ਬਚਿੰਤ ਕੌਰ ਦੀਆਂ ਹੁਣ ਤੱਕ 72 ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਵਿਚ ਕਹਾਣੀ ਸੰਗ੍ਰਹਿ, ਕਵਿਤਾ, ਰੇਖਾ ਚਿੱਤਰ ਨਾਵਲ, ਸਵੈ-ਜੀਵਨੀ, ਬਾਲ ਸਾਹਿਤ, ਸਫ਼ਰਨਾਮਾ, ਡਾਇਰੀ ਮੁਲਾਕਾਤਾਂ ਆਦਿ ਸਭ ਸ਼ਾਮਲ ਹਨ। ਲੋਕ ਗੀਤਾਂ ਦੀਆਂ ਵੀ ਪੰਜ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਉਸ ਦੀਆਂ ਕਹਾਣੀਆਂ ਉੱਪਰ ਦੂਰਦਰਸ਼ਨ ਤੋਂ ਤਿਆਰ ਕੀਤੇ ਨਾਟਕ ਪ੍ਰਸਾਰਿਤ ਕੀਤੇ ਗਏ।

5 ਜਨਵਰੀ 2026 ਦੀ ਇੱਕ ਸਰਦ ਜਿਹੀ ਸ਼ਾਮ ਹੈ। ਮੈਂ ਸੋਮਵਾਰ ਦੀ ਇਸ ਸ਼ਾਮ ਨੂੰ ਆਪਣੀ ਡਿਊਟੀ ਤੋਂ ਸਿੱਧਾ ਹੀ ਬਚਿੰਤ ਕੌਰ ਦੇ ਘਰ ਪਹੁੰਚਦੀ ਹਾਂ। ਅੱਜ ਸਵੇਰੇ ਹੀ ਪੰਜਾਬ ਕਲਾ ਪਰਿਸ਼ਦ ਦੀ ਮੀਟਿੰਗ ਵਿੱਚ ਉਸ ਨੂੰ ਮਾਤ- ਭਾਸ਼ਾ ਗੌਰਵ ਸਨਮਾਨ ਦੇਣ ਦੀ ਐਲਾਨ ਹੋਇਆ ਹੈ। ਮੈਂ ਇਸ ਖੁਸ਼ਖਬਰੀ ਦੀ ਮੁਬਾਰਕ ਉਸਨੂੰ ਫੋਨ ‘ਤੇ ਦੇਣ ਦੀ ਬਜਾਏ ਮਿਲ ਕੇ ਦੇਣਾ ਚਾਹੁੰਦੀ ਹਾਂ। ਜਦ ਸ਼ਾਮ 7 ਵਜੇ ਦੇ ਕਰੀਬ ਉਸਦੇ ਘਰ ਪਹੁੰਚਦੀ ਹਾਂ ਤਾਂ ਉਹ ਆਪਣੇ ਕਮਰੇ ਦੀ ਆਰਾਮ ਕੁਰਸੀ ‘ਤੇ ਬੈਠੀ ਆਪਣੇ ਮਨਪਸੰਦ ਹਲਕੇ ਗ਼ੁਲਾਬੀ ਰੰਗੇ ਫੁੱਲਾਂ ਵਰਗੇ ਦੁੱਧ ਚਿੱਟੇ ਸੂਟ ਉੱਪਰ ਗਰਮ ਜੈਕਟ ਪਹਿਨੇ ਹੋਏ ਹੀਟਰ ਦਾ ਨਿੱਘ ਸੇਕ ਰਹੀ ਹੈ। ਹਰ ਵਾਰ ਦੀ ਤਰ੍ਹਾਂ ਉਹ ਮੈਨੂੰ ਪਿਆਰ ਭਰੀ ਗਲਵੱਕੜੀ ਵਿੱਚ ਲੈਂਦੀ ਹੋਈ ਢੇਰ ਸਾਰੀਆਂ ਦੁਆਵਾਂ ਦੇ ਨਾਲ ਨਾਲ ਚਿਰ ਪਿੱਛੋਂ ਆਉਣ ਦੇ ਉਲਾਂਭਿਆਂ ਦੀ ਝੜੀ ਲਾ ਦਿੰਦੀ ਹੈ। ਬਾਹਰੋਂ ਠੰਢ ਚੋਂ ਆਈ ਨੂੰ ਉਸਦੇ ਮਿੱਠੇ ਬੋਲਾਂ ਤੇ ਬੁੱਕਲ ਦਾ ਨਿੱਘ ਏਨਾ ਸਕੂਨ ਦਿੰਦਾ ਹੈ ਕਿ ਉਸ ਪਲ ਭਰ ਲਈ ਕੁੱਲ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਭੁੱਲ ਕੇ ਮੈਂ ਉਸ ਵਰਤਮਾਨ ਵਿੱਚ ਗਹਿਰੀ ਉਤਰ ਜਾਂਦੀ ਹਾਂ।
ਮੇਰੇ ਤੋਂ ਪਹਿਲਾਂ ਉਸ ਕੋਲ ਹਿਮਾਚਲ ਵਾਲੇ ਬਾਬੂ ਜੀ ਆਏ ਬੈਠੇ ਹਨ, ਜਿਹਨਾਂ ਦੇ ਆਰ ਪਰਿਵਾਰ ਦਾ ਹਾਲ ਚਾਲ ਪੁੱਛਦਿਆਂ ਉਹ ਉਹਨਾਂ ਨੂੰ ਤਿਲਾਂ ਵਾਲੀ ਗਚਕ ਖਾਣ ਲਈ ਜ਼ੋਰ ਦੇ ਰਹੀ ਹੈ। ਉਹ ਆਪਣੀ ਹਿਮਾਚਲੀ ਨਜ਼ਾਕਤ ਅਨੁਸਾਰ ਨਾਂਹ-ਨੁਕਰ ਕਰਦੇ ਹਨ। ਪਰ ਹਮੇਸ਼ਾ ਦੀ ਤਰ੍ਹਾਂ ਮਾਂ ਵਰਗੀ ਬਚਿੰਤ ਕੌਰ ਦੇ ਮੋਹ ਭਰੇ ਇਸਰਾਰ ਅੱਗੇ ਹਾਰ ਜਾਂਦੇ ਹਨ ਤੇ ਗਚਕ ਦਾ ਇੱਕ ਟੁਕੜਾ ਮੂੰਹ ਵਿੱਚ ਪਾਉਂਦੇ ਹੋਏ ਆਖਦੇ ਹਨ, “ਲੈ ਮਾਂ! ਖਾ ਲੈਂਦਾ ਹਾਂ। ਤੂੰ ਕਿਹੜਾ ਮੰਨਣਾ ਹੈ।”
ਉਹਨਾਂ ਦੇ ਜਾਣ ਤੋਂ ਬਾਅਦ ਉਹ ਉਤਸੁਕਤਾ ਨਾਲ ਮੈਨੂੰ ਦੱਸਣ ਲੱਗਦੀ ਹੈ, “ਅੱਜ ਸਵੇਰ ਦੀ ਤਾਂ ਮੁਬਾਰਕ ਵਾਲੇ ਫੋਨ ਕਾਲਾਂ ਦੀ ਝੜੀ ਲੱਗੀ ਹੋਈ ਹੈ। ਸਭ ਤੋਂ ਪਹਿਲਾਂ ਫੋਨ ਦਰਸ਼ਨ ਸਿੰਘ ਆਸ਼ਟ ਜੀ ਦਾ ਆਇਆ ਸੀ। ਤੈਨੂੰ ਪਤਾ ਹੈ ਉਹ ਇਹ ਵੀ ਆਖਦੇ ਸਨ ਕਿ ਤੁਸੀਂ ਇਹ ਐਵਾਰਡ ਆਪਣੀ ਪਸੰਦ ਦੇ ਕਿਸੇ ਵੀ ਵਿਅਕਤੀ ਦੇ ਹੱਥੋਂ ਲੈ ਸਕਦੇ ਹੋ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤਾਂ ਇਹ ਅਵਾਰਡ ਸਤਿੰਦਰ ਸਰਤਾਜ ਦੇ ਹੱਥੋਂ ਲੈਣਾ ਹੈ। ਭਾਈ ਮੈਨੂੰ ਤਾਂ ਉਸ ਦੀ ਗਾਇਕੀ ਬਹੁਤ ਪਸੰਦ ਹੈ।” ਸਤਿੰਦਰ ਸਰਤਾਜ ਦਾ ਨਾਮ ਲੈਂਦਿਆਂ ਉਸਦੇ ਗੋਰੇ ਗ਼ੁਲਾਬੀ ਚਿਹਰੇ ‘ਤੇ ਰੌਣਕ ਆ ਜਾਂਦੀ ਹੈ। ਰਾਤ ਦੀ ਰੋਟੀ ਤੋਂ ਵਿਹਲੇ ਹੋ ਕੇ ਉਹ ਆਪਣੀ ਸਹਾਇਕ ਨੂੰ ਅੱਜ ਮੇਰਾ ਬਿਸਤਰਾ ਉਸਦੇ ਆਪਣੇ ਬੈੱਡਰੂਮ ਵਿੱਚ ਹੀ ਲਗਾ ਦੇਣ ਨੂੰ ਆਖਦੀ ਹੈ ਤਾਂ ਜੋ ਹਰ ਵਾਰ ਦੀ ਤਰ੍ਹਾਂ ਮੈਂ ਉਸਦੀ ਇੱਛਾ ਅਨੁਸਾਰ ਕਿਸੇ ਕਿਤਾਬ ਦਾ ਕੋਈ ਅਧਿਆਇ ਉਸਨੂੰ ਪੜ੍ਹ ਕੇ ਸੁਣਾ ਸਕਾਂ। ਜਦੋਂ ਦੀ ਅੱਖ ਦੇ ਪਰਦੇ ਦੀ ਸਮੱਸਿਆ ਹੋਈ ਹੈ, ਐਨਕ ਲੱਗੀ ਹੋਣ ਦੇ ਬਾਵਜੂਦ ਵੀ ਪੜ੍ਹਨ ਤੇ ਲਿਖਣ ਵਿੱਚ ਉਸਨੂੰ ਭਾਰੀ ਦਿੱਕਤ ਹੈ। ਇੰਨੇ ਨੂੰ ਉੱਪਰਲੀ ਮੰਜ਼ਿਲ ਦੇ ਕਵਾਟਰ ਵਿੱਚੋਂ ਨੀਚੇ ਸੈਰ ਕਰਨ ਆਇਆ ਇੱਕ ਖੂਬਸੂਰਤ ਨੌਜਵਾਨ ਜੋੜਾ, “ਬੇਬੇ ਜੀ! ਘਰੇ ਹੀ ਹੋ?” ਆਖ ਕੇ ਅੰਦਰ ਲੰਘ ਆਉਂਦਾ ਹੈ। ਉਹ ਉਹਨਾਂ ਦੋਵਾਂ ਨੂੰ ਵੇਖ ਕੇ ਖਿੜ ਜਾਂਦੀ ਹੈ ਤੇ ਮੇਰੇ ਨਾਲ ਉਹਨਾਂ ਦੀ ਜਾਣ- ਪਹਿਚਾਣ ਕਰਾਉਂਦੀ ਹੈ ਕਿ ਇਹਨਾਂ ਨੂੰ ਮੇਰਠ ਤੋਂ ਇਥੇ ਆਇਆਂ ਨੂੰ ਅਜੇ ਥੋੜਾ ਸਮਾਂ ਹੀ ਹੋਇਆ ਹੈ ਤੇ ਉਹ ਅਕਸਰ ਉਸਦੇ ਘਰ ਆਉਂਦੇ ਜਾਂਦੇ ਰਹਿੰਦੇ ਹਨ ਤਾਂ ਜੋ ਉਸਦੇ ਘਰ ਦੇ ਨਿੱਕੇ ਮੋਟੇ ਕੰਮ ਸਵਾਰ ਸਕਣ। ਅੱਜ ਖਰਾਬ ਹੋਏ ਇੱਕ ਪਲੱਗ ਨੂੰ ਬਦਲਣ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਹੈ ਇਸ ਲਈ ਬਚਿੰਤ ਕੌਰ ਉਹਨਾਂ ਨੂੰ ਜ਼ਬਰੀ ਰੋਕ ਕੇ ਬਿਠਾਉਂਦੀ ਹੋਈ ਕਹਿੰਦੀ ਹੈ ਕਿ ਆਓ ਅੱਜ ਆਪਾਂ ਸਾਰੇ ਜਣੇ ਗਾਣੇ ਗਾਈਏ। ਜਦ ਸਾਰੇ ਜਣੇ ਝਕਦੇ ਝਿਜਕਦੇ ਗਾਣਾ ਨਾ ਆਉਂਦਾ ਹੋਣ ਦਾ ਬਹਾਨਾ ਕਰਦੇ ਹਨ ਤਾਂ ਉਹ ਪਹਿਲ ਕਰਦੀ ਹੋਈ ਆਪ ਹੀ ਪਹਿਲਾਂ ਗਾਣਾ ਗਾਉਣ ਲੱਗਦੀ ਹੈ।
ਸਾਰੀ ਰਾਤ ਤੇਰਾ ਤਕਦੀ ਆਂ ਰਾਹ
ਤਾਰਿਆਂ ਤੋਂ ਪੁੱਛ ਚੰਨ ਵੇ
ਕਿਵੇਂ ਤੇਰੇ ਪਿੱਛੇ ਹੋਈ ਆਂ ਤਬਾਹ
ਸਾਰਿਆਂ ਨੂੰ ਪੁੱਛ ਚੰਨ ਵੇ!
ਤੇ ਇਸ ਤਰ੍ਹਾਂ ਗੀਤਾਂ ਦੀ ਇਹ ਮਹਿਫ਼ਿਲ ਗਈ ਰਾਤ ਤੱਕ ਚੱਲਦੀ ਹੈ।
ਹਾਂ ਜੀ! ਇਸੇ ਤਰ੍ਹਾਂ ਦੀ ਹੈ ਸਾਡੀ ਬੇਬੇ ਬਚਿੰਤ ਕੌਰ। ਉਸਨੂੰ ਇਸ ਤਰ੍ਹਾਂ ਮਸਤੀ ਵਿੱਚ ਗਾਉਂਦਿਆਂ ਝੂਮਦਿਆਂ ਦੇਖ ਕੇ ਮੈਂ ਉਸਦੇ ਚਿਹਰੇ ‘ਤੇ ਇੰਨਾ ਵੱਡਾ ਸਨਮਾਨ ਮਿਲਣ ਲਈ ਕਿਸੇ ਹਉਮੈ- ਹੰਕਾਰ ਦੇ ਹਾਵ ਭਾਵ ਨੂੰ ਲੱਭਦੀ ਹੀ ਰਹਿ ਜਾਂਦੀ ਹਾਂ। ਪਿਛਲੇ ਤਿੰਨਾਂ ਸਾਲਾਂ ਵਿੱਚ ਇਹ ਮੇਰੀ ਉਸ ਦੇ ਘਰ ਵਿੱਚ ਅੱਠਵੀਂ ਜਾਂ ਨੌਵੀਂ ਫੇਰੀ ਹੈ। ਹਰ ਵਾਰ ਜਦ ਵੀ ਆਉਂਦੀ ਹਾਂ ਉਹ ਇਸੇ ਤਰ੍ਹਾਂ ਮਹਿਮਾਨਾਂ ਵਿੱਚ ਘਿਰੀ ਹੋਈ ਹੁੰਦੀ ਹੈ। ਕਦੀ ਕਿਸੇ ਅਲੂੰਏ ਜਿਹੇ ਹਿਮਾਚਲੀ ਮੁੰਡੇ ਕੋਲੋਂ ਉਸਦੀ ਨਵੀਂ ਲਿਖੀ ਕਵਿਤਾ ਸੁਣ ਰਹੀ ਹੁੰਦੀ ਹੈ, ਕਦੀ ਕਿਸੇ ਸਾਹਿਤਕਾਰ ਨਾਲ ਪੁਰਾਣੀਆਂ ਸਾਹਿਤਕ ਯਾਦਾਂ ਸਾਂਝੀਆਂ ਕਰ ਰਹੀ ਹੁੰਦੀ ਹੈ। 2004 ਤੋਂ ਉਹ ਡੇਰੇ ਬਿਆਸ ਦੇ ਅੰਦਰ ਰਹਿ ਰਹੀ ਹੈ। ਉਸਦੇ ਨਾਲ ਰਹਿੰਦੀ ਭਾਣਜੀ ਰਵਿੰਦਰ ਕੌਰ ਦੱਸਦੀ ਹੈ ਕਿ ਜਦੋਂ ਵੀ ਕੋਈ ਮਹਿਮਾਨ, ਖਾਸ ਕਰਕੇ ਨੌਜਵਾਨ ਮੁੰਡੇ- ਕੁੜੀਆਂ, ਉਸਨੂੰ ਮਿਲਣ ਆਉਂਦੇ ਤਾਂ ਉਹ ਹਰ ਕਿਸੇ ਨਾਲ ਇਸੇ ਤਰ੍ਹਾਂ ਹਿੰਦੀ ਫਿਲਮੀ ਗਾਣਿਆਂ ਤੇ ਪੰਜਾਬੀ ਲੋਕ ਗੀਤਾਂ ਤੇ ਬੋਲੀਆਂ ਦੀ ਸਾਂਝ ਪਾਉਂਦੀ ਹੈ। ਇੰਟਰਵਿਊ ਲਈ ਮਨਜ਼ੂਰੀ ਲੈਣ ਆਈਆਂ ਕੁੜੀਆਂ ਦਾ ਕਈ ਵਾਰ ਉਸ ਨਾਲ ਏਨਾ ਜੀ ਲੱਗ ਜਾਂਦਾ ਹੈ ਕਿ ਰਾਤ ਉਸ ਕੋਲ ਹੀ ਠਹਿਰ ਜਾਂਦੀਆਂ ਹਨ। ਤੇ ਉਹ ਗਈ ਰਾਤ ਤੱਕ ਉਹਨਾਂ ਨਾਲ ਗੱਲਾਂ ਬਾਤਾਂ ਤੇ ਹਾਸਾ ਠੱਠਾ ਕਰਦੀ ਰਹਿੰਦੀ ਹੈ।
