ਕੀ ਤੁਸੀਂ ਜਾਣਦੇ ਹੋ ਕਿ ਸਾਡੇ 'ਗਟ' ਨੂੰ ਦੂਜਾ ਦਿਮਾਗ ਕਿਉਂ ਕਿਹਾ ਜਾਂਦਾ ਹੈ? ਅਜਿਹਾ ਇਸ ਲਈ ਹੈ ਕਿਉਂਕਿ ਸਾਡੀਆਂ ਆਂਦਰਾਂ ਵਿੱਚ 10 ਕਰੋੜ ਤੋਂ ਵੱਧ ਨਰਵ ਸੈੱਲ ਹੁੰਦੇ ਹਨ, ਜੋ ਕਿ ਰੀੜ੍ਹ ਦੀ ਹੱਡੀ ਨਾਲੋਂ ਵੀ ਜ਼ਿਆਦਾ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਸੀਂ ਅਕਸਰ ਸੁਣਦੇ ਹਾਂ ਕਿ "ਜੈਸਾ ਅੰਨ, ਵੈਸਾ ਮਨ", ਪਰ ਵਿਗਿਆਨ ਇਸ ਨੂੰ ਗਟ-ਬ੍ਰੇਨ ਐਕਸਿਸ (Gut-Brain Axis) ਦੇ ਨਾਂ ਨਾਲ ਜਾਣਦਾ ਹੈ। ਇਹ ਸਾਡੇ ਦਿਮਾਗ ਅਤੇ ਪਾਚਨ ਪ੍ਰਣਾਲੀ ਦੇ ਵਿਚਕਾਰ ਚੱਲਣ ਵਾਲੀ ਇਕ 'ਟੂ-ਵੇ' (ਦੋ-ਪਾਸੜ) ਸੰਚਾਰ ਪ੍ਰਣਾਲੀ ਹੈ। ਇਸ ਦਾ ਮਤਲਬ ਹੈ ਕਿ ਨਾ ਸਿਰਫ਼ ਸਾਡਾ ਦਿਮਾਗ ਪੇਟ ਨੂੰ ਸੰਕੇਤ ਭੇਜਦਾ ਹੈ ਬਲਕਿ ਸਾਡਾ ਪੇਟ ਵੀ ਦਿਮਾਗ ਨੂੰ ਵਾਪਸ ਸੰਕੇਤ ਭੇਜਦਾ ਹੈ।
ਡਾ. ਪੀਯੂਸ਼ ਗੁਪਤਾ (ਸੀਨੀਅਰ ਕੰਸਲਟੈਂਟ, ਗੈਸਟਰੋਐਂਟਰੋਲੋਜੀ - ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਸ਼ਾਲੀਮਾਰ ਬਾਗ) ਦਾ ਕਹਿਣਾ ਹੈ ਕਿ ਇਹ ਦੋਵੇਂ ਆਪਸ 'ਚ ਵੇਗਸ ਨਰਵ, ਹਾਰਮੋਨ, ਇਮਿਊਨ ਸਿਸਟਮ ਦੇ ਸੰਕੇਤਾਂ ਤੇ ਅੰਤੜੀਆਂ 'ਚ ਮੌਜੂਦ ਬੈਕਟੀਰੀਆ ਰਾਹੀਂ ਜੁੜੇ ਹੁੰਦੇ ਹਨ।
