World Hemophilia Day : ਜਾਣੋ ਕਦੋਂ ਤੇ ਕਿਵੇਂ ਹੋਈ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਤੇ ਉਦੇਸ਼ ਬਾਰੇ
ਵਰਲਡ ਹੀਮੋਫੀਲੀਆ ਡੇਅ ਦੀ ਸ਼ੁਰੂਆਤ ਵਰਲਡ ਫੈਡਰੇਸ਼ਨ ਆਫ ਹੀਮੋਫੀਲੀਆ ਵੱਲੋਂ 17 ਅਪ੍ਰੈਲ 1989 ਨੂੰ ਹੋਈ ਸੀ। ਇਸ ਨੂੰ ਵਰਲਡ ਫੈਡਰੇਸ਼ਨ ਹੀਮੋਫੀਲੀਆ (WFH) ਦੇ ਸੰਸਥਾਪਕ ਫ੍ਰੈਂਕ ਸ਼ਨਵਾਬੇਲ (Frank Schnabel's) ਦੇ ਜਨਮਦਿਨ ਦੇ ਸਨਮਾਨ 'ਚ ਮਨਾਉਣ ਲਈ ਚੁਣਿਆ ਗਿਆ ਸੀ। ਇਸ ਬਿਮਾਰੀ ਦੀ ਖੋਜ 10ਵੀਂ ਸ਼ਤਾਬਦੀ 'ਚ ਹੋਈ ਸੀ, ਜਦੋਂ ਲੋਕਾਂ ਨੇ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ।
Publish Date: Sat, 17 Apr 2021 10:06 AM (IST)
Updated Date: Sat, 17 Apr 2021 01:55 PM (IST)
ਆਮ ਤੌਰ 'ਤੇ ਸੱਟ ਲੱਗਣ 'ਤੇ ਖ਼ੂਨ ਵਗਣ ਦੀ ਪ੍ਰਕਿਰਿਆ ਮੁੱਢਲੇ ਇਲਾਜ ਨਾਲ ਰੁਕ ਜਾਂਦੀ ਹੈ ਪਰ ਕਈ ਲੋਕਾਂ ਨਾਲ ਅਜਿਹਾ ਨਹੀਂ ਹੁੰਦਾ ਭਾਵ ਉਨ੍ਹਾਂ ਦਾ ਖ਼ੂਨ ਵਹਿਣਾ ਨਹੀਂ ਰੁਕਦਾ, ਇਹ ਦਰਅਸਲ ਹੀਮੋਫੀਲੀਆ ਦੀ ਸਮੱਸਿਆ ਕਾਰਨ ਹੁੰਦਾ ਹੈ। ਜਿਹੜੀ ਇਕ ਗੰਭੀਰ ਸਮੱਸਿਆ ਹੈ ਤੇ ਜ਼ਿਆਦਾਤਰ ਪੁਰਸ਼ਾਂ 'ਚ ਦੇਖਣ ਨੂੰ ਮਿਲਦੀ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੀ ਹਰੇਕ ਜ਼ਰੂਰੀ ਜਾਣਕਾਰੀ
ਵਰਲਡ ਹੀਮੋਫੀਲੀਆ ਡੇਅ ਦਾ ਇਤਿਹਾਸ
ਵਰਲਡ ਹੀਮੋਫੀਲੀਆ ਡੇਅ ਦੀ ਸ਼ੁਰੂਆਤ ਵਰਲਡ ਫੈਡਰੇਸ਼ਨ ਆਫ ਹੀਮੋਫੀਲੀਆ ਵੱਲੋਂ 17 ਅਪ੍ਰੈਲ 1989 ਨੂੰ ਹੋਈ ਸੀ। ਇਸ ਨੂੰ ਵਰਲਡ ਫੈਡਰੇਸ਼ਨ ਹੀਮੋਫੀਲੀਆ (WFH) ਦੇ ਸੰਸਥਾਪਕ ਫ੍ਰੈਂਕ ਸ਼ਨਵਾਬੇਲ (Frank Schnabel's) ਦੇ ਜਨਮਦਿਨ ਦੇ ਸਨਮਾਨ 'ਚ ਮਨਾਉਣ ਲਈ ਚੁਣਿਆ ਗਿਆ ਸੀ। ਇਸ ਬਿਮਾਰੀ ਦੀ ਖੋਜ 10ਵੀਂ ਸ਼ਤਾਬਦੀ 'ਚ ਹੋਈ ਸੀ, ਜਦੋਂ ਲੋਕਾਂ ਨੇ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ। ਉਸ ਵੇਲੇ ਇਸ ਬਿਮਾਰੀ ਨੂੰ Abulcasis ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜ਼ਿਆਦਾਤਰ ਇਹ ਰੋਗ ਯੂਰਪੀ ਸ਼ਾਹੀ ਪਰਿਵਾਰਾਂ 'ਚ ਹੁੰਦਾ ਸੀ ਤੇ ਐਸਪੀਰਿਨ ਦੇ ਨਾਲ ਇਲਾਜ ਕੀਤਾ ਜਾਂਦਾ ਸੀ ਜਿਸ ਨਾਲ ਖ਼ੂਨ ਪਤਲਾ ਹੋ ਜਾਂਦਾ ਸੀ ਤੇ ਸਿਚੁਏਸ਼ਨ ਹੋਰ ਵਿਗੜ ਜਾਂਦੀ ਸੀ। ਫਿਰ 1803 'ਚ ਫਿਲਾਡੇਲਫੀਆ ਦੇ ਡਾ. ਜੌਨ ਕਾਨਰਾਡ ਓਟੋ ਨੇ ਬਲੀਡਰਜ਼ ਨਾਂ ਦੇ ਲੋਕਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਤੇ ਕਿਹਾ ਕਿ ਇਹ ਇਕ ਜੈਨੇਟਿਕ ਬਿਮਾਰੀ ਹੈ ਜਿਹੜੀ ਉਨ੍ਹਾਂ ਦੀ ਮਾਂ ਤੋਂ ਬੱਚਿਆਂ ਨੂੰ ਹੁੰਦੀ ਹੈ।
ਪ੍ਰਮੁੱਖ ਕਾਰਨ
ਆਮ ਅਵਸਥਾ 'ਚ ਬਲੱਡ 'ਚ ਮੌਜੂਦ ਇਕ ਖਾਸ ਤਰ੍ਹਾਂ ਦਾ ਪ੍ਰੋਟੀਨ ਕੱਟਣ ਜਾਂ ਸੱਟਣ ਲੱਗਣ 'ਤੇ ਤੁਰੰਤ ਐਕਟਿਵ ਹੋ ਜਾਂਦਾ ਹੈ। ਇਸੇ ਕਾਰਨ ਅਜਿਹੇ ਹਾਦਸੇ ਤੋਂ ਬਾਅਦ ਖ਼ੂਨ ਦੇ ਥੱਕੇ ਜੰਮਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤੇ ਖ਼ੂਨ ਦਾ ਪ੍ਰਵਾਹ ਥੋੜ੍ਹੀ ਹੀ ਦੇਰ 'ਚ ਰੁਕ ਜਾਂਦਾ ਹੈ। ਜਦੋਂ ਕਿਸੇ ਜੈਨੇਟਿਕ ਕਾਰਨ ਕਰਕੇ ਵਿਅਕਤੀ ਦੇ ਸਰੀਰ 'ਚ ਇਸ ਤੱਤ ਦੀ ਕਮੀ ਹੋ ਜਾਂਦੀ ਹੈ ਤਾਂ ਉਸੇ ਅਵਸਥਾ ਨੂੰ ਹੀਮੋਫੀਲੀਆ ਕਿਹਾ ਜਾਂਦਾ ਹੈ ਤੇ ਅਜਿਹੇ ਵਿਚ ਖ਼ੂਨ ਦਾ ਵਹਾਅ ਰੋਕਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ।
ਵਰਲਡ ਹੀਮੋਫੀਲੀਆ ਡੇਅ 2021 ਦਾ ਥੀਮ
ਇਸ ਵਾਰ ਵਰਲਡ ਹੀਮੋਫੀਲੀਆ ਡੇਅ ਦਾ ਥੀਮ ਹੈ 'Adapting to change'।