ਹੱਥਲੀ ਪੁਸਤਕ ਮੂਲ ਰੂਪ ’ਚ ਮਾਲਚੰਦ ਤਿਵਾੜੀ ਦੀ ਕਿਰਤ ਹੈ ਜਿਸ ਦਾ ਪੰਜਾਬੀ ਅਨੁਵਾਦ ਭਜਨਬੀਰ ਸਿੰਘ ਨੇ ਕੀਤਾ ਹੈ। ਪੁਸਤਕ ’ਚ ਛੋਟੀਆਂ ਵੱਡੀਆਂ, ਵੰਨ ਸੁਵੰਨੀਆਂ 80 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ’ਚ ਅਣਦਿਸਦੇ ਸੱਚ ਦੀ ਝਲਕ ਇੰਨੇ ਆਕਰਸ਼ਕ ਰੂਪ ’ਚ ਮੌਜੂਦ ਹੈ ਕਿ ਹਰ ਕਹਾਣੀ ਨੂੰ ਮੁੜ-ਮੁੜ ਪੜ੍ਹਨ ਦਾ ਦਿਲ ਕਰਦਾ ਹੈ।

ਪੁਸਤਕ : ਸੂਫ਼ੀ ਕਹਾਣੀਆਂ
ਮੂਲ ਲੇਖਕ : ਮਾਲਚੰਦ ਤਿਵਾੜੀ
ਅਨੁਵਾਦਕ : ਭਜਨਬੀਰ ਸਿੰਘ
ਪੰਨੇ : 120 ਮੁੱਲ : 150/-
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ।
ਹੱਥਲੀ ਪੁਸਤਕ ਮੂਲ ਰੂਪ ’ਚ ਮਾਲਚੰਦ ਤਿਵਾੜੀ ਦੀ ਕਿਰਤ ਹੈ ਜਿਸ ਦਾ ਪੰਜਾਬੀ ਅਨੁਵਾਦ ਭਜਨਬੀਰ ਸਿੰਘ ਨੇ ਕੀਤਾ ਹੈ। ਪੁਸਤਕ ’ਚ ਛੋਟੀਆਂ ਵੱਡੀਆਂ, ਵੰਨ ਸੁਵੰਨੀਆਂ 80 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ’ਚ ਅਣਦਿਸਦੇ ਸੱਚ ਦੀ ਝਲਕ ਇੰਨੇ ਆਕਰਸ਼ਕ ਰੂਪ ’ਚ ਮੌਜੂਦ ਹੈ ਕਿ ਹਰ ਕਹਾਣੀ ਨੂੰ ਮੁੜ-ਮੁੜ ਪੜ੍ਹਨ ਦਾ ਦਿਲ ਕਰਦਾ ਹੈ। ਸੂਫ਼ੀ ਸਾਹਿਤ ’ਚ ਅਸਲੀਅਤ ਤੇ ਕਾਲਪਨਿਕ ਕਥਾਨਕਾਂ ਦੇ ਆਧਾਰ ’ਤੇ ਗੱਲ ਸਮਝਾਉਣ ਦਾ ਰਿਵਾਜ ਹੈ
ਤਾਂ ਜੋ ਗੱਲ ਸਹਿਜੇ ਤਰੀਕੇ ਨਾਲ ਸਮਝ ਆ ਸਕੇ।
ਪੁਸਤਕ ’ਚ ਦਰਜ ਹਰੇਕ ਕਹਾਣੀ ਕੋਈ ਨਾ ਕੋਈ ਸਿੱਖਿਆ ਦੇ ਕੇ ਖ਼ਤਮ ਹੁੰਦੀ ਹੈ। ਕਹਾਣੀ ਰਸ ਕਮਾਲ ਦਾ ਹੈ। ਪੁਸਤਕ ਸੂਫ਼ੀਵਾਦ ਨਾਲ ਜਾਣ ਪਛਾਣ ਤੋਂ ਸ਼ੁਰੂ ਹੁੰਦੀ ਹੈ। ਇਸ ਵਿਚ ਅਧਿਆਤਮ, ਸਾਧਨਾ, ਸੂਫ਼ੀ ਸਾਹਿਤ ਬਾਰੇ ਚਰਚਾ ਕੀਤੀ ਗਈ ਹੈ ਜੋ ਬੇਹੱਦ ਦਿਲਚਸਪ ਹੈ। ਇਸ ਪੁਸਤਕ ਵਿਚ ਦਰਜ ਕਹਾਣੀਆਂ ਹਰ ਉਮਰ ਦੇ ਪਾਠਕ ਵਰਗ ਲਈ ਹਨ ਕਿਉਕਿ ਇਨ੍ਹਾਂ ਕਹਾਣੀਆਂ ’ਚ ਬਾਲਪਨ ਜਿਹੀ ਮਾਸੂਮੀਅਤ, ਬਾਲਗ ਵਰਗੀ ਊਰਜਾ ਤੇ ਬਜ਼ੁਰਗਾਂ ਜਿਹੀ ਸਿਆਣਪ ਅਤੇ ਸੰਜ਼ੀਦਗੀ ਹੈ। ਇਸ ਦੇ ਨਾਲ ਹੀ ਕਿਤੇ ਕਿਤੇ ਮਿਲਦਾ ਹਾਸਰਸ ਕਹਾਣੀਆਂ ਨੂੰ ਹੋਰ ਰੋਚਕ ਬਣਾਉਦਾ ਹੈ। ਪੁਸਤਕ ਦੀ ਪਹਿਲੀ ਕਹਾਣੀ ‘ਖੂਹ’ ਵਿਚ ਨਿਰੰਤਰ ਆਪਣੀ ਮੰਜ਼ਿਲ ਵੱਲ ਵਧਣ ਦਾ ਸੰਦੇਸ਼ ਦਿੱਤਾ ਗਿਆ ਹੈ। ਜੋ ਮੰਜ਼ਿਲ ਵੱਲ ਤੁਰਦਿਆਂ ਰਾਹ ਬਦਲਦੇ ਰਹਿੰਦੇ ਹਨ ਉਹ ਕਦੇ ਵੀ ਮੰਜ਼ਿਲ ’ਤੇ ਨਹੀਂ ਪਹੰੁਚਦੇ। ਇਵੇਂ ਦੀ ਦੂਜੀ ਕਹਾਣੀ ‘ਦੋ ਦੇਵੀਆਂ’ ਵਿਚ ਤਨ ਦੀ ਸੁੰਦਰਤਾ ਨਾਲੋਂ ਮਨ ਦੀ ਸੁੰਦਰਤਾ ’ਤੇ ਬਲ ਦਿੱਤਾ ਹੈ। ਕਹਾਣੀ ‘ਚੋਣ’ ਵਿਚ ਸਮਰਿਧੀ ਤੇ ਸਫਲਤਾ ਨੂੰ ਪ੍ਰੇਮ ਦੇ ਸਾਥੀ ਦੱਸਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਪ੍ਰੇਮ ਦੇ ਨਾਲ ਹੀ ਇਨ੍ਹਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਕਹਾਣੀ ‘ਅਚੁੱਕ ਮੰਤਰ’, ‘ਜਾਦੂਈ ਘੋੜਾ’, ‘ਇਲਾਜ’, ‘ਸ਼ੈਤਾਨ’, ‘ਫ਼ੈਸਲਾ’, ‘ਚਾਹ’, ‘ਰੋਸ਼ਨੀ’, ‘ਸਹੀ ਥਾਂ’, ‘ਪੂਰਾ ਅਧੂਰਾ’, ‘ਜਾਗਰੂਕਤਾ’, ‘ਗਤੀ’, ‘ਸਮਝ’, ‘ਗਧੇ’, ‘ਸੁਰਮਾ’, ‘ਇਤਿਹਾਸ’, ‘ਸਮਾਨਤਾਵਾਂ’, ‘ਰਾਜ ਧਰਮ’, ‘ਘੜਾ’, ‘ਮੂਰਖਤਾ’, ‘ਅਸਰ’, ‘ਹਿਸਾਬ’, ‘ਜਲਦੀ’, ‘ਚਿੰਤਾ’ ਕਾਬਿਲ ਏ ਗੌਰ ਕਹਾਣੀਆਂ ਹਨ। ਮੋਟੇ ਅੱਖਰਾਂ ਵਿਚ ਇਹ ਇਕ ਸਾਂਭਣਯੋਗ ਕਿਰਤ ਹੈ ਤੇ ਇਸ ਨੂੰ ਹਰ ਪਾਠਕ ਨੂੰ ਇਕ ਮਰਤਬਾ ਜ਼ਰੂਰ ਪੜ੍ਹਨਾ ਚਾਹੀਦਾ ਹੈ।
- ਫੈਸਲ ਖ਼ਾਨ