ਟੂਰ ਦਾ ਨਾਂ ਸੁਣਦੇ ਹੀ ਹਰ ਕੋਈ ਰੁਮਾਂਚ ਨਾਲ ਭਰ ਜਾਂਦਾ ਹੈ। ਵਿਦਿਆਰਥੀ ਵਰਗ ’ਚ ਵਿੱਦਿਅਕ ਟੂਰ ਲਈ ਬਹੁਤ ਤਾਂਘ ਰਹਿੰਦੀ ਹੈ। ਮੈਂ ਟੂਰ ਸਬੰਧੀ ਸਟਾਫ ਨਾਲ ਚਰਚਾ ਕੀਤੀ ਤਾਂ ਵੱਖ-ਵੱਖ ਸਲਾਹਾਂ ਤੋਂ ਬਾਅਦ ਆਖ਼ਰ ਆਗਰਾ ਜਾਣ ਦਾ ਫੈਸਲਾ ਕੀਤਾ ਗਿਆ। ਜੂਨੀਅਰ ਸਹਾਇਕ ਅਵਤਾਰ ਸਿੰਘ ਅਤੇ ਬਹੁਤ ਹੀ ਤਜਰਬੇਕਾਰ ਸੀਨੀਅਰ ਮੈਡਮ ਰੁਪਿੰਦਰਜੀਤ ਕੌਰ ਦੇ ਵਿਸ਼ੇਸ਼ ਯਤਨਾਂ ਨਾਲ ਟੂਰ ਦਾ ਪ੍ਰਬੰਧ ਹੋਇਆ।
ਟੂਰ ਦਾ ਨਾਂ ਸੁਣਦੇ ਹੀ ਹਰ ਕੋਈ ਰੁਮਾਂਚ ਨਾਲ ਭਰ ਜਾਂਦਾ ਹੈ। ਵਿਦਿਆਰਥੀ ਵਰਗ ’ਚ ਵਿੱਦਿਅਕ ਟੂਰ ਲਈ ਬਹੁਤ ਤਾਂਘ ਰਹਿੰਦੀ ਹੈ। ਮੈਂ ਟੂਰ ਸਬੰਧੀ ਸਟਾਫ ਨਾਲ ਚਰਚਾ ਕੀਤੀ ਤਾਂ ਵੱਖ-ਵੱਖ ਸਲਾਹਾਂ ਤੋਂ ਬਾਅਦ ਆਖ਼ਰ ਆਗਰਾ ਜਾਣ ਦਾ ਫੈਸਲਾ ਕੀਤਾ ਗਿਆ। ਜੂਨੀਅਰ ਸਹਾਇਕ ਅਵਤਾਰ ਸਿੰਘ ਅਤੇ ਬਹੁਤ ਹੀ ਤਜਰਬੇਕਾਰ ਸੀਨੀਅਰ ਮੈਡਮ ਰੁਪਿੰਦਰਜੀਤ ਕੌਰ ਦੇ ਵਿਸ਼ੇਸ਼ ਯਤਨਾਂ ਨਾਲ ਟੂਰ ਦਾ ਪ੍ਰਬੰਧ ਹੋਇਆ। ਮਿਹਨਤੀ ਕੰਪਿਊਟਰ ਫੈਕਲਟੀ ਮੈਡਮ ਸੁਮਨਦੀਪ ਕੌਰ ਨੇ ਪਲਾਂ ਵਿੱਚ ਕਾਗ਼ਜ਼ੀ ਕਾਰਜ ਦੀ ਫਾਇਲ ਤਿਆਰ ਕਰ ਦਿੱਤੀ। ਅਸੀਂ ਰਿਹਾਇਸ਼ੀ ਵਿਵਸਥਾ ਲੋੜੀਂਦਾ ਸਾਮਾਨ ਖ਼ਰੀਦ ਕੇ ਰਾਤ ਨੂੰ ਵਿਦਿਆਰਥੀ ਵਰਗ ਨਾਲ ਬੱਸ ’ਤੇ ਸਵਾਰ ਹੋ ਕੇ ਆਗਰਾ ਲਈ ਰਵਾਨਾ ਹੋ ਗਏ। ਰਿਸ਼ੀ ਸ਼ਰਮਾ, ਜਸਵੀਰ ਸਿੰਘ ਵਰਗੇ ਅਧਿਆਪਕ ਸਾਥੀ ਪੂਰੇ ਤਜਰਬੇਕਾਰ ਸਨ।
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ
ਸਭ ਤੋਂ ਪਹਿਲਾ ਪੜਾਅ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ, ਆਗਰਾ ਬਣਿਆ, ਗੁਰੂ ਘਰ ਪਹੁੰਚ ਕੇ ਇੱਕ ਅਨੋਖਾ ਅਹਿਸਾਸ ਹੋਇਆ। ਲੱਗਿਆ ਕਿ ਮੀਲਾਂ ਦਾ ਸਫ਼ਰ ਤਹਿ ਕਰ ਕੇ, ਪੰਜਾਬ ਤੋਂ ਆਪਣੇ ਹੀ ਘਰ ਆ ਗਏ ਹਾਂ। ਵਿਦਿਆਰਥੀਆਂ ਦਾ ਸਾਮਾਨ ਹਾਲ ’ਚ ਰੱਖ ਕੇ ਮੱਥਾ ਟੇਕਿਆ। ਸਾਰੇ ਵਿਦਿਆਰਥੀਆਂ ਨਾਲ ਚਾਹ ਦਾ ਲੰਗਰ ਛਕਿਆ। ਇਸ ਤੋਂ ਬਾਅਦ ਤਕਰੀਬਨ 12 ਕਮਰੇ ਪ੍ਰਾਪਤ ਕਰਦੇ ਹੋਏ ਵਿਦਿਆਰਥੀਆਂ ਦੀਆਂ ਟੀਮਾਂ ਬਣਾ ਦਿੱਤੀਆਂ। ਗੁਰੂ ਘਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸਿੱਖ ਇਤਿਹਾਸ ਨਾਲ ਵੀ ਆਗਰਾ ਸ਼ਹਿਰ ਦਾ ਬਹੁਤ ਡੂੰਘਾ ਸਬੰਧ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕੰਵਲ ਪਏ ਹਨ। ਇਸੇ ਲਈ ਉਨ੍ਹਾਂ ਦੀ ਯਾਦ ’ਚ ਗੁਰਦੁਆਰਾ ਗੁਰੂ ਕਾ ਤਾਲ ਬਣਿਆ। ਇਸ ਦੇ ਨਾਲ ਹੀ ਸਿੱਖ ਕੌਮ ਦੇ ਵਿਦਵਾਨ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਨੇ ਵੀ ਆਗਰਾ ਸ਼ਹਿਰ ਨੂੰ ਗੁਰੂ ਨਾਨਕ ਮਿਸ਼ਨ ਦਾ ਪ੍ਰਚਾਰ ਕੇਂਦਰ ਬਣਾਇਆ। ਆਪਣੀ ਆਖ਼ਰੀ ਫੇਰੀ ਦੌਰਾਨ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਗਰਾ ਵਿਖੇ ਗਿ੍ਰਫ਼ਤਾਰੀ ਦਿੱਤੀ। ਜਿੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਗੁਰੂ ਕਾ ਤਾਲ ਸ਼ੁਭਾਇਮਾਨ ਹੈ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਟੈਲੀਫੋਨ ਨੰ. 05622601717 ਮੋਬਾਈਲ 94122-57675 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਰਿਹਾਇਸ਼, ਲੰਗਰ ਦੀ ਵਿਵਸਥਾ ਅਤੇ ਸਮੁੱਚਾ ਪ੍ਰਬੰਧ ਬਹੁਤ ਵਧੀਆ ਹੈ। ਇਸ ਜਗ੍ਹਾ ਦੀ ਮਹੱਤਵਪੂਰਨ ਜਾਣਕਾਰੀ ਲੈਣ ਤੋਂ ਬਾਅਦ ਸਾਡਾ ਕਾਫ਼ਲਾ ਤਾਜ ਮਹਿਲ ਵੱਲ ਵਧ ਗਿਆ।
