Bipolar Disorder : ਕਿਉਂ ਆਉਂਦੇ ਹਨ ਦਿਮਾਗ 'ਚ ਸੁਸਾਈਡ ਦੇ ਵਿਚਾਰ, ਕੀ ਹੈ ਇਹ ਬਿਮਾਰੀ
ਬਾਈਪੋਲਰ ਡਿਸਆਰਡਰ ਇਕ ਕੰਪਲੈਕਸ ਮਾਨਸਿਕ ਬਿਮਾਰੀ ਹੈ, ਜਿਸ 'ਚ ਰੋਗੀ ਦਾ ਮਨ ਲਗਾਤਾਰ ਕਈ ਮਹੀਨਿਆਂ ਜਾਂ ਹਫ਼ਤਿਆਂ ਤਕ ਜਾਂ ਤਾਂ ਉਦਾਸ ਰਹਿੰਦਾ ਹੈ ਜਾਂ ਫਿਰ ਬਹੁਤ ਜ਼ਿਆਦਾ ਜੋਸ਼ 'ਚ ਰਹਿੰਦਾ ਹੈ।
Publish Date: Wed, 10 Jul 2019 12:57 PM (IST)
Updated Date: Wed, 10 Jul 2019 04:14 PM (IST)
ਬਾਈਪੋਲਰ ਡਿਸਆਰਡਰ ਇਕ ਕੰਪਲੈਕਸ ਮਾਨਸਿਕ ਬਿਮਾਰੀ ਹੈ, ਜਿਸ 'ਚ ਰੋਗੀ ਦਾ ਮਨ ਲਗਾਤਾਰ ਕਈ ਮਹੀਨਿਆਂ ਜਾਂ ਹਫ਼ਤਿਆਂ ਤਕ ਜਾਂ ਤਾਂ ਉਦਾਸ ਰਹਿੰਦਾ ਹੈ ਜਾਂ ਫਿਰ ਬਹੁਤ ਜ਼ਿਆਦਾ ਜੋਸ਼ 'ਚ ਰਹਿੰਦਾ ਹੈ। ਇਹ ਇਕ ਸਾਈਕਲਿਕ ਡਿਸਆਡਰ ਹੈ, ਜਿਸ 'ਚ ਪੀੜਤ ਵਿਅਕਤੀ ਦੀ ਮਨੋਦਸ਼ਾ ਵਾਰੀ-ਵਾਰੀ ਨਾਲ ਦੋ ਵੱਖ ਤੇ ਉਲਟ ਹਾਲਾਤ 'ਚ ਜਾਂਦੀ ਰਹਿੰਦੀ ਹੈ। ਇਹ ਇਕ ਬਿਮਾਰੀ ਹੈ ਜਿਸ ਵਿਚ ਪੀੜਤ ਵਿਅਕਤੀ ਦੇ ਵਿਹਾਰ 'ਚ ਤੇਜ਼ੀ ਨਾਲ ਪਰਿਵਰਤਨ ਆਉਣ ਲੱਗਦਾ ਹੈ। ਅਜਿਹਾ ਵਿਅਕਤੀ ਅਚਾਨਕ ਤਣਾਅ 'ਚ ਆ ਜਾਂਦਾ ਹੈ ਤੇ ਉਸ ਦਾ ਆਤਮਵਿਸ਼ਵਾਸ ਇਕਦਮ ਅਸਮਾਨ 'ਤੇ ਚਲਾ ਜਾਂਦਾ ਹੈ। ਦੂਜੇ ਪਾਸੇ ਪਲ਼ਾਂ 'ਚ ਉਹ ਇਕਦਮ ਸ਼ਾਂਤ ਹੋ ਜਾਂਦਾ ਹੈ। ਇਸ ਬਿਮਾਰੀ 'ਚ ਕਈ ਵਾਰ ਵਿਅਕਤੀ ਚਾਹ ਕੇ ਵੀ ਆਪਣੇ ਵਿਹਾਰ 'ਤੇ ਕੰਟਰੋਲ ਨਹੀਂ ਰੱਖ ਪਾਉਂਦਾ। ਆਮਤੌਰ 'ਤੇ ਇਹ ਬਿਮਾਰੀ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਵਾਲੇ ਲੋਕਾਂ 'ਚ ਪਾਈ ਜਾਂਦੀ ਹੈ।
ਜੇ ਤੁਹਾਨੂੰ ਨੀਂਦ ਆਉਣ ਦੀ ਸਮੱਸਿਆ ਹੈ ਤਾਂ ਤੁਸੀਂ ਬਾਈਪੋਲਰ ਡਿਸਆਰਡਰ ਨਾਲ ਪੀੜਤ ਹੋ ਸਕਦੇ ਹੋ। ਅਜਿਹੇ ਲੋਕਾਂ ਨੂੰ ਬਹੁਤ ਜ਼ਿਆਦਾ ਤਣਾਅ ਕਾਰਨ ਨੀਂਦ ਨਹੀਂ ਆਉਂਦੀ ਜਿਸ ਨਾਲ ਥਕਾਵਟ ਮਹਿਸੂਸ ਕਰਦੇ ਹਨ।
ਕੰਮ 'ਚ ਗੜਬੜ
