ਕਹਾਣੀਕਾਰਾ ਪ੍ਰੀਤਮਾ ਦੋਮੇਲ ਕਹਾਣੀ ਲਿਖਣ ’ਚ ਬਹੁਤ ਸਰਗਰਮ ਹੈ। ‘ਬੇ-ਕਦਰੇ’ ’ਚ ਉਸ ਦੀਆਂ 14 ਕਹਾਣੀਆਂ ਸ਼ਾਮਲ ਹਨ। ਉਸ ਦੀਆਂ ਕਹਾਣੀਆਂ ਵਿਚ ਜ਼ਿੰਦਗੀ ਭੋਗਦੇ, ਸੰਘਰਸ਼ ਕਰਦੇ, ਚੱਲਦੇ ਫਿਰਦੇ ਆਮ ਲੋਕ ਹਨ ਜੋ ਘਰੇਲੂ ਸਮੱਸਿਆਵਾਂ ਨਾਲ ਦੋ ਚਾਰ ਹੁੰਦੇ ਜਿਊਣ ਲਈ ਸ਼ੰਘਰਸ਼ਸ਼ੀਲ ਹਨ। ਕਹਾਣੀਆਂ ਦੇ ਰੂਪ ’ਚ ਪੇਸ਼ ਇਹ ਜੀਵਨ ਗਥਾਵਾਂ ਵਧੇਰੇ ਜਗ ਬੀਤੀਆਂ ਹਨ।

ਪੁਸਤਕ : ਬੇ-ਕਦਰੇ (ਕਹਾਣੀ ਸੰਗ੍ਰਹਿ)
ਲੇਖਕ : ਪ੍ਰੀਤਮਾ ਦੋਮੇਲ
ਪੰਨੇ : 120 ਮੁੱਲ : 200/-
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਕਹਾਣੀਕਾਰਾ ਪ੍ਰੀਤਮਾ ਦੋਮੇਲ ਕਹਾਣੀ ਲਿਖਣ ’ਚ ਬਹੁਤ ਸਰਗਰਮ ਹੈ। ‘ਬੇ-ਕਦਰੇ’ ’ਚ ਉਸ ਦੀਆਂ 14 ਕਹਾਣੀਆਂ ਸ਼ਾਮਲ ਹਨ। ਉਸ ਦੀਆਂ ਕਹਾਣੀਆਂ ਵਿਚ ਜ਼ਿੰਦਗੀ ਭੋਗਦੇ, ਸੰਘਰਸ਼ ਕਰਦੇ, ਚੱਲਦੇ ਫਿਰਦੇ ਆਮ ਲੋਕ ਹਨ ਜੋ ਘਰੇਲੂ ਸਮੱਸਿਆਵਾਂ ਨਾਲ ਦੋ ਚਾਰ ਹੁੰਦੇ ਜਿਊਣ ਲਈ ਸ਼ੰਘਰਸ਼ਸ਼ੀਲ ਹਨ। ਕਹਾਣੀਆਂ ਦੇ ਰੂਪ ’ਚ ਪੇਸ਼ ਇਹ ਜੀਵਨ ਗਥਾਵਾਂ ਵਧੇਰੇ ਜਗ ਬੀਤੀਆਂ ਹਨ, ਪਰ ਪੜ੍ਹਦਿਆਂ ਇੰਜ ਅਨੁਭਵ ਹੁੰਦਾ ਹੈ ਕਿ ਇਨ੍ਹਾਂ ਕਹਾਣੀਆਂ ਵਿਚਲਾ ਤਰਜ਼ਿ-ਬਿਆਨ ਲੇਖਿਕਾ ਦੇ ਆਪ ਹੰਢਾਇਆ ਹੈ। ਕਹਾਣੀਆਂ ਦਾ ਵਸਤੂ-ਵੇਰਵਾ, ਆਮ ਸਾਧਾਰਨ ਲੋਕਾਂ ਦੇ ਜੀਵਨ ਦੀਆਂ ਆਮ ਘਟਨਾਵਾਂ ਹਨ।
ਕਹਾਣੀ ‘ਬੇ-ਕਦਰੇ’ ’ਚ ਗੁਰਦੀਪ ਸਿੰਘ ਰੈਜੀਮੈਂਟ ਵਿਚ ਕਮਿਸ਼ਨ ਮਿਲਣ ’ਤੇ ਪੀਸ ਸਟੇਸ਼ਨ ਬਠਿੰਡਾ ਵਿਖੇ ਨਿਯੁਕਤ ਹੋ ਜਾਂਦਾ ਹੈ ਏਥੇ ਹੀ ਕਿਸੇ ਫ਼ੌਜੀ ਅਫਸਰ ਦੀ ਬੇਟੀ ਨਾਲ ਉਸ ਦੀ ਸ਼ਾਦੀ ਹੋ ਜਾਂਦੀ ਹੈ। ਗੁਰਦੀਪ ਸਿੰਘ ਆਪਣੀ ਤਰੱਕੀ ਦਾ ਕਰੈਡਿਟ ਆਪਣੇ ਆਪ ਨੂੰ ਦਿੰਦਾ ਹੈ। ਆਪਣੇ ਪੇਂਡੂ ਮਾਂ-ਬਾਪ ਨੂੰ ਤਿਆਗ ਦਿੰਦਾ ਹੈ। ਇਕ ਵਾਰ ਜਦੋਂ ਮਾਂ ਉਸ ਨੂੰ ਮਿਲਣ ਆਉਂਦੀ ਹੈ ਤਾਂ ਉਸ ਦਾ ਸਵਾਗਤ ਕਰਨ ਦੀ ਥਾਂ ਉਸ ਨੂੰ ਬੇਕਦਰਿਆਂ ਵਾਂਗ ਸਲੂਕ ਕਰ ਕੇ ਬਹਾਨਾ ਲਾ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਇਸ ਕਹਾਣੀ ਦੀ ਸੰਰਚਨਾ ਬਹੁਤ ਸਫਲ ਢੰਗ ਨਾਲ ਕੀਤੀ ਹੈ। ਅੱਗੋਂ ਕੀ ਹੋਇਆ ਜਾਣਨ ਦੀ ਉਤਸੁਕਤਾ ਬਣੀ ਰਹਿੰਦੀ ਹੈ। ਅਫਸਰ ਫ਼ੌਜੀ ਅਤੇ ਉਸ ਦੀ ਮਗ਼ਰੂਰ ਪਤਨੀ ਦੀ ਬਦਸਲੂਕੀ ਨੂੰ ਸਾਧਾਰਨ ਉਸ ਦੀ ਭੋਲੀ ਭਾਲੀ ਮਾਂ, ਫਿਰ ਵੀ ਨਹੀਂ ਸਮਝਦੀ ਕਿ ਉਸ ਦੇ ਫ਼ੌਜੀ ਪੁੱਤਰ ਨੇ ਉਸ ਨੂੰ ਬੇਕਦਰਾ’ ਸਮਝ ਉਸ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ। ਇਸ ਸੰਗ੍ਰਹਿ ਦੀਆਂ ਹੋਰ ਜਿੰਨੀਆਂ ਵੀ ਕਹਾਣੀਆਂ ਹਨ ਉਸ ਸਭ ਸਮਾਜਕ, ਘਰੇਲੂ, ਆਰਥਕ, ਵਿਤਕਰਿਆਂ ਭਰੇ ਅਹਿਸਾਸਾਂ ਨਾਲ ਉਲਝੇ ਲੋਕਾਂ ਦੀ ਦਾਸਤਾਨ ਬਿਆਨ ਕਰਦੀਆਂ ਹਨ। ਪ੍ਰੀਤਮਾ ਦੋਮੇਲ ਨੇ ਜਿਵੇਂ ਜ਼ਿੰਦਗੀ ਦੇ ਅਨੇਕਾਂ ਸਮੱਸਿਆਵਾਂ ਗ੍ਰਸੇ ਹਾਲਾਤ ਨੂੰ ਆਪ ਨੇੜੇ ਹੋ ਕੇ ਅਨੁਭਵ ਕੀਤਾ ਹੈ। ਲੋਕ ਜੀਵਨ ਦੀਆਂ ਗੁੰਝਲਾਂ ਤੋਂ ਪੈਦਾ ਹੁੰਦੇ ਦੁਖਾਂਤ ਆਪ ਭੁਗਤੇ ਹਨ। ਇਨ੍ਹਾਂ ਕਹਾਣੀਆਂ ਦਾ ਯਥਾਰਥਕ ਤੱਤ ਉਘੜਕੇ ਜਦ ਕਹਾਣੀ ਨੂੰ ਸਮੱਸਿਆਗ੍ਰਸਤ ਵਾਤਾਵਰਨ ’ਚ ਗ੍ਰਸਦਾ ਹੈ ਤਾਂ ਜ਼ਿੰਦਗੀ ਦਾ ਯਥਾਰਥ ਸਾਹਮਣੇ ਆਉਂਦਾ ਹੈ। ਲੇਖਿਕਾ ਦਾ ਸਥਿਤੀ-ਵਰਣਨ ਕਾਬਿਲੇ ਤਾਰੀਫ਼ ਹੈ।