ਕੀ ਤੁਸੀਂ ਜਾਣਦੇ ਹੋ ਕਿ ਸਾਡੇ 'ਗਟ' ਨੂੰ ਦੂਜਾ ਦਿਮਾਗ ਕਿਉਂ ਕਿਹਾ ਜਾਂਦਾ ਹੈ? ਅਜਿਹਾ ਇਸ ਲਈ ਹੈ ਕਿਉਂਕਿ ਸਾਡੀਆਂ ਆਂਦਰਾਂ 'ਚ 10 ਕਰੋੜ ਤੋਂ ਵੱਧ ਨਰਵ ਸੈੱਲਜ਼ ਹੁੰਦੇ ਹਨ ਜੋ ਕਿ ਰੀੜ੍ਹ ਦੀ ਹੱਡੀ ਨਾਲੋਂ ਵੀ ਜ਼ਿਆਦਾ ਹਨ।
ਇਕ ਹੈਲਦੀ ਗਟ ਹੀ ਸਿਹਤਮੰਦ ਦਿਮਾਗ ਦਾ ਅਧਾਰ ਹੈ। ਸਾਡੇ ਸਰੀਰ ਦਾ ਲਗਪਗ 90% ਸੇਰੋਟੋਨਿਨ (ਜਿਸ ਨੂੰ 'ਫੀਲ-ਗੁੱਡ' ਹਾਰਮੋਨ ਕਿਹਾ ਜਾਂਦਾ ਹੈ) ਸਾਡੇ ਪੇਟ ਵਿਚ ਹੀ ਬਣਦਾ ਹੈ। ਇਸ ਤੋਂ ਇਲਾਵਾ ਪੇਟ ਡੋਪਾਮਾਈਨ ਤੇ ਗਾਬਾ (GABA) ਵਰਗੇ ਰਸਾਇਣਾਂ ਨੂੰ ਕੰਟਰੋਲ ਕਰਨ ਵਿਚ ਵੀ ਮਦਦ ਕਰਦਾ ਹੈ ਜੋ ਸਾਨੂੰ ਉਤਸ਼ਾਹਤ ਤੇ ਸ਼ਾਂਤ ਰੱਖਣ ਲਈ ਜ਼ਿੰਮੇਵਾਰ ਹਨ।
ਸਾਡੀਆਂ ਅੰਤੜੀਆਂ ਦੇ ਅੰਦਰ ਖਰਬਾਂ ਬੈਕਟੀਰੀਆ ਰਹਿੰਦੇ ਹਨ, ਜਿਨ੍ਹਾਂ ਨੂੰ ਗਟ ਮਾਈਕ੍ਰੋਬਾਇਓਮ ਕਿਹਾ ਜਾਂਦਾ ਹੈ।
ਚੰਗੇ ਬੈਕਟੀਰੀਆ : ਇਹ ਭੋਜਨ ਨੂੰ ਪਚਾਉਣ, ਸੋਜ ਨੂੰ ਘਟਾਉਣ, ਵਿਟਾਮਿਨ ਬਣਾਉਣ ਅਤੇ ਦਿਮਾਗ ਨੂੰ ਸਕਾਰਾਤਮਕ ਸੰਕੇਤ ਭੇਜਣ ਦਾ ਕੰਮ ਕਰਦੇ ਹਨ।
ਅਸੰਤੁਲਨ ਦੇ ਖ਼ਤਰੇ : ਜੇਕਰ ਪੇਟ ਵਿਚ ਬੈਕਟੀਰੀਆ ਦਾ ਸੰਤੁਲਨ ਵਿਗੜ ਜਾਵੇ ਤਾਂ ਇਸ ਦਾ ਸਿੱਧਾ ਸਬੰਧ ਐਂਗਜ਼ਾਇਟੀ (ਘਬਰਾਹਟ), ਡਿਪ੍ਰੈਸ਼ਨ, ਤਣਾਅ, 'ਬ੍ਰੇਨ ਫੌਗ' ਅਤੇ ਨੀਂਦ ਦੀਆਂ ਸਮੱਸਿਆਵਾਂ ਨਾਲ ਹੋ ਸਕਦਾ ਹੈ।
