Book Review : ਸ਼ਬਦ ਚਿੱਤਰਾਂ ਦੀ ਪੁਸਤਕ ‘ਨਾਬਰ ਪੈੜਾਂ’
ਸ਼ਬਦ ਚਿੱਤਰ ਲਿਖਣਾ ਏਨਾ ਸੌਖਾ ਕਾਰਜ ਨਹੀਂ ਕਿਉਂਕਿ ਕਿਸੇ ਵਿਸ਼ੇਸ਼ ਸ਼ਖ਼ਸੀਅਤ ਨੂੰ ਆਧਾਰ ਬਣਾ ਕੇ ਪਾਠਕਾਂ ਦੇ ਸਨਮੁੱਖ ਉਸ ਦੀ ਤਸਵੀਰ ਪੇਸ਼ ਕਰਨਾ ਤੇ ਉਹੀ ਲੈਅ ਕਾਇਮ ਰੱਖਣੀ ਜਿਸ ਵਿਚ ਉਸ ਵਿਅਕਤੀ ਨੇ ਜ਼ਿੰਦਗੀ ਜੀਵੀ ਹੰੁਦੀ ਹੈ ਉਸ ਤੋਂ ਲੇਖਕ ਦੀ ਸਿਰਜਣਾਤਮਕ ਸਮਰਥਾ ਦਾ ਅੰਦਾਜ਼ਾ ਵੀ ਸਹਿਜ ਰੂਪ ਵਿਚ ਲੱਗ ਜਾਂਦਾ ਹੈ।
Publish Date: Sat, 27 May 2023 10:21 AM (IST)
Updated Date: Sun, 28 May 2023 06:00 AM (IST)

ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ।
ਸ਼ਬਦ ਚਿੱਤਰ ਲਿਖਣਾ ਏਨਾ ਸੌਖਾ ਕਾਰਜ ਨਹੀਂ ਕਿਉਂਕਿ ਕਿਸੇ ਵਿਸ਼ੇਸ਼ ਸ਼ਖ਼ਸੀਅਤ ਨੂੰ ਆਧਾਰ ਬਣਾ ਕੇ ਪਾਠਕਾਂ ਦੇ ਸਨਮੁੱਖ ਉਸ ਦੀ ਤਸਵੀਰ ਪੇਸ਼ ਕਰਨਾ ਤੇ ਉਹੀ ਲੈਅ ਕਾਇਮ ਰੱਖਣੀ ਜਿਸ ਵਿਚ ਉਸ ਵਿਅਕਤੀ ਨੇ ਜ਼ਿੰਦਗੀ ਜੀਵੀ ਹੰੁਦੀ ਹੈ ਉਸ ਤੋਂ ਲੇਖਕ ਦੀ ਸਿਰਜਣਾਤਮਕ ਸਮਰਥਾ ਦਾ ਅੰਦਾਜ਼ਾ ਵੀ ਸਹਿਜ ਰੂਪ ਵਿਚ ਲੱਗ ਜਾਂਦਾ ਹੈ। ਇਹ ਸ਼ਬਦ ਚਿੱਤਰ ਲੇਖਕ ਦੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਿੱਜੀ ਸਾਂਝ ਵਿੱਚੋਂ ਵੀ ਆਧਾਰ ਗ੍ਰਹਿਣ ਕਰਦੇ ਹਨ। ‘ਨਾਬਰ ਪੈੜਾਂ’ ਬਲਬੀਰ ਪਰਵਾਨਾ ਦੁਆਰਾ ਲਿਖੀ ਸ਼ਬਦ ਚਿੱਤਰਾਂ ਦੀ ਪੁਸਤਕ ਹੈ ਜਿਸ ਵਿਚ ਲੇਖਕ ਨੇ ਲੋਕ ਲਹਿਰ ਦੇ ਸੰਪਾਦਕ ਸੁਹੇਲ ਸਿੰਘ, ਸੁਖਦਰਸ਼ਨ ਨੱਤ, ਗੁਰਬਖ਼ਸ਼ ਸਿੰਘ ਬੰਨੋਆਣਾ, ਜਗਜੀਤ ਸਿੰਘ ਆਨੰਦ, ਰਜਨੀਸ਼ ਬਹਾਦਰ ਸਿੰਘ, ਿਸ਼ਨ ਭਾਰਦਵਾਜ, ਤਸਕੀਨ, ਜੋਗਿੰਦਰ ਬਾਹਰਲਾ ਦੇ ਸ਼ਬਦ ਚਿੱਤਰ ਸਿਰਜੇ ਹਨ। ਪੁਸਤਕ ਦੇ ਅਖੀਰ ’ਤੇ ਲੇਖਕ ਨੇ ‘ਐਤਵਾਰਤਾ’, ਸਾਹਿਤਕ ਪੱਤਰਕਾਰੀ ਤੇ ਮੈਂ, ਸਿਰਲੇਖ ਤਹਿਤ ‘ਐਤਵਾਰਤਾ’ ਜੋ ਸਾਹਿਤਕ ਮੈਗਜ਼ੀਨ ਹੈ ਨਾਲ ਜੁੜੇ ਆਪਣੇ ਅਨੁਭਵ ਪੇਸ਼ ਕੀਤੇ ਹਨ। ਇਸੇ ਵਿਚ ਲੇਖਕ ਨੇ ਐਤਵਾਰਤਾ ਵਿਚ ਪ੍ਰਕਾਸ਼ਤ ਹੁੰਦੇ ਬਹੁਤ ਸਾਰੇ ਕਾਲਮਾਂ ਦੇ ਹੋਂਦ ਵਿਚ ਆਉਣ ਬਾਰੇ ਵੀ ਕਾਫ਼ੀ ਦਿਲਚਸਪ ਜਾਣਕਾਰੀ ਦਿੱਤੀ ਹੈ ਅਤੇ ‘ਨਵਾਂ ਜ਼ਮਾਨਾ’ ਤੋਂ ਅਲਵਿਦਾ ਬਾਰੇ ਵੀ ਜ਼ਿਕਰ ਕੀਤਾ ਹੈ। ਸ਼ਬਦ ਚਿੱਤਰਾਂ ਵਿਚ ਜਿੰਨੇ ਵੀ ਸ਼ਬਦ ਚਿੱਤਰ ਇਸ ਪੁਸਤਕ ਵਿਚ ਸ਼ਾਮਿਲ ਹੋਏ ਹਨ ਉਨ੍ਹਾਂ ਨਾਲ ਲੇਖਕ ਦੀ ਨਿੱਜੀ ਸਾਂਝ ਹੈ ਤੇ ਲੇਖਕ ਨੇ ਲਿਖਿਆ ਵੀ ਨਿੱਜੀ ਛੋਹਾਂ ਨਾਲ ਹੀ ਹੈ। ਲੇਖਕ ਨੇ ਇਨ੍ਹਾਂ ਸ਼ਖ਼ਸੀਅਤਾਂ ਬਾਰੇ ਭਰਪੂਰ ਰੂਪ ਵਿਚ ਲਿਖਣ ਦੇ ਨਾਲ-ਨਾਲ ਸਮਕਾਲੀ ਸਾਹਿਤਕ, ਸੱਭਿਆਚਾਰਕ ਅਤੇ ਰਾਜਨੀਤਕ ਪਰੀਦਿ੍ਰਸ਼ ਨੂੰ ਵੀ ਪੇਸ਼ ਕੀਤਾ ਹੈ। ਇਸ ਪੁਸਤਕ ਵਿਚ ਸ਼ਾਮਿਲ ਸ਼ਖ਼ਸੀਅਤਾਂ ਦੇ ਨਾਂ ਨਾਲ ਕੋਈ ਨਾ ਕੋਈ ਵਿਸ਼ੇਸ਼ਣ ਵੀ ਜੋੜਿਆ ਗਿਆ ਹੈ ਜਿਸ ਤੋਂ ਉਸ ਸ਼ਖ਼ਸੀਅਤ ਬਾਰੇ ਕੁਝ ਹੱਦ ਤਕ ਜਾਣਕਾਰੀ ਸਹਿਜ ਰੂਪ ਵਿਚ ਹੀ ਪ੍ਰਾਪਤ ਹੋ ਜਾਂਦੀ ਹੈ। ਇਸ ਪੁਸਤਕ ਵਿਚ ਜਿੱਥੇ ਲੇਖਕ ਨੇ ਬਿਰਤਾਂਤਕ ਰੂਪ ਵਿਚ ਜਾਣਕਾਰੀ ਪੇਸ਼ ਕੀਤੀ ਹੈ ਉੱਥੇ ਮੁਲਾਕਾਤੀ ਲਹਿਜ਼ੇ ਵਿਚ ਵੀ ਪਾਠਕਾਂ ਦੀ ਸਾਂਝ ਇਨ੍ਹਾਂ ਸ਼ਖ਼ਸੀਅਤਾਂ ਨਾਲ ਪੁਆਉਣ ਦਾ ਯਤਨ ਕੀਤਾ ਹੈ। ਕਿਉਂਕਿ ਇਹ ਸ਼ਬਦ ਚਿੱਤਰ ਨਿੱਜੀ ਜਾਣਕਾਰੀ ’ਤੇ ਆਧਾਰਿਤ ਹਨ ਇਸ ਕਰਕੇ ਕਾਫ਼ੀ ਦਿਲਚਸਪ ਵੀ ਹਨ।
- ਡਾ. ਸਰਦੂਲ ਸਿੰਘ ਔਜਲਾ