ਉਨ੍ਹਾਂ ਨੂੰ ਸਾਹਿਤਕ ਸੇਵਾ ਬਦਲੇ ਅਨੇਕਾਂ ਮਾਣ-ਸਨਮਾਨ ਵੀ ਮਿਲੇ। ਪੰਜਾਬੀ ਸਾਹਿਤ ਸੰਗਮ ਵੱਲੋਂ ‘ਗੁਰਬਖਸ਼ ਸਿੰਘ ਪ੍ਰੀਤਲੜੀ’ ਐਵਾਰਡ ਨਾਲ ਸਨਮਾਨ ਹੋਇਆ। ਲੋਕ ਲਿਖਾਰੀ ਸਭਾ ਨੇ ਸੋਨੇ ਦਾ ਤਮਗਾ ਤੇ ਸਿਰੋਪਾਉ ਭੇਟ ਕੀਤਾ। 1971 ਈ: ਨੂੰ ਸੰਤ ਹਰਚੰਦ ਸਿੰਘ ਲੋਗੌਂਵਾਲ ਨੇ ਉਨ੍ਹਾਂ ਦੀ ਕਿਤਾਬ ‘ਕੀਰਤਨ ਤੇ ਇਸ ਦੀ ਸੰਗੀਤਕ ਪਰੰਪਰਾ’ ਲਈ ਕੀਮਤੀ ਦੁਸ਼ਾਲਾ ਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।
ਪੰਜਾਬੀ ਸਾਹਿਤ ਵਿੱਚ ਬਹੁਤ ਸਾਰੇ ਕਵੀਆਂ, ਲੇਖਕਾਂ ਦਾ ਅਹਿਮ ਯੋਗਦਾਨ ਰਿਹਾ ਹੈ। ਇਨ੍ਹਾਂ ਵਿੱਚੋਂ ਹੀ ਇੱਕ ਪੰਜਾਬੀ ਸਾਹਿਤ, ਧਰਮ, ਸੱਭਿਆਚਾਰ ਅਤੇ ਇਤਿਹਾਸ ਦੇ ਖੋਜੀ ਸ੍ਰ. ਸ਼ਮਸ਼ੇਰ ਸਿੰਘ ਅਸ਼ੋਕ ਦਾ ਜਨਮ 10 ਫਰਵਰੀ 1904 ਨੂੰ ਪਿੰਡ ਗੁਆਰਾ ਤਹਿਸੀਲ ਧੂਰੀ ਜਿਲ੍ਹਾ ਸੰਗਰੂਰ ਵਿੱਚ ਪਿਤਾ ਸ੍ਰ. ਝਾਬਾ ਸਿੰਘ ਤੇ ਮਾਤਾ ਸੁਖਦੇਵ ਕੌਰ ਦੇ ਘਰ ਇੱਕ ਗੁਰਸਿੱਖ ਪਰਿਵਾਰ ਵਿੱਚ ਹੋਇਆ।
ਮਾਤਾ ਪਿਤਾ ਗੁਰੂ ਘਰ ਦੇ ਪ੍ਰੇਮੀ ਸਨ। ਅਸ਼ੋਕ ਦੀ ਲੰਡਿਆਂ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਸ਼ੁਰੂ ਹੋਈ। ਸ਼ਮਸ਼ੇਰ ਸਿੰਘ ਅਸ਼ੋਕ ਉਰਦੂ, ਫ਼ਾਰਸੀ, ਸੰਸਿਤ, ਹਿੰਦੀ ਤੇ ਅੰਗਰੇਜ਼ੀ ਆਦਿਕ ਭਾਸ਼ਾਵਾਂ ਦੇ ਨਾਲ-ਨਾਲ ਦੇਵਨਾਗਰੀ, ਸ਼ਾਰਦਾ, ਟਾਕਰੀ ਲਿਪੀਆਂ ਤੋਂ ਵੀ ਚੰਗੇ ਜਾਣੂ ਸਨ। 