933 ਵਿਚ ਗੁਰਬਖ਼ਸ ਸਿੰਘ ਨੇ ਮਾਸਿਕ ‘ਪ੍ਰੀਤਲੜੀ’ ਦੀ ਸ਼ੁਰੂਆਤ ਕੀਤੀ, ਜਿਸ ਨੂੰ ਉਸ ਨੇ 1977 ਤੱਕ ਆਪਣੀ ਸੰਪਾਦਨਾ ਹੇਠ ਪ੍ਰਕਾਸ਼ਿਤ ਕੀਤਾ, ਪਿਛੋਂ 1981 ਤਕ ਨਵਤੇਜ ਸਿੰਘ ਨੇ ਇਸ ਨੂੰ ਬੜੀ ਸੂਝ-ਬੂਝ ਨਾਲ ਸੰਭਾਲਿਆ

ਪੰਜਾਬੀ ਸਾਹਿਤ ਦੇ ਖੇਤਰ ਵਿਚ ਗੁਰਬਖ਼ਸ ਸਿੰਘ ਪ੍ਰੀਤਲੜੀ ਦਾ ਇਕ ਪ੍ਰਮੁੱਖ ਸਥਾਨ ਹੈ| ਉਸ ਦੇ ਸਾਹਿਤ ਵਿਚ ਪ੍ਰਵੇਸ਼ ਨਾਲ ਆਧੁਿਨਕ ਪੰਜਾਬੀ ਵਾਰਤਕ ਵਿਚ ਇਕ ਨਵੇਂ ਯੁੱਗ ਦਾ ਆਗ਼ਾਜ਼ ਹੰਦਾ ਹੈ| ਉਸ ਤੋਂ ਪਹਿਲਾਂ ਪੰਜਾਬੀ ਵਾਰਤਕ ਮੁੱਖ ਤੌਰ ’ਤੇ ਮਧਕਾਲੀਨ ਸਰੋਕਾਰਾਂ ਨਾਲ ਜੁੜੀ ਹੋਈ ਸੀ ਪਰ ਉਸ ਨੇ ਹੁਸੀਨ ਵਾਰਤਕ ਰਚ ਕੇ ਪੰਜਾਬੀ ਸਾਹਿਤ ਦੀ ਜਵਾਨੀ ਨੂੰ ਉਭਾਰਿਆ ਨਿਖ਼ਾਰਿਆ| ਜੇ ਉਹ ਕਵੀ ਹੰੁਦਾ ਤਾਂ ਸ਼ਾਇਦ ਸਾਡੀ ਵਾਰਤਕ ਵਾੜੀ ਵਿਚ ਇਹ ਗੁਲਜ਼ਾਰ ਨਹੀਂ ਸੀ ਖਿੜ੍ਹਨੀ| ਉਸ ਦੀ ਰੰਗੀਨ ਬਿਆਨੀ ਤੇ ਪਾਰਸ ਕਵੀ ਰੂਹ ਨੇ ਪੰਜਾਬੀ ਰਚਨਾ ਨੂੰ ਸੋਨਾ ਬਣਾ ਦਿ੍ਤਾ ਤੇ ਕਈ ਥਾਂ ਇਹ ਸੁਨਹਿਰੀ ਵਾਰਤਕ ਗੀਤ ਬਣ ਕੇ ਵੀ ਗੰੂਜ ਉੱਠੀ|
ਗੁਰਬਖ਼ਸ਼ ਸਿੰਘ ਦਾ ਹੋਿੲਆ| ਉਸ ਦਾ ਪਿਤਾ ਰੇਲਵੇ ਵਿਚ ਕਰਮਚਾਰੀ ਸੀ| ਉਹ ਅਜੇ ਕੇਵਲ ਸ੍ਤ ਵਰ੍ਹਿਆਂ ਦਾ ਹੀ ਸੀ ਿਕ ਪਿਤਾ ਦਾ ਦੇਹਾਂਤ ਹੋ ਗਿਆ| ਦਸਵੀਂ ਦੀ ਪਰੀਿਖਆ ਉਸ ਨੇ ਸਿਆਲਕੋਟ ਤੋਂ ਪਾਸ ਕੀਤੀ| ਕੁਝ ਸਮਾਂ ਉਸ ਨੇ ਐੱਫ਼ਸੀ. ਕਾਲਜ ਲਾਹੌਰ ਵਿਖੇ ਵੀ ਲਗਾਇਆ ਪਰ ਆਪਣੀ ਕਮਜ਼ੋਰ ਆਰਥਿਕਤਾ ਦੀ ਵਜ੍ਹਾ ਕਾਰਨ ਉਸ ਨੂੰ ਕਾਲਜ ਦੀ ਪੜ੍ਹਾਈ ੍ਅ੍ਕਰ ਛੱਡਣੀ ਪਈ| ਕੁਝ ਸਮਾਂ ਕਲਰਕ ਵਜੋਂ ਕੰਮ ਕੀਤਾ ਪਰ ਇਥੇ ਮਨ ਨਾ ਲਗਂਣ ਕਾਰਨ ਥਾਮਸ਼ਨ ਇੰਜੀਨੀਅਰਿੰਗ ਕਾਲਜ ਰੁੜਕੀ ਵਿਚ ਦਾਖ਼ਲਾ ਲੈ ਲੈਂਦਾ ਹੈ ਅਤੇ 1914 ਈ.