ਬਹਾਦਰ ਸਿੰਘ ਗੋਸਲ (ਪ੍ਰਿੰ.) ਵਿਰਸੇ ਵਿਚ ਪ੍ਰਾਪਤ ਅਮੋਲਕ ਖ਼ਜ਼ਾਨੈ ਦੇ ਅਸਲ ਵਾਰਿਸ ਬਣੇ ਹਨ| ਉਨ੍ਹਾਂ ਨੇ ਪਿਛਲੇ ਢਾਈ ਦਹਾਕਿਆਂ ਤੋਂ ਲਿਖਣਾ ਆਰੰਭ ਕਰ ਕੇ ਬੜੀ ਤੇਜ਼ੀ ਨਾਲ ਕਦਮ ਪੁੱਟੇ ਹਨ| ਉਨ੍ਹਾਂ ਦੇ ਪ੍ਰਕਾਸ਼ਿਤ ਸਾਹਿਤ ਵਿਚ 69 ਬਾਲ ਸਾਹਿਤ ਪੁਸਤਕਾਂ, 33 ਵਾਰਤਕ ਸੰਗ੍ਰਹਿ ਅਤੇ ਪੰਜ ਸੰਪਾਦਿਤ ਸੰਗ੍ਰਹਿ ਸ਼ਾਮਿਲ ਹਨ| ਹਥਲੀ ਪੁਸਤਕ ‘ਸਿੱਖ ਇਤਿਹਾਸ ਦੇ ਅਜਬ ਪੰਨੇ’ ਉਨ੍ਹਾਂ ਦੀ 107ਵੀਂ ਪੁਸਤਕ ਹੈ ਜੋ ਸਿੱਖ ਇਤਿਹਾਸ ਦੇ ਵਿਭਿੰਨ ਪੱਖਾਂ ਤੋਂ ਜਾਣੂ ਕਰਵਾਉਂਦੀ ਹੈ|

ਪੁਸਤਕ : ਸਿੱਖ ਇਤਿਹਾਸ ਦੇ ਅਜਬ ਪੰਨੇ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪੰਨੇ : 112, ਮੁੱਲ : 250/-
ਪ੍ਰਕਾਸ਼ਕ : ਤਰਲੋਚਨ ਪਬਲਿਸਰਜ਼, ਚੰਡੀਗੜ੍ਹ
ਬਹਾਦਰ ਸਿੰਘ ਗੋਸਲ (ਪ੍ਰਿੰ.) ਵਿਰਸੇ ਵਿਚ ਪ੍ਰਾਪਤ ਅਮੋਲਕ ਖ਼ਜ਼ਾਨੈ ਦੇ ਅਸਲ ਵਾਰਿਸ ਬਣੇ ਹਨ| ਉਨ੍ਹਾਂ ਨੇ ਪਿਛਲੇ ਢਾਈ ਦਹਾਕਿਆਂ ਤੋਂ ਲਿਖਣਾ ਆਰੰਭ ਕਰ ਕੇ ਬੜੀ ਤੇਜ਼ੀ ਨਾਲ ਕਦਮ ਪੁੱਟੇ ਹਨ| ਉਨ੍ਹਾਂ ਦੇ ਪ੍ਰਕਾਸ਼ਿਤ ਸਾਹਿਤ ਵਿਚ 69 ਬਾਲ ਸਾਹਿਤ ਪੁਸਤਕਾਂ, 33 ਵਾਰਤਕ ਸੰਗ੍ਰਹਿ ਅਤੇ ਪੰਜ ਸੰਪਾਦਿਤ ਸੰਗ੍ਰਹਿ ਸ਼ਾਮਿਲ ਹਨ| ਹਥਲੀ ਪੁਸਤਕ ‘ਸਿੱਖ ਇਤਿਹਾਸ ਦੇ ਅਜਬ ਪੰਨੇ’ ਉਨ੍ਹਾਂ ਦੀ 107ਵੀਂ ਪੁਸਤਕ ਹੈ ਜੋ ਸਿੱਖ ਇਤਿਹਾਸ ਦੇ ਵਿਭਿੰਨ ਪੱਖਾਂ ਤੋਂ ਜਾਣੂ ਕਰਵਾਉਂਦੀ ਹੈ| ਇਸ ਵਿਚ 21 ਚੋਣਵੇਂ ਲੇਖ ਹਨ| ਇਨ੍ਹਾਂ ਵਿਚ ਸ੍ਰੀ ਅਨੰਦਪੁਰ ਸਾਹਿਬ, ਪੰਜੋਖਰਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਮਾਛੀਵਾੜਾ, ਮੌ ਸਾਹਿਬ (ਜਲੰਧਰ) ਅਤੇ ਸ੍ਰੀ ਮੁਕਤਸਰ ਸਾਹਿਬ ਦੇ ਅਸਥਾਨਾਂ ਦਾ ਇਤਿਹਾਸ ਸ਼ਾਮਿਲ ਹੈ| ਇਸੇ ਤਰ੍ਹਾਂ ਮਾਤਾ ਖੀਵੀ, ਸਜਣ ਠਗ, ਸਰਹਿੰਦ ਦਾ ਹਾਲ, ਕੀਰਤਪੁਰ ਸਾਹਿਬ, ਗੁਲੇਰ ਦੀ ਲੜਾਈ ਭੀਲਵਾਲ ਦੀ ਲੜਾਈ, ਰੁਸਤਮਖਾਂ ਨਾਲ ਯੁੱਧ, ਰਾਜਾ ਅਜਮੇਰ ਚੰਦ ਦੀ ਘਟਨਾ, ਨੌਵੇਂ ਪਾਤਸ਼ਾਹ ਦੀ ਪੂਰਬ ਯਾਤਰਾ, ਕਿਲ੍ਹਾ ਕਲਮੋਟ ਤੇ ਦਸ਼ਮੇਸ਼ ਜੀ ਦਾ ਕਬਜ਼ਾ ਅਤੇ ਸਿੰਘ ਸਭਾ ਲਹਿਰ ਦਾ ਪੰਜਾਬੀ ਪ੍ਰਚਾਰ ਤੇ ਪ੍ਰਸਾਰ ਤੇ ਪ੍ਰਭਾਵ ਲੇਖ ਸ਼ਾਮਿਲ ਹਨ| ਇਨ੍ਹਾਂ ਵਿਚੋਂ ਕਾਫ਼ੀ ਨਿਬੰਧ ਭਾਵੇਂ ਪਹਿਲਾਂ, ਅਖਬਾਰਾਂ, ਰਸਾਲਿਆਂ ਵਿਚ ਵੀ ਆ ਕੇ ਹਨ ਪਰੰਤੂ ਇਕੱਠੇ ਪੁਸਤਕ
ਵਿਚ ਸਾਂਭੇ ਜਾਣ ਤੇ ਪੜ੍ਹੇ ਜਾਣ ਦੇ ਵਿਚਾਰ ਨਾਲ ਇਹ ਪੁਸਤਕ ਤਿਆਰ ਕੀਤੀ ਗਈ ਹੈ|
ਪ੍ਰਿੰ. ਗੋਸਲ ਨੇ ਆਪਣੀ ਇਤਿਹਾਸਕ ਰੁਚੀ ਅਧੀਨ ਖੋਜੀ ਬਿਰਤੀ ਨਾਲ ਸਿੱਖ ਇਤਿਹਾਸ ਦੇ ਇਹ ਇਕੀ ਵਿਸ਼ੇਸ਼ ਨਿਬੰਧ ਲਿਖੇ ਤੇ ਇਨ੍ਹਾਂ ਨੂੰ ਰੌਚਿਕ ਸ਼ੈਲੀ ਵਿਚ ਪਾਠਕਾਂ ਅੱਗੇ ਪੇਸ਼ ਕੀਤਾ ਹੈ| ਉਹ ਪਹਿਲਾਂ ਵੀ ਕਈ ਸਿੱਖ ਇਤਿਹਾਸ ਦੇ ਵਿਸ਼ਿਆਂ ’ਤੇ ਪੁਸਤਕਾਂ ਮਾਂ-ਬੋਲੀ ਨੂੰ ਭੇਂਟ ਕਰ ਕੇ ਹਨ| ਅਜੋਕੇ ਸਮੇਂ ਭਵਿੱਖ ਦੀ ਪਨੀਰੀ ਲਈ ਅਜਿਹੇ ਯਤਨ ਬੇਅੰਤ ਸ਼ਲਾਘਾਯੋਗ ਹਨ ਤੇ ਨਸ਼ਿਆਂ ਆਦਿ ਤੋਂ ਰੋਕ ਕੇ ਸਹੀ ਦਿਸ਼ਾ ਵੱਲ ਲਾਉਣ ਵਿਚ ਸਹਾਈ ਹੋਣਗੇ॥ ਸ੍ਰ. ਤਰਲੋਚਨ ਸਿੰਘ ਨੇ ਪੁਸਤਕ ਰੀਝ ਨਾਲ ਛਾਪੀ ਹੈ| ਪਾਠਕਾਂ ਨੂੰ ਪਹਿਲਾਂ ਵਾਂਗ ਹੁੰਗਾਰਾ ਦੇਣ ਦੀ ਗੁਜਾਰਿਸ਼ ਹੈ| ਉਮੀਦ ਹੈ ਕਿ ਆਉਣ ਵਾਲੇ ਸਮੇਂ ’ਚ ਵੀ ਲੇਖਕ ਇਸੇ ਪ੍ਰਕਾਰ ਮਾਂ-ਬੋਲੀ ਦੀ ਝੋਲੀ ਚ ਪੁਸਤਕਾਂ ਦਾ ਖ਼ਜ਼ਾਨਾ ਪਾਉਂਦਾ ਰਹੇਗਾ।
• ਤੇਜਾ ਸਿੰਘ ਤਿਲਕ