ਉਨ੍ਹਾਂ ਸਮਿਆਂ ਵਿਚ ਤਾਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਘਰ ਦੀ ਚਾਰਦੀਵਾਰੀ ਅੰਦਰ ਰੱਖਿਆ ਜਾਂਦਾ, ਪੜ੍ਹਾਇਆ ਵੀ ਨਹੀਂ ਜਾਂਦਾ ਸੀ। ਪਹਿਲਾਂ ਮਾਪਿਆਂ ਦੀ ਤੇ ਫਿਰ ਸਹੁਰਿਆਂ ਦੀ ਗੁਲਾਮ ਬਣਾਇਆ ਜਾਂਦਾ ਸੀ। ਇਕ ਸਮਾਂ ਉਹ ਵੀ ਸੀ ਜਦੋਂ ਔਰਤ ਨੂੰ ਪਤੀ ਦੇ ਸਿਵੇ ਵਿਚ ਜਿਉਂਦੀ ਨੂੰ ਮਚਾਇਆ ਜਾਂਦਾ ਸੀ।
ਉਨ੍ਹਾਂ ਸਮਿਆਂ ਵਿਚ ਤਾਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਘਰ ਦੀ ਚਾਰਦੀਵਾਰੀ ਅੰਦਰ ਰੱਖਿਆ ਜਾਂਦਾ, ਪੜ੍ਹਾਇਆ ਵੀ ਨਹੀਂ ਜਾਂਦਾ ਸੀ। ਪਹਿਲਾਂ ਮਾਪਿਆਂ ਦੀ ਤੇ ਫਿਰ ਸਹੁਰਿਆਂ ਦੀ ਗੁਲਾਮ ਬਣਾਇਆ ਜਾਂਦਾ ਸੀ। ਇਕ ਸਮਾਂ ਉਹ ਵੀ ਸੀ ਜਦੋਂ ਔਰਤ ਨੂੰ ਪਤੀ ਦੇ ਸਿਵੇ ਵਿਚ ਜਿਉਂਦੀ ਨੂੰ ਮਚਾਇਆ ਜਾਂਦਾ ਸੀ। ਬਾਬੇ ਨਾਨਕ ਨੇ ਕਿਹਾ ਸੀ ‘ਸੋ ਕਿਉ ਮੰਦਾ ਆਖੀਐ,
ਜਿਤੁ ਜੰਮਹਿ ਰਾਜਾਨ॥’
ਪਰ ਅੱਜ ਔਰਤ ਮਰਦਾਂ ਨਾਲੋਂ ਕਿਸੇ ਵੀ ਗੱਲੋਂ ਪਿੱਛੇ ਨਹੀਂ ਰਹੀ। ਜਿਨ੍ਹਾਂ ਔਰਤਾਂ ਨੇ ਪ੍ਰਸਿੱਧੀ ਖੱਟੀ ਹੈ, ਉਨ੍ਹਾਂ ਵਿਚ ਸਰੋਜਨੀ ਨਾਇਡੂ, ਲਕਸ਼ਮੀ ਬਾਈ ਝਾਂਸੀ ਦੀ ਰਾਣੀ, ਕਿਰਨ ਬੇਦੀ, ਇੰਦਰਾ ਗਾਂਧੀ, ਅੰਮਿ੍ਰਤਾ ਪ੍ਰੀਤਮ, ਕਲਪਨਾ ਚਾਵਲਾ ਆਦਿ ਦੇ ਨਾਂ ਸ਼ਾਮਲ ਹਨ। ਜਿਨ੍ਹਾਂ ਵਿਚ ਇਕ ਨਾਂ ਹੈ ਜਿਸ ਨੇ ਸਾਹਿਤਕ ਖੇਤਰ ਵਿਚ ਪ੍ਰਸਿੱਧੀ ਖੱਟੀ ਹੈ। ਉਹ ਨਾਂ ਕਿਸੇ ਦੀ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਹੈ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਅੰਮਿ੍ਰਤਾ ਪ੍ਰੀਤਮ।
ਅੰਮਿ੍ਰਤਾ ਪ੍ਰੀਤਮਾ ਦਾ ਜਨਮ 31 ਅਗਸਤ, 1919 ਈ: ਨੂੰ ਮਾਤਾ ਰਾਜ ਕੌਰ ਦੀ ਕੁੱਖੋਂ, ਪਿਤਾ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਗੁੱਜਰਾਂਵਾਲਾ (ਪਾਕਿਸਤਾਨ) ’ਚ ਹੋਇਆ। ਜਦੋਂ ਅੰਮਿ੍ਰਤਾ ਪ੍ਰੀਤਮ 11 ਸਾਲ ਦੀ ਹੋਈ ਤਾਂ ਉਨ੍ਹਾਂ ਦੀ ਮਾਤਾ ਰਾਜ ਕੌਰ ਸਵਰਗਵਾਸ ਹੋ ਗਈ।
