Book Review : ਸਿੱਖਿਆ ਦੇ ਹਰ ਪਹਿਲੂ ’ਤੇ ਸੂਖ਼ਮ ਢੰਗ ਨਾਲ ਗੱਲ ਕਰਦੀ ਕਿਤਾਬ ‘ਪੜ੍ਹਾਉਣ ਯੋਗ ਕੀ ਹੈ?’
ਚਰਚਾ ਅਧੀਨ ਪੁਸਤਕ ‘ਪੜ੍ਹਾਉਣ ਯੋਗ ਕੀ ਹੈ?’ ਦੇ ਮੂਲ ਲੇਖਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਚਿੰਤਕ ਪ੍ਰੋ. ਕਿ੍ਰਸ਼ਨ ਕੁਮਾਰ ਹਨ। ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਪ੍ਰੋ. ਸਤਵਿੰਦਰਪਾਲ ਕੌਰ ਵੱਲੋਂ ਕੀਤਾ ਗਿਆ ਹੈ। ਪੁਸਤਕ ਦਾ ਸਿਰਲੇਖ ਹੀ ਪੁਸਤਕ ਦੇ ਮੰਤਵ ਨੂੰ ਸਪਸ਼ਟ ਕਰ ਦਿੰਦਾ ਹੈ। ਇਸ ਪੁਸਤਕ ਵਿੱਚ ਕੁੱਲ ਗਿਆਰਾਂ ਲੇਖ ਸ਼ਾਮਿਲ ਹਨ।
Publish Date: Sat, 25 Mar 2023 10:38 AM (IST)
Updated Date: Sun, 26 Mar 2023 10:00 AM (IST)
ਪੁਸਤਕ : ਪੜ੍ਹਾਉਣ ਯੋਗ ਕੀ ਹੈ?
ਅਨੁਵਾਦਕ : ਪ੍ਰੋ. ਸਤਵਿੰਦਰਪਾਲ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਚਰਚਾ ਅਧੀਨ ਪੁਸਤਕ ‘ਪੜ੍ਹਾਉਣ ਯੋਗ ਕੀ ਹੈ?’ ਦੇ ਮੂਲ ਲੇਖਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਚਿੰਤਕ ਪ੍ਰੋ. ਕਿ੍ਰਸ਼ਨ ਕੁਮਾਰ ਹਨ। ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਪ੍ਰੋ. ਸਤਵਿੰਦਰਪਾਲ ਕੌਰ ਵੱਲੋਂ ਕੀਤਾ ਗਿਆ ਹੈ। ਪੁਸਤਕ ਦਾ ਸਿਰਲੇਖ ਹੀ ਪੁਸਤਕ ਦੇ ਮੰਤਵ ਨੂੰ ਸਪਸ਼ਟ ਕਰ ਦਿੰਦਾ ਹੈ। ਇਸ ਪੁਸਤਕ ਵਿੱਚ ਕੁੱਲ ਗਿਆਰਾਂ ਲੇਖ ਸ਼ਾਮਿਲ ਹਨ। ਜਿਸ ਵਿੱਚ ਸਿੱਖਿਆ ਦੇ ਹਰ ਪਹਿਲੂ ’ਤੇ ਬੜੇ ਸੂਖ਼ਮ ਢੰਗ ਨਾਲ ਗੱਲ ਕੀਤੀ ਗਈ ਹੈ। ਸਿੱਖਿਆ ਦੇਣ ਦੇ ਢੰਗ ਤਰੀਕੇ, ਅਧਿਆਪਕਾਂ ਦੀ ਭੂਮਿਕਾ, ਸਕੂਲਾਂ ਅੰਦਰ ਪੜ੍ਹਾਏ ਜਾਣ ਵਾਲੇ ਵਿਸ਼ੇ, ਸਿੱਖਿਆ ਦੀ ਗੁਣਵੱਤਾ, ਸਿੱਖਿਆ ਸਬੰਧੀ ਸਮੱਸਿਆਵਾਂ, ਸਰਕਾਰਾਂ ਦੀ ਕਾਰਗੁਜ਼ਾਰੀ, ਸਿੱਖਿਆ ਦਾ ਜ਼ਿੰਦਗੀ ਵਿੱਚ ਮਹੱਤਵ ਆਦਿ ਵਿਸ਼ਿਆਂ ਨੂੰ ਲੈ ਕੇ ਤੱਥ ਅਤੇ ਅੰਕੜਿਆਂ ਨੂੰ ਆਧਾਰ ਬਣਾ ਕੇ ਚਰਚਾ ਕੀਤੀ ਗਈ ਹੈ।
