ਗਰਭਨਿਰੋਧਕ ਦੇ ਇਨ੍ਹਾਂ ਤਰੀਕਿਆਂ ਬਾਰੇ ਸ਼ਾਇਦ ਤੁਸੀਂ ਵੀ ਨਹੀਂ ਜਾਣਦੇ ਹੋਵੋਗੇ, ਜਾਣੋ
ਜਨਮ ਦਰ ਕੰਟਰੋਲ ਕਰਨ ਲਈ ਸਭ ਤੋਂ ਜ਼ਿਆਦਾ ਪ੍ਰਚੱਲਿਤ ਤਰੀਕੇ ਨਸਬੰਦੀ, ਕੌਂਡਮ ਤੇ ਗਰਭ ਨਿਰੋਧਕ ਗੋਲ਼ੀਆਂ ਹੀ ਹਨ ਜਦਕਿ NHSUK ਮੁਤਾਬਕ ਅਜਿਹੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਆਓ ਜਾਣਦੇ ਹਾਂ ਕਿ ਜਨਮ ਦਰ ਕੰਟਰੋਲ ਕਰਨ ਦੇ ਹੋਰ ਕੀ-ਕੀ ਤਰੀਕੇ ਹਨ...
Publish Date: Sat, 10 Jul 2021 12:11 PM (IST)
Updated Date: Wed, 14 Jul 2021 09:48 AM (IST)
ਅਸਲ ਵਿਚ ਸਾਡੇ ਦੇਸ਼ ਵਿਚ ਜਨਮ ਦਰ ਕੰਟਰੋਲ ਨਾਲ ਜੁੜੀ ਜਾਣਕਾਰੀ ਦੀ ਘਾਟ ਨੂੰ ਵੀ ਜਨਸੰਖਿਆ ਵਾਧੇ ਦਾ ਕਾਰਨ ਮੰਨਿਆ ਜਾਂਦਾ ਹੈ। ਜਨਮ ਦਰ ਕੰਟਰੋਲ ਕਰਨ ਲਈ ਸਭ ਤੋਂ ਜ਼ਿਆਦਾ ਪ੍ਰਚੱਲਿਤ ਤਰੀਕੇ ਨਸਬੰਦੀ, ਕੌਂਡਮ ਤੇ ਗਰਭ ਨਿਰੋਧਕ ਗੋਲ਼ੀਆਂ ਹੀ ਹਨ ਜਦਕਿ NHSUK ਮੁਤਾਬਕ ਅਜਿਹੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਆਓ ਜਾਣਦੇ ਹਾਂ ਕਿ ਜਨਮ ਦਰ ਕੰਟਰੋਲ ਕਰਨ ਦੇ ਹੋਰ ਕੀ-ਕੀ ਤਰੀਕੇ ਹਨ...
ਡਾਇਆਫ੍ਰਾਮ ਦਰਅਸਲ ਲੈਟੇਕਸ ਜਾਂ ਸਿਲੀਕਾਨ ਨਾਲ ਬਣਿਆ ਹੋਇਆ ਇਕ ਲਚੀਲੀ ਰਿਮ ਵਾਲਾ ਕੱਪ ਹੁੰਦਾ ਹੈ ਜਿਹੜਾ ਡਾਕਟਰਾਂ ਦੀ ਸਲਾਹ ਅਨੁਸਾਰ ਯੂਟਰਸ ਦੇ ਅੰਦਰ ਫਿੱਟ ਕੀਤਾ ਜਾਂਦਾ ਹੈ ਤਾਂ ਜੋ ਆਂਡੇ ਫਰਟੀਲਾਈਜ਼ ਨਾ ਹੋ ਸਕਣ।
ਵਜਾਈਨਲ ਰਿੰਗ ਵੀ ਵਧੀਆ ਗਰਭ ਨਿਰੋਧਕ ਹੈ। ਇਹ ਇਕ ਛੋਟੀ ਜਿਹੀ ਪਲਾਸਟਿਕ ਦੀ ਰਿੰਗ ਹੁੰਦੀ ਹੈ ਜਿਸ ਨੂੰ ਯੂਟਰਸ ਅੰਦਰ ਲਗਾਇਆ ਜਾਂਦਾ ਹੈ। ਇਹ ਰਿੰਗ ਐਸਟ੍ਰੋਜਨ ਤੇ ਪ੍ਰੋਜੈਸਟੋਨ ਵਰਗੇ ਹਾਰਮੋਨਜ਼ ਨੂੰ ਲਗਾਤਾਰ ਖ਼ੂਨ ਵਿਚ ਮਿਲਾਉਂਦੀ ਰਹਿੰਦੀ ਹੈ ਜਿਸ ਨਾਲ ਪ੍ਰੈਗਨੈਂਸੀ ਨੂੰ ਰੋਕਿਆ ਜਾ ਸਕਦਾ ਹੈ।
ਇੰਟ੍ਰਾਯੂਟਰਿਨ ਡਿਵਾਈਸ ਦੀ ਵਰਤੋਂ ਵੀ ਵਧੀਆ ਤਰੀਕਾ ਹੈ। ਇਹ ਲੰਬੇ ਸਮੇਂ ਤਕ ਚੱਲਣ ਵਾਲਾ ਗਰਨਭਨਿਰੋਧ ਹੈ। ਇਹ ਕਾਪਰ ਤੇ ਹਾਰਮੋਨਲ ਦੋਵਾਂ ਤਰ੍ਹਾਂ ਦੇ ਹੁੰਦੇ ਹਨ ਤੇ ਤਿੰਨ ਸਾਲ ਤੋਂ 12 ਸਾਲ ਤਕ ਇਸ ਨੂੰ ਇਸੇਤਮਾਲ ਕੀਤਾ ਜਾ ਸਕਾਦ ਹੈ।
ਇਹ ਲੈਟੇਕਸ ਜਾਂ ਪੌਲਿਊਰੀਥੇਨ ਨਾਲ ਬਣਿਆ ਹੋਇਆ ਪੁਰਸ਼ ਗਰਭਨਿਰੋਧਕ ਦਾ ਤਰੀਕਾ ਹੈ ਜੋ ਬਰਥ ਕੰਟਰੋਲ ਦੇ ਨਾਲ-ਨਾਲ ਯੌਨ ਅੰਗਾਂ ਨਾਲ ਸੰਬੰਧਤ ਰੋਗਾਂ ਜਿਵੇਂ HIV/AIDS ਤੋਂ ਵੀ ਸੁਰੱਖਿਅਤ ਰੱਖਦਾ ਹੈ।
ਇਹ ਗਰਭਨਿਰੋਧਕ ਇਸਤਰੀਆਂ ਦੇ ਯੂਟਰਸ 'ਚ ਲਗਾਇਆ ਜਾਂਦਾ ਹੈ ਜਿਹੜੇ ਸਪਰਮ ਨੂੰ ਕੌਂਡਮ ਦੇ ਅੰਦਰ ਰੱਖਦਾ ਹੈ ਤੇ ਉਸ ਨੂੰ ਯੂਟਰਸ ਦੇ ਅੰਦਰ ਜਾਣ ਤੋਂ ਰੋਕਦਾ ਹੈ। ਇਹ ਵੀ ਯੌਨ ਅੰਗਾਂ ਨਾਲ ਸਬੰਧਤ ਰੋਗਾਂ ਤੋਂ ਬਚਾਅ ਕਰਦਾ ਹੈ।
ਗਰਭਨਿਰੋਧਕ ਗੋਲ਼ੀਆਂ ਦੀ ਵਰਤੋਂ ਨਾਲ ਵੀ ਜਨਮ ਦਰ ਕੰਟਰੋਲ ਕੀਤੀ ਜਾ ਸਕਦੀ ਹੈ। ਦਰਅਸਲ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਇਕ ਹੈ ਸੰਯੁਕਤ ਗੋਲੀ ਜਿਸ ਵਿਚ ਐਸਟ੍ਰੋਜ਼ਨ ਤੇ ਪ੍ਰੋਜੈਸਟ੍ਰੋਨ ਹਾਰਮੋਨ ਹੁੰਦੇ ਹਨ, ਜਦਕਿ ਦੂਸਰਾ ਹੈ ਜਿਸ ਵਿਚ ਸਿਰਫ਼ ਪ੍ਰੋਜੈਸਟੋਜ਼ੈਨ ਹਾਰਮੋਨ ਹੁੰਦੇ ਹਨ। ਇਨ੍ਹਾਂ ਦੋਵਾਂ ਦਾ ਇਕ ਵਾਰ ਰੋਜ਼ ਸੇਵਨ ਕਰਨਾ ਹੁੰਦਾ ਹੈ।
ਐਮਰਜੈਂਸੀ ਗਰਭਨਿਰੋਧਕ ਗੋਲ਼ੀਆਂ : ਇਨ੍ਹਾਂ ਨੂੰ ਅਸੁਰੱਖਿਅਤ ਜਿਣਸੀ ਸਬੰਧਾਂ ਤੋਂ ਬਾਅਦ 72 ਘੰਟਿਆਂ ਦੇ ਅੰਦਰ ਲੈਣਾ ਹੁੰਦਾ ਹੈ। ਇਸ ਵਿਚ ਮੌਜੂਦ ਹਾਰਮੋਨ ਸਿੰਥੈਟਿਕ ਹੁੰਦਾ ਹੈ ਇਸ ਲਈ ਇਹ ਸਰੀਰ ਲਈ ਹਾਰਮਫੁੱਲ ਵੀ ਹੁੰਦਾ ਹੈ।