ਚੁੱਲ੍ਹੇ-ਚੌਂਕੇ ਦਾ ਕੰਮ ਅੰਮਿ੍ਰਤਾ ਪ੍ਰੀਤਮ ਮਾਸੂਮ ਬੱਚੀ ’ਤੇ ਆ ਪਿਆ ਪਰ 16 ਸਾਲ ਦੀ ਬਾਲੜੀ ਦਾ ਵਿਆਹ ਇਨ੍ਹਾਂ ਦੇ ਪਿਤਾ ਕਰਤਾਰ ਸਿੰਘ ਹਿੱਤਕਾਰੀ ਨੇ 1936 ਈ. ਵਿਚ ਪ੍ਰੀਤਮ ਸਿੰਘ ਕਵਾਤੜਾ ਨਾਲ ਕਰ ਦਿੱਤਾ ਗਿਆ। ਉਹ ਦੋ ਬੱਚਿਆਂ ਦੀ ਮਾਂ ਬਣੀ ਪੁੱਤਰ ਨਵਰਾਜ ਅਤੇ ਧੀ ਕੰਦਲਾ। ਅੰਮਿ੍ਰਤ ਪ੍ਰੀਤਮ ਨੇ ਅੱਠਵੀਂ, 1932 ਈ: ਵਿਚ ਅਤੇ ਗਿਆਨੀ,1933 ਈ: ਵਿਚ ਪਾਸ ਕੀਤੀ। ਲਾਹੌਰ ਯੂਨੀਵਰਸਿਟੀ ਤੋਂ ਦਸਵੀਂ ਪਾਸ ਕੀਤੀ। ਅੰਮਿ੍ਰਤਾ ਪ੍ਰੀਤਮ ਕਈ ਭਾਸ਼ਾਵਾਂ ਦੀ ਜਾਣੂ ਸੀ।
ਅੰਮਿ੍ਰਤਾ ਪ੍ਰੀਤਮ ਦਾ ਪ੍ਰੀਤਮ ਕਵਾਤੜਾ ਨਾਲੋਂ ਰਿਸ਼ਤਾ ਟੁੱਟ ਗਿਆ। ਇਹ ਵੀ ਇਕ ਵਾਰ ਅਫਵਾਹ ਉੱਡੀ ਸੀ ਕਿ ਅੰਮਿ੍ਰਤਾ ਪ੍ਰੀਤਮ ਦਾ ਨਾਂ ਪਹਿਲਾਂ ਅੰਮਿ੍ਰਤਾ ਸੀ ਪ੍ਰੀਤਮ ਤਾਂ ਉਸਨੇ ਆਪਣੇ ਪਤੀ ਪ੍ਰੀਤਮ ਸਿੰਘ ਕਵਾਤੜਾ ਦਾ ਨਾਮ ਨਾਲ ਜੋੜਿਆ ਸੀ, ਫਿਰ ਬਣੀ ਸੀ ਅੰਮਿ੍ਰਤਾ ਤੋਂ ਅੰਮਿ੍ਰਤਾ ਪ੍ਰੀਤਮ। ਇਸ ਗੱਲ ਤੋਂ ਇਹ ਵੀ ਗੱਲ ਸਾਬਤ ਹੁੰਦੀ ਹੈ ਕਿ ਲੇਖਿਕਾ ਨੇ ਰਿਸ਼ਤਾ ਟੁੱਟਣ ਤੋਂ ਬਾਅਦ ਵੀ ਅੰਮਿ੍ਰਤਾ ਨਹੀਂ ਅੰਮਿ੍ਰਤਾ ਪ੍ਰੀਤਮ ਹੀ ਧਰੀ ਰੱਖਿਆ ਪਰ ਅਖੀਰਲੇ 40 ਸਾਲ ਉਸ ਨੇ ਖ਼ੁਸ਼ਹਾਲ ਜ਼ਿੰਦਗੀ ਜਿਉਂਦਿਆਂ ਚਿੱਤਰਕਾਰ ਇਮਰੋਜ਼ ਨਾਲ ਲੰਘਾਏ।
ਅੰਮਿ੍ਰਤਾ ਪ੍ਰੀਤਮ ਨੂੰ ਜਿੱਥੇ ਬਚਪਨ ਵਿਚ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਜਵਾਨੀ ਪਹਿਰੇ ਵੀ ਦੁੱਖਾਂ ਦੇ ਝੱਖੜ ਟੁੱਟ ਪਏ, ਘਰੋਂ ਬੇ-ਘਰ ਹੋ ਗਏ। ਦੇਸ਼ ਦੀ ਵੰਡ ਸਮੇਂ ਉਸ ਨੂੰ ਵਾਰਿਸ਼ ਸ਼ਾਹ ਯਾਦ ਆਇਆ। ਉਸ ਸਮੇਂ ਅੰਮਿ੍ਰਤਾ ਪ੍ਰੀਤਮ ਨੇ ਇਹ ਨਜ਼ਮ ਰਚੀ:
ਅੱਜ ਆਖਾਂ ਵਾਰਿਸ਼ ਸ਼ਾਹ ਨੂੰ
ਕਿਤੋਂ ਕਬਰਾਂ ਵਿੱਚੋਂ ਬੋਲ!