‘ਵੰਡ ਪਾਊ ਸਕੂਲ ਪ੍ਰਬੰਧ ਦੇ ਮਾਰੂ ਪ੍ਰਭਾਵ’ ਲੇਖ ਵਿੱਚ ਸਪਸ਼ਟ ਰੂਪ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਸਿੱਖਿਆ ਦੀ ਗੁਣਵੱਤਾ ਘਟੀ ਹੈ। ਸਿਰਫ਼ ਇਸ ਦਾ ਪਸਾਰ ਵਧਿਆ ਹੈ। ਸਰਕਾਰੀ ਅੰਕੜੇ ਅਜਿਹੇ ਤਰੀਕੇ ਨਾਲ ਪੇਸ਼ ਕੀਤੇ ਜਾਂਦੇ ਹਨ ਜੋ ਸਿਰਫ਼ ਸਿੱਖਿਆ ਅੰਦਰ ਆਈ ਗਿਰਾਵਟ ਨੂੰ ਢਕੀ ਰੱਖਣ ਦਾ ਕੰਮ ਕਰਦੇ ਹਨ। ਪ੍ਰਾਇਮਰੀ ਪੱਧਰ ’ਤੇ ਸਕੂਲਾਂ ਵਿੱਚ ਜਿੱਥੇ ਕਹਾਣੀ ਸੁਣਾਉਣ ਦੀ ਵਿਧੀ ਨੂੰ ਜ਼ਰੂਰੀ ਅੰਗ ਵਜੋਂ ਵੇਖਿਆ ਗਿਆ ਹੈ ਓਥੇ ਇਸ ਦੇ ਨਾਲ ਹੀ ਸਿੱਖਿਆ ਅੰਦਰ ਤਕਨਾਲੋਜੀ ਦੀ ਵਰਤੋਂ ਵੀ ਦੁਨੀਆ ਦੇ ਪਰਿਵਰਤਨਸ਼ੀਲ ਨਜ਼ਰੀਏ ਤੋਂ ਲੈ ਕੇ ਅਧਿਆਪਕ ਵਿਦਿਆਰਥੀ ਅਤੇ ਗਿਆਨ ਵਿਚਕਾਰ ਕਿਵੇਂ ਇੱਕ ਕੜੀ ਵਜੋਂ ਭੂਮਿਕਾ ਅਦਾ ਕਰਦਾ ਹੈ ਦਾ ਵਰਨਣ ਸ਼ਾਮਿਲ ਹੈ। ਸਿੱਖਿਆ ਵਿਚਲੀਆਂ ਕਮੀਆਂ ਪੇਸ਼ੀਆਂ ਦੀ ਸ਼ਨਾਖਤ ਕਰਵਾਉਂਦੀ ਇਹ ਪੁਸਤਕ ਸਿੱਖਿਆ ਖੇਤਰ ਲਈ ਬੜੀ ਲਾਹੇਵੰਦ ਸਾਬਤ ਹੋਵੇਗੀ।
ਇਹ ਪੁਸਤਕ ਕੇਵਲ ਸਿੱਖਿਆ ਨਾਲ ਸਬੰਧਿਤ ਅਧਿਆਪਕਾਂ ਨੂੰ ਹੀ ਨਹੀਂ ਸਗੋਂ ਹਰ ਆਮ ਪਾਠਕ ਨੂੰ ਵੀ ਪੜ੍ਹਨੀ ਗੰਭੀਰਤਾ ਨਾਲ ਪੜ੍ਹਨੀ ਚਾਹੀਦੀ ਹੈ। ਸਿੱਖਿਆ ਦੀ ਦਸ਼ਾ ਤੋਂ ਜਾਣੂ ਕਰਵਾਉਂਦੀ ਤੇ ਦਿਸ਼ਾ ਦੇਣ ਦੇ ਸਮਰੱਥ ਇਸ ਪੁਸਤਕ ਦੀ ਪਹੁੰਚ ਵਿੱਦਿਅਕ ਅਦਾਰਿਆਂ ਤਕ ਜ਼ਰੂਰ ਬਣਨੀ ਚਾਹੀਦੀ ਹੈ ਤਦ ਹੀ ਸਮਕਾਲ ਦੀਆਂ ਚੁਣੌਤੀਆਂ ਨੂੰ ਸਵੀਕਾਰਿਆ
ਜਾ ਸਕੇਗਾ।
- ਕੁਲਦੀਪ ਸਿੰਘ ਬੰਗੀ