Book Review : ਔਰਤ ਦੀ ਜ਼ਿੰਦਗੀ ਦੀ ਤ੍ਰਾਸਦੀ ਦੀ ਤਸਵੀਰ ਪੇਸ਼ ਕਰਦਾ ਨਾਵਲ ‘ਉੱਚੀਆਂ ਕੰਧਾਂ ਵਾਲਿਓ’
ਮਾਂ ਬੋਲੀ ਪੰਜਾਬੀ ਦੀਆਂ ਅਨੇਕ ਵਿਧਾਵਾਂ ਕਹਾਣੀ, ਕਵਿਤਾ, ਨਾਵਲ, ਸਫ਼ਰਨਾਮਾ ਅਤੇ ਸਵੈ-ਜੀਵਨੀ ਦੀ ਰਚਨਾਕਾਰ ਰਾਜਬੀਰ ਰੰਧਾਵਾ ਪੰਜਾਬੀ ਸਾਹਿਤ ਦੇ ਖੇਤਰ ਵਿਚ ਪਾਠਕਾਂ ਦੀ ਹਰਮਨ ਪਿਆਰੀ ਲੇਖਿਕਾ ਵਜੋਂ ਨਾਮਣਾ ਖੱਟ ਚੁੱਕੀ ਹੈ। ਉਸ ਲੜੀ ਵਿਚ ਪ੍ਰਕਾਸ਼ਿਤ ਉਸ ਦਾ ਨਾਵਲ ‘ਉੱਚੀਆਂ ਕੰਧਾਂ ਵਾਲਿਓ’ ਅਜੋਕੀ ਪੜ੍ਹੀ ਲਿਖੀ ਅਤੇ ਨੌਕਰੀ ਪੇਸ਼ਾ ਔਰਤ ਦੀ ਜ਼ਿੰਦਗੀ ਦੀ ਤ੍ਰਾਸਦੀ ਦੀ ਤਸਵੀਰ ਪੇਸ਼ ਕਰਦਾ ਹੈ।
Publish Date: Sat, 05 Mar 2022 10:52 AM (IST)
Updated Date: Sun, 06 Mar 2022 10:00 AM (IST)
ਪੁਸਤਕ : ਉੱਚੀਆਂ ਕੰਧਾਂ ਵਾਲਿਓ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਮਾਂ ਬੋਲੀ ਪੰਜਾਬੀ ਦੀਆਂ ਅਨੇਕ ਵਿਧਾਵਾਂ ਕਹਾਣੀ, ਕਵਿਤਾ, ਨਾਵਲ, ਸਫ਼ਰਨਾਮਾ ਅਤੇ ਸਵੈ-ਜੀਵਨੀ ਦੀ ਰਚਨਾਕਾਰ ਰਾਜਬੀਰ ਰੰਧਾਵਾ ਪੰਜਾਬੀ ਸਾਹਿਤ ਦੇ ਖੇਤਰ ਵਿਚ ਪਾਠਕਾਂ ਦੀ ਹਰਮਨ ਪਿਆਰੀ ਲੇਖਿਕਾ ਵਜੋਂ ਨਾਮਣਾ ਖੱਟ ਚੁੱਕੀ ਹੈ। ਉਸ ਲੜੀ ਵਿਚ ਪ੍ਰਕਾਸ਼ਿਤ ਉਸ ਦਾ ਨਾਵਲ ‘ਉੱਚੀਆਂ ਕੰਧਾਂ ਵਾਲਿਓ’ ਅਜੋਕੀ ਪੜ੍ਹੀ ਲਿਖੀ ਅਤੇ ਨੌਕਰੀ ਪੇਸ਼ਾ ਔਰਤ ਦੀ ਜ਼ਿੰਦਗੀ ਦੀ ਤ੍ਰਾਸਦੀ ਦੀ ਤਸਵੀਰ ਪੇਸ਼ ਕਰਦਾ ਹੈ। ਸਰਮਾਏਦਾਰੀ ਅਤੇ ਸਿਆਸੀ ਹਾਕਮਾਂ ਦੀ ਬੌਣੀ ਮਾਨਸਿਕਤਾ ਦਾ ਸੰਤਾਪ ਹੰਢਾਅ ਰਹੀ ਔਰਤ ਦਾ ਆਪਣੀ ਜ਼ਿੰਦਗੀ ਤੋਂ ਮੋਹ ਭੰਗ ਹੋ ਚੁੱਕਾ ਹੈ ਕਿਉਂ ਕਿ ਉਸਦਾ ਔਰਤ ਹੋਣ ਦਾ ਸਵੈ-ਮਾਣ ਮਰਦ ਪ੍ਰਧਾਨ ਸਮਾਜ ਦੇ ਹੰਕਾਰ ਹੇਠ ਦਬਕੇ ਰਹਿ ਗਿਆ ਹੈ।