ਤੇ ਅੱਜ ਕਿਤਾਬੇ ਇਸ਼ਕ ਦਾ
ਕੋਈ ਅਗਲਾ ਵਰਕਾ ਫੋਲ!
ਇੱਕ ਰੋਈ ਸੀ ਧੀ ਪੰਜਾਬ ਦੀ,
ਤੂੰ ਲਿਖ-ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ,
ਤੈਨੂੰ ਵਾਰਸ ਸ਼ਾਹ ਨੂੰ ਕਹਿਣ:
ਵੇ ਉਠ ਦਰਦਮੰਦਾਂ ਦਿਆ ਦਰਦੀਆ!
ਉਠ ਤੱਕ ਆਪਣਾ ਪੰਜਾਬ,
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।
ਅੰਮਿ੍ਰਤਾ ਪ੍ਰੀਤਮ ਦੀ ਇਹ ਰਚਨਾ ਨੇ ਸੰਸਾਰ ਪ੍ਰਸਿੱਧੀ ਖੱਟੀ ਹੈ।
1947 ਈ: ਦੇ ਦੁਖਾਂਤ ਨੇ ਉਨ੍ਹਾਂ ਨੂੰ ਲਾਹੌਰ ਤੋਂ ਦੇਹਰਾਦੂਨ, ਦੇਹਰਾਦੂਨ ਤੋਂ ਫਿਰ ਆ ਦਿੱਲੀ ਬਸੇਵਾਂ ਕੀਤਾ। ਕਵਿਤਾ ਲਿਖਣ ਦਾ ਵੱਲ ਕਵਿਤਰੀ ਨੇ ਆਪਣੇ ਪਿਤਾ ਜੀ ਤੋਂ ਹੀ ਲਿਆ ਸੀ। 16 ਸਾਲ ਦੀ ਉਮਰ ’ਚ ਉਸਦੀ ਪਹਿਲੀ ਕਿਤਾਬ ’ਠੰਢੀਆਂ ਕਿਰਨਾਂ’ (ਕਵਿ-ਸੰਗ੍ਰਹਿ) ਪ੍ਰਕਾਸ਼ਿਤ ਹੋਈ ਸੀ। ‘ਸੁਨੇਹੜੇ’, ‘ਕਸਤੂਰੀ’, ‘ਕਾਗਜ਼ ਤੇ ਕੈਨਵਸ’, ‘ਅਚੋਕ ਚੇਤੀ’, ‘ਸੰਝ ਦੀ ਲਾਲੀ’, ‘ਓ ਗੀਤਾਂ ਵਾਲਿਓ’, ‘ਅੰਮਿ੍ਰਤ ਲਹਿਰਾਂ’, ‘ਠੰਢੀਆਂ ਕਿਰਨਾਂ’, ‘ਜਿਉਂਦਾ ਜੀਵਨ’, ‘ਲੋਕ ਪੀੜਾ’, ‘ਤੇ੍ਰਲ ਧੋਤੇ ਫੁੱਲ’, ‘ਪੱਥਰ ਗੀਟੇ’, ‘ਲੰਬੀਆਂ ਵਾਟਾਂ’ ਅਤੇ ‘ਸਰਘੀ ਵੇਲਾ’, ‘ਬੱਦਲਾਂ ਦੇ ਪੱਲੇ ਵਿੱਚ’, ‘ਪਿੰਜਰ’, ‘ਆਲ੍ਹਣਾ’, ‘ਡਾਕਟਰ ਦੇਵ’, ‘ਨਿੱਕੀ ਜਿਹੀ ਸੁਗਾਤ’, ‘ਮੈਂ ਤਵਾਰੀਖ ਹਾਂ’ (ਹਿੰਦੀ ਵਿਚ), ‘ਮੋਤੀ ਚੋਣਵੀਂ ਕਵਿਤਾ’, ‘ਛੇ ਰੁੱਤਾਂ’ ਆਦਿ। ‘ਅੱਸੂ’, ‘ਇਕ ਸਵਾਲ’, ‘ਬਲਾਵਾਂ’, ‘ਬੰਦ ਦਰਵਾਜ਼ਾ’, ‘ਰੰਗ ਦਾ ਪੱਤਾ’, ‘ਧੁੱਪ ਦੀ ਕਾਤਰ’, ‘ਉਨਿੰਜਾ ਦਿਨ’, ‘ਨਾ ਰਾਧਾ ਨਾ ਰੁਕਮਣੀ’, ‘ਲਾਲ ਧਾਗੇ ਦਾ ਰਿਸ਼ਤਾ’, ‘ਤੀਸਰੀ ਔਰਤ’, ‘ਕੱਚੇ ਅੱਖਰ’, ‘ਮੁਹੱਬਤ : ਇੱਕ ਦਿ੍ਰਸ਼ਟੀਕੋਣ’, ‘ਕਿਹੜੀ ਜ਼ਿੰਦਗੀ? ਕਿਹੜਾ ਸਾਹਿਤ?’, ‘ਆਸ਼ਕ ਭੌਰ ਫ਼ਕੀਰ ਤੇ ਨਾਗ ਕਾਲੇ’, ‘ਸ਼ੌਕ ਸੁਰਾਹੀ’, ‘141 ਕਵਿਤਾਵਾਂ’, ‘ਮੈਂ ਜਮ੍ਹਾ ਤੂੰ’, ‘ਇੱਕ ਸ਼ਹਿਰ ਦੀ ਮੌਤ’, ‘ਕੋਰੇ ਕਾਗਜ਼’, ‘ਅੰਮਿ੍ਰਤਾ ਦੀ ਡਾਇਰੀ’, ‘ਸੂਰਜਵੰਸ਼ੀ ਚੰਦ੍ਰਵੰਸ਼ੀ’, ‘ਮੇਰੇ ਕਾਲ-ਮੁਕਤ ਸਮਕਾਲੀ’, ‘ਔਰਤ : ਇੱਕ ਦਿ੍ਰਸ਼ਟੀਕੋਣ’, ‘ਮੈਂ ਸੱਸੀ ਮੈਂ ਸਾਹਿਬਾਂ’, ‘ਚੇਤਰਨਾਮ’, ‘ਦਿੱਲੀ ਦੀਆਂ ਗਲੀਆਂ’, ਸਿੱਪੀਆਂ’, ‘ਚੈੱਕ ਨੰਬਰ ਛੱਤੀ’, ‘ਧਰਤੀ ਸਾਗਰ’ ਅਤੇ ‘ਇਕ ਸੀ ਅਨੀਤਾ’ ਆਦਿ ਨਾਵਲ ਹਨ। ‘ਰਸੀਦੀ ਟਿਕਟ’ ਉਨ੍ਹਾਂ ਦੀ ਸਵੈ-ਜੀਵਨੀ ਹੈ।
ਅੰਮਿ੍ਰਤਾ ਪ੍ਰੀਤਮ ਦਾ ‘ਨਾਗਮਣੀ’ ਮਾਸਿਕ ਮੈਗਜ਼ੀਨ ਬਹੁਤ ਲੰਬਾ ਸਮਾਂ ਚੱਲਦਾ ਰਿਹਾ। ‘ਜੰਗਲੀ ਬੂਟੀ’, ‘ਗੋਜਰ ਦੀਆਂ ਪਰੀਆਂ’, ‘ਚਾਨਣ ਦਾ ਹਾਉਕਾ’, ‘ਆਖ਼ਰੀ ਖ਼ਤ’, ‘ਕੁੰਜੀਆਂ’, ‘ਛੱਤੀ ਵਰ੍ਹੇ ਬਾਅਦ’, ‘ਬਾਰੀਆਂ ਝਰੋਖੇ (ਸਫ਼ਰਨਾਮਾ) ਆਦਿ ਕਿਤਾਬਾਂ ਹਨ।
ਅੰਮਿ੍ਰਤਾ ਪ੍ਰੀਤਮ ਨੇ 1947 ਈ: ਤਕ ਲਾਹੌਰ ਰੇਡੀਓ ਲਈ ਬਹੁਤ ਕੁਝ ਲਿਖਿਆ ਅਤੇ ਫਿਰ 1961 ਤਕ ਆਲ ਇੰਡੀਆ ਰੇਡੀਓ ਦਿੱਲੀ ਵਿਖੇ ਖ਼ੂਬ ਕੰਮ ਕੀਤਾ, ਅਨਾਊਂਸਰ ਅਤੇ ਪੱਟਕਥਾ ਸੇਵਾ ਨਿਭਾਈ। ਅੰਮਿ੍ਰਤਾ ਪ੍ਰੀਤਮ ਦੀ ਕਿਤਾਬ ‘ਡਾਕੂ’ ਤੇ ਵਾਸੂ ਭੱਟਾਚਾਰੀਆ ਨੇ ਫਿਲਮ ਬਣਾਈ ਅਤੇ ਉਸਦੇ ਪ੍ਰਸਿੱਧ ਨਾਵਲ ‘ਪਿੰਜਰ’ ਤੇ ਵੀ ਫਿਲਮ ਬਣੀ। ਲੇਖਿਕਾ ਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ ਦੁਆਰਾ ਡੀ ਲਿੱਟ ਦੀਆਂ ਡਿਗਰੀਆਂ ਨਾਲ ਜੱਬਲਪੁਰ ਤੇ ਦਿੱਲੀ ਵਿਚ ਸਨਮਾਨਿਆ ਗਿਆ। ਕਵਿੱਤਰੀ ਸਭ ਤੋਂ ਵੱਧ ਸਨਮਾਨਿਤ ਇਸਤਰੀ ਪੰਜਾਬੀ ਲੇਖਿਕਾ ਹੈ।
