ਪੁਸਤਕ ਵਿਚਲੀਆਂ ਕਵਿਤਾਵਾਂ ਦੇ ਕਈ ਰੰਗ ਹਨ। ਆਸ਼ਾ, ਨਿਰਾਸ਼ਾ, ਸ਼ਰਧਾ-ਸੰਕਲਪ, ਪਿਆਰ ਵਿਸ਼ਵਾਸ, ਹੱਕ ਸੱਚ, ਤਨ ਮਨ, ਪੀੜਾਂ ਦੀਆਂ ਬੇਲਗਾਮ ਘੋੜੀਆਂ, ਇਸ਼ਕ ਮੁਹੱਬਤ, ਦਰਦਾਂ ਦੀਆਂ ਬੇਸੁਰਤੀਆਂ, ਇਸ਼ਕ ਤੇ ਮੁਸ਼ਕ, ਲਫ਼ਜ਼ਾਂ ਦਾ ਦਰਗਾਹ, ਕਿਤਾਬਾਂ, ਮਹਿਬੂਬ ਵਰਗੀ ਕਲਕ, ਇਸ਼ਕ ਹਕੀਕੀ ਦਾ ਨਸ਼ਾ ਆਦਿ ਨਜ਼ਮਾਂ, ਉਸ ਦੀਆਂ ਵੇਦਨਾਵਾਂ ਹੀ ਨਹੀਂ ਬਣਦੀਆਂ, ਬਲਕਿ ਉਸ ਦੀਆਂ ਉਤੇਜਿਤ ਸੰਵੇਦਨਾਵਾਂ ਵੀ ਪ੍ਰਗਟ ਹੁੰਦੀਆਂ ਹਨ।

ਪੁਸਤਕ : ਲਫ਼ਜ਼ਾਂ ਦੀ ਦਰਗਾਹ (ਕਾਵਿ-ਸੰਗ੍ਰਹਿ)
ਲੇਖਕ : ਗੁਰਿੰਦਰ ਗਿੱਲ
ਪੰਨੇ : 168 ਮੁੱਲ : 350/-
ਪ੍ਰਕਾਸ਼ਕ : ਅਭੀ ਬੁਕਸ ਐਂਡ ਪਿ੍ਰੰਟਰਜ਼, ਜਲੰਧਰ।
ਗੁਰਿੰਦਰ ਗਿੱਲ ਹਿੰਦੀ-ਪੰਜਾਬੀ ਦੀ ਕਵਿਤਾ ਲਿਖਣ ਦਾ ਸੌਕ ਨਿਭਾਅ ਰਹੀ ਹੈ ਅਤੇ ਅੱਜ ਕੱਲ੍ਹ ਮਲੇਸ਼ੀਆ ਵਿਖੇ ਆਪਣੀ ਰਿਹਾਇਸ਼ ਰੱਖ ਰਹੀ ਹੈ। ਇਸ ਪੁਸਤਕ ਵਿਚ 133 ਕਵਿਤਾਵਾਂ ਹਨ। ਉਸ ਦੀ ਕਾਵਿ-ਫਿਲਾਸਫ਼ੀ ਉਸ ਦੀ ਇਕ ਕਾਵਿ-ਟੂਕ ਰਾਹੀਂ ਪੇਸ਼ ਹੈ-
ਮੈਨੂੰ ਗੁੜ੍ਹਤੀ ਏ-ਤਲਵਾਰ ਦੀ,
ਜੋ ਰਹੇ ਨੱਚਦੀ ਆਰਿਆਂ ਨੂੰ ਪਰਖਦੀ।
ਮੈਂ ਵਾਰਿਸ ਹਾਂ, ਉਸ ਕੌਮ ਦੀ ਜੀਹਨੇ
ਦੁਨੀਆ ’ਚ ਝੰਡੇ ਗੱਡੇ ਪਿਆਰ ਦੇ ਨੇ।
ਪੁਸਤਕ ਵਿਚਲੀਆਂ ਕਵਿਤਾਵਾਂ ਦੇ ਕਈ ਰੰਗ ਹਨ। ਆਸ਼ਾ, ਨਿਰਾਸ਼ਾ, ਸ਼ਰਧਾ-ਸੰਕਲਪ, ਪਿਆਰ ਵਿਸ਼ਵਾਸ, ਹੱਕ ਸੱਚ, ਤਨ ਮਨ, ਪੀੜਾਂ ਦੀਆਂ ਬੇਲਗਾਮ ਘੋੜੀਆਂ, ਇਸ਼ਕ ਮੁਹੱਬਤ, ਦਰਦਾਂ ਦੀਆਂ ਬੇਸੁਰਤੀਆਂ, ਇਸ਼ਕ ਤੇ ਮੁਸ਼ਕ, ਲਫ਼ਜ਼ਾਂ ਦਾ ਦਰਗਾਹ, ਕਿਤਾਬਾਂ, ਮਹਿਬੂਬ ਵਰਗੀ ਕਲਕ, ਇਸ਼ਕ ਹਕੀਕੀ ਦਾ ਨਸ਼ਾ ਆਦਿ ਨਜ਼ਮਾਂ, ਉਸ ਦੀਆਂ ਵੇਦਨਾਵਾਂ ਹੀ ਨਹੀਂ ਬਣਦੀਆਂ, ਬਲਕਿ ਉਸ ਦੀਆਂ ਉਤੇਜਿਤ ਸੰਵੇਦਨਾਵਾਂ ਵੀ ਪ੍ਰਗਟ ਹੁੰਦੀਆਂ ਹਨ-