ਪੁਰਸ਼ ਨੱਸਬੰਦੀ 'ਚ ਇਹ ਇਕ ਛੋਟਾ ਜਿਹਾ ਆਪ੍ਰੇਸ਼ਨ ਹੁੰਦਾ ਹੈ ਜਿਸ ਵਿਚ ਪੁਰਸ਼ਾਂ ਦੀ ਉਸ ਟਿਊਬ ਨੂੰ ਕੱਟ ਦਿੱਤਾ ਜਾਂਦਾ ਹੈ ਜਿਹੜੀ ਸਪਰਮ ਨੂੰ ਲਿੰਗ ਤਕ ਪਹੁੰਚਾਉਂਦੀ ਹੈ। ਇਹ ਪੱਕਾ ਉਪਾਅ ਹੈ।
ਮਹਿਲਾ ਨੱਸਬੰਦੀ ਵੀ ਪੱਕਾ ਹੱਲ ਹੈ ਜਿਸ ਵਿਚ ਆਪ੍ਰੇਸ਼ਨ ਦੀ ਮਦਦ ਨਾਲ ਫੈਲੋਪੀਅਨ ਟਿਊਬ ਨੂੰ ਜਾਮ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਆਂਡੇ ਗਰਭ ਤਕ ਨਹੀਂ ਪਹੁੰਚਦੇ ਤੇ ਔਰਤ ਗਰਭਵਤੀ ਨਹੀਂ ਹੁੰਦੀ।
ਗਰਭਨਿਰੋਧਕ ਇੰਜੈਕਸ਼ਨ ਵੀ ਇਕ ਤਰੀਕਾ ਹੈ। ਇਸ ਨੂੰ ਇਕ ਮਹੀਨੇ ਜਾਂ ਫਿਰ ਤਿੰਨ ਮਹੀਨਿਆਂ ਵਿਚ ਇਕ ਵਾਰ ਡਾਕਟਰ ਦੀ ਸਲਾਹ 'ਤੇ ਲਗਵਾਉਣਾ ਪੈਂਦਾ ਹੈ। ਇਹ ਗਰਭਨਿਰੋਧਕ ਗੋਲ਼ੀਆਂ ਵਾਂਗ ਹੀ ਕੰਮ ਕਰਦਾ ਹੈ। ਇਸ ਦਾ ਅਸਰ 8 ਤੋਂ 13 ਹਫ਼ਤੇ ਤਕ ਬਣਿਆ ਰਹਿੰਦਾ ਹੈ।
ਗਰਭਰੋਧਕ ਟਰਾਂਸਪਲਾਂਟੇਸ਼ਨ ਛੋਟੀ ਤੇ ਪਤਲੀ ਪਲਾਸਟਿਕ ਦੀ ਰਾਡ ਹੁੰਦੀ ਹੈ ਜਿਸ ਨੂੰ ਔਰਤ ਦੀ ਬਾਂਹ ਦੀ ਅੰਦਰੂਨੀ ਚਮੜੀ 'ਚ ਫਿੱਟ ਕੀਤਾ ਜਾਂਦਾ ਹੈ। ਇਸ ਵਿਚ ਈਟੋਨੈਗੇਸਟ੍ਰੇਲ ਹਾਰਮੋਨ ਹੁੰਦੇ ਹਨ ਜਿਹੜੇ ਹੌਲੀ-ਹੌਲੀ ਖ਼ੂਨ ਵਿਚ ਮਿਲਦੇ ਰਹਿੰਦੇ ਹਨ। ਇਹ ਜ਼ਿਆਦਾਤਰ 4 ਸਾਲ ਤਕ ਲਈ ਗਰਭਵ ਅਵਸਥਾ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।
ਗਰਭਨਿਰੋਧਕ ਪੈਚ ਨੂੰ ਔਰਤ ਆਪਣੇ ਪੇਟ, ਪਿੱਠ, ਬਾਂਹ ਤੇ ਚੂਲੇ 'ਤੇ ਲਗਾ ਸਕਦੀ ਹੈ। ਇਸ ਵਿਚ ਐਸਟ੍ਰੋਜ਼ਨ ਤੇ ਪ੍ਰੋਜੈਸਟ੍ਰੋਜ਼ੈਨ ਹਾਰਮੋਨ ਹੁੰਦੇ ਹਨ ਜਿਹੜੇ ਅੰਡਿਆਂ ਨੂੰ ਗਰਭਨ ਤੋਂ ਬਾਹਰ ਨਹੀਂ ਆਉਣ ਦਿੰਦੇ। ਇਕ ਪੈਚ ਤਿੰਨ ਹਫ਼ਤੇ ਤਕ ਸੁਰੱਖਿਆ ਪ੍ਰਦਾਨ ਕਰਦਾ ਹੈ।