Book Review : ਸਮਾਜ ਦੇ ਪਲੀਤ ਹੋ ਰਹੇ ਰਿਸ਼ਤਿਆਂ ਦੀ ਅਸਲੀ ਤਸਵੀਰ ਪੇਸ਼ ਕਰਦੀ ਕਿਤਾਬ ‘ਸੁਪਨਿਆਂ ਦਾ ਸਿਰਨਾਵਾਂ’
ਅਮੈਨੀ ਗਿੱਲ ਦੀ ਹੱਥਲੀ ਪੁਸਤਕ ਦੀਆਂ ਰਚਨਾਵਾਂ ਭਾਵੇਂ ਛੋਟੀਆਂ ਹਨ ਪਰ ਇਨ੍ਹਾਂ ਦੇ ਸੁਨੇਹੇ, ਅਰਥ ਤੇ ਸੁਪਨੇ ਤੇ ਸਿਰਨਾਵੇਂ ਡੂੰਘੇ, ਝਰਨੇ ਵਾਂਗ ਵਹਿੰਦੇ ਤੇ ਪਾਠਕਾਂ ਦੀ ਚੇਤਨਤਾ ਨੂੰ ਹਲੂਣਦੇ ਨਜ਼ਰ ਆਉਂਦੇ ਹਨ। ਕਵਿਤਰੀ ਨੇ ਇਸ ’ਚ ਅੱਡ-ਅੱਡ ਮੁੱਦਿਆਂ ਨੂੰ ਛੂਹਿਆ ਹੈ। ਜੇ ਉਹ ਇਕ ਪਾਸੇ ਪਿਆਰ, ਮੁਹੱਬਤ, ਇਸ਼ਕ, ਚੀਸ, ਬੇਵਫ਼ਾਈ, ਯਾਦਾਂ ਦੇ ਪਲ, ਜਜ਼ਬਾਤ, ਤੇਰੇ ਦਿੱਤੇ ਜ਼ਖ਼ਮ ਤੇ ਗ਼ਮਾਂ ਦੇ ਤਾਰ ਛੇੜਦੀ ਹੈ।
Publish Date: Sat, 29 Oct 2022 10:45 AM (IST)
Updated Date: Sun, 30 Oct 2022 10:00 AM (IST)
ਪੁਸਤਕ : ਸੁਪਨਿਆਂ ਦਾ ਸਿਰਨਾਵਾਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸਨਜ਼, ਚੰਡੀਗੜ੍ਹ।
ਅਮੈਨੀ ਗਿੱਲ ਦੀ ਹੱਥਲੀ ਪੁਸਤਕ ਦੀਆਂ ਰਚਨਾਵਾਂ ਭਾਵੇਂ ਛੋਟੀਆਂ ਹਨ ਪਰ ਇਨ੍ਹਾਂ ਦੇ ਸੁਨੇਹੇ, ਅਰਥ ਤੇ ਸੁਪਨੇ ਤੇ ਸਿਰਨਾਵੇਂ ਡੂੰਘੇ, ਝਰਨੇ ਵਾਂਗ ਵਹਿੰਦੇ ਤੇ ਪਾਠਕਾਂ ਦੀ ਚੇਤਨਤਾ ਨੂੰ ਹਲੂਣਦੇ ਨਜ਼ਰ ਆਉਂਦੇ ਹਨ। ਕਵਿਤਰੀ ਨੇ ਇਸ ’ਚ ਅੱਡ-ਅੱਡ ਮੁੱਦਿਆਂ ਨੂੰ ਛੂਹਿਆ ਹੈ। ਜੇ ਉਹ ਇਕ ਪਾਸੇ ਪਿਆਰ, ਮੁਹੱਬਤ, ਇਸ਼ਕ, ਚੀਸ, ਬੇਵਫ਼ਾਈ, ਯਾਦਾਂ ਦੇ ਪਲ, ਜਜ਼ਬਾਤ, ਤੇਰੇ ਦਿੱਤੇ ਜ਼ਖ਼ਮ ਤੇ ਗ਼ਮਾਂ ਦੇ ਤਾਰ ਛੇੜਦੀ ਹੈ ਤਾਂ ਦੂਜੇ ਪਾਸੇ ਉਹ ਆਜ਼ਾਦ ਚਿੜੀ, ਵਖਤ ਤੇ ਉਮਰ, ਪੱਥਰ ਤੇ ਲਕੀਰ, ਸਕੂਲ, ਅੰਮੜੀਏ, ਰੱਖੜੀ, ਘੜੀ ਦੀ ਸੂਈ, ਕੁਦਰਤ, ਸਮਝੌਤਾ, ਅੰਬਰਾਂ ਦੇ ਤਾਰੇ ਆਦਿ ਵਿਸ਼ਿਆਂ ਉੱਤੇ ਵੀ ਆਪਣੀ ਕਲਮ ਚਲਾਉਂਦੀ ਵਿਖਾਈ ਦਿੰਦੀ ਹੈ। ਉਹ ਸਮਾਜ ਵਿਚ ਵਾਪਰ ਰਹੀਆਂ ਦੁਸ਼ਵਾਰੀਆਂ ਲਈ ਫ਼ਿਕਰਮੰਦ ਹੈ। ਸਮਾਜ ਦੀ ਤਬਦੀਲੀ ਲਈ ਚਾਹਵਾਨ ਕਵਿੱਤਰੀ ਮਨ ਵਿਚ ਡੂੰਘਾ ਅਹਿਸਾਸ ਹੈ । ਉਸ ਦੀ ਇੱਛਾ ਹੈ ਕਿ ਔਰਤ ਮਰਦ ਦਾ ਭੇਦ ਭਾਵ ਖ਼ਤਮ ਹੋਵੇ। ਉਸਨੂੰ ਵਿਦੇਸ਼ੀ ਲਾੜਿਆਂ ਦੀ ਲੰਬੀ ਉਡੀਕ ਨਾ ਕਰਨੀ ਪਵੇ ਤੇ ਉਨ੍ਹਾਂ ਦੀ ਜੁਦਾਈ ਦਾ ਸੰਤਾਪ ਨਾ ਭੁਗਤਣਾ ਪਵੇ। ਕਵਿੱਤਰੀ ਨੂੰ ਰਿਸ਼ਤਿਆਂ ਦੀ ਡੂੰਘੀ ਸਮਝ ਹੈ। ਉਸ ਦੀ ਭਾਵੁਕਤਾ, ਸੰਵੇਦਨਸ਼ੀਲਤਾ ਉਸ ਦਾ ਅਨੁਭਵ ਉਸ ਦੀਆਂ ਕਵਿਤਾਵਾਂ ਰਾਹੀਂ ਸਮਾਜ ਦੇ ਪਲੀਤ ਹੋ ਰਹੇ ਰਿਸ਼ਤਿਆਂ ਕਾਰਨ ਸਮਾਜਿਕ ਸਮੱਸਿਆਵਾਂ ਦੀ ਅਸਲੀ ਤਸਵੀਰ ਨੂੰ ਪੇਸ਼ ਕਰ ਰਹੇ ਹਨ। ਸਾਕ ਸਬੰਧੀ ਕਵਿਤਾ ’ਚ ਗੁਰਬਤ ਤੇ ਜ਼ਿੰਦਗੀ ਦੇ ਮੁਸੀਬਤ ਦੇ ਪਲਾਂ ’ਚ ਮੂੰਹ ਫੇਰਦੇ ਰਿਸ਼ਤੇਦਾਰ, ਮਾਪਿਆਂ ਦੇ ਪਿਆਰ ਤੇ ਲਗਾਅ ਦੀ ਤਸਵੀਰ ਸਬਦਾਂ ਵਿੱਚ ਉਕੇਰ ਕੇ ਸਮਾਜਿਕ ਸਰੋਕਾਰਾਂ ਨੂੰ ਪੇਸ਼ ਕਰਦੀ ਹੈ। ਬੇਵਫਾਈ ਕਵਿਤਾ, ਉਣੀ ਬੇਵਫਾਈ ਦੇ ਦੌਰ ਵਿੱਚ ਮਨੁੱਖੀ ਜਜ਼ਬਾਤ,ਸਰੀਰਕ ਤੇ ਮਾਨਸਿਕ ਸਥਿਤੀ ਤੇ ਬੇਵਫਾਈ ਕਰਨ ਵਾਲੇ ਵਿਅਕਤੀ ਪ੍ਰਤੀ ਸੋਚਣ ਨੂੰ ਮਜਬੂਰ ਕਰਦੀ ਹੈ। ਆਜਾਦ ਚਿੜੀ, ਵਕਤ ਤੇ ਸੂਝ ,ਆਤਮ ਸਨਮਾਨ ਕਵਿਤਾ ਦੇ ਵਿਸ਼ੇ ਪ੍ਰਭਾਵਸ਼ਾਲੀ ਹਨ। ਕਵਿਤਾ ਕੁਦਰਤ ਦੇ ਮਾਧਿਅਮ ਰਾਹੀਂ ’ਚ ਕੁਦਰਤ ਤੇ ਮਨੁੱਖੀ ਜੀਵਨ ’ਚ ਬਦਲਾਅ ਦਾ ਜ਼ਿਕਰ ਕੀਤਾ ਹੈ।
- ਪਿ੍ਰੰ. ਵਿਜੈ ਕੁਮਾਰ