ਨਿਊਜ਼ੀਲੈਂਡ ਦੇ ਵਿਗਿਆਨੀਆਂ ਦੀ ਵੱਡੀ ਖੋਜ, ਬਲੱਡ ਪ੍ਰੈਸ਼ਰ ਦਾ ਅਸਲੀ 'ਮਾਸਟਰਮਾਈਂਡ' ਨਿਕਲਿਆ ਦਿਮਾਗ; ਹੱਸਣ ਤੇ ਖੰਘਣ ਨਾਲ BP ਵਧਣ ਦਾ ਨਵਾਂ ਖੁਲਾਸਾ
ਅਕਸਰ ਅਸੀਂ ਇਹੀ ਮੰਨਦੇ ਆਏ ਹਾਂ ਕਿ ਹਾਈ ਬਲੱਡ ਪ੍ਰੈਸ਼ਰ (High BP) ਦਾ ਮੁੱਖ ਕਾਰਨ ਖਾਣ-ਪੀਣ, ਜ਼ਿਆਦਾ ਨਮਕ, ਤਣਾਅ ਜਾਂ ਮੋਟਾਪਾ ਹੈ। ਪਰ ਨਿਊਜ਼ੀਲੈਂਡ ਦੀ ਆਕਲੈਂਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਆਪਣੀ ਨਵੀਂ ਖੋਜ ਵਿੱਚ ਇੱਕ ਅਜਿਹਾ ਖੁਲਾਸਾ ਕੀਤਾ ਹੈ ਜੋ ਪੁਰਾਣੀਆਂ ਮਾਨਤਾਵਾਂ ਨੂੰ ਬਦਲ ਦੇਵੇਗਾ। ਉਨ੍ਹਾਂ ਦਾ ਦਾਅਵਾ ਹੈ ਕਿ ਬੀਪੀ ਵਧਣ ਪਿੱਛੇ ਸਿਰਫ਼ ਸਾਡੀ ਜੀਵਨਸ਼ੈਲੀ ਹੀ ਨਹੀਂ, ਸਗੋਂ ਸਾਡੇ ਦਿਮਾਗ ਦਾ ਇੱਕ ਖ਼ਾਸ ਹਿੱਸਾ ਵੀ ਜ਼ਿੰਮੇਵਾਰ ਹੁੰਦਾ ਹੈ।
Publish Date: Sun, 18 Jan 2026 08:46 AM (IST)
Updated Date: Sun, 18 Jan 2026 09:01 AM (IST)

ਨਵੀਂ ਦਿੱਲੀ: ਅਕਸਰ ਅਸੀਂ ਇਹੀ ਮੰਨਦੇ ਆਏ ਹਾਂ ਕਿ ਹਾਈ ਬਲੱਡ ਪ੍ਰੈਸ਼ਰ (High BP) ਦਾ ਮੁੱਖ ਕਾਰਨ ਖਾਣ-ਪੀਣ, ਜ਼ਿਆਦਾ ਨਮਕ, ਤਣਾਅ ਜਾਂ ਮੋਟਾਪਾ ਹੈ। ਪਰ ਨਿਊਜ਼ੀਲੈਂਡ ਦੀ ਆਕਲੈਂਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਆਪਣੀ ਨਵੀਂ ਖੋਜ ਵਿੱਚ ਇੱਕ ਅਜਿਹਾ ਖੁਲਾਸਾ ਕੀਤਾ ਹੈ ਜੋ ਪੁਰਾਣੀਆਂ ਮਾਨਤਾਵਾਂ ਨੂੰ ਬਦਲ ਦੇਵੇਗਾ। ਉਨ੍ਹਾਂ ਦਾ ਦਾਅਵਾ ਹੈ ਕਿ ਬੀਪੀ ਵਧਣ ਪਿੱਛੇ ਸਿਰਫ਼ ਸਾਡੀ ਜੀਵਨਸ਼ੈਲੀ ਹੀ ਨਹੀਂ, ਸਗੋਂ ਸਾਡੇ ਦਿਮਾਗ ਦਾ ਇੱਕ ਖ਼ਾਸ ਹਿੱਸਾ ਵੀ ਜ਼ਿੰਮੇਵਾਰ ਹੁੰਦਾ ਹੈ।