ਡਾਕਟਰ ਦਾ ਕਹਿਣਾ ਹੈ ਕਿ ਤਣਾਅ ਸਿਰਫ਼ ਸਾਡੇ ਦਿਮਾਗ ਨੂੰ ਹੀ ਨਹੀਂ, ਸਗੋਂ ਸਿੱਧੇ ਸਾਡੇ ਪੇਟ ਨੂੰ ਵੀ ਪ੍ਰਭਾਵਿਤ ਕਰਦਾ ਹੈ। ਤੁਸੀਂ ਅਕਸਰ ਮਹਿਸੂਸ ਕੀਤਾ ਹੋਵੇਗਾ:
ਪੁਰਾਣਾ ਜਾਂ ਲਗਾਤਾਰ ਰਹਿਣ ਵਾਲਾ ਤਣਾਅ ਪੇਟ ਦੇ ਬੈਕਟੀਰੀਆ ਨੂੰ ਬਦਲ ਸਕਦਾ ਹੈ, ਸੋਜ ਵਧਾ ਸਕਦਾ ਹੈ ਅਤੇ ਅੰਤੜੀਆਂ ਨੂੰ ਕਮਜ਼ੋਰ ਬਣਾ ਸਕਦਾ ਹੈ। ਜਦੋਂ ਪੇਟ ਠੀਕ ਨਾ ਹੋਵੇ ਤਾਂ ਇਹ ਦਿਮਾਗ ਨੂੰ ਸੰਕਟ ਦੇ ਸੰਕੇਤ ਭੇਜਦਾ ਹੈ ਜਿਸ ਨਾਲ ਘਬਰਾਹਟ ਅਤੇ ਉਦਾਸੀ ਹੋਰ ਵੱਧ ਜਾਂਦੀ ਹੈ।
ਚੰਗੀ ਖ਼ਬਰ ਇਹ ਹੈ ਕਿ ਅਸੀਂ ਆਪਣੀਆਂ ਰੋਜ਼ਾਨਾ ਦੀਆਂ ਆਦਤਾਂ ਵਿੱਚ ਛੋਟੇ-ਛੋਟੇ ਬਦਲਾਅ ਕਰਕੇ ਆਪਣੀ ਗਟ ਅਤੇ ਮਾਨਸਿਕ ਸਿਹਤ ਦੋਵਾਂ ਨੂੰ ਬਿਹਤਰ ਬਣਾ ਸਕਦੇ ਹਾਂ:
ਸਹੀ ਡਾਈਟ: ਫਾਈਬਰ ਭਰਪੂਰ ਚੀਜ਼ਾਂ ਖਾਓ ਜਿਵੇਂ ਸਬਜ਼ੀਆਂ, ਫਲ ਅਤੇ ਸਾਬਤ ਅਨਾਜ। ਆਪਣੀ ਡਾਈਟ 'ਚ ਫਰਮੈਂਟਿਡ ਫੂਡਜ਼ ਜਿਵੇਂ ਦਹੀ, ਲੱਸੀ ਅਤੇ ਅਚਾਰ ਸ਼ਾਮਲ ਕਰੋ। ਪ੍ਰੋਸੈਸਡ ਫੂਡ ਅਤੇ ਜ਼ਿਆਦਾ ਖੰਡ ਤੋਂ ਬਚੋ।
ਜੀਵਨਸ਼ੈਲੀ ਵਿੱਚ ਬਦਲਾਅ: ਤਣਾਅ ਘਟਾਉਣ ਲਈ ਸਾਹ ਲੈਣ ਦੀਆਂ ਕਸਰਤਾਂ ਅਤੇ ਮੈਡੀਟੇਸ਼ਨ (ਧਿਆਨ) ਕਰੋ। ਪੂਰੀ ਨੀਂਦ ਲਓ ਅਤੇ ਸਰੀਰਕ ਤੌਰ 'ਤੇ ਸਰਗਰਮ ਰਹੋ।
ਮਾਇੰਡਫੁਲ ਈਟਿੰਗ: ਖਾਣਾ ਹੌਲੀ-ਹੌਲੀ ਚਬਾ ਕੇ ਖਾਓ ਅਤੇ ਬਹੁਤ ਜ਼ਿਆਦਾ ਤਣਾਅ ਵਿੱਚ ਹੋਣ 'ਤੇ ਭੋਜਨ ਕਰਨ ਤੋਂ ਬਚੋ।