ਉਮਰ ਦੇ 85ਵੇਂ ਵਰ੍ਹੇ ਵਿੱਚ ਉਸਦੀ ਖੂਬਸੂਰਤੀ, ਰੋਅਬਦਾਰ ਪਹਿਰਾਵਾ ਤੇ ਬਣ-ਠਣ ਕੇ ਰਹਿਣ ਦਾ ਸਲੀਕਾ ਵੇਖ ਕੇ ਮੈਨੂੰ ਉਸਤੋਂ ਰਸ਼ਕ ਹੋਣ ਲੱਗਦਾ ਹੈ ਤੇ ਉਸਨੂੰ ਪੁੱਛਦੀ ਹਾਂ, “ਅੰਮਾ! ਮੈਂ ਸੋਚਦੀ ਹਾਂ, ਭਲਾ ਜਦੋਂ ਤੇਰੀ ਜ਼ਿੰਦਗੀ ਦੀ ਸ਼ਾਮ ਇੰਨੀ ਹੁਸੀਨ ਹੈ ਤਾਂ ਤੇਰੇ ਜੀਵਨ ਦੀ ਸਵੇਰ ਤੇ ਦੁਪਹਿਰ ਕਿੰਨੀ ਸੁਹਾਵਣੀ ਰਹੀ ਹੋਵੇਗੀ?” ਇਸ ਸਵਾਲ ਦੇ ਜਵਾਬ ਵਿੱਚ ਉਹ ਅਕਸਰ ਉਦਾਸ ਹੋ ਜਾਂਦੀ ਹੈ ਤੇ ਹੌਕਾ ਜਿਹਾ ਭਰ ਕੇ ਆਪਣੀ ਜ਼ਿੰਦਗੀ ਦੀ ਕਹਾਣੀ ਇਥੋਂ ਸੁਣਾਉਣਾ ਸ਼ੁਰੂ ਕਰਦੀ ਹੈ,
“ਪਤਾ ਨਹੀਂ ਉਹ ਕਿਹੜੀ ਤਿਥ ਤੇ ਕਿਹੜਾ ਦਿਨ ਸੀ, ਮਾਂ ਦੇ ਦੱਸਣ ਅਨੁਸਾਰ, ਜਦ ਮੇਰੇ ਜਨਮ ਦਾ ਸੁਣ ਕੇ ਮੇਰੀ ਦਾਦੀ ਨੇ ਮੈਨੂੰ ਤੀਜਾ ਪੱਥਰ ਆਖ ਕੇ ਪਿੱਟ ਪਿੱਟ ਆਪਣੀ ਛਾਤੀ ਲਾਲ ਕਰ ਲਈ ਸੀ ਤੇ ਮੇਰਾ ਤੇ ਮੇਰੀ ਮਾਂ ਦਾ ਮੰਜਾ ਧੂਹ ਕੇ ਡੰਗਰਾਂ ਵਾਲੀ ਕੋਠੜੀ ਵਿੱਚ ਕਰ ਦਿੱਤਾ ਸੀ ਤੇ ਫਿਰ ਕਿੰਨੇ ਹੀ ਦਿਨ ਕਿਸੇ ਨੇ ਸਾਡੀ ਬਾਤ ਨਾ ਪੁੱਛੀ।...... ”
ਪੁਰਾਣੀ ਪੀੜ੍ਹੀ ਦੇ ਸਾਹਿਤਕਾਰ ਅਤੇ ਪਾਠਕ ਉਸਦੇ ਜੀਵਨ ਤੋਂ ਜਾਣੂੰ ਹਨ। ਪਰ ਨਵਿਆਂ ਦੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਹੈ ਕਿ ਬਚਿੰਤ ਕੌਰ ਦਾ ਜਨਮ ਸੰਗਰੂਰ ਜ਼ਿਲੇ ਦੇ ਪਿੰਡ ਭੜੋ ਵਿੱਚ 1940 (ਲੱਗਭਗ )ਵਿੱਚ ਹੋਇਆ ਸੀ। ਉਸਦੀ ਸ਼ਾਦੀ ਬਾਲ ਵਿਆਹ ਵਾਂਗ 11 ਸਾਲ ਦੀ ਉਮਰ ਵਿੱਚ ਹੀ ਦਿੱਲੀ ਦੇ ਸਰਦਾਰਾਂ ਦੇ ਮੁੰਡੇ ਸਾਧੂ ਸਿੰਘ ਨਾਲ ਹੋ ਗਈ ਸੀ। ਇਥੋਂ ਹੀ ਸ਼ੁਰੂ ਹੁੰਦੀ ਹੈ ਉਸਦੇ ਸੰਘਰਸ਼ ਦੀ ਕਹਾਣੀ। 14 ਸਾਲ ਦੀ ਉਮਰ ਵਿੱਚ ਹੀ ਉਹ ਪਹਿਲੇ ਬੱਚੇ ਦੀ ਮਾਂ ਬਣ ਗਈ ਸੀ। ਪਤੀ ਦੇ ਬੇਰੁਜ਼ਗਾਰ ਤੇ ਬੇਪ੍ਰਵਾਹ ਹੋਣ ਕਾਰਨ ਘਰ ਦੀ ਸਾਰੀ ਕਬੀਲਦਾਰੀ ਦਾ ਬੋਝ ਬਚਿੰਤ ਕੌਰ ਦੇ ਸਿਰ ‘ਤੇ ਆ ਗਿਆ। ਹਾਲਾਤ ਨੇ ਕੁਝ ਅਜਿਹਾ ਮੋੜ ਲਿਆ ਕਿ ਉਸਨੂੰ ਆਪਣੇ ਤਿੰਨਾਂ ਬੱਚਿਆਂ ਤੇ ਬਾਕੀ ਸਹੁਰੇ ਪਰਿਵਾਰ ਸਮੇਤ 1961-62 ਦੇ ਆਸ ਪਾਸ ਦਿੱਲੀ ਦੇ ਨਿਊ ਰਜਿੰਦਰ ਨਗਰ ਵਿੱਚ ਇੱਕ ਝੁੱਗੀ- ਝੋਂਪੜੀ ਨੁਮਾ ਛੱਤ ਹੇਠ ਰਹਿਣਾ ਪਿਆ। ਵਿਆਹ ਵੇਲੇ ਤੱਕ ਉਹ ਸਿਰਫ਼ ਚਾਰ ਜਮਾਤਾਂ ਹੀ ਪੜ੍ਹੀ ਹੋਈ ਸੀ। ਵਿਦਿਆ ਪ੍ਰਾਪਤੀ ਦੀ ਰੀਝ ਪੂਰੀ ਕਰਨ ਲਈ ਉਸਨੇ ਆਪਣੀ ਬੇਟੀ ਦੇ ਨਾਲ ਉਸਦੇ ਸਕੂਲ ਵਿੱਚ ਫਿਰ ਤੋਂ ਦਾਖ਼ਲਾ ਲੈ ਲਿਆ। ਦਿਨ ਵੇਲੇ ਉਹ ਸਾਈਕਲ ‘ਤੇ ਦੁੱਧ ਦੇ ਡੀਪੂ ਤੇ ਜਾਂ ਫਿਰ ਸੇਲ ਗਰਲ ਵਾਂਗ ਕਿਸੇ ਦੁਕਾਨ ‘ਤੇ ਕੰਮ ਕਰਨ ਲਈ ਜਾਂਦੀ ਤੇ ਰਾਤ ਨੂੰ ਆਪਣੀ ਝੁੱਗੀ ਦੇ ਬਾਹਰ ਲੱਗੀ ਸਟਰੀਟ ਲਾਈਟ ਦੇ ਚਾਨਣੇ ਪੜ੍ਹਾਈ ਕਰਦੀ। ਉਹ ਅਕਸਰ ਇਹ ਗੱਲ ਸਾਰਿਆਂ ਨਾਲ ਸਾਂਝੀ ਕਰਦੀ ਹੈ ਕਿ ਉਸਨੇ ਬਹੁਤ ਛੋਟੀ ਹੁੰਦੀ ਨੇ ਕਿਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਇੱਕ ਰਚਨਾ ‘ਕੰਮ ਦੀ ਚੋਣ’ ਪੜ੍ਹੀ ਹੋਈ ਸੀ। ਉਸ ਦਾ ਸਾਰ ਤੱਤ ਹਮੇਸ਼ਾ ਲਈ ਉਸਦੇ ਮਨ ਮਸਤਕ ਵਿੱਚ ਉਕਰਿਆ ਗਿਆ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ। ਇਸੇ ਤਰ੍ਹਾਂ ਉਸਨੇ ਜਿਵੇਂ ਦਾ ਵੀ ਕੰਮ ਮਿਲਿਆ ਉਹ ਕੀਤਾ ਤੇ ਨਾਲ ਨਾਲ ਸਮੇਂ ਸਮੇਂ ਸਿਰ ਦਸਵੀਂ ਤੋਂ ਲੈ ਕੇ ਬੀ. ਏ. ਤੇ ਫਿਰ ਐਮ. ਫਿਲ ਤੱਕ ਦੀ ਪੜ੍ਹਾਈ ਮੁਕੰਮਲ ਕੀਤੀ। 1965 ਵਿੱਚ ਜਦ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ (ICAR) ਨਵੀਂ ਦਿੱਲੀ ਵਿੱਚ ਨੌਕਰੀ ਮਿਲੀ ਤਾਂ ਜਾ ਕੇ ਉਸਦੇ ਹਾਲਾਤ ਕੁਝ ਸੁਖਾਲੇ ਹੋਏ। ਇਸ ਤੋਂ ਬਾਅਦ ਉਸਦੇ ਪਤੀ ਦੇਵ ਨੂੰ ਵੀ ਕੌਟੇਜ ਇੰਪੋਰੀਅਮ ਵਿੱਚ ਟੇਲਰਿੰਗ ਦਾ ਵਧੀਆ ਕੰਮ ਮਿਲ ਗਿਆ ਕਿਉਂਕਿ ਉਸ ਨੂੰ ਇਸ ਕੰਮ ਵਿੱਚ ਮੁਹਾਰਤ ਹਾਸਲ ਸੀ।
ਸੰਘਰਸ਼ ਦੀ ਰੁੱਤੇ ਹੀ ਉਸਨੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸ਼ੁਰੂ ਵਿੱਚ ਕੁਝ ਕਹਾਣੀਆਂ ਉਸਨੂੰ ਆਪਣੇ ਘਰੇਲੂ ਹਾਲਾਤ ‘ਤੇ ਅਧਾਰਤ ਹੀ ਬਦਲੇ ਹੋਏ ਸਾਹਿਤਿਕ ਨਾਮ ਹੇਠ ਲਿਖੀਆਂ ਜੋ ਕਿ ਮੈਗਜ਼ੀਨਾਂ ਵਿੱਚ ਛਪਣ ਲੱਗੀਆਂ। ਉਸਦੀ ਇੱਕ ਪੁਸਤਕ ‘ਭੁੱਬਲ ਦੀ ਅੱਗ’ ਦਿੱਲੀ ਦੇ ਯੂਨੀਵਰਸਿਟੀ ਦੇ ਬੀ. ਏ. ਦੇ ਕੋਰਸ ਵਿੱਚ ਵਿਦਿਆਰਥੀਆਂ ਨੇ ਕਈ ਸਾਲਾਂ ਤੱਕ ਪੜ੍ਹੀ। ਜਦ ਉਹ ਸਾਹਿਤ ਦੇ ਅੰਬਰ ਵਿੱਚ ਖੁੱਲੇ -ਆਮ ਵਿਚਰਨ ਲੱਗੀ ਤਾਂ ਉਸਦੀਆਂ ਰਚਨਾਵਾਂ ਦੀਆਂ ਧੁੰਮਾਂ ਕੈਨੇਡਾ ਤੱਕ ਵੀ ਪੈ ਗਈਆਂ। ਇੰਡੋ ਕਨੇਡੀਅਨ ਟਾਈਮਜ਼ ਪਰਚੇ ਵਿੱਚ ਉਸਦੀਆਂ ਕਹਾਣੀਆਂ ਅਤੇ ਸਵੈਜੀਵਨੀ ‘ਪਗਡੰਡੀਆਂ’ ਕਿਸ਼ਤ ਵਾਰ ਛਪਣ ਲੱਗੀ। 1975 ਵਿੱਚ ਅੰਮ੍ਰਿਤਾ ਪ੍ਰੀਤਮ ਨੇ ਇਹ ਸਵੈ ਜੀਵਨੀ ਪ੍ਰਸਿੱਧ ਪਰਚੇ ਨਾਗਮਣੀ ਵਿੱਚ 27 ਕਿਸ਼ਤਾਂ ਵਿੱਚ ਛਾਪੀ। ਕਿਤਾਬ ਦੇ ਰੂਪ ਵਿੱਚ ਆਉਣ ਪਿੱਛੋਂ 1993-94 ਵਿੱਚ ਇਹ ਸਵੈਜੀਵਨੀ ਜਲੰਧਰੋਂ ਛਪਦੇ ਤਿੰਨ ਅਖਬਾਰਾਂ- ਜੱਗ ਬਾਣੀ, ਪੰਜਾਬ ਕੇਸਰੀ ਅਤੇ ਹਿੰਦ ਸਮਾਚਾਰ ਵਿੱਚ ਇੱਕੋ ਸਮੇਂ ਲਗਾਤਾਰ ਐਤਵਾਰ ਦੇ ਐਡੀਸ਼ਨਾਂ ਵਿੱਚ ਛਪਦੀ ਰਹੀ। ਇਸ ਸਵੈ-ਜੀਵਨੀ ਨੂੰ ਪੜ੍ਹ ਕੇ ਪਾਠਕਾਂ ਦੀਆਂ 13000 ਤੋਂ ਵੱਧ ਚਿੱਠੀਆਂ ਲੇਖਕਾ ਨੂੰ ਆਈਆਂ।
ਬਚਿੰਤ ਕੌਰ ਦੀਆਂ ਹੁਣ ਤੱਕ 72 ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਹਨਾਂ ਵਿੱਚ ਕਹਾਣੀ ਸੰਗ੍ਰਹਿ, ਕਵਿਤਾ, ਰੇਖਾ ਚਿੱਤਰ ਨਾਵਲ, ਸਵੈ ਜੀਵਨੀ, ਬਾਲ ਸਾਹਿਤ, ਸਫ਼ਰਨਾਮਾ, ਡਾਇਰੀ ਮੁਲਾਕਾਤਾਂ ਆਦਿ ਸਭ ਸ਼ਾਮਲ ਹਨ। ਲੋਕ ਗੀਤਾਂ ਦੀਆਂ ਵੀ ਪੰਜ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਉਸਦੀਆਂ ਕਹਾਣੀਆਂ ਉੱਪਰ ਦੂਰਦਰਸ਼ਨ ਤੋਂ ਤਿਆਰ ਕੀਤੇ ਨਾਟਕ ਪ੍ਰਸਾਰਿਤ ਕੀਤੇ ਗਏ। ਉਸ ਦੀਆਂ ਰਚਨਾਵਾਂ ਰੂਸੀ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਉਲੱਥਾ ਕੀਤੀਆਂ ਗਈਆਂ। ਸਾਹਿਤਿਕ ਮੰਤਵ ਲਈ ਉਸਨੇ ਪਾਕਿਸਤਾਨ, ਕੈਨੇਡਾ, ਅਮਰੀਕਾ, ਜਪਾਨ, ਪੈਰਿਸ ਆਦਿ ਦੇਸ਼ਾਂ ਦੀਆਂ ਯਾਤਰਾਵਾਂ ਵੀ ਕੀਤੀਆਂ ਜਿੱਥੇ ਉਸਨੇ ਵਿਸ਼ਵ ਸਾਹਿਤ ਕਾਨਫਰੰਸਾਂ ਵਿੱਚ ਪਰਚੇ ਪੜ੍ਹੇ। ਸਰਕਾਰੀ ਨੌਕਰੀ ਦੌਰਾਨ ਉਸਨੇ ਸ਼ੌਕ ਵਜੋਂ ਥੀਏਟਰ ਤੇ ਖੇਡਾਂ ਦੇ ਖੇਤਰ ਵਿੱਚ ਵੀ ਪ੍ਰਸ਼ੰਸਾ ਹਾਸਲ ਕੀਤੀ। ਇਸ ਤਰ੍ਹਾਂ ਉਸਨੇ ਸਾਡੇ ਸਾਰਿਆਂ ਲਈ ਜ਼ਿੰਦਗੀ ਨੂੰ ਭਰਪੂਰਤਾ ਨਾਲ ਜਿਉਣ ਦੀ ਮਿਸਾਲ ਕਾਇਮ ਕੀਤੀ ਹੈ। ਉਸ ਦੀਆਂ ਸਾਹਿਤਿਕ ਪ੍ਰਾਪਤੀਆਂ ਕਾਰਨ ਮਿਲਣ ਵਾਲੇ ਇਨਾਮ ਸਨਮਾਨਾਂ ਦੀ ਸੂਚੀ ਬਹੁਤ ਲੰਬੀ ਹੈ। ਇਹਨਾਂ ਵਿੱਚ ਕੁਝ ਵਿਸ਼ੇਸ਼ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਸਾਹਿਤਕਾਰ ਅਵਾਰਡ, ਪੰਜਾਬੀ ਅਕਾਦਮੀ ਦਿੱਲੀ ਦਾ ਪਰਮ ਸਾਹਿਤਕਾਰ ਅਵਾਰਡ ਅਤੇ ਇੰਡੋਕਨੇਡੀਅਨ ਟਾਈਮਸ ਵੱਲੋਂ ਸਰਸਵਤੀ ਅਵਾਰਡ ਹਨ। ਦੂਰਦਰਸ਼ਨ ਜਲੰਧਰ ਅਤੇ ਨੈਸ਼ਨਲ ਬੁੱਕ ਟਰਸਟ ਦਿੱਲੀ ਨੇ ਵੀ ਅਵਾਰਡਾਂ ਨਾਲ ਸਨਮਾਨਿਆ।
ਉਹ ਪਰਿਵਾਰ ਸਮੇਤ ਕਾਫੀ ਸਮਾਂ ਅਮਰੀਕਾ ਵੀ ਰਹੀ। ਵਿਆਹ ਦੇ ਸ਼ੁਰੂਆਤੀ ਵਰਿਆਂ ਵਿੱਚ ਚਾਹੇ ਉਸਦਾ ਆਪਣੇ ਪਤੀ ਨਾਲ ਸਫ਼ਰ ਸੁਖਾਲਾ ਨਹੀਂ ਬਤੀਤ ਹੋ ਸਕਿਆ ਪਰ ਸਮੇਂ ਨਾਲ ਇਹ ਸਬੰਧ ਦੋਸਤਾਨਾ ਹੋ ਗਏ ਸਨ। ਉਸਦੇ ਪਤੀ ਦੇਵ ਨੂੰ ਦੇਰ ਨਾਲ ਹੀ ਸਹੀ ਪਰ ਆਪਣੀ ਪਤਨੀ ਨਾਲ ਹੋਈਆਂ ਵਧੀਕੀਆਂ ਦਾ ਅਹਿਸਾਸ ਜ਼ਰੂਰ ਹੋ ਗਿਆ ਸੀ। 1996 ਦੀ ਇੱਕ ਸਵੇਰ ਨੂੰ ਆਪਣੇ ਪੁੱਤਰ ਕੋਲ ਅਮਰੀਕਾ ਰਹਿੰਦਿਆਂ ਹੀ ਪਤੀ ਦੇਵ ਦਾ ਦਿਲ ਦੇ ਦੌਰੇ ਨਾਲ ਦੇਹਾਂਤ ਹੋ ਗਿਆ। ਬਚਿੰਤ ਕੌਰ ਉਸ ਵੇਲੇ ਦਿੱਲੀ ਰਹਿ ਰਹੀ ਸੀ। ਪਤੀ ਦੀ ਇਸ ਬੇਵਕ ਮੌਤ ਨੇ ਜ਼ਿੰਦਗੀ ਦੀ ਹਰ ਲੜਾਈ ਜ਼ਿੰਦਾਦਿਲੀ ਨਾਲ ਲੜਨ ਵਾਲੀ ਉਸ ਦਲੇਰ ਔਰਤ ਨੂੰ ਬੇਹੱਦ ਉਦਾਸ ਕਰ ਦਿੱਤਾ ਸੀ। ਉਸ ਕੋਲ ਅਮਰੀਕਾ ਦੀ ਨਾਗਰਿਕਤਾ ਹੋਣ ਦੇ ਬਾਵਜੂਦ ਵੀ ਉਹਦਾ ਉੱਥੇ ਜਾ ਕੇ ਰਹਿਣ ਤੋਂ ਮਨ ਹਮੇਸ਼ਾ ਹਮੇਸ਼ਾ ਲਈ ਉਚਾਟ ਹੋ ਗਿਆ। ਉਸਦੀ ਮੌਤ ਤੋਂ ਬਾਅਦ ਉਹ ਜਦੋਂ ਜਦੋਂ ਵੀ ਅਮਰੀਕਾ ਜਾ ਕੇ ਰਹੀ ਬਸ ਅਣਮਨੇ ਜਿਹੇ ਨਾਲ ਤੇ ਅਖੀਰ ਉਸਨੇ ਆਪਣੀ ਜ਼ਿੰਦਗੀ ਦਾ ਇੱਕ ਸੂਝਵਾਨ ਫੈਸਲਾ ਲੈ ਲਿਆ। ਨਾ ਤਾਂ ਉਸਨੇ ਦੋਵਾਂ ਧੀਆਂ ਕੋਲ ਦਿੱਲੀ ਰਹਿਣਾ ਠੀਕ ਸਮਝਿਆ ਤੇ ਨਾ ਹੀ ਵਿਦੇਸ਼ੀ ਧਰਤੀ ‘ਤੇ ਨੂੰਹ- ਪੁੱਤਰ ਦੀ ਮੁਹਤਾਜੀ ਮਨਜ਼ੂਰ ਸੀ। ਉਸਨੇ ਆਪਣੀ ਆਸਥਾ ਅਨੁਸਾਰ ਰਹਿੰਦੀ ਜ਼ਿੰਦਗੀ ਚੈਰੀਟੇਬਲ ਹਸਪਤਾਲ ਬਿਆਸ ਵਿਖੇ ਸੇਵਾ ਕਰਨ ਦਾ ਫ਼ੈਸਲਾ ਲੈ ਲਿਆ। ਇਥੇ ਬਤੌਰ ਹੋਸਟਲ ਵਾਰਡਨ ਬਿਤਾਏ 12 ਸਾਲਾਂ ਨੂੰ ਉਹ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਮੰਨਦੀ ਹੈ। ਵਡੇਰੀ ਉਮਰ ਕਾਰਨ ਹੁਣ ਉਹ ‘ਸੇਵਾ’ ਤੋਂ ਵੀ ‘ਸੇਵਾ ਮੁਕਤ’ ਹੈ।
ਮਿਲਾਪੜੇ ਤੇ ਹਸਮੁਖ ਸੁਭਾਅ ਦੇ ਨਾਲ ਨਾਲ ਜੋ ਇੱਕ ਖਾਸ ਗੁਣ ਸਾਰਿਆਂ ਦਾ ਮਨ ਮੋਹ ਲੈਂਦਾ ਹੈ ਉਹ ਹੈ ਉਸ ਦੀ ਮਾਸੂਮੀਅਤ। ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੀ ਉਸ ਨੂੰ ਬਹੁਤੀ ਜਾਣਕਾਰੀ ਨਹੀਂ। ਉਤੋਂ ਸਮਾਰਟ ਫੋਨ ਦੇ ਗੁੰਝਲਦਾਰ ਤਾਣੇ ਬਾਣੇ ਨੇ ਉਸ ਨੂੰ ਵਕਤ ਪਾ ਰੱਖਿਆ ਹੈ।
ਇਕ ਦਿਨ ਮੈਨੂੰ ਕਹਿਣ ਲੱਗੀ, “ਬੇਟਾ ਦੱਸ ਮੈਂ ਕੀ ਕਰਾਂ! ਫੇਸਬੁਕ ਵਾਲੇ ਵੀ ਮੈਨੂੰ ਆਖਦੇ ਹਨ ਕਿ ਤੂੰ ਆਪਣੀਆਂ ਨਵੀਆਂ ਕਹਾਣੀਆਂ ਲਿਖ ਕੇ ਇਥੇ ਪਾਇਆ ਕਰ
ਮੇਰੇ ਕੋਲ ਹੁਣ ਕਿੱਥੇ ਲਿਖਿਆ ਨਹੀਂ ਜਾਂਦਾ ਕੁਝ।”
ਮੈਂ ਕਿਹਾ, “ਲਿਆ ਅੰਮਾ! ਦਿਖਾ ਤਾਂ ਕੌਣ ਕਹਿੰਦਾ ਹੈ?”
ਮੈਂ ਫੋਨ ਦੇਖਿਆ ਤਾਂ ਅੱਗੇ ਫੇਸਬੁਕ ਪ੍ਰੋਫਾਈਲ ‘ਤੇ ਲਿਖਿਆ ਆ ਰਿਹਾ ਸੀ.. Create your story...
ਇਸ ਤਰਾਂ ਉਹ ਜ਼ਿੰਦਗੀ ਦੀ ਰਾਹ’ ਤੇ ਤੁਰਦਿਆਂ ਧੁਆਂਖੀ ਜਿਹੀ ਸਵੇਰ ਤੇ ਤਪਦੀ ਦੁਪਹਿਰ ਨੂੰ ਹੰਢਾਉਂਦਿਆਂ ਸੁਰਮਈ ਸ਼ਾਮ ਤੱਕ ਪਹੁੰਚੀ ਹੋਈ ਕਦੀ ਕਦੀ ਉਦਾਸ ਹੋ ਜਾਂਦੀ ਹੈ ਤੇ ਆਪਣੇ ਕੁਆਰਟਰ ਦੇ ਬਾਹਰ ਬਣੀ ਪਾਰਕ ਦੇ ਬੈਂਚ ‘ਤੇ ਬੈਠ ਕੇ ਅਕਸਰ ਆਪਣਾ ਮਨ ਪਸੰਦ ਫਿਲਮੀ ਗੀਤ ਗੁਣਗੁਣਾਉੰਦੀ ਰਹਿੰਦੀ ਹੈ।
ਪਰਬਤੋਂ ਕੇ ਪੇੜੋਂ ਪਰ, ਸ਼ਾਮ ਕਾ ਬਸੇਰਾ ਹੈ
ਸੁਰਮਈ ਉਜਾਲਾ ਹੈ, ਚੰਪਈ ਅੰਧੇਰਾ ਹੈ
ਦੋਨੋਂ ਵਕਤ ਮਿਲਤੇ ਹੈਂ, ਦੋ ਦਿਲੋਂ ਕੀ ਸੂਰਤ ਸੇ
ਆਸਮਾਂ ਨੇ ਖੁਸ਼ ਹੋ ਕਰ, ਰੰਗ ਸਾ ਬਿਖੇਰਾ ਹੈ
ਵਿਆਹ ਵੇਲੇ ਤੱਕ ਉਹ ਸਿਰਫ਼ ਚਾਰ ਜਮਾਤਾਂ ਹੀ ਪੜ੍ਹੀ ਹੋਈ ਸੀ। ਵਿਦਿਆ ਪ੍ਰਾਪਤੀ ਦੀ ਰੀਝ ਪੂਰੀ ਕਰਨ ਲਈ ਉਸ ਨੇ ਆਪਣੀ ਬੇਟੀ ਦੇ ਨਾਲ ਉਸ ਦੇ ਸਕੂਲ ਵਿਚ ਫਿਰ ਤੋਂ ਦਾਖ਼ਲਾ ਲੈ ਲਿਆ। ਦਿਨ ਵੇਲੇ ਉਹ ਸਾਈਕਲ ’ਤੇ ਦੁੱਧ ਦੇ ਡੀਪੂ ਤੇ ਜਾਂ ਫਿਰ ਸੇਲ ਗਰਲ ਵਾਂਗ ਕਿਸੇ ਦੁਕਾਨ ’ਤੇ ਕੰਮ ਕਰਨ ਲਈ ਜਾਂਦੀ ਤੇ ਰਾਤ ਨੂੰ ਆਪਣੀ ਝੁੱਗੀ ਦੇ ਬਾਹਰ ਲੱਗੀ ਸਟਰੀਟ ਲਾਈਟ ਦੇ ਚਾਨਣੇ ਪੜ੍ਹਾਈ ਕਰਦੀ। ਉਹ ਅਕਸਰ ਇਹ ਗੱਲ ਸਾਰਿਆਂ ਨਾਲ ਸਾਂਝੀ ਕਰਦੀ ਹੈ ਕਿ ਉਸ ਨੇ ਬਹੁਤ ਛੋਟੀ ਹੁੰਦੀ ਨੇ ਕਿਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਰਚਨਾ ‘ਕੰਮ ਦੀ ਚੋਣ’ ਪੜ੍ਹੀ ਹੋਈ ਸੀ। ਉਸ ਦਾ ਸਾਰ ਤੱਤ ਹਮੇਸ਼ਾ ਲਈ ਉਸ ਦੇ ਮਨ ਮਸਤਕ ਵਿਚ ਉਕਰਿਆ ਗਿਆ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ। ਇਸੇ ਤਰ੍ਹਾਂ ਉਸ ਨੇ ਜਿਵੇਂ ਦਾ ਵੀ ਕੰਮ ਮਿਲਿਆ ਉਹ ਕੀਤਾ ਤੇ ਨਾਲ-ਨਾਲ ਸਮੇਂ-ਸਮੇਂ ਸਿਰ ਦਸਵੀਂ ਤੋਂ ਲੈ ਕੇ ਬੀ. ਏ. ਤੇ ਫਿਰ ਐੱਮ. ਫਿਲ ਤੱਕ ਦੀ ਪੜ੍ਹਾਈ ਮੁਕੰਮਲ ਕੀਤੀ। 1965 ਵਿਚ ਜਦ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ (ICAR) ਨਵੀਂ ਦਿੱਲੀ ਵਿਚ ਨੌਕਰੀ ਮਿਲੀ ਤਾਂ ਜਾ ਕੇ ਉਸ ਦੇ ਹਾਲਾਤ ਕੁਝ ਸੁਖਾਲੇ ਹੋਏ। ਇਸ ਤੋਂ ਬਾਅਦ ਉਸ ਦੇ ਪਤੀ ਦੇਵ ਨੂੰ ਵੀ ਕੌਟੇਜ ਇੰਪੋਰੀਅਮ ਵਿਚ ਟੇਲਰਿੰਗ ਦਾ ਵਧੀਆ ਕੰਮ ਮਿਲ ਗਿਆ ਕਿਉਂਕਿ ਉਸ ਨੂੰ ਇਸ ਕੰਮ ਵਿਚ ਮੁਹਾਰਤ ਹਾਸਲ ਸੀ।
ਸੰਘਰਸ਼ ਦੀ ਰੁੱਤੇ ਹੀ ਉਸ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸ਼ੁਰੂ ਵਿਚ ਕੁਝ ਕਹਾਣੀਆਂ ਉਸ ਨੂੰ ਆਪਣੇ ਘਰੇਲੂ ਹਾਲਾਤ ’ਤੇ ਅਧਾਰਿਤ ਹੀ ਬਦਲੇ ਹੋਏ ਸਾਹਿਤਕ ਨਾਮ ਹੇਠ ਲਿਖੀਆਂ ਜੋ ਕਿ ਮੈਗਜ਼ੀਨਾਂ ਵਿਚ ਛਪਣ ਲੱਗੀਆਂ। ਉਸ ਦੀ ਇਕ ਪੁਸਤਕ ‘ਭੁੱਬਲ ਦੀ ਅੱਗ’ ਦਿੱਲੀ ਦੇ ਯੂਨੀਵਰਸਿਟੀ ਦੇ ਬੀ. ਏ. ਦੇ ਕੋਰਸ ਵਿੱਚ ਵਿਦਿਆਰਥੀਆਂ ਨੇ ਕਈ ਸਾਲਾਂ ਤੱਕ ਪੜ੍ਹੀ। ਜਦ ਉਹ ਸਾਹਿਤ ਦੇ ਅੰਬਰ ਵਿਚ ਖੁੱਲ੍ਹੇ-ਆਮ ਵਿਚਰਨ ਲੱਗੀ ਤਾਂ ਉਸ ਦੀਆਂ ਰਚਨਾਵਾਂ ਦੀਆਂ ਧੁੰਮਾਂ ਕੈਨੇਡਾ ਤੱਕ ਵੀ ਪੈ ਗਈਆਂ। ਇੰਡੋ-ਕੈਨੇਡੀਅਨ ਟਾਈਮਜ਼ ਪਰਚੇ ਵਿਚ ਉਸ ਦੀਆਂ ਕਹਾਣੀਆਂ ਅਤੇ ਸਵੈਜੀਵਨੀ ‘ਪਗਡੰਡੀਆਂ’ ਕਿਸ਼ਤ ਵਾਰ ਛਪਣ ਲੱਗੀ। 1975 ਵਿਚ ਅੰਮ੍ਰਿਤਾ ਪ੍ਰੀਤਮ ਨੇ ਇਹ ਸਵੈ ਜੀਵਨੀ ਆਪਣੇ ਪਰਚੇ ਨਾਗਮਣੀ ਵਿਚ 27 ਕਿਸ਼ਤਾਂ ਵਿਚ ਛਾਪੀ। ਕਿਤਾਬ ਦੇ ਰੂਪ ਵਿਚ ਆਉਣ ਪਿੱਛੋਂ 1993-94 ਵਿਚ ਇਹ ਸਵੈਜੀਵਨੀ ਜਲੰਧਰੋਂ ਛਪਦੇ ਤਿੰਨ ਰੋਜਾਨਾਂ ਅਖਬਾਰਾਂ ਵਿਚ ਇੱਕੋ ਸਮੇਂ ਲਗਾਤਾਰ ਐਤਵਾਰ ਦੇ ਐਡੀਸ਼ਨਾਂ ਵਿਚ ਛਪਦੀ ਰਹੀ। ਇਸ ਸਵੈ-ਜੀਵਨੀ ਨੂੰ ਪੜ੍ਹ ਕੇ ਪਾਠਕਾਂ ਦੀਆਂ 13000 ਤੋਂ ਵੱਧ ਚਿੱਠੀਆਂ ਲੇਖਿਕਾ ਨੂੰ ਆਈਆਂ।
ਬਚਿੰਤ ਕੌਰ ਦੀਆਂ ਹੁਣ ਤੱਕ 72 ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਵਿਚ ਕਹਾਣੀ ਸੰਗ੍ਰਹਿ, ਕਵਿਤਾ, ਰੇਖਾ ਚਿੱਤਰ ਨਾਵਲ, ਸਵੈ-ਜੀਵਨੀ, ਬਾਲ ਸਾਹਿਤ, ਸਫ਼ਰਨਾਮਾ, ਡਾਇਰੀ ਮੁਲਾਕਾਤਾਂ ਆਦਿ ਸਭ ਸ਼ਾਮਲ ਹਨ। ਲੋਕ ਗੀਤਾਂ ਦੀਆਂ ਵੀ ਪੰਜ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਉਸ ਦੀਆਂ ਕਹਾਣੀਆਂ ਉੱਪਰ ਦੂਰਦਰਸ਼ਨ ਤੋਂ ਤਿਆਰ ਕੀਤੇ ਨਾਟਕ ਪ੍ਰਸਾਰਿਤ ਕੀਤੇ ਗਏ। ਉਸ ਦੀਆਂ ਰਚਨਾਵਾਂ ਰੂਸੀ ਅਤੇ ਹੋਰ ਭਾਸ਼ਾਵਾਂ ਵਿਚ ਵੀ ਉਲੱਥਾ ਕੀਤੀਆਂ ਗਈਆਂ। ਸਾਹਿਤਿਕ ਮੰਤਵ ਲਈ ਉਸ ਨੇ ਪਾਕਿਸਤਾਨ, ਕੈਨੇਡਾ, ਅਮਰੀਕਾ, ਜਪਾਨ, ਪੈਰਿਸ ਆਦਿ ਦੇਸ਼ਾਂ ਦੀਆਂ ਯਾਤਰਾਵਾਂ ਵੀ ਕੀਤੀਆਂ ਜਿੱਥੇ ਉਸ ਨੇ ਵਿਸ਼ਵ ਸਾਹਿਤ ਕਾਨਫਰੰਸਾਂ ਵਿਚ ਪਰਚੇ ਪੜ੍ਹੇ। ਸਰਕਾਰੀ ਨੌਕਰੀ ਦੌਰਾਨ ਉਸ ਨੇ ਸ਼ੌਕ ਵਜੋਂ ਥੀਏਟਰ ਤੇ ਖੇਡਾਂ ਦੇ ਖੇਤਰ ਵਿਚ ਵੀ ਪ੍ਰਸ਼ੰਸਾ ਹਾਸਲ ਕੀਤੀ। ਇਸ ਤਰ੍ਹਾਂ ਉਸ ਨੇ ਸਾਡੇ ਸਾਰਿਆਂ ਲਈ ਜ਼ਿੰਦਗੀ ਨੂੰ ਭਰਪੂਰਤਾ ਨਾਲ ਜਿਊਣ ਦੀ ਮਿਸਾਲ ਕਾਇਮ ਕੀਤੀ ਹੈ।
ਉਸ ਦੀਆਂ ਸਾਹਿਤਿਕ ਪ੍ਰਾਪਤੀਆਂ ਕਾਰਨ ਮਿਲਣ ਵਾਲੇ ਇਨਾਮ ਸਨਮਾਨਾਂ ਦੀ ਸੂਚੀ ਬਹੁਤ ਲੰਬੀ ਹੈ। ਇਨ੍ਹਾਂ ਵਿਚ ਕੁਝ ਵਿਸ਼ੇਸ਼ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਸਾਹਿਤਕਾਰ ਅਵਾਰਡ, ਪੰਜਾਬੀ ਅਕਾਦਮੀ ਦਿੱਲੀ ਦਾ ਪਰਮ ਸਾਹਿਤਕਾਰ ਅਵਾਰਡ ਅਤੇ ਇੰਡੋ-ਕੈਨੇਡੀਅਨ ਟਾਈਮਸ ਵੱਲੋਂ ਸਰਸਵਤੀ ਅਵਾਰਡ ਹਨ। ਦੂਰਦਰਸ਼ਨ ਜਲੰਧਰ ਅਤੇ ਨੈਸ਼ਨਲ ਬੁੱਕ ਟਰਸਟ ਦਿੱਲੀ ਨੇ ਵੀ ਅਵਾਰਡਾਂ ਨਾਲ ਸਨਮਾਨਿਆ।
ਉਹ ਪਰਿਵਾਰ ਸਮੇਤ ਕਾਫ਼ੀ ਸਮਾਂ ਅਮਰੀਕਾ ਵੀ ਰਹੀ। ਵਿਆਹ ਦੇ ਸ਼ੁਰੂਆਤੀ ਵਰ੍ਹਿਆਂ ਵਿਚ ਚਾਹੇ ਉਸ ਦਾ ਆਪਣੇ ਪਤੀ ਨਾਲ ਸਫ਼ਰ ਸੁਖਾਲਾ ਨਹੀਂ ਬਤੀਤ ਹੋ ਸਕਿਆ ਪਰ ਸਮੇਂ ਨਾਲ ਇਹ ਸਬੰਧ ਦੋਸਤਾਨਾ ਹੋ ਗਏ ਸਨ। ਉਸ ਦੇ ਪਤੀ ਦੇਵ ਨੂੰ ਦੇਰ ਨਾਲ ਹੀ ਸਹੀ ਪਰ ਆਪਣੀ ਪਤਨੀ ਨਾਲ ਹੋਈਆਂ ਵਧੀਕੀਆਂ ਦਾ ਅਹਿਸਾਸ ਜ਼ਰੂਰ ਹੋ ਗਿਆ ਸੀ। 