ਚਾਰ ਪੁਸਤਕਾਂ ਦੇ ਰਚੇਤਾ ਮਨਮੋਹਨ ਸਿੰਘ ਢਿੱਲੋਂ ਦੀ ਹੁਣ ਪੰਜਵੀਂ ਪੁਸਤਕ ‘ਕਲਮਾਂ ਜੋ ਸਿਰਨਾਵਾਂ ਬਣੀਆਂ’ (ਵਾਰਤਕ) ਪ੍ਰਕਾਸ਼ਿਤ ਹੋਈ ਹੈ। ਇਸ ਪੁਸਤਕ ’ਚ ਲੇਖਕ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ’ਚ ਅਪਣੇ ਨਾਲ ਰਹਿ ਚੁੱਕੇ ਗ਼ੈਰ-ਅਧਿਆਪਨ ਅਤੇ ਅਧਿਆਪਨ ਕੇਡਰ ਨਾਲ ਸਬੰਧਤ ਸਾਹਿਤਕਾਰਾਂ ਦੇ ਸਾਹਿਤਕ ਸਫ਼ਰ ਅਤੇ ਯੂਨੀਵਰਸਿਟੀ ਦੀ ਇਤਿਹਾਸਕ ਜਾਣਕਾਰੀ ਦਿੱਤੀ ਹੈ।

ਪੁਸਤਕ : ਕਲਮਾਂ ਜੋ ਸਿਰਨਾਵਾਂ ਬਣੀਆਂ
ਲੇਖਕ : ਮਨਮੋਹਨ ਸਿੰਘ ਢਿੱਲੋਂ
ਪੰਨੇ : 84, ਮੁੱਲ : 300 ਰੁਪਏ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ।
ਚਾਰ ਪੁਸਤਕਾਂ ਦੇ ਰਚੇਤਾ ਮਨਮੋਹਨ ਸਿੰਘ ਢਿੱਲੋਂ ਦੀ ਹੁਣ ਪੰਜਵੀਂ ਪੁਸਤਕ ‘ਕਲਮਾਂ ਜੋ ਸਿਰਨਾਵਾਂ ਬਣੀਆਂ’ (ਵਾਰਤਕ) ਪ੍ਰਕਾਸ਼ਿਤ ਹੋਈ ਹੈ। ਇਸ ਪੁਸਤਕ ’ਚ ਲੇਖਕ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ’ਚ ਅਪਣੇ ਨਾਲ ਰਹਿ ਚੁੱਕੇ ਗ਼ੈਰ-ਅਧਿਆਪਨ ਅਤੇ ਅਧਿਆਪਨ ਕੇਡਰ ਨਾਲ ਸਬੰਧਤ ਸਾਹਿਤਕਾਰਾਂ ਦੇ ਸਾਹਿਤਕ ਸਫ਼ਰ ਅਤੇ ਯੂਨੀਵਰਸਿਟੀ ਦੀ ਇਤਿਹਾਸਕ ਜਾਣਕਾਰੀ ਦਿੱਤੀ ਹੈ। ਪਹਿਲੇ ਅਤੇ ਇਸ ਪੁਸਤਕ ਦੇ ਲੇਖਕ ਮਨਮੋਹਨ ਸਿੰਘ ਢਿੱਲੋਂ ਬਾਰੇ ਮੁਹੱਈਆ ਜਾਣਕਾਰੀ ਇਸ ਤਰ੍ਹਾਂ ਹੈ ਕਿ ਉਨ੍ਹਾਂ ਨੇ ਨੌਕਰੀ ਦੌਰਾਨ ਲਿਖਣਾ ਸ਼ੁਰੂ ਕੀਤਾ। ਸੰਨ 1977 ਵਿਚ ਉਨ੍ਹਾਂ ਦੀ ਪਹਿਲੀ ਪੁਸਤਕ ਕਵਿਤਾਵਾਂ ਦੀ ਛਪੀ ਅਤੇ ਹੁਣ ਤਕ 5 ਪੁਸਤਕਾਂ ਛਪ ਚੁੱਕੀਆਂ ਹਨ। ਅਗਲੇ ਸਾਹਿਤਕਾਰਾਂ ’ਚ ਅਧਿਆਪਨ ਅਤੇ ਵਾਈਸ ਚਾਂਸਲਰ ਰਹੇ ਡਾ. ਐੱਸਪੀ ਸਿੰਘ 15 ਪੁਸਤਕਾਂ ਦੇ ਰਚੇਤਾ ਹਨ, ਉਨ੍ਹਾਂ ਦੀਆਂ ਹੋਰ 10 ਸੰਪਾਦਤ, 2 ਅਨੁਵਾਦਤ ਅਤੇ 11 ਕਵਿਤਾ ਦੀਆਂ ਪੁਸਤਕਾਂ ਹਨ। ਡਾ. ਸੰਤੋਖ ਸਿੰਘ ਸ਼ਹਰਯਾਰ ਦੀਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਵੱਖ ਵੱਖ ਵਿਧਾਵਾਂ ’ਤੇ 35 ਪੁਸਤਕਾਂ ਛਪ ਚੁੱਕੀਆਂ ਹਨ। ਮੁਖਤਿਆਰ ਸਿੰਘ ਦੀਆਂ ਵੱਖ-ਵੱਖ ਵਿਧਾਵਾਂ ’ਤੇ ਕੁਲ 13 ਪੁਸਤਕਾਂ ਛਪ ਚੁੱਕੀਆਂ ਹਨ। ਗਿਆਨੀ ਕੁਲਵੰਤ ਸਿੰਘ ਔਲਖ ਨੇ 4 ਪੁਸਤਕਾਂ ਲਿਖੀਆਂ। ਰਾਜਬੀਰ ਨੇ ਕਵਿਤਾਵਾਂ ਦੀਆਂ 8 ਪੁਸਤਕਾਂ ਲਿਖੀਆਂ। ਡਾ. ਸੁਖਦੇਵ ਸਿੰਘ ਝੰਡ ਪਿੰਡ ਚੌਹਾਨ ਜ਼ਿਲ੍ਹਾ ਅੰਮ੍ਰਿਤਸਰ ਨੇ ਰੁੱਖਾਂ ਸਬੰਧੀ ਤਿੰਨ ਪੁਸਤਕਾਂ ਪੰਜਾਬੀ ਸਾਹਿਤ ਨੂੰ ਸਮਰਪਿਤ ਕੀਤੀਆਂ। ਅੰਗਰੇਜ਼ੀ ਦੀਆਂ 3 ਪੁਸਤਕਾਂ ਦੂਜੇ ਲੇਖਕ ਡਾ. ਐਮ ਪੀ ਸਤੀਜ ਨਾਲ ਮਿਲ ਕੇ ਸਾਂਝੀਆਂ ਪ੍ਰਕਾਸ਼ਿਤ ਕਰਵਾਈਆਂ। ਰਬਿੰਦਰ ਸਿੰਘ ਬਾਠ ਨੇ ਭਾਵੇਂ ਮੌਲਿਕ ਸਾਹਿਤ ਨਹੀਂ ਰਚਿਆ ਪਰ ਸਾਹਿਤ ਦੇ ਰਸੀਆ ਸਨ। ਉਨ੍ਹਾਂ ਨੇ 14 ਨਾਵਲ ਅਤੇ ਕਹਾਣੀਆਂ ਦੇ ਅਨੁਵਾਦ ਕਰ ਕੇ ਛਪਵਾਏ। ਅਜਾਇਬ ਸਿੰਘ ਦਾ ਇਕ ਕਹਾਣੀ ਸੰਗ੍ਰਹਿ ਛਪ ਚੁੱਕਿਆ ਹੈ। ਉਨ੍ਹਾਂ ਦੀ ਮੌਤ ਤੋ ਬਾਅਦ ਲੇਖਕ ਮੁਖਤਿਆਰ ਸਿੰਘ ਨੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਉਸ ਦਾ ਖਰੜਾ ਲੈ ਕੇ ਅਤੇ ਸੰਪਾਦਿਤ ਕਰਕੇ ਪੁਸਤਕ ‘ਤਰੇੜ’ ਛਪਵਾਈ ਹੈ। ਸੁਖਵਿੰਦਰ ਸਿੰਘ ਨਰੂਲਾ ਦੀ 1 ਸੰਪਾਦਿਤ, 1 ਅਨੁਵਾਦਤ ਅਤੇ 3 ਮੌਲਿਕ ਪੁਸਤਕਾਂ ਛਪ ਚੁੱਕੀਆਂ ਹਨ। ਹੱਸਣ, ਹਸਾਉਣ ਅਤੇ ਚੁਟਕਲਿਆਂ ਦੇ ਬਾਦਸ਼ਾਹ ਪ੍ਰਿਤਪਾਲ ਸਿੰਘ ਦੀਆਂ ਹੱਸਣ ਅਤੇ ਹਸਾਉਣ ਦੇ ਵਿਸ਼ੇ ਉਤੇ ਹੀ 5 ਪੁਸਤਕਾਂ ਛਪ ਚੁੱਕੀਆਂ ਹਨ। ਡਾ. ਜਸਬੀਰ ਸਿੰਘ ਸਾਬਰ ਦੀਆਂ ਹੁਣ ਤੱਕ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ’ਚ ਲਿਖੀਆਂ 36 ਮੌਲਿਕ ਪੁਸਤਕਾਂ ਤੇ ਸੰਪਾਦਤ ਪੁਸਤਕਾਂ ਛਪ ਚੁੱਕੀਆਂ ਹਨ। ਡਾ. ਹਰਚੰਦ ਸਿੰਘ ਬੇਦੀ ਦੀਆਂ ਲਿਖੀਆਂ ਅਤੇ ਸੰਪਾਦਤ ਕੀਤੀਆਂ 62 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 14ਵੀਂ ਸ਼ਖ਼ਸੀਅਤ ਬਾਈ ਅਮਰਜੀਤ ਸਿੰਘ ਭਾਵੇਂ ਸਾਹਿਤਕਾਰ ਨਹੀਂ ਪਰ ਸਾਹਿਤ ਪ੍ਰੇ੍ਮੀ ਅਤੇ ਐਸੋਸੀਏਸ਼ਨ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਨੂੰ ਪੁਸਤਕ ’ਚ ਸ਼ਾਮਿਲ ਕੀਤਾ ਗਿਆ ਹੈ। ਇਹ ਪੁਸਤਕ ਲੇਖਕਾਂ ਦੀਆਂ ਬਹੁਪੱਖੀ ਸਾਹਿਤਕ ਰੁਚੀਆਂ ਨੂੰ ਉਜਾਗਰ ਕਰਦੀ ਹੈ।
- ਜਸਵਿੰਦਰ ਸਿੰਘ ਕਾਈਨੌਰ