ਤਾਜ ਮਹਿਲ ਲਈ ਸਥਾਨ
ਤਾਜ ਮਹਿਲ ਲਈ ਜੈਪੁਰ ਦੇ ਰਾਜਾ ਜੈ ਸਿੰਘ ਤੋਂ ਜਗ੍ਹਾ ਪ੍ਰਾਪਤ ਕੀਤੀ ਗਈ। ਤਾਜ ਮਹਿਲ ਦਾ ਨਿਰਮਾਣ ਦਸੰਬਰ 1631 ਵਿੱਚ ਸ਼ੁਰੂ ਹੋ ਕੇ 1645 ਨੂੰ ਖ਼ਤਮ ਹੋਇਆ। ਕੁੱਝ ਇਤਿਹਾਸਕਾਰ ਗੁੰਬਦਾਂ ਦੀ ਸੰਖਿਆ ਦੇ ਆਧਾਰ ’ਤੇ ਸਮਾਂ 12 ਸਾਲ ਮੰਨਦੇ ਹਨ।
ਤਾਜ ਮਹਿਲ ਦਾ ਦਰਵਾਜਾ
ਲਾਲ ਪੱਥਰ ਦੇ ਦਰਵਾਜ਼ੇ ਤੋਂ ਬਾਅਦ ਤਾਜ ਮਹਿਲ ਦੇ ਦਰਸ਼ਨ ਹੁੰਦੇ ਹਨ। ਦਰਵਾਜ਼ੇ ’ਤੇ ਭਾਰਤੀ ਸੰਸਿਤੀ ਅਤੇ ਮੁਸਲਿਮ ਕਸੀਦਾਕਾਰੀ ਦੀ ਅਨੋਖੀ ਝਲਕ ਵੇਖਣ ਨੂੰ ਮਿਲਦੀ ਹੈ। ਪਵਿੱਤਰ ਕੁਰਾਨ ਦੀਆਂ ਆਇਤਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ। ਇਸ ਤੋਂ ਇਲਾਵਾ ਪੂਰਬੀ ਦਰਵਾਜ਼ਾ ਫਤਿਹਾਬਾਦ ਵੱਲ ਹੈ, ਜੋ ਕਲਾਿਤੀ ਦਾ ਵੱਖਰਾ ਨਮੂਨਾ ਹੈ। ਪੱਛਮੀ ਦਰਵਾਜ਼ਾ ਮੁੱਖ ਤਾਜ ਮਹਿਲ ਦਾ ਦਰਵਾਜ਼ਾ ਹੈ। ਦੱਖਣੀ ਦਰਵਾਜਾ ਦੱਖਣ ਦਿਸ਼ਾ ਵੱਲ ਹੈ। ਸਾਰੇ ਹੀ ਦਰਵਾਜੇ ਆਪਣੇ ਆਪ ਵਿੱਚ ਵੱਖਰਾ-ਵੱਖਰਾ ਇਤਿਹਾਸਕ ਮਹੱਤਵ ਰੱਖਦੇ ਹਨ।
ਤਾਜ ਮਹਿਲ ਅੰਦਰ ਮੁਮਤਾਜ ਅਤੇ ਸ਼ਾਹਜਹਾਂ ਦੀ ਕਬਰ
ਮੁਮਤਾਜ ਅਤੇ ਸ਼ਾਹਜਹਾਂ ਦੀਆਂ ਕਬਰਾਂ ਗੁਬੰਦ ਹੇਠ ਹਨ, ਜੋ ਸੈਲਾਨੀਆਂ ਨੂੰ ਨਜ਼ਰ ਆਉਦੀਆਂ ਹਨ, ਪਰ ਇਸ ਦੇ ਠੀਕ ਹੇਠਾਂ ਇੱਕ ਕਮਰਾ ਹੈ ਜਿੱਥੇ ਅਸਲੀ ਕਬਰਾਂ ਮੌਜੂਦ ਹਨ। ਤਾਜ ਮਹਿਲ ’ਤੇ ਹਿੰਦੂ, ਏਸ਼ੀਆ ਕਲਾ ਦੇ ਮਿਲੇ ਜੁਲੇ ਅਸਰ ਦਾ ਪੂਰਕ ਪ੍ਰਭਾਵ ਹੈ। ਭਾਰਤੀ ਅਤੇ ਪਰਸ਼ੀਅਨ ਕਲਾ ਦਾ ਅਨੋਖਾ ਸੰਗਮ ਹੈ। ਕੁੱਝ ਵੀ ਕਹੋ ਤਾਜ ਮਹਿਲ ਦੁਨੀਆ ਦਾ ਅਦਭੁੱਤ ਅਜੂਬਾ ਹੈ, ਜੋ ਕਲਾ, ਵਿਗਿਆਨ, ਭਵਨ ਵਸਤੂ-ਨਿਰਮਾਣ ਦੀ ਅਨੋਖੀ ਮਿਸਾਲ ਹੈ। ਇਸ ਸੱਤਵੇਂ ਅਜੂਬੇ ਨੂੰ ਵੇਖਣ ਤੋਂ ਬਾਅਦ ਸਾਡੀ ਅਤੇ ਵਿਦਿਆਰਥੀ ਵਰਗ ਦੇ ਮੂੰਹੋਂ ਸੁਭਾਵਿਕ ਇੱਕ ਹੀ ਗੱਲ ਸੀ ‘ਵਾਹ ਤਾਜ ਵਾਹ ਤਾਜਾ’ ਤਾਜ ਮਹਿਲ ਵੇਖਣ ਤੋਂ ਬਾਅਦ ਬਾਹਰ ਆ ਕੇ ਵਿਦਿਆਰਥੀਆਂ ਨੇ ਫੋਟੋਆਂ ਅਤੇ ਹੋਰ ਸਾਮਾਨ ਦੀ ਖ਼ਰੀਦ ਕੀਤੀ ਅਤੇ ਸਾਡਾ ਕਾਫ਼ਲਾ ਅੱਗੇ ਵਧ ਗਿਆ।
ਆਗਰਾ ਕਿਲਾ
ਤਾਜ ਮਹਿਲ ਤੋਂ ਇਲਾਵਾ ਆਗਰਾ ਦਾ ਕਿਲ੍ਹਾ ਵੀ ਇਤਿਹਾਸ ਦੇ ਪੰਨਿਆਂ ਵਿੱਚ ਅਨੋਖੀ ੁਪਛਾਣ ਰੱਖਦਾ ਹੈ। ਇਸ ਨੂੰ ਮੁਗ਼ਲ ਬਾਦਸ਼ਾਹ ਅਕਬਰ ਰਾਹੀਂ ਬਣਵਾਇਆ ਗਿਆ ਸੀ। ਇਹ ਕਿਲ੍ਹਾ ਬਾਦਲਗੜ੍ਹ ਕਿਲ੍ਹੇ ਦੇ ਸਥਾਨ ’ਤੇ ਬਣਿਆ। 1565 ਵਿੱਚ ਬਣਦਾ ਸ਼ੁਰੂ ਹੋਇਆ ਕਰੀਬ ਸੱਤ ਵਿੱਚ ਤਿਆਰ ਹੋਇਆ। ਆਇਨੇ ਅਕਬਰੀ ਲੇਖਕ/ ਸਾਹਿਤਕਾਰ ਅਬੁਲ ਫਜ਼ਲ ਅਨੁਸਾਰ ਇਸ ਕਿਲ੍ਹੇ ਵਿੱਚ 500 ਸੁੰਦਰ ਇਮਾਰਤਾਂ ਸਨ। ਅਮਰ ਸਿੰਘ ਗੇਟ, ਜਹਾਂਗੀਰ ਮਹਿਲ ਦਾ ਜੋ, ਅੰਗੂਰੀ ਬਾਗ਼, ਖ਼ਾਸ ਮਹਿਲ, ਦੀਵਾਨੇ ਏ ਖ਼ਾਸ, ਸ਼ੀਸ਼ ਮਹਿਲ, ਸੁਮਮਨ ਬੁਰਜ ਜਿੱਥੇ ਸ਼ਾਹਜਹਾਂ ਨੇ ਆਖਰੀ ਸਮਾਂ ਬਤੀਤ ਕੀਤਾ ਸੀ, ਪ੍ਰਸਿੱਧ ਸਥਾਨ ਸਨ। ਟੂਰ ਦੇ ਸਥਾਨਾਂ ਨਾਲ ਵੇਖਣ ਨਾਲ ਸਾਡੀ ਇਤਿਹਾਸਕ ਜਿਗਿਆਸਾ ਵੱਧ
ਰਹੀ ਸੀ। ਹਰ ਅਸਥਾਨ ਦੀ ਇਤਿਹਾਸਕ ਰੌਚਕਤਾ ਅਲੱਗ ਸੀ। ਸਵੇਰੇ ਹੁੰਦੇ ਹੀ ਅਸੀਂ ਸਭ ਇੱਕ ਨਵੇਂ ਰੁਮਾਂਚ ਵੱਖ ਵਧੇ।
ਸਿਕੰਦਰਾ ਮੁਗਲ ਬਾਦਸ਼ਾਹ ਅਕਬਰ ਦਾ ਆਖਰੀ ਯਾਤਰਾ ਸਥਾਨ