1996 ਦੀ ਇਕ ਸਵੇਰ ਨੂੰ ਆਪਣੇ ਪੁੱਤਰ ਕੋਲ ਅਮਰੀਕਾ ਰਹਿੰਦਿਆਂ ਹੀ ਪਤੀ ਦੇਵ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਬਚਿੰਤ ਕੌਰ ਉਸ ਵੇਲੇ ਦਿੱਲੀ ਰਹਿ ਰਹੀ ਸੀ। ਪਤੀ ਦੀ ਇਸ ਬੇਵਕਤ ਮੌਤ ਨੇ ਜ਼ਿੰਦਗੀ ਦੀ ਹਰ ਲੜਾਈ ਜ਼ਿੰਦਾਦਿਲੀ ਨਾਲ ਲੜਨ ਵਾਲੀ ਉਸ ਦਲੇਰ ਔਰਤ ਨੂੰ ਬੇਹੱਦ ਉਦਾਸ ਕਰ ਦਿੱਤਾ ਸੀ। ਉਸ ਕੋਲ ਅਮਰੀਕਾ ਦੀ ਨਾਗਰਿਕਤਾ ਹੋਣ ਦੇ ਬਾਵਜੂਦ ਵੀ ਉਹਦਾ ਉੱਥੇ ਜਾ ਕੇ ਰਹਿਣ ਤੋਂ ਮਨ ਹਮੇਸ਼ਾ ਹਮੇਸ਼ਾ ਲਈ ਉਚਾਟ ਹੋ ਗਿਆ। ਉਸ ਦੀ ਮੌਤ ਤੋਂ ਬਾਅਦ ਉਹ ਜਦੋਂ ਜਦੋਂ ਵੀ ਅਮਰੀਕਾ ਜਾ ਕੇ ਰਹੀ ਬਸ ਅਣਮਨੇ ਜਿਹੇ ਨਾਲ ਤੇ ਅਖ਼ੀਰ ਉਸ ਨੇ ਆਪਣੀ ਜ਼ਿੰਦਗੀ ਦਾ ਸੂਝਵਾਨ ਫੈ਼ਸਲਾ ਲੈ ਲਿਆ। ਨਾ ਤਾਂ ਉਸ ਨੇ ਦੋਵਾਂ ਧੀਆਂ ਕੋਲ ਦਿੱਲੀ ਰਹਿਣਾ ਠੀਕ ਸਮਝਿਆ ਤੇ ਨਾ ਹੀ ਵਿਦੇਸ਼ੀ ਧਰਤੀ ’ਤੇ ਨੂੰਹ-ਪੁੱਤਰ ਦੀ ਮੁਹਤਾਜੀ ਮਨਜ਼ੂਰ ਸੀ। ਉਸ ਨੇ ਆਪਣੀ ਆਸਥਾ ਅਨੁਸਾਰ ਰਹਿੰਦੀ ਜ਼ਿੰਦਗੀ ਚੈਰੀਟੇਬਲ ਹਸਪਤਾਲ ਬਿਆਸ ਵਿਖੇ ਸੇਵਾ ਕਰਨ ਦਾ ਫ਼ੈਸਲਾ ਲੈ ਲਿਆ। ਇੱਥੇ ਬਤੌਰ ਹੋਸਟਲ ਵਾਰਡਨ ਬਿਤਾਏ 12 ਸਾਲਾਂ ਨੂੰ ਉਹ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਮੰਨਦੀ ਹੈ। ਵਡੇਰੀ ਉਮਰ ਕਾਰਨ ਹੁਣ ਉਹ ‘ਸੇਵਾ’ ਤੋਂ ਵੀ ‘ਸੇਵਾ ਮੁਕਤ’ ਹੈ।
ਮਿਲਾਪੜੇ ਤੇ ਹਸਮੁਖ ਸੁਭਾਅ ਦੇ ਨਾਲ ਨਾਲ ਜੋ ਇਕ ਖ਼ਾਸ ਗੁਣ ਸਾਰਿਆਂ ਦਾ ਮਨ ਮੋਹ ਲੈਂਦਾ ਹੈ ਉਹ ਹੈ ਉਸ ਦੀ ਮਾਸੂਮੀਅਤ। ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੀ ਉਸ ਨੂੰ ਬਹੁਤੀ ਜਾਣਕਾਰੀ ਨਹੀਂ। ਉਤੋਂ ਸਮਾਰਟ ਫੋਨ ਦੇ ਗੁੰਝਲਦਾਰ ਤਾਣੇ ਬਾਣੇ ਨੇ ਉਸ ਨੂੰ ਵਖਤ ਪਾ ਰੱਖਿਆ ਹੈ।
ਇਕ ਦਿਨ ਮੈਨੂੰ ਕਹਿਣ ਲੱਗੀ, ‘ਬੇਟਾ ਦੱਸ ਮੈਂ ਕੀ ਕਰਾਂ! ਫੇਸਬੁਕ ਵਾਲੇ ਵੀ ਮੈਨੂੰ ਆਖਦੇ ਹਨ ਕਿ ਤੂੰ ਆਪਣੀਆਂ ਨਵੀਆਂ ਕਹਾਣੀਆਂ ਲਿਖ ਕੇ ਇੱਥੇ ਪਾਇਆ ਕਰ, ਮੇਰੇ ਕੋਲ ਹੁਣ ਕਿੱਥੇ ਲਿਖਿਆ ਜਾਂਦਾ ਕੁਝ।’
ਮੈਂ ਕਿਹਾ, ‘ਲਿਆ ਅੰਮਾ ! ਦਿਖਾ ਤਾਂ ਕੌਣ ਕਹਿੰਦਾ ਹੈ?’
ਮੈਂ ਫੋਨ ਦੇਖਿਆ ਤਾਂ ਅੱਗੇ ਫੇਸਬੁਕ ਪ੍ਰੋਫਾਈਲ ’ਤੇ ਲਿਖਿਆ ਆ ਰਿਹਾ ਸੀ Create your story...
ਇਸ ਤਰ੍ਹਾਂ ਉਹ ਜ਼ਿੰਦਗੀ ਦੀ ਰਾਹ ’ਤੇ ਤੁਰਦਿਆਂ ਧੁਆਂਖੀ ਜਿਹੀ ਸਵੇਰ ਤੇ ਤਪਦੀ ਦੁਪਹਿਰ ਨੂੰ ਹੰਢਾਉਂਦਿਆਂ ਸੁਰਮਈ ਸ਼ਾਮ ਤੱਕ ਪਹੁੰਚੀ ਹੋਈ ਕਦੀ-ਕਦੀ ਉਦਾਸ ਹੋ ਜਾਂਦੀ ਹੈ ਤੇ ਆਪਣੇ ਕੁਆਰਟਰ ਦੇ ਬਾਹਰ ਬਣੀ ਪਾਰਕ ਦੇ ਬੈਂਚ ’ਤੇ ਬੈਠ ਕੇ ਅਕਸਰ ਆਪਣਾ ਮਨ ਪਸੰਦ ਫਿਲਮੀ ਗੀਤ ਗੁਣਗੁਣਾਉਂਦੀ ਰਹਿੰਦੀ ਹੈ।
ਪਰਬਤੋਂ ਕੇ ਪੇੜੋਂ ਪਰ, ਸ਼ਾਮ ਕਾ ਬਸੇਰਾ ਹੈ
ਸੁਰਮਈ ਉਜਾਲਾ ਹੈ, ਚੰਪਈ ਅੰਧੇਰਾ ਹੈ
ਦੋਨੋਂ ਵਕਤ ਮਿਲਤੇ ਹੈਂ, ਦੋ ਦਿਲੋਂ ਕੀ ਸੂਰਤ ਸੇ
ਆਸਮਾਂ ਨੇ ਖ਼ੁਸ਼ ਹੋ ਕਰ, ਰੰਗ ਸਾ ਬਿਖੇਰਾ ਹੈ
- ਡਾ. ਮਨਦੀਪ ਕੌਰ ਰਾਏ
70878-61470