1928 ਈ: ਵਿੱਚ ਗਿਆਨੀ ਅਤੇ 1931 ਈ: ਵਿੱਚ ਪ੍ਰਭਾਕਰ ਪਾਸ ਕੀਤੀ। ਪੜ੍ਹਾਈ ਦੇ ਦੌਰਾਨ ਅਸ਼ੋਕ ਨੇ ਗੁਰਬਾਣੀ ਦੇ ਅਰਥ ਭਾਈ ਿਪਾ ਸਿੰਘ ਤੇ ਭਾਈ ਨਰਾਇਣ ਸਿੰਘ ਵੱਲਭ ਤੋਂ ਸਿੱਖੇ। ‘ਯੋਗ ਵਿਸ਼ਿਸ਼ਟ ਤੇ ਵਿਚਾਰ ਸਾਗਰ’ ਕਿਸੇ ਸਾਧੂ ਤੋਂ ‘ਵਿਚਾਰ ਮਾਲਾ’ ਲਘੂ ਸਿਧਾਂਤ ਕੌਮੁਦੀ’ ਆਦਿ ਸੰਸਿਤੀ ਗ੍ਰੰਥ ਪੰਡਿਤ ਭਾਸਕਰਾਨੰਦ ਅਮਰਗੜ੍ਹ ਤੋਂ ਅਤੇ ‘ਸਾਹਿਤਯ ਦਰਪਣ’ ਪੰਡਿਤ ਿਸ਼ਨ ਜੀ ਮਹੰਤ ਡੇਰਾ ਖਨੌੜ ਤੋਂ ਪੜ੍ਹੇ। ਅਸ਼ੋਕ ਨੇ ਭਾਈ ਕਾਨ੍ਹ ਸਿੰਘ ਨਾਭਾ ਦੇ ਸਹਾਇਕ ਵਜੋਂ ਵੀ ਸੇਵਾ ਨਿਭਾਈ। ਭਾਈ ਸਾਹਬ ਉਨ੍ਹਾਂ ਨੂੰ ਪਿਆਰ ਨਾਲ ਦੂਜਾ ਪੁੱਤਰ ਕਹਿ ਕੇ ਵੀ ਸੰਬੋਧਨ ਕਰਦੇ ਸਨ। ਉਨ੍ਹਾਂ ਨੇ ਸਿੱਖ ਨੈਸ਼ਨਲ ਕਾਲਜ ਲਾਹੌਰ ਵਿੱਚ ਜੂਨ 1943 ਤੋਂ ਸਤੰਬਰ 1945 ਤੱਕ ਸੇਵਾ ਨਿਭਾਈ। ਫਿਰ ਸਤੰਬਰ 1945 ਤੋਂ ਨਵੰਬਰ 1947 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਲਾਜ਼ਮਤ ਵੀ ਕੀਤੀ। 12 ਅਗਸਤ 1948 ਈ: ਨੂੰ ਅਸ਼ੋਕ ਨੇ ਭਾਸ਼ਾ ਵਿਭਾਗ ਵਿੱਚ ਨੌਕਰੀ ਕੀਤੀ ਤੇ ਗਿਆਰਾਂ ਸਾਲ ਬਾਅਦ 10 ਫਰਵਰੀ 1959 ਨੂੰ ਸੇਵਾ ਮੁਕਤ ਹੋਏ। ਮੋਤੀ ਬਾਗ਼ ਵਿੱਚ ਲਾਇਬ੍ਰੇਰੀਅਨ ਵਜੋਂ ਵੀ ਸੇਵਾ ਨਿਭਾਈ।
ਸੰਤ ਫ਼ਤਹਿ ਸਿੰਘ ਜੀ ਦੀ ਪ੍ਰੇਰਨਾ ਸਦਕਾ 1964 ਈ: ਤੋਂ 1981 ਈ: ਤੱਕ ਪੂਰੀ ਤਨਦੇਹੀ ਨਾਲ ਰਾਤ ਦਿਨ ਮਿਹਨਤ ਕਰਕੇ ਲਗਪਗ ਚਾਲੀ ਪੁਸਤਕਾਂ ਲਿਖੀਆਂ। ਜਿਵੇਂ ਮਜ਼ਲੂਮ ਬੀਰ (ਕਵਿਤਾ) 1928, ਮੁਦਰਾਰਾਖਸ਼ ਨਾਟਕ (ਅਨੁਵਾਦ)1938, ਜੰਗਨਾਮਾ ਲਾਹੌਰ ਕਿਰਤ ਕਾਨ੍ਹ ਸਿੰਘ ਬੰਗਾ(ਸੰਪਾਦਿਤ) 1940, ਗੁਰੂ ਨਾਨਾਕ ਜੀਵਨ ਤੇ ਗੋਸ਼ਟਾਂ 1945, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ 1946, ਸਿੱਖੀ ਤੇ ਇਤਿਹਾਸ (ਲੇਖ ਸੰਗ੍ਰਹਿ) 1951, ਸਿੱਖ ਰਾਜ ਦਾ ਅੰਤ 1951, ਸਦਮ ਗ੍ਰੰਥ ਤੇ ਹੋਰ ਰਚਨਾਵਾਂ (ਆਲੋਚਨਾ) 1965, ਮਰਿੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 1966, ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ (ਜੀਵਨ) 1966, ਵੀਰ ਹਰੀ ਸਿੰਘ ਨਲਵਾ (ਜੀਵਨ) 1971, ਪੰਜਾਬ ਦੇ ਸਾਰੇ ਗੁਰਦੁਆਰਿਆਂ ਦਾ ਇਤਿਹਾਸ, ਸ਼ਰੋਮਣੀ ਕਮੇਟੀ ਦਾ ਪੰਜਾਹ ਸਾਲਾ ਦਾ ਇਤਹਾਸ (1920-1975) 1982, ਭਗਵਦ ਗੀਤਾ ਦਾ ਸੰਸਿਤ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ।
ਉਨ੍ਹਾਂ ਨੂੰ ਸਾਹਿਤਕ ਸੇਵਾ ਬਦਲੇ ਅਨੇਕਾਂ ਮਾਣ-ਸਨਮਾਨ ਵੀ ਮਿਲੇ। ਪੰਜਾਬੀ ਸਾਹਿਤ ਸੰਗਮ ਵੱਲੋਂ ‘ਗੁਰਬਖਸ਼ ਸਿੰਘ ਪ੍ਰੀਤਲੜੀ’ ਐਵਾਰਡ ਨਾਲ ਸਨਮਾਨ ਹੋਇਆ। ਲੋਕ ਲਿਖਾਰੀ ਸਭਾ ਨੇ ਸੋਨੇ ਦਾ ਤਮਗਾ ਤੇ ਸਿਰੋਪਾਉ ਭੇਟ ਕੀਤਾ। 1971 ਈ: ਨੂੰ ਸੰਤ ਹਰਚੰਦ ਸਿੰਘ ਲੋਗੌਂਵਾਲ ਨੇ ਉਨ੍ਹਾਂ ਦੀ ਕਿਤਾਬ ‘ਕੀਰਤਨ ਤੇ ਇਸ ਦੀ ਸੰਗੀਤਕ ਪਰੰਪਰਾ’ ਲਈ ਕੀਮਤੀ ਦੁਸ਼ਾਲਾ ਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਸੰਨ 1978 ਵਿੱਚ ਭਾਸ਼ਾ ਵਿਭਾਗ ਵੱਲੋਂ ਸਨਮਾਨ ਕੀਤਾ ਗਿਆ। ਸੰਨ 1984 ਨੂੰ ਪੰਜਾਬੀ ਯੂਨੀਵਰਸਿਟੀ ਨੇ ਸਨਮਾਨ ਦਿੱਤਾ। ਪੰਜਾਬੀ ਮਾਂ ਬੋਲੀ ਤੇ ਪੰਜਾਬ ਪ੍ਰਤੀ ਚਿੰਤਾਤੁਰ ਸ੍ਰ. ਸ਼ਮਸ਼ੇਰ ਸਿੰਘ ਅਸ਼ੋਕ ਨੇ ‘ਅਪਰੇਸ਼ਨ ਬਲਿਊ ਸਟਾਰ ਦੀ ਵੀ ਨਿੰਦਾ ਕੀਤੀ ਸੀ। ਅੰਤ ਸਾਢੇ ਬਿਆਸੀ ਸਾਲ ਦੀ ਉਮਰ ਭੋਗ ਕੇ 14 ਜੁਲਾਈ 1986 ਨੂੰ ਦਯਾਨੰਦ ਮੈਡੀਕਲ ਹਸਪਤਾਲ ਵਿੱਚ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
- ਧਰਮਿੰਦਰ ਸਿੰਘ ਚੱਬਾ