੂੰ ਚਿੱਠੀ ਲਿਖਦੇ ਹਨ ਜਿਸ ਵਿਚ ਉਹ ਆਪਣੇ ਪਸੰਦੀਦਾ ਤੋਹਫ਼ੇ ਦੀ ਮੰਗ ਕਰਦੇ ਹਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਸਾਂਤਾ ਉੱਤਰੀ ਧਰੁਵ 'ਚ ਆਪਣੀ ਪਤਨੀ ਮਿਸੇਜ ਕਲਾਜ਼ ਨਾਲ ਰਹਿੰਦੇ ਹਨ। ਸਭ ਤੋਂ ਪਹਿਲਾਂ ਸਾਂਤਾ ਦੀ ਕਹਾਣੀ ਤੁਰਕੀ ਦੇਸ਼ ਤੋਂ ਸ਼ੁਰੂ ਹੋਈ ਸੀ।
ਜ਼ਿਆਦਾਤਰ ਕਿਤਾਬਾਂ 'ਚ ਲਿਖਿਆ ਗਿਆ ਹੈ ਕਿ ਸਾਂਤਾ ਕਲਾਜ਼ ਨੂੰ ਸੰਤ ਨਿਕੋਲਸ ਨਾਲ ਜੋੜਿਆ ਗਿਆ ਹੈ। ਜੇਕਰ ਕਹਾਣੀਆਂ ਦੀ ਮੰਨੀਏ ਤਾਂ ਉਹ 3-4 ਸਦੀ ਦੇ ਆਸਪਾਸ ਇੱਕ ਖੁਸ਼ਹਾਲ ਪਰਿਵਾਰ ਵਿੱਚ ਪੈਦਾ ਹੋਇਆ ਸੀ। ਨੈਸ਼ਨਲ ਜਿਓਗ੍ਰਾਫਿਕ ਅਨੁਸਾਰ, ਸੰਤ ਇਕ ਯੂਨਾਨੀ ਸਨ ਤੇ 280 ਈਸਵੀ 'ਚ ਆਧੁਨਿਕ ਤੁਰਕੀ ਦੇ ਇੱਕ ਛੋਟੇ ਜਿਹੇ ਰੋਮਨ ਸ਼ਹਿਰ ਮਾਇਰਾ ਦੇ ਬਿਸ਼ਪ ਬਣ ਗਏ। ਨਿਕੋਲਸ ਦੀ ਪ੍ਰਸਿੱਧੀ ਉਨ੍ਹਾਂ ਦੀ ਮੌਤ ਤੋਂ ਲੰਬੇ ਸਮੇਂ ਤਕ। ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਅਨਾਥਾਂ ਤੋਂ ਲੈ ਕੇ ਮਲਾਹਾਂ ਤੇ ਕੈਦੀਆਂ ਤਕ ਬਹੁਤ ਸਾਰੇ ਲੋਕਾਂ ਦਾ ਰੱਖਿਅਕ ਹੈ।
ਲਾਲ ਹੀ ਨਹੀਂ ਤਰ੍ਹਾਂ-ਤਰ੍ਹਾਂ ਦੀਆਂ ਪਾਉਂਦੇ ਹਨ ਪੁਸ਼ਾਕਾਂ
ਸਿੰਟਰਕਲਾਸ, ਸੰਤ ਨਿਕੋਲਸ ਦਾ ਡੱਚ ਅਨੁਵਾਦ ਹੈ, ਅਤੇ 1700 ਤਕ ਸੰਤ ਦੀ ਉਦਾਰਤਾ ਦੀਆਂ ਕਹਾਣੀਆਂ ਪੂਰੇ ਅਮਰੀਕਾ ਵਿੱਚ ਫੈਲ ਗਈਆਂ। ਇਸ ਤੋਂ ਬਾਅਦ ਪੌਪ ਕਲਚਰ 'ਚ ਉਨ੍ਹਾਂ ਦਾ ਅਕਸ ਬਦਲਣਾ ਸ਼ੁਰੂ ਹੋ ਗਿਆ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਸ ਦਾ ਨਾਂ ਸਾਂਤਾ ਕਲਾਜ਼ ਦੇ ਨਾਂ ਨਾਲ ਮਸ਼ਹੂਰ ਹੋਣ ਲੱਗਾ। ਕਿਹਾ ਜਾਂਦਾ ਹੈ ਕਿ ਸਾਂਤਾ ਨੂੰ ਜਿਵੇਂ ਤਸਵੀਰਾਂ ਵਿੱਚ ਦਿਖਾਇਆ ਗਿਆ ਹੈ, ਉਵੇਂ ਦੇ ਨਹੀਂ ਸਨ।
ਵਾਸ਼ਿੰਗਟਨ ਇਰਵਿੰਗ ਦੀ ਕਿਤਾਬ ਦ ਨਿਕਰਬੌਕਰਜ਼ ਹਿਸਟਰੀ ਆਫ਼ ਨਿਊਯਾਰਕ 'ਚ ਸਾਂਤਾ ਦੇ ਅਕਸ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਸਾਂਤਾ ਨੂੰ ਪਾਈਪ-ਸਮੋਕਿੰਗ, ਸਲਿੱਮ ਫਿਗਰ ਵਜੋਂ ਦਰਸਾਇਆ ਗਿਆ ਹੈ। ਪਹਿਰਾਵੇ ਬਾਰੇ ਇਹ ਵੀ ਮੰਨਿਆ ਜਾਂਦਾ ਹੈ ਕਿ ਸੰਤਾ ਲਾਲ ਰੰਗ ਦੇ ਕੱਪੜੇ ਹੀ ਨਹੀਂ ਸਗੋਂ ਕਈ ਰੰਗੀਨ ਕੱਪੜੇ ਵੀ ਪਹਿਨਦੇ ਸਨ। ਇਸ ਦਾ ਪਤਾ 19ਵੀਂ ਸਦੀ ਦੀਆਂ ਕੁਝ ਤਸਵੀਰਾਂ 'ਚ ਦੇਖਣ ਨੂੰ ਮਿਲ ਜਾਂਦਾ ਹੈ।