ਈਦ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਹ ਤਿਉਹਾਰ ਰਮਜ਼ਾਨ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਈਦ ਉਲ ਫਿਤਰ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ 'ਤੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ, ਲੋਕ ਇਕ-ਦੂਜੇ ਨੂੰ ਗਲੇ ਲਗਾਉਂਦੇ ਹਨ ਤੇ ਈਦ ਮੁਬਾਰਕ ਦਿੰਦੇ ਹਨ।
ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਈਦ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਹ ਤਿਉਹਾਰ ਰਮਜ਼ਾਨ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਈਦ ਉਲ ਫਿਤਰ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ 'ਤੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ, ਲੋਕ ਇਕ-ਦੂਜੇ ਨੂੰ ਗਲੇ ਲਗਾਉਂਦੇ ਹਨ ਤੇ ਈਦ ਮੁਬਾਰਕ ਦਿੰਦੇ ਹਨ। ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਦਿੱਲੀ ਦੀਆਂ ਕੁਝ ਮਸ਼ਹੂਰ ਮਸਜਿਦਾਂ ਬਾਰੇ ਦੱਸਾਂਗੇ।
ਦਿੱਲੀ ਦੀ ਜਾਮਾ ਮਸਜਿਦ ਤੋਂ ਇਲਾਵਾ ਤੁਸੀਂ ਈਦ 'ਤੇ ਕਈ ਮਸਜਿਦਾਂ 'ਚ ਜਾ ਸਕਦੇ ਹੋ। ਇਹ ਮਸਜਿਦਾਂ ਆਪਣੀ ਖੂਬਸੂਰਤੀ ਅਤੇ ਵਾਸਤੂ ਕਲਾ ਲਈ ਪੂਰੀ ਦੁਨੀਆ ਵਿਚ ਮਸ਼ਹੂਰ ਹਨ।
ਫਤਿਹਪੁਰੀ ਮਸਜਿਦ
ਇਹ ਮਸਜਿਦ ਦਿੱਲੀ ਦੀ ਸਭ ਤੋਂ ਪੁਰਾਣੀ ਗਲੀ ਚਾਂਦਨੀ ਚੌਕ ਵਿਚ ਸਥਿਤ ਹੈ। ਇਹ ਮਸਜਿਦ ਲਾਲ ਪੱਥਰਾਂ ਦੀ ਬਣੀ ਹੋਈ ਹੈ। ਫਤਿਹਪੁਰੀ ਮਸਜਿਦ ਮੁਗਲ ਆਰਕੀਟੈਕਚਰ ਦੀ ਸ਼ਾਨ ਦਾ ਸੁੰਦਰ ਨਮੂਨਾ ਹੈ। ਇਹ ਮਸਜਿਦ ਸ਼ਾਹਜਹਾਂ ਦੀ ਬੇਗਮ ਫਤਿਹਪੁਰੀ ਨੇ 1650 ਵਿਚ ਬਣਵਾਈ ਸੀ। ਇੱਥੇ ਸੈਲਾਨੀਆਂ ਦੀ ਭੀੜ ਦੇਖਣ ਨੂੰ ਮਿਲਦੀ ਹੈ। ਈਦ 'ਤੇ ਇਸ ਮਸਜਿਦ ਦੀ ਖ਼ੂਬਸੂਰਤੀ ਦੇਖਦਿਆਂ ਹੀ ਬਣਦੀ ਹੈ।
ਜਮਾਲੀ ਕਮਾਲੀ ਮਸਜਿਦ
ਜਮਾਲੀ ਕਮਾਲੀ ਮਸਜਿਦ ਦਿੱਲੀ ਵਿਚ ਕੁਤੁਬ ਮੀਨਾਰ ਦੇ ਬਿਲਕੁਲ ਕੋਲ ਸਥਿਤ ਹੈ। ਇਹ ਦੇਖਣ ਲਈ ਬਹੁਤ ਖੂਬਸੂਰਤ ਜਗ੍ਹਾ ਹੈ। ਇੱਥੇ ਜਾਣ ਲਈ ਤੁਸੀਂ ਕੁਤੁਬ ਮੀਨਾਰ ਮੈਟਰੋ ਸਟੇਸ਼ਨ 'ਤੇ ਉਤਰ ਸਕਦੇ ਹੋ, ਜੋ ਯੈਲੋ ਲਾਈਨ 'ਤੇ ਸਥਿਤ ਹੈ। ਇੱਥੋਂ ਮਸਜਿਦ ਕਰੀਬ 2 ਕਿਲੋਮੀਟਰ ਦੂਰ ਹੈ। ਤੁਸੀਂ ਇੱਥੋਂ ਆਟੋ ਲੈ ਕੇ ਜਮਾਲੀ ਕਮਾਲੀ ਪਹੁੰਚ ਸਕਦੇ ਹੋ।
ਕੁਵਤ ਉਲ ਇਸਲਾਮ ਮਸਜਿਦ
ਜੇ ਤੁਸੀਂ ਦਿੱਲੀ ਵਿਚ ਰਹਿੰਦੇ ਹੋ, ਤਾਂ ਤੁਸੀਂ ਕੁਵਤ ਉਲ ਇਸਲਾਮ ਮਸਜਿਦ ਵੀ ਜਾ ਸਕਦੇ ਹੋ। ਇਹ ਮਸਜਿਦ ਕੁਤੁਬ ਮੀਨਾਰ ਮਹਿਰੌਲੀ ਵਿਚ ਸਥਿਤ ਹੈ। ਇਸ ਨੂੰ ਦਿੱਲੀ ਦੀਆਂ ਸਭ ਤੋਂ ਪੁਰਾਣੀਆਂ ਮਸਜਿਦਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਇਸ ਮਸਜਿਦ ਦੀ ਉਸਾਰੀ ਗੁਲਾਮ ਵੰਸ਼ ਦੇ ਸੰਸਥਾਪਕ ਕੁਤਬੁਦੀਨ ਐਬਕ ਨੇ ਸ਼ੁਰੂ ਕਰਵਾਈ ਸੀ।
ਮੋਠ ਦੀ ਮਸਜਿਦ
ਇਹ ਮਸਜਿਦ ਕਰੀਬ 500 ਸਾਲ ਪੁਰਾਣੀ ਹੈ। ਮੋਠ ਦੀ ਮਸਜਿਦ ਦੱਖਣੀ ਦਿੱਲੀ ਵਿਚ ਸਥਿਤ ਹੈ। ਇਹ ਲੋਧੀ ਰਾਜ ਦੌਰਾਨ ਵਜ਼ੀਰ ਮੀਆਂ ਭੋਈਆ ਨੇ ਬਣਵਾਈ ਸੀ। ਇਹ ਮਸਜਿਦ ਆਪਣੀ ਸੁੰਦਰਤਾ ਤੇ ਵਿਲੱਖਣ ਇਤਿਹਾਸ ਲਈ ਜਾਣੀ ਜਾਂਦੀ ਹੈ। ਈਦ ਮੌਕੇ ਇਸ ਮਸਜਿਦ ਦੀ ਖੂਬਸੂਰਤੀ ਨੂੰ ਦੇਖਣ ਜ਼ਰੂਰ ਜਾਣਾ ਚਾਹੀਦਾ ਹੈ।