ਦਿਮਾਗ ਦਾ 'ਲੈਟਰਲ ਪੈਰਾਫੇਸ਼ੀਅਲ ਰੀਜਨ' ਹੈ ਅਸਲੀ ਮਾਸਟਰਮਾਈਂਡ
ਵਿਗਿਆਨੀਆਂ ਅਨੁਸਾਰ, ਸਾਡੇ ਦਿਮਾਗ ਦੇ ਹੇਠਲੇ ਹਿੱਸੇ ਵਿੱਚ 'ਲੈਟਰਲ ਪੈਰਾਫੇਸ਼ੀਅਲ ਰੀਜਨ' ਨਾਮ ਦਾ ਇੱਕ ਵਿਸ਼ੇਸ਼ ਭਾਗ ਹੁੰਦਾ ਹੈ। ਆਮ ਤੌਰ 'ਤੇ ਇਹ ਹਿੱਸਾ ਸਰੀਰ ਦੇ ਉਨ੍ਹਾਂ ਕੰਮਾਂ ਨੂੰ ਕੰਟਰੋਲ ਕਰਦਾ ਹੈ ਜੋ ਆਪਣੇ-ਆਪ ਹੁੰਦੇ ਹਨ, ਜਿਵੇਂ- ਖਾਣਾ ਪਚਾਉਣਾ, ਸਾਹ ਲੈਣਾ ਅਤੇ ਦਿਲ ਦੀ ਧੜਕਣ। ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇਸੇ ਹਿੱਸੇ ਵਿੱਚ ਮੌਜੂਦ ਕੁਝ ਨਸਾਂ ਬਲੱਡ ਪ੍ਰੈਸ਼ਰ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ।
ਹੱਸਣ ਅਤੇ ਖੰਘਣ ਨਾਲ ਕਿਵੇਂ ਵੱਧਦਾ ਹੈ ਬੀਪੀ?
ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਸਾਡੀਆਂ ਰੋਜ਼ਾਨਾ ਦੀਆਂ ਆਮ ਹਰਕਤਾਂ ਵੀ ਬੀਪੀ ਵਧਾ ਸਕਦੀਆਂ ਹਨ। ਜਦੋਂ ਅਸੀਂ ਹੱਸਦੇ ਹਾਂ, ਕਸਰਤ ਕਰਦੇ ਹਾਂ ਜਾਂ ਜ਼ੋਰ ਨਾਲ ਖੰਘਦੇ ਹਾਂ, ਤਾਂ ਦਿਮਾਗ ਦਾ ਇਹ ਹਿੱਸਾ ਸਰਗਰਮ ਹੋ ਜਾਂਦਾ ਹੈ। ਇਸ ਦੇ ਸਰਗਰਮ ਹੁੰਦੇ ਹੀ ਉਹ ਨਸਾਂ ਜਾਗ ਜਾਂਦੀਆਂ ਹਨ ਜੋ ਖ਼ੂਨ ਦੀਆਂ ਨਲੀਆਂ ਨੂੰ ਸੁੰਘੜਨ ਦਾ ਕੰਮ ਕਰਦੀਆਂ ਹਨ। ਜਦੋਂ ਖ਼ੂਨ ਦੀਆਂ ਨਲੀਆਂ ਸੁੰਘੜਦੀਆਂ ਹਨ, ਤਾਂ ਖ਼ੂਨ ਦੇ ਵਹਾਅ ਲਈ ਜਗ੍ਹਾ ਘੱਟ ਜਾਂਦੀ ਹੈ, ਜਿਸ ਨਾਲ ਬੀਪੀ ਵੱਧ ਜਾਂਦਾ ਹੈ।
ਸਿਰਫ਼ ਨਮਕ ਅਤੇ ਸ਼ਰਾਬ ਹੀ ਦੋਸ਼ੀ ਨਹੀਂ
