Book Review : ਅਜੋਕੇ ਸਮੇਂ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਬਿਆਨਦੀ ਕਿਤਾਬ ‘ਮੋਤੀਆਂ ਦਾ ਛੱਜ’
“ਮੋਤੀਆਂ ਦਾ ਛੱਜ’’ ਪੁਸਤਕ ’ਚ ਪ੍ਰਭਜੋਤ ਕੌਰ ਢਿੱਲੋਂ ਨੇ ਆਪਣੇ ਵਿਚਾਰਾਂ ਨੂੰ ਵੱਖ-ਵੱਖ ਢੰਗ ਨਾਲ ਪ੍ਰਗਟ ਕੀਤਾ ਹੈ। ਪੁਸਤਕ ਵਿੱਚ ਲੇਖਿਕਾ ਨੇ ਵੱਖ-ਵੱਖ ਵਿਚਾਰਾਂ ਨੂੰ ਦਰਸਾਇਆ ਹੈ ਫਿਰ ਚਾਹੇ ਇਹ ਵਿਚਾਰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹੀ ਕਿਓਂ ਨਾ ਹੋਣ। ਲੇਖਿਕਾ ਨੇ ਜਿਵੇਂ-ਜਿਵੇਂ ਸਮਾਜ ’ਚ ਵਾਪਰੀਆਂ ਘਟਨਾਵਾਂ ਨੂੰ ਮਹਿਸੂਸ ਕੀਤਾ ਹੈ ਉਸ ਉਤੇ ਆਪਣੇ ਵਿਚਾਰ ਲਿਖੇ ਹਨ।
Publish Date: Sat, 07 Jan 2023 11:04 AM (IST)
Updated Date: Sun, 08 Jan 2023 10:00 AM (IST)
ਲੇਖਕ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
“ਮੋਤੀਆਂ ਦਾ ਛੱਜ’’ ਪੁਸਤਕ ’ਚ ਪ੍ਰਭਜੋਤ ਕੌਰ ਢਿੱਲੋਂ ਨੇ ਆਪਣੇ ਵਿਚਾਰਾਂ ਨੂੰ ਵੱਖ-ਵੱਖ ਢੰਗ ਨਾਲ ਪ੍ਰਗਟ ਕੀਤਾ ਹੈ। ਪੁਸਤਕ ਵਿੱਚ ਲੇਖਿਕਾ ਨੇ ਵੱਖ-ਵੱਖ ਵਿਚਾਰਾਂ ਨੂੰ ਦਰਸਾਇਆ ਹੈ ਫਿਰ ਚਾਹੇ ਇਹ ਵਿਚਾਰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹੀ ਕਿਓਂ ਨਾ ਹੋਣ। ਲੇਖਿਕਾ ਨੇ ਜਿਵੇਂ-ਜਿਵੇਂ ਸਮਾਜ ’ਚ ਵਾਪਰੀਆਂ ਘਟਨਾਵਾਂ ਨੂੰ ਮਹਿਸੂਸ ਕੀਤਾ ਹੈ ਉਸ ਉਤੇ ਆਪਣੇ ਵਿਚਾਰ ਲਿਖੇ ਹਨ। ਇਹ ਪੁਸਤਕ ਗਿਆਨ ਭਰਪੂਰ ਵਿਚਾਰਾਂ ਨਾਲ ਸੰਬੰਧਿਤ ਹੈ। ਪੁਸਤਕ ਵਿਚਲੇ ਸਾਰੇ ਵਿਚਾਰ ਪੜ੍ਹਨਯੋਗ ਹਨ। ਇਨ੍ਹਾਂ ਨੂੰ ਪੜ੍ਹ ਕੇ ਵੱਖਰੀ ਸੋਚ ਦਾ ਅਨੁਭਵ ਹੁੰਦਾ ਹੈ। ਬੁਹਤੇ ਵਿਚਾਰਾਂ ਵਿੱਚ ਸਿੱਖਣ ਨੂੰ ਮਿਲਦਾ ਹੈ। ਸਾਨੂੰ ਆਪਣੀ ਜ਼ਿੰਦਗੀ ਵਿਚ ਕਈ ਵਿਚਾਰ ਧਾਰਨ ਕਰਨ ਦੀ ਲੋੜ ਹੈ। ਵਰਤਮਾਨ ਸਮੇਂ ਸਮਾਜ ਵਿਚ ਜੋ ਕੁਝ ਵਾਪਰ ਰਿਹਾ ਹੈ ਉਸ ’ਤੇ ਅਧਾਰਿਤ ਲੇਖਿਕਾ ਨੇ ਆਪਣੇ ਵਿਚਾਰਾਂ ਨੂੰ ਪੁਸਤਕ ’ਚ ਦਰਜ ਕੀਤਾ ਹੈ। ਜਿਵੇਂ ਅੱਜ ਕੱਲ੍ਹ ਆਮ ਦੇਖਣ ਨੂੰ ਮਿਲਦਾ ਹੈ ਕਿ ਤਲਾਕ ਦੇ ਮਾਮਲੇ ਵਧ ਰਹੇ ਹਨ ਅਤੇ ਲੋਕ ਆਪਣੇ ਬਿਰਧ ਮਾਪਿਆਂ ਨੂੰ ਘਰੋਂ ਕੱਢ ਰਹੇ ਹਨ ਇਸ ਤੇ ਅਧਾਰਿਤ ਬੁਹਤ ਵਧੀਆ ਵਿਚਾਰ ਲੇਖਕਾ ਨੇ ਸਾਂਝਾ ਕੀਤੇ ਹਨ ਜਿਹਨਾਂ ਨੂੰ ਪੜ੍ਹ ਕੇ ਅਸੀਂ ਕੁਝ ਚੰਗਾ ਸਿੱਖ ਸਕਦੇ ਹਾਂ। ਜਿਵੇਂ : “ਜਿਹੜੇ ਮਾਪੇ ਧੀਆਂ ਨੂੰ ਵਿਆਹ ਤੋਂ ਬਾਅਦ ਵੀ ਪੇਕਿਆਂ ਵੱਲ ਵਧੇਰੇ ਖਿੱਚੀ ਰੱਖਦੇ ਹਨ ਉਹ ਧੀਆਂ ਦੇ ਘਰ ਨੂੰ ਵਸਣ ਨਹੀਂ ਦਿੰਦੇ।’’
“ਜਦੋਂ ਮਾਪਿਆਂ ਦਾ ਘਰ ਵਿੱਚ ਰਹਿਣਾ ਮਨਫ਼ੀ ਹੋ ਜਾਵੇ ਤਾਂ ਬਿਰਧ ਆਸ਼ਰਮ ਲਈ ਮਜਬੂਰ ਹੋ ਜਾਣ ਤਾਂ ਕੁਦਰਤ ਦੀਆਂ ਬਖਸ਼ਿਸ਼ਾਂ ਵੀ ਪਾਸਾ ਵੱਟ ਜਾਂਦੀਆਂ ਹਨ।’’
ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਵਿਚਾਰ ਲੇਖਕ ਨੇ ਆਪਣੀ ਪੁਸਤਕ ਵਿਚ ਦਰਜ ਕੀਤੇ ਹਨ। ਪੁਸਤਕ ਪੜ੍ਹਨ ’ਚ ਬਹੁਤ ਦਿਲਚਸਪ ਹੈ। ਪੁਸਤਕ ਏਨੇ ਵਧੀਆ ਢੰਗ ਨਾਲ ਲਿਖੀ ਗਈ ਹੈ ਕਿ ਅਸੀਂ ਇਸ ਨੂੰ ਪੜ੍ਹ ਕੇ ਆਪਣਾ ਜੀਵਨ ਸੰਵਾਰ ਸਕਦੇ ਹਾਂ। ਸਾਰੇ ਵਿਚਾਰ ਬੁਹਤ ਸਰਲ ਭਾਸ਼ਾ ਵਿਚ ਲਿਖੇ ਹਨ ਤੇ ਪੜ੍ਹਨ ’ਚ ਆਸਾਨ ਹਨ। ਸਮੇਂ ਦੀ ਘਾਟ ਕਾਰਨ ਕਿਤਾਬਾਂ ਪੜ੍ਹਨ ਦੀ ਰੁਝੀ ਘਟੀ ਹੈ ਪਰ ਇਹ ਪੁਸਤਕ ਜਲਦੀ ਪੜ੍ਹੀ ਜਾ ਸਕਦੀ ਹੈ ਤੇ ਸਿੱਖਣ ਲਈ ਵੀ ਕਾਫ਼ੀ ਕੁਝ ਹੈ।
- ਇੰਦਰਪ੍ਰੀਤ ਕੌਰ