ਬਾਈਪੋਲਰ ਡਿਸਆਰਡਰ ਨਾਲ ਪੀੜਤ ਵਿਅਕਤੀ ਕਿਸੇ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਕਰ ਪਾਉਂਦੇ। ਦੂਜਿਆਂ ਨਾਲ ਗੱਲ ਕਰਨ 'ਚ ਪਰੇਸ਼ਾਨੀ ਮਹਿਸੂਸ ਕਰਦੇ ਹਨ। ਜਦਕਿ ਉਨ੍ਹਾਂ ਦੇ ਕੰਮ ਚ ਲਗਾਤਾਰ ਗੜਬੜ ਹੁੰਦੀ ਰਹਿੰਦੀ ਹੈ।
ਚਿੜਚਿੜਾਪਨ
ਬਾਈਪੋਲਰ ਡਿਸਆਰਡਰ ਨਾਲ ਪੀੜਤ ਵਿਅਕਤੀ 'ਚ ਪਾਗਲਪਨ ਤੇ ਡਿਪਰੈਸ਼ਨ ਦੋਨੋਂ ਇਕੱਠੇ ਦਿਖਾਈ ਦਿੰਦੇ ਹਨ। ਪਾਗਲਪਨ ਤੇ ਤਣਾਅ ਹੋਣ ਕਾਰਨ ਉਹ ਅਕਸਰ ਚਿੜਚਿੜੇ ਰਹਿੰਦੇ ਹਨ। ਉਨ੍ਹਾਂ ਦਾ ਛੋਟੀ-ਛੋਟੀ ਗੱਲਾਂ 'ਚ ਚਿੜਚਿੜਾ ਵਿਹਾਰ ਕਰਨਾ ਆਮ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਦੇ ਕਰੀਬੀ ਰਿਸ਼ਤੇ ਵੀ ਖਰਾਬ ਹੋ ਜਾਂਦੇ ਹਨ।
ਕਲਪਨਾ 'ਚ ਰਹਿਣਾ
ਬਾਈਪੋਲਰ ਡਿਸਆਰਡਰ ਨਾਲ ਪੀੜਤ ਵਿਅਕਤੀ ਹਮੇਸ਼ਾ ਆਪਣੇ ਖ਼ਿਆਲਾਂ 'ਚ ਖੋਇਆ ਰਹਿੰਦਾ ਹੈ। ਉਹ ਆਪਣੇ ਖਿਆਲਾਂ 'ਚ ਨਾ ਜਾਣੇ ਕਿੱਥੇ ਪਹੁੰਚ ਜਾਂਦਾ ਹੈ। ਅਜਿਹੇ ਵਿਅਕਤੀ ਦੇ ਦਿਮਾਗ 'ਚ ਹਜ਼ਾਰਾਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ ਜਿਨ੍ਹਾਂ 'ਤੇ ਉਨ੍ਹਾਂ ਦਾ ਕਾਬੂ ਨਹੀਂ ਰਹਿੰਦਾ।
ਬਾਈਪੋਲਰ ਡਿਸਆਰਡਰ 'ਤੇ ਕਾਬੂ
ਬਾਈਪੋਲਰ ਡਿਸਆਰਡਰ ਨੂੰ ਕਾਬੂ ਕਰਨ ਲ਼ਈ ਤਣਾਅ ਦਾ ਲੈਵਲ ਘੱਟ ਹੋਣਾ ਚਾਹੀਦੈ। ਇਸ ਦੇ ਨਾਲ ਹੀ ਮਰੀਜ਼ ਨੂੰ ਭਰਪੂਰ ਨੀਂਦ ਨਾਲ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਦੂਰ ਤੇ ਆਪਣੇ ਆਤਮਵਿਸ਼ਵਾਸ ਨੂੰ ਮਜ਼ਬੂਤ ਰੱਖਣਾ ਚਾਹੀਦਾ।
ਖਾਣ-ਪੀਣ ਦੀਆਂ ਆਦਤਾਂ 'ਚ ਸੁਧਾਰ
ਅਸਤੁੰਲਿਤ ਭੋਜਨ ਪੂਰੇ ਦਿਨ ਦੇ ਤਣਾਅ ਨੂੰ ਵਧਾਉਂਦਾ ਹੈ। ਤਣਾਅ ਜ਼ਿਆਦਾ ਵਧਣ ਨਾਲ ਬਾਈਪੋਲਰ ਡਿਸਆਰਡਰ ਦੀ ਸਮੱਸਿਆ ਬਣਦੀ ਹੈ। ਇਸ ਨਾਲ ਖਾਣ-ਪੀਣ ਨੂੰ ਆਪਣੇ ਆਹਾਰ 'ਚ ਸ਼ਾਮਲ ਕਰੋ। ਫਾਸਟ ਫੂਡ ਤੇ ਹਮੇਸ਼ਾ ਕੁਝ ਚਬਾਉਂਦੇ ਰਹਿਣ ਦੀ ਆਦਤ ਤੋਂ ਛੁਟਕਾਰਾ ਪਾਓ।