ਨਵੀਂ ਖੋਜ ਦੱਸਦੀ ਹੈ ਕਿ ਦਿਮਾਗ ਹੀ ਉਹ 'ਕੰਟਰੋਲ ਰੂਮ' ਹੈ ਜੋ ਬੀਪੀ ਨੂੰ ਐਡਜਸਟ ਕਰਦਾ ਹੈ। ਇਸ ਤੋਂ ਇਲਾਵਾ, ਸਰੀਰ ਵਿੱਚ ਮੌਜੂਦ ਕੁਝ ਖ਼ਾਸ ਪ੍ਰੋਟੀਨ ਵੀ ਦਿਮਾਗ ਨੂੰ ਲੋੜ ਤੋਂ ਵੱਧ ਐਕਟਿਵ ਕਰ ਦਿੰਦੇ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਬੇਕਾਬੂ ਹੋ ਜਾਂਦਾ ਹੈ।
ਡਾਕਟਰ ਤੋਂ ਜਾਣੋ ਹਾਈ ਬੀਪੀ ਦੇ ਹੋਰ ਲੁਕਵੇਂ ਕਾਰਨ
ਫ਼ੋਰਟਿਸ ਹਸਪਤਾਲ ਦੇ ਨਿਊਰੋਲੋਜੀ ਡਾਇਰੈਕਟਰ ਡਾ. ਵਿਨੀਤ ਬੰਗਾ ਅਨੁਸਾਰ, ਬਿਨਾਂ ਮੋਟਾਪੇ ਅਤੇ ਤਣਾਅ ਦੇ ਵੀ ਬੀਪੀ ਵਧਣ ਦੇ ਕਈ ਕਾਰਨ ਹਨ:
ਸਰੀਰਕ ਗਤੀਵਿਧੀ ਦੀ ਕਮੀ: ਜੇਕਰ ਤੁਸੀਂ ਦੁਬਲੇ-ਪਤਲੇ ਹੋ ਪਰ ਦਿਨ ਭਰ ਬੈਠੇ ਰਹਿੰਦੇ ਹੋ, ਤਾਂ ਤੁਹਾਡੀਆਂ ਖ਼ੂਨ ਦੀਆਂ ਨਲੀਆਂ ਸਖ਼ਤ ਹੋ ਸਕਦੀਆਂ ਹਨ, ਜੋ ਬੀਪੀ ਵਧਾਉਂਦੀਆਂ ਹਨ।
ਨੀਂਦ ਦੀ ਕਮੀ: ਰੋਜ਼ਾਨਾ 6 ਤੋਂ 8 ਘੰਟੇ ਦੀ ਗਹਿਰੀ ਨੀਂਦ ਨਾ ਲੈਣ ਨਾਲ ਹਾਰਮੋਨਸ ਦਾ ਸੰਤੁਲਨ ਵਿਗੜ ਜਾਂਦਾ ਹੈ।
ਜੈਨੇਟਿਕ ਕਾਰਨ: ਜੇਕਰ ਤੁਹਾਡੇ ਮਾਤਾ-ਪਿਤਾ ਨੂੰ ਹਾਈ ਬੀਪੀ ਰਿਹਾ ਹੈ, ਤਾਂ ਇਹ ਸਮੱਸਿਆ ਤੁਹਾਨੂੰ ਵਿਰਾਸਤ ਵਿੱਚ ਵੀ ਮਿਲ ਸਕਦੀ ਹੈ।
ਕਿਡਨੀ ਅਤੇ ਹਾਰਮੋਨਲ ਸਮੱਸਿਆਵਾਂ: ਕਿਡਨੀ ਦੀ ਖਰਾਬੀ ਜਾਂ ਥਾਇਰਾਇਡ ਵਿੱਚ ਗੜਬੜੀ ਵੀ ਬੀਪੀ ਵਧਾ ਸਕਦੀ ਹੈ।
ਨਸ਼ੇ ਦੀ ਲਤ: ਚਾਹ, ਕੌਫੀ ਦਾ ਬਹੁਤ ਜ਼ਿਆਦਾ ਸੇਵਨ ਅਤੇ ਸਿਗਰਟਨੋਸ਼ੀ ਨਸਾਂ ਨੂੰ ਸੁੰਘੜ ਦਿੰਦੀ ਹੈ।
ਹੋਰ ਕਾਰਨ: ਘੱਟ ਪਾਣੀ ਪੀਣਾ, ਦਰਦ ਨਿਵਾਰਕ (Painkillers) ਦਵਾਈਆਂ ਦਾ ਜ਼ਿਆਦਾ ਇਸਤੇਮਾਲ ਅਤੇ ਸਕ੍ਰੀਨ (ਮੋਬਾਈਲ/ਲੈਪਟਾਪ) ਦੇ ਸਾਹਮਣੇ ਜ਼ਿਆਦਾ ਸਮਾਂ ਬਿਤਾਉਣਾ ਵੀ ਖ਼ਤਰਨਾਕ ਹੈ।