ਪਿ੍ਰੰਸੀਪਲ ਬਹਾਦਰ ਸਿੰਘ ਗੋਸਲ ਹੱਥਲੀ ਪੁਸਤਕ ’ਚ ਮਨੁੱਖੀ ਜ਼ਿੰਦਗੀ ਨੂੰ ਕੁਦਰਤ ਨਾਲ ਜੋੜ ਕੇ ਜਿਉੂਣ ਦੇ ਸਲੀਕੇ ਦੀ ਬਾਤ ਪਾਉਂਦਾ ਨਜ਼ਰ ਆਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਤੁਕ ਦਾ ਹਵਾਲਾ ਦਿੰਦਿਆਂ ਰਚਨਾਕਾਰ ਤੰਦਰੁਸਤ ਮਨੁੱਖੀ ਜੀਵਨ ਲਈ ਸ਼ੁੱਧ ਹਵਾ ਤੇ ਆਕਸੀਜਨ ਦੀ ਲੋੜ ਦਾ ਸੁਨੇਹਾ ਸਾਹਿਤ ਦੇ ਮਾਧਿਅਮ ਰਾਹੀਂ ਦਿੰਦਾ ਦਿਖਾਈ ਦੇ ਰਿਹਾ ਹੈ।

ਪੁਸਤਕ : ਆਓ ਗੀਤ ਗਾਈਏ ਰੁੱਖਾਂ ਦੇ
ਲੇਖਕ : ਪਿੰ੍ਰ. ਬਹਾਦਰ ਸਿੰਘ ਗੋਸਲ
ਪੰਨੇ : 80 ਮੁੱਲ : 200/-
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਪਿ੍ਰੰਸੀਪਲ ਬਹਾਦਰ ਸਿੰਘ ਗੋਸਲ ਹੱਥਲੀ ਪੁਸਤਕ ’ਚ ਮਨੁੱਖੀ ਜ਼ਿੰਦਗੀ ਨੂੰ ਕੁਦਰਤ ਨਾਲ ਜੋੜ ਕੇ ਜਿਉੂਣ ਦੇ ਸਲੀਕੇ ਦੀ ਬਾਤ ਪਾਉਂਦਾ ਨਜ਼ਰ ਆਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਤੁਕ ਦਾ ਹਵਾਲਾ ਦਿੰਦਿਆਂ ਰਚਨਾਕਾਰ ਤੰਦਰੁਸਤ ਮਨੁੱਖੀ ਜੀਵਨ ਲਈ ਸ਼ੁੱਧ ਹਵਾ ਤੇ ਆਕਸੀਜਨ ਦੀ ਲੋੜ ਦਾ ਸੁਨੇਹਾ ਸਾਹਿਤ ਦੇ ਮਾਧਿਅਮ ਰਾਹੀਂ ਦਿੰਦਾ ਦਿਖਾਈ ਦੇ ਰਿਹਾ ਹੈ। ਸਾਹਿਤ ਦੀਆਂ ਅਨੇਕ ਵਿਧਾਵਾਂ ’ਚ ਲਿਖਣ ਦੀ ਕਲਾ ਵਿੱਚ ਮਾਹਿਰ ਰਚਨਾਕਾਰ ਜ਼ਿੰਦਗੀ ਨੂੰ ਰੁੱਖਾਂ, ਆਕਸੀਜਨ, ਕਾਰਬਨ ਡਾਈ ਆਕਸਾਈਡ ਨਾਲ ਜੋੜ ਕੇ ਆਪਣੇ ਕਾਵਿ ਸੰਗ੍ਰਹਿ ਰਾਹੀਂ ਦੁਨੀਆ ਦੇ ਕੋਨੇ ਕੋਨੇ ਤਕ ਰੁੱਖਾਂ ਨੂੰ ਲਗਾਉਣ ਅਤੇ ਸੰਭਾਲਣ ਦਾ ਹੋਕਾ ਦੇਣ ਦਾ ਯਤਨ ਕਰ ਰਿਹਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਪਿੱਪਲ, ਬੋਹੜ ਤੇ ਫਲਦਾਰ ਰੁੱਖਾਂ ਦਾ ਵੇਰਵਾ ਦਿੰਦਿਆਂ, ਜਨਮ ਜਨਮਾਂਤਰਾਂ ਤੋਂ ਰੁੱਖਾਂ ਦਾ ਮਨੁੱਖੀ ਜੀਵਨ ਨਾਲ ਸਬੰਧ ਹੋਣ ਦਾ ਜ਼ਿਕਰ ਕਰ ਕੇ ਲੇਖਕ ਮਨੁੱਖ ਨੂੰ ਸਮਝਾਉਣਾ ਚਾਹੁੰਦਾ ਹੈ ਕਿ ਰੁੱਖਾਂ ਪ੍ਰਤੀ ਉਦਾਸੀਨਤਾ ਉਸ ਦੀ ਜ਼ਿੰਦਗੀ ਲਈ ਖ਼ਤਰੇ ਦੀ ਘੰਟੀ ਹੈ। ਪਾਣੀ ਅਤੇ ਹਵਾ ਦੀ ਸ਼ੁੱਧਤਾ ਦੀ ਬਾਤ ਪਾਉਣ ਵਾਲਾ ਇਹ ਲੇਖਕ ਮਨੁੱਖਤਾ ਦੀ ਭਲਾਈ ਲਈ ਅਤੇ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਆਪਣੀਆਂ ਕਵਿਤਾਵਾਂ ਰਾਹੀਂ ਆਪਣੀ ਆਵਾਜ਼ ਨੂੰ ਬੁਲੰਦ ਕਰਦਾ ਦਿਸ ਰਿਹਾ ਹੈ। ਕਾਵਿ ਸੰਗ੍ਰਹਿ ਦੇ ਆਰੰਭ ’ਚ ਹੀ ਨਿੰਮ ਨੂੰ ਪੰਜਾਬੀ ਸਭਿਆਚਾਰ ਅਤੇ ਪਤੀ ਪਤਨੀ ਦੇ ਕੋਮਲ ਸਬੰਧਾਂ ਨਾਲ ਜੋੜ ਕੇ ਰੁੱਖ ਅਤੇ ਮਨੁੱਖ ਦੇ ਰਿਸ਼ਤੇ ਨੂੰ ਬੜੇ ਨਿਵੇਕਲੇ ਢੰਗ ਨਾਲ ਉਜਾਗਰ ਕੀਤਾ ਹੈ। ਜੰਡ ਅਤੇ ਕਰੀਰ ਦੇ ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਨੂੰ ਬੜੇ ਵਿਲੱਖਣ ਢੰਗ ਨਾਲ ਚਿਤਰਿਆ ਗਿਆ ਹੈ। ਕਿੱਕਰ ਦੇ ਰੁੱਖ ਨਾਲ ਮਨੁੱਖੀ ਜੀਵਨ ਨੂੰ ਜੋੜ ਕੇ ਇਸ ਰੁੱਖ ਦੇ ਗੁਣਾਂ ਨੂੰ ਸਲਾਹੁਣ ਦਾ ਢੰਗ ਇਹ ਦਰਸਾਉਂਦਾ ਹੈ ਕਿ ਲੇਖਕ ਨੂੰ ਰੁੱਖਾਂ ਨਾਲ ਅਥਾਹ ਪਿਆਰ ਹੈ ਤੇ ਰੁੱਖਾਂ ਬਾਰੇ ਉਸ ਦਾ ਗਿਆਨ ਹਰ ਪਾਠਕ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਰੁੱਖਾਂ ਪ੍ਰਤੀ ਸਮਰਪਿਤ ਹੋਣ ਦੀ ਜ਼ਿੰਮੇਵਾਰੀ ਉਸ ਨੂੰ ਵੀ ਨਿਭਾਉਣੀ ਚਾਹੀਦੀ ਹੈ। ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਲਈ ਸ਼ਬਦਾਂ ਦੀ ਚੋਣ, ਤੁਕਾਂਤਾਂ ਦਾ ਮੇਲ, ਤਾਲ, ਲੈਅ ਅਤੇ ਗਤੀ ਇਹ ਦਰਸਾਉਂਦੇ ਹਨ ਕਿ ਲੇਖਕ ਦੀ ਪੰਜਾਬੀ ਭਾਸ਼ਾ ਉੱਤੇ ਪੂਰੀ ਪਕੜ ਹੈ ਅਤੇ ਹਰ ਰਚਨਾ ਸੇਧ ਦੇਣ ਵਾਲੀ ਹੈ।
- ਪਿ੍ਰੰ. ਵਿਜੈ ਕੁਮਾਰ