ਸਿਕੰਦਰਾ ਆਗਰਾ ਤੋਂ 12 ਕਿਲੋਮੀਟਰ ਦੂਰ ਆਗਰਾ ਮਥੁਰਾ ਰੋਡ ਨੈਸ਼ਨਲ ਹਾਈਵੇ ਨੂੰ 2 ’ਤੇ ਸਥਿਤ ਹੈ। ਲੋਧੀ ਵੰਸ਼ ਦੇ ਸਿਕੰਦਰ ਲੋਧੀ ਨੇ 1492 ਵਿੱਚ ਆਪਣੀ ਰਾਜਧਾਨੀ ਬਣਾਇਆ। ਬਾਦਸ਼ਾਹ ਅਕਬਰ ਨੇ ਇਸ ਸਥਾਨ ਨੂੰ ਆਪਣੀ ਕਬਰ ਲਈ ਚੁਣਿਆ। ਸੰਨ 1602 ਵਿੱਚ ਕਾਰਜ ਸ਼ੁਰੂ ਹੋਇਆ। ਉਨ੍ਹਾਂ ਦੀ ਇੱਛਾ ਅਨੁਸਾਰ ਇਸ ਸਥਾਨ ’ਤੇ ਦਫਨਾਇਆ ਗਿਆ ਅਤੇ ਇਸ ਸਥਾਨ ਦਾ ਕੰਮ 1613 ਵਿੱਚ ਬਾਦਸ਼ਾਹ ਜਹਾਂਗੀਰ ਨੇ ਪੂਰਾ ਕਰਵਾਇਆ। ਇਸ ਸਥਾਨ ਦੀ ਭਵਨ ਨਿਰਮਾਣ ਕਲਾ ਅਦਭੁੱਤ ਹੈ। ਲਾਲ ਪੱਥਰਾਂ ਦੇ ਨਾਲ ਹਰ ਸ਼ੈਲੀ ਦੇ ਰੰਗ ਵੇਖੇ ਜਾ ਸਕਦੇ ਹਨ। ਮੀਂਹ ਦੇ ਪਾਣੀ ਲਈ ਸੰਭਾਲ ਪ੍ਰਬੰਧ, ਪ੍ਰਾਚੀਨ ਖੂਹ, ਹਵਾ ਦੀ ਨਿਕਾਸੀ, ਲਾਲ ਪੱਥਰ ਦੇ ਵਰਾਂਡੇ, ਬਹੁਤ ਹੀ ਸੁੰਦਰ ਹਨ। ਇਸ ਜਗ੍ਹਾ ’ਤੇ ਟਿਕਟ 5 ਰੁਪਏ ਹੈ, ਸਭ ਲਈ ਜ਼ਰੂਰੀ ਹੈ ਕਿ ਕਿਸੇ ਅਜਨਬੀ ਸਕਿਓਰਿਟੀ ਗਾਰਡ, ਗੇਟ ਕੀਪਰ ਆਦਿ ਨਾ ਗੱਲ ਕਰਦੇ ਹੋਏ ਟਿਕਟ ਕਾਊਂਟਰ ਤੋਂ ਹੀ ਟਿਕਟਾਂ ਦੀ ਖ਼ਰੀਦ ਕਰੋ। ਵਿਦਿਆਰਥੀ ਵਰਗ ਅਤੇ ਸਾਡੇ ਲਈ ਆਗਰਾ ਦੀ ਇਤਿਹਾਸਕ ਜਾਣਕਾਰੀ ਸੱਤਵੇਂ ਅਜੂਬੇ ਨੂੰ ਵੇਖਣ ਤੋਂ ਬਹੁਤ ਵਿਸ਼ਾਲ ਹੋ ਗਈ ਸੀ। ਸਦੀਆਂ ਦੇ ਇਤਿਹਾਸ ਨੂੰ ਸੰਭਾਲੀ ਆਗਰਾ ਦੀ ਧਰਤੀ ਸਾਡੇ ਟੂਰ ਲਈ ਮਨੋਰੰਜਨ, ਜਾਣਕਾਰੀ ਤੇ ਰੋਮਾਂਚ ਤੋਂ ਘੱਟ ਨਹੀਂ ਸੀ। ਤਾਜ ਮਹਿਲ ਨੂੰ ਵੇਖਣ ਸਮੇਂ ਕਈ ਰੰਗ ਵੇਖੇ ਜਾ ਸਕਦੇ ਹਨ। ਕਦੇ ਸਫ਼ੈਦ, ਕਦੇ ਨਾਰੰਗੀ, ਕਦੇ ਸੁਨਹਿਰੀ ਅਨੇਕਾਂ ਰੂਪਾਂ ਵਿੱਚ ਇਸ ਨੂੰ ਦੇਖਿਆ ਜਾ ਸਕਦਾ ਹੈ।
ਵਿਸ਼ਵ ਹੈਰੀਟੇਜ ਤਾਜ ਮਹਿਲ