ਅੰਮਿ੍ਰਤਾ ਪ੍ਰੀਤਮ ਨੂੰ ਸਾਹਿਤ ਅਕੈਡਮੀ ਪੁਰਸਕਾਰ, ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ ਸਨਮਾਨ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ, ਕੋਕਣ ਸਾਹਿਤ ਸੰਮੇਲਨ ਵਿਚ ਇਨਾਮ, ਪੁਸਤਕ ‘ਕਾਗਜ਼ ਤੇ ਕੈਨਵਸ’ ਲਈ ਗਿਆਨ ਪੀਠ ਐਵਾਰਡ ਅਤੇ ਅਣਗਿਣਤ ਕਲੱਬਾਂ, ਸਾਹਿਤ ਸਭਾਵਾਂ ਵੱਲੋਂ ਪੁਰਸਕਾਰ ਮਿਲੇ, ਅੰਮਿ੍ਰਤਾ ਪ੍ਰੀਤਮ ਨੇ ‘ਰੁਮਾਨੀਆ’, ‘ਬੁਲਗਾਰੀਆ’, ‘ਹੰਗਰੀ’, ‘ਰੂਸ’, ‘ਵੀਅਤਨਾਮ’ ਅਤੇ ‘ਯੁਗੋਸਲਾਵੀਆ’ ਆਦਿ ਦੇਸ਼ਾਂ ਦੀ ਸੈਰ ਵੀ ਕੀਤੀ। ਉਸ ਦੀਆਂ ਰਚਨਾਵਾਂ ਅਨੇਕਾਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ।
ਸਰਮਾਏਦਾਰੀ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ, ਪੰਜਾਬੀ ਮਾਂ ਬੋਲੀ ਦੀ ਲਾਡਲੀ ਧੀ ਅੰਮਿ੍ਰਤਾ ਪ੍ਰੀਤਮ ਸਾਡੇ ਕੋਲੋਂ 31 ਅਕਤੂਬਰ, 2005 ਈ: ਨੂੰ 86 ਸਾਲ ਦੀ ਉਮਰ ਭੋਗ ਕੇ ਸਦਾ ਲਈ ਵਿਛੜ ਗਈ। ਧੰਨ ਮਾਂ ਦੀ ਜਾਈ ਨੇ ਪੰਜਾਬੀ ਸਾਹਿਤ ਜਗਤ ਵਿਚ ਵਿਲੱਖਣ ਪੈੜ੍ਹਾਂ ਪਾ ਕੇ ਮਾਂ ਬੋਲੀ ਦਾ ਨਾਂ ਉੱਚਾ ਕੀਤਾ। ਰਹਿੰਦੀ ਦੁਨੀਆਂ ਤਕ ਅੰਮਿ੍ਰਤਾ ਪ੍ਰੀਤਮ ਦੀਆਂ ਲਿਖਤਾਂ ਪਾਠਕਾਂ ਨੂੰ ਜਾਗਰਤੀ ਬਖ਼ਸ਼ਦੀਆਂ ਰਹਿਣਗੀਆਂ।
- ਦਰਸ਼ਨ ਸਿੰਘ ਪ੍ਰੀਤੀਮਾਨ