ਨਾਵਲ ਦਾ ਸਿਰਲੇਖ ਉੱਚੀਆਂ ਕੰਧਾਂ ਆਪਣੇ ਆਪ ਵਿਚ ਮਰਦ ਵੱਲੋਂ ਔਰਤ ਉੱਤੇ ਲਗਾਈਆਂ ਜਾਣ ਵਾਲੀਆਂ ਬੰਦਿਸ਼ਾਂ ਦਾ ਪ੍ਰਤੀਕ ਹੈ। ਲੇਖਿਕਾ ਨੇ ਬਹੁਤ ਹੀ ਬੇਬਾਕੀ ਨਾਲ ਘਰ ਨੂੰ ਜੇਲ੍ਹ ਦੱਸਦੇ ਹੋਏ ਔਰਤ ਦੀ ਮਰਦ ਵੱਲੋਂ ਖੋਹੀ ਜਾ ਰਹੀ ਆਜ਼ਾਦੀ ਅਤੇ ਉਸ ਦੀਆਂ ਦਬਾਈਆਂ ਜਾ ਰਹੀਆਂ ਭਾਵਨਾਵਾਂ ਦਾ ਜ਼ਿਕਰ ਕੀਤਾ ਹੈ। ਉਹ ਹਰ ਰੋਜ਼ ਪੈਰ-ਪੈਰ ’ਤੇ ਆਪਣੀ ਜ਼ਿੰਦਗੀ ਨਾਲ ਸਮਝੌਤੇ ਕਰਨ ਲਈ ਮਜਬੂਰ ਹੈ। ਉਹ ਆਪਣੇ ਲਈ ਨਹੀਂ ਸਗੋਂ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਜ਼ਿੰਦਗੀ ਜਿਉਂਦੀ ਵਿਖਾਈ ਦਿੰਦੀ ਹੈ।
ਲੇਖਿਕਾ ਦੀ ਪੇਸ਼ਕਾਰੀ ਦੀ ਵਿਸ਼ੇਸ਼ ਗੱਲ ਇਹ ਹੈ ਕਿ ਉਸ ਨੇ ਇਕ ਔਰਤ ਦੀ ਜ਼ਿੰਦਗੀ ਦੀ ਤ੍ਰਾਸਦੀ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ ਜਿਵੇਂ ਉਹ ਖ਼ੁਦ ਇਸ ਨਾਵਲ ਦੀ ਪਾਤਰ ਹੋਵੇ। ‘ਉੱਚੀਆਂ ਕੰਧਾਂ ਵਾਲਿਓ’ ਨਾਵਲ ਦੀ ਨਾਇਕਾ ਦੁਹਾਈ ਦੇ ਰਹੀ ਹੈ ਕਿ ਮਰਦ ਵੱਲੋਂ ਔਰਤ ਦੀ ਆਜ਼ਾਦੀ ਖੋਹੀ ਜਾ ਰਹੀ ਹੈ। ਉਸ ਨੂੰ ਮਰਦ ਦੀ ਧੌਂਸ ਹੇਠ ਉਸ ਦੀ ਰਹਿਮ ਦਿਲੀ ’ਤੇ ਜਿਊਣਾ ਪੈ ਰਿਹਾ ਹੈ। ਇਸ ਨਾਵਲ ਦੇ ਮਾਧਿਅਮ ਰਾਹੀਂ ਔਰਤ ਸਮਾਜ ਦੇ ਲੋਕਾਂ ਲਈ ਸਵਾਲ ਖੜ੍ਹੇ ਕਰ ਰਹੀ ਹੈ ਕਿ ਉਸ ਨਾਲ ਇਹ ਬੇਇਨਸਾਫ਼ੀ ਅਤੇ ਵਿਤਕਰਾ ਕਦੋਂ ਤਕ ਹੁੰਦੇ ਰਹਿਣਗੇ ?
- ਪਿ੍ਰੰ. ਵਿਜੈ ਕੁਮਾਰ