ਤਾਜ ਮਹਿਲ ਜਮੁਨਾ ਨਦੀ ਦੇ ਖੱਬੇ ਤਟ ’ਤੇ ਸਥਿਤ ਹੈ। ਆਗਰਾ ਸਭ ਤੋਂ ਪੁਰਾਣਾ ਸ਼ਹਿਰ ਹੈ। ਦੁਨੀਆ ਦਾ ਸੱਤ ਅਜੁੂਬਿਆਂ ’ਚ ਹੋਣ ਕਾਰਨ ਤਾਜ ਮਹਿਲ ਆਗਰਾ ਲਈ ਮਸ਼ਹੂਰੀ ਦੀ ਗੱਲ ਹੈ। ਵੱਖ-ਵੱਖ ਇਤਿਹਾਸਕਾਰ ਆਗਰਾ ਦਾ ਸਬੰਧ ਆਰੀਆ ਲੋਕਾਂ, ਮਹਾਭਾਰਤ ਅਤੇ ਸ੍ਰੀ ਿਸ਼ਨ ਦੇ ਨਾਨਾ ਜੀ ਨਾਲ ਵੀ ਜੋੜਦੇ ਰਹੇ ਹਨ। ਸ਼ਾਹਜਹਾਂ ਆਪਣੀ ਪਤਨੀ ਨਾਲ ਬਹੁਤ ਪ੍ਰੇਮ ਕਰਦੇ ਸਨ। ਇਸ ਲਈ ਜਦੋਂ ਮੁਮਤਾਜ ਮਹਿਲ ਦਾ ਦੇਹਾਂਤ 1631 ਨੂੰ ਬਹਾਰਨਧਨ ਵਿੱਚ ਹੋਇਆ ਤਾਂ ਕੁੱਝ ਸਮੇਂ ਬਾਅਦ ਉਸ ਦੀ ਯਾਦ ਵਿੱਚ ਤਾਜ ਮਹਿਲ ਬਣਾਇਆ ਗਿਆ। ਇਹ ਅਜੂੁਬਾ ਸ਼ਹਿਰ ਦੇ ਦੱਖਣ ਪਾਸੇ 3 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਮੰਨਿਆ ਜਾਂਦਾ ਹੈ ਸ਼ਾਹਜਹਾਂ ਅਤੇ ਮੁਮਤਾਜ ਮਹਿਲ ਦੋਨੋਂ ਨਾ ਅਲੱਗ ਹੋਣ ਵਾਲੇ ਪ੍ਰੇਮੀ ਸਨ। ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਦੱਖਣ ਵੱਲ ਖਾਨ-ਏ ਜਹਾਨ ਲੋਧੀ ਨਾਲ ਸ਼ਾਹਜਹਾਂ ਦੀ ਲੜਾਈ ਸਮੇਂ ਮੁਮਤਾਜ ਉਨ੍ਹਾਂ ਦੇ ਨਾਲ ਸੀ। ਇਸ ਸਮੇਂ ਹੀ ਉਸ ਨੇ ਆਪਣੀ ਚੌਦਵੀਂ ਸੰਤਾਨ ਪੁੱਤਰੀ ਜੋਹਰ ਆਰਾ ਬੇਗਮ ਨੂੰ ਜਨਮ ਦਿੱਤਾ। ਮਰਨ ਸਮੇਂ ਉਸ ਨੇ ਸ਼ਾਹਜਹਾਂ ਤੋਂ ਉਸ ਦੇ ਪਿਆਰ ਦੀ ਅਦਭੁੱਤ ਇਮਾਰਤ ਵਿੱਚ ਕਬਰ ਬਣਾਉਣ ਦਾ ਵਚਨ ਲਿਆ। ਜਿਸ ਤੋਂ ਬਾਅਦ ਤਾਜ ਮਹਿਲ ਜੋ ਕਿ ਇਤਿਹਾਸ ਦੀ ਅਨੋਖੀ ਵਿਰਾਸਤ ਹੈ, ਵੇਖਣ ਲਈ ਵਿਸ਼ੇਸ਼ ਟਿਕਟ ਲੈਣੀ ਪੈਂਦੀ ਹੈ। 15 ਸਾਲ ਤੋਂ ਘੱਟ ਉਮਰ ਵਰਗ ਲਈ ਕੋਈ ਟਿਕਟ ਨਹੀਂ ਲੱਗਦੀ।
- ਅਵਨੀਸ਼ ਲੌਂਗੋਵਾਲ