ਵਿਚ ਇਹ ਵਿ¾ਿਦਆ ਸੰਪੂਰਨ ਕਰਕੇ ਉਹ ਫ਼ੌਜ ਵਿਚ ਇੰਜੀਨੀਅਰਿੰਗ ਦੀ ਨੌਕਰੀ ਕਰਨ ਲਈ ਇਰਾਨ ਪਹੰੁਚ ਜਾਂਦਾ ਹੈ ਤੇ ਇਥੇ ਇਹ ਨੌਕਰੀ 1918 ਈ. ਤਕ ਕਰਦਾ ਹੈ| ਇਥੇ ਹੀ ਉਸ ਦਾ ਲਾਟ ਪਾਦਰੀ ਮਿਸਟਰ ਸਟੈਡ ਨਾਲ ਮੇਲ ਹੋੲਆ,ਜਿਸ ਨੇ ਆਪ ਨੂੰ ਮਿਸ਼ੀਗਨ ਯੂਨੀਵਰਿਸਟੀ ਅਮਰੀਕਾ ਵਿਚ ਇੰਜੀਨੀਅਿਰੰਗ ਦੀ ਉਚੇਰੀ ਪੜ੍ਹਾਈ ਲਈ ਪ੍ਰੇਿਰਆ ਤੇ ਮਦਦ ਵੀ ਕੀਤੀ| ਫ਼ੌਜ ਦੀ ਨੌਕਰੀ ਛਡ ਕੇ ਅਮਰੀਕਾ ਚਲਿਆ ਗਿਆ ਤੇ ਉੱਥੇ ਸਿਵਲ ਇੰਜੀਨੀਰਿੰਗ ਦਾ ਕੋਰਸ ਪਾਸ ਕਰਨ ਉਪਰੰਤ ਕੁਝ ਸਾਲ ਇਕ ਸਟੀਲ ਕੰਪਨੀ ਵਿਚ ਨੌਕਰੀ ਕੀਤੀ ਪਰ ਦੇਸ਼ ਦਾ ਮੋਹ ਉਸ ਨੂੰ ਉੱਥੇ ਰਹਿਣ ਨਹੀਂ ਦਿੰਦਾ | ਗੁਰਬਖ਼ਸ਼ ਸਿੰਘ 1924 ਤੋਂ ਲੈ ਕੇ 1932 ਤਕ ਭਾਰਤੀ ਰੇਲ ਵਿਭਾਗ ਵਿਚ ਬਤੌਰ ਇੰਜੀਨੀਰਿੰਗ ਦਾ ਕਾਰਜ ਕਰਦਾ ਹੈ|
ਪਰਿਵਾਰਕ ਪਿਛੋਕੜ
28 ਕੁ ਸਾਲ ਦੀ ਉਮਰ ਵਿਚ ਬੀਬੀ ਜਗਜੀਤ ਕੌਰ ਉਰਫ਼ ਜੀਤਾ ਨਾਲ ਸ਼ਾਦੀ ਹੋਣ ਪਿਛੋਂ ਉਸ ਦੇ ਘਰ ਛੇ ਬੱਿਚਆਂ ਨੇ ਜਨਮ ਲਿਆ,ਜਿਨ੍ਹਾਂ ਵਿਚ ਦੋ ਲੜਕੇ ਅਤੇ ਚਾਰ ਲੜਕੀਆਂ ਹਨ| ਨਵਤੇਜ ਸਿੰਘ, ਓਮਾ, ਉਰਮਿਲਾ, ਪ੍ਰਤਿਮਾ, ਹਿਰਦੇਪਾਲ ਸਿੰਘ ਅਤੇ ਅਨੂਮੂਣੀਆ | ਉਸ ਦੇ ਦੋਵੇਂ ਲੜਕਿਆਂ ਨੇ ਸਾਹਿਤ ਵਿਚ ਚੰਗਾ ਨਾਂ ਕਮਾਇਆ| ਨਵਤੇਜ ਸਿੰਘ ਨੇ ਕਹਾਣੀਕਾਰ ਅਤੇ ‘ਪ੍ਰੀਤਲੜੀ’ ਦੇ ਸੰਪਾਦਕ ਵਜੋਂ, ਹਿਰਦੇਪਾਲਸਿੰਘ ਨੇ ਬਾਲ ਸਾਹਿਤ ਲੇਖਕ ਅਤੇ ‘ਬਾਲ ਸੰਦੇਸ਼’ ਦੇ ਸੰਪਾਦਕ ਵਜੋਂ| ਉਸ ਦੀ ਧੀ ਉਰਮਿਲਾ ਆਨੰਦ (ਪਤਨੀ ਮਰਹੂਮ ਜਗਜੀਤ ਸਿੰਘ ਆਨੰਦ ਸੰਪਾਦਕ ਨਵਾਂ ਜ਼ਮਾਨਾ) ਵੀ ਚੰਗੀ ਲੇਖਿਕਾ ਅਤੇ ਔਰਤ ਚੇਤਨਾ ਦੀ ਸਰਗਰਮ ਸਮਰਥਕ ਸੀ| ਬਾਵਜੂਦ ਪਰਦੇਸੀਂ ਬੈਠੇ ਹੋਣ ਦੇ ਆਪ ਦਾ ਮਨ ਦੇਸ਼ ਵਿਚ ਹੋ ਰਹੇ ਸੁਤੰਤਰਤਾ ਸੰਗਰਾਮ ਵਿਚ ਜੁਿੜਆ ਹੋਿੲਆ ਸੀ| ਅਖ਼ਬਾਰਾਂ ਵਿਚ ਗੁਰੂ ਕੇ ਬਾਗ਼ ਦੇ ਸਾਕੇ ਦੀਆਂ ਖ਼ਬਰਾਂ ਤੇ ਤਸਵੀਰਾਂ ਵੇਖ ਕੇ ਉਨ੍ਹਾਂ ਦਾ ਮਨ ਤੜਪ ਉੱਿਿਠਆ ਅਤੇ ਇਸ ਦਰਦਨਾਕ ਘਟਨਾ ’ਤੇ ਇਕ ਕਵਿਤਾ ਲਿਖ ਕੇ ‘ਅਕਾਲੀ’ ਅਖ਼ਬਾਰ ਵਿਚ ਛਪਣ ਲਈ ਭੇਜੀ| ਇਸ ਦੀਆਂ ਕੁਝ ਸਤਰਾਂ ਇਉਂ ਸਨ :
ਭਾਵੇਂ, ਦੇਹ ਸਮੰੁਦਰੋਂ ਪਾਰ ਬੈਠੀ, ਤੇਰੀ ਪੀੜ ਨਾਲ ਦਿਲਫ਼ਿਗਾਰ ਮੇਰਾ|
ਪਿੰਡੇ ਲਾਸ ਨਾ ਡਾਂਗ ਦੀ ਕੋਈ ਭਾਵੇਂ,
ਹਿਰਦੇ ਵੇਖ ਲੈ ਟੁਕੜੇ ਚਾਰ ਮੇਰਾ|
ਤੇਰੇ ਫਟਾਂ ਤੇ ਪਟੀ ਨਾ ਬੰਨ੍ਹ ਵੇਖੀ, ਫਟ ਫਟ ਕਲੇਜੜਾ ਜਾਰ ਮੇਰਾ|
ਅਮਰੀਕਾ ਵਿਚ ਬਿਤਾਏ ਸਮੇਂ ਨੇ ਗੁਰਬਖ਼ਸ਼ ਸਿੰਘ ਦੀ ਸੋਚ ਨੂੰ ਇਕ ਖ਼ਾਸ ਦਿਸ਼ਾ ਪ੍ਰਦਾਨ ਕੀਤੀ| ਅਮਰੀਕਾ ਵਿਖੇ ਹੋ ਰਹੇ ਵਿਕਾਸ ਦੇ ਕਾਰਜਾਂ ਨੂੰ ਸਮਝ ਕੇ ਉਹ ਉਮੇ ਹੀ ਤਰਜ਼ ’ਤੇ ਹਿੰਦੁਸਤਾਨ ਵਿਚ ਵੀ ਕਾਰਜ ਕਰਨਾ ਚਾਹੰੁਦਾ ਸੀ| ਇਸ ਲਈ ਉਹ ਬਹੁਤੀ ਦੇਰ ਨੌਕਰੀ ਨਾ ਕਰ ਸਕਿਆ ਅਤੇ 1933 ਵਿਚ ਨੌਸ਼ਿਹਰਾ ਵਿਖੇ ਅਕਾਲੀ ਫੂਲਾ ਸਿੰਘ ਦੀ ਸਮਾਧ ਦੇ ਨਾਲ ਲੱਗਦੀ ਜ਼ਮੀਨ ਨੂੰ ਠੇਕੇ ’ਤੇ ਲੈ ਕੇ ਵਿਗਆਨਿਕ ਲੀਹਾਂ ’ਤੇ ਖੇਤੀ ਦਾ ਕੰਮ ਆਰੰਭ ਕਰਦਾ ਹੈ| ਨਾਲ ਹੀ ਪੰਜਾਬੀ ਵਿਚ ਇਕ ਮਹਤਵਪੂਰਨ ਮਾਸਿਕ ਰਸਾਲਾ ‘ਪ੍ਰੀਤਲੜੀ’ ਵੀ ਕ੍ਢਣਾ ਸ਼ੁਰੂ ਕਰ ਦਿੰਦਾ ਹੈ| ਇਹ ਸਮਾਂ 1933 ਦਾ ਸੀ| ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਲੋਪੋਕੇ, ਜੋ ਕਿ ਅੰਿਮ੍ਰਤਸਰ ਦੇ ਨਜ਼ਦੀਕ ਹੈ। ਪੰਦਰਾਂ ਏਕੜਾ ਜ਼ਮੀਨ ਲੈ ਕੇ ‘ਪ੍ਰੀਤ ਨਗਰ’ ਦੀ ਸਥਾਪਨਾ ਕਰਦਾ ਹੈ| ਉਸ ਦੇ ਸਿਰਜੇ ਸੁਪਨਿਆਂ ਨੂੰ ਸਾਕਾਰ ਰੂਪ ਦੇਣ ਵਾਸਤੇ ਪੰਜਾਬੀ ਦੇ ਹੋਰ ਕਈ ਸਾਹਿਤਕਾਰ ਤੇ ਵਿਦਵਾਨ ਗੁਰਬਖ਼ਸ ਸਿੰਘ ਦਾ ਸਾਥ ਦਿੰਦੇ ਹਨ ਜੋ ਪ੍ਰੀਤ ਨਗਰ ਵਿਚ ਉਸ ਦੇ ਨਾਲ ਰਹਿਣ ਦਾ ਫ਼ੈਸਲਾ ਕਰਦੇ ਹਨ| ਸਾਲ 1947 ਦੀ ਭਾਰਤ-ਪਾਕਿਸਤਾਨ ਦੀ ਵੰਡ ਹੋ ਗਈ ਅਤੇ ਪ੍ਰੀਤ ਨਗਰ ਬਿਲਕੁਲ ਸੀਮਾ ਦੇ ਨਜ਼ਦੀਕ ਆ ਗਿਆ|
‘ਪ੍ਰੀਤਲੜੀ’ ਦੀ ਸ਼ੁਰੂਆਤ
1933 ਵਿਚ ਗੁਰਬਖ਼ਸ ਸਿੰਘ ਨੇ ਮਾਸਿਕ ‘ਪ੍ਰੀਤਲੜੀ’ ਦੀ ਸ਼ੁਰੂਆਤ ਕੀਤੀ, ਜਿਸ ਨੂੰ ਉਸ ਨੇ 1977 ਤੱਕ ਆਪਣੀ ਸੰਪਾਦਨਾ ਹੇਠ ਪ੍ਰਕਾਸ਼ਿਤ ਕੀਤਾ, ਪਿਛੋਂ 1981 ਤਕ ਨਵਤੇਜ ਸਿੰਘ ਨੇ ਇਸ ਨੂੰ ਬੜੀ ਸੂਝ-ਬੂਝ ਨਾਲ ਸੰਭਾਲਿਆ, ਬਾਅਦ ਵਿਚ ਨਵਤੇਜ ਸਿੰਘ ਦੇ ਲੜਕੇ ਸੁਮੀਤ ਸਿੰਘ ਨੇ ਇਸ ਦੇ ਸੰਪਾਦਨ ਦੀ ਜ਼ਿੰਮੇਵਾਰੀ ਸੰਭਾਲੀ ਪਰ ਅਚਾਨਕ ਮੌਤ ਹੋਣ ’ਤੇ ਸੁਮੀਤ ਦੀ ਪਤਨੀ ਪੂਨਮ ਸਿੰਘ ਇਸ ਪ¾ਿਤ੍ਰਕਾ ਨੂੰ ਚੰਡੀਗੜ੍ਹ ਤੋਂ ਜਾਰੀ ਰੱਖਣ ਵਿਚ ਕਾਮਯਾਬ ਹੋ ਰਹੀ | ਗੁਰਬਖ਼ਸ਼ ਸਿੰਘ ਜਿਸ ਨੂੰ ‘ਸ਼ਬਦਾਂ ਦਾ ਜਾਦੂਗਾਰ’ ਵੀ ਕਿਹਾ ਜਾਂਦਾ | ਸਾਹਿਤ ਦਾ ਇਹ ਮਹਾਨ ਯੋਧਾ 20 ਅਗਸਤ, 1977 ਨੂੰ 82 ਵਰ੍ਹਿਆਂ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਿਆ|
-ਡਾ. ਚਰਨਜੀਤ ਕੌਰ
98784-47758