ਹਣ ਤਾਂ ਇੱਥੇ, ਕਈ ਚਿਰਾਂ ਤੋਂ,
ਰਹੀ ਹੈ, ਨਸ਼ੀਲੀ ਤੇ ਬਰਫ਼ੀਲੀ ਹਵਾ।
ਸਫੇਦ ਮੁਕਟ ਘੁਗ ਗਿਆ ਏ,
ਹਰੀ ਚਾਦਰ ਮਾਂ ਦੀ ਨੂੰ,
ਪਏ ਵੇਚਦੇ ਲੋਕ
ਕਵਿੱਤਰੀ ਦੇ ਅਨੁਭਵ ਦਾ ਸੋਮਾ ਕੇਵਲ ਉਸ ਦਾ ਨਿੱਜੀ ਅਨੁਭਵ ਹੈ। ਸਮੁੱਚੀਆਂ ਕਵਿਤਾਵਾਂ ਵਿਚ ਸਿਧਾਂਤਕ ਤੇ ਵਿਵਹਾਰਕ, ਬੱਝਵੀਂ, ਸਾਰਥਕ ਅਤੇ ਮੁਕੰਮਲ ਦਿਸ਼ਾ ਉਭਰ ਕੇ ਸਾਹਮਣੇ ਨਹੀਂ ਆਉਂਦੀਂ। ਕਿਸੇ ਖੇਤਰ ਦੀ ਸਮਝ ਲਈ ਇਕ ਵਿਸ਼ਾ ਲੈ ਕੇ, ਉਸ ਉੱਪਰ ਆਪਣੇ ਵਿਚਾਰ ਕਵਿਤਾਏ ਜਾਣੇ ਜ਼ਰੂਰੀ ਹਨ। ਬੱਝਵੇਂ ਵਿਸ਼ੇ ’ਤੇ ਇਸ ਪੁਸਤਕ ਵਿਚ ਕੋਈ ਕਵਿਤਾ ਹੀ ਨਹੀਂ ਹੈ। ਵਿਸ਼ੇ ਦੇ ਪ੍ਰਗਟਾਅ ਲਈ ਜੋ ਕਵਿਤਾ ਪੇਸ਼ ਹੈ ਉਸ ਵਿਚ ਕਿੱਧਰੇ ਅਭਿਵਿਅਕਤੀ ਕਲਾ ਨਜ਼ਰ ਨਹੀਂ ਆਉਂਦੀ। ਪ੍ਰਤੀਕ, ਬਿੰਬ, ਅਲੰਕਾਰ ਆਦਿ ਕਾਵਿ-ਪ੍ਰਕਿਰਿਆ ਦੇ ਰੂਪ ’ਚ ਇਸ ਕਾਵਿ ਵਿੱਚੋਂ ਗ਼ੈਰ-ਹਾਜ਼ਰ ਹਨ। ਅਭਿਵਿਅਕਤੀ ਵਿਧੀ ਦਾ ਰੂਪ ਸਰੂਪ ਸਾਰੀ ਕਵਿਤਾ ਦਾ ਇਕੋ ਜਿਹਾ ਹੈ। ਕਾਵਿ-ਦਰਸ਼ਨ ਦੀ ਕਮੀ ਹੈ। ਪੁਸਤਕ ਦੀਆਂ ਕਵਿਤਾਵਾਂ ਦੀ ਜਿੱਥੇ ਬਣਤਰ ਇੱਕੋ ਕਿਸਮ ਦੀ ਹੈ, ਉੱਥੇ ਬੱਝਵੇਂ ਵਿਸ਼ੇ ਅਤੇ ਕਵਿੱਤਰੀ ਦੀ ਵਿਚਾਰਧਾਰਾਈ ਦਾਰਸ਼ਨਿਕ ਵਿਧੀ ਕੋਈ ਸਪਸ਼ਟ ਨਜ਼ਰ ਨਹੀਂ ਆਉਂਦੀ। ਲੋੜ ਹੈ ਕਿ ਕਾਵਿ ਅਜਿਹਾ ਹੋਵੇ ਜੋ ਵਿਸ਼ਿਆਂ ਅਨੁਕੂਲ ਹੋਵੇ ਤੇ ਕਾਵਿ-ਅਭਿਵਿਅਕਤੀਆਂ ਦੇ ਰੂਪ ਵੀ ਭਾਵੇਂ ਭਿੰਨ ਹੋਣ।
- ਡਾ. ਅਮਰ ਕੋਮਲ