ਅਪੋਲੋ ਹਸਪਤਾਲ ਦੇ ਸੀਨੀਅਰ ਨਿਊਰੋਲੋਜਿਸਟ ਡਾ. ਸੁਧੀਰ ਕੁਮਾਰ ਕਹਿੰਦੇ ਹਨ ਕਿ ਰੋਜ਼ਾਨਾ 'ਪੌੜੀਆਂ ਚੜ੍ਹਨ' ਨਾਲ ਹੀ ਤੁਹਾਡੇ ਸਰੀਰ ਨੂੰ ਕਈ ਹੈਰਾਨੀਜਨਕ ਫਾਇਦੇ ਮਿਲ ਸਕਦੇ ਹਨ। ਆਓ ਜਾਣੀਏ ਕਿਵੇਂ ਇਹ ਸਧਾਰਨ ਜਿਹੀ ਦਿਖਣ ਵਾਲੀ ਕਸਰਤ ਤੁਹਾਡੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਫਿਟਨੈੱਸ ਲਈ ਅਸੀਂ ਅਕਸਰ ਜਿਮ ਅਤੇ ਮਹਿੰਗੇ ਸਪਲੀਮੈਂਟਸ ਦੇ ਪਿੱਛੇ ਭੱਜਦੇ ਹਾਂ, ਜਦੋਂਕਿ ਅਪੋਲੋ ਹਸਪਤਾਲ ਦੇ ਸੀਨੀਅਰ ਨਿਊਰੋਲੋਜਿਸਟ ਡਾ. ਸੁਧੀਰ ਕੁਮਾਰ ਕਹਿੰਦੇ ਹਨ ਕਿ ਰੋਜ਼ਾਨਾ 'ਪੌੜੀਆਂ ਚੜ੍ਹਨ' ਨਾਲ ਹੀ ਤੁਹਾਡੇ ਸਰੀਰ ਨੂੰ ਕਈ ਹੈਰਾਨੀਜਨਕ ਫਾਇਦੇ ਮਿਲ ਸਕਦੇ ਹਨ। ਆਓ ਜਾਣੀਏ ਕਿਵੇਂ ਇਹ ਸਧਾਰਨ ਜਿਹੀ ਦਿਖਣ ਵਾਲੀ ਕਸਰਤ ਤੁਹਾਡੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।
ਪੌੜੀਆਂ ਚੜ੍ਹਨ ਲਈ ਤੁਹਾਡੇ ਸਰੀਰ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਹ ਇਕ ਹਾਈ ਇੰਟੈਂਸਿਟੀ (High Intensity) ਕਸਰਤ ਹੈ ਜਿਸ ਨਾਲ ਬਹੁਤ ਘੱਟ ਸਮੇਂ ਵਿੱਚ ਤੁਹਾਡੇ ਫੇਫੜਿਆਂ (Lungs) ਅਤੇ ਦਿਲ ਦੀ ਸਿਹਤ 'ਚ ਸੁਧਾਰ ਹੁੰਦਾ ਹੈ।
ਕਈ ਲੋਕ ਪੌੜੀਆਂ ਚੜ੍ਹਨ ਨੂੰ ਸਿਰਫ਼ ਪੈਰਾਂ ਦੀ ਕਸਰਤ ਨਾਲ ਜੋੜ ਕੇ ਦੇਖਦੇ ਹਨ ਜੋ ਕਿ ਸਹੀ ਨਹੀਂ ਹੈ। ਦੱਸ ਦੇਈਏ ਕਿ ਪੌੜੀਆਂ ਚੜ੍ਹਨ ਨਾਲ ਦਿਮਾਗ 'ਚ ਖੂਨ ਦਾ ਪ੍ਰਵਾਹ (Blood Flow) ਬਿਹਤਰ ਹੁੰਦਾ ਹੈ। ਇਸ ਦੇ ਨਾਲ ਹੀ, ਇਹ ਇੰਸੁਲਿਨ ਸੈਂਸਟੀਵਿਟੀ ਨੂੰ ਸੁਧਾਰਦਾ ਹੈ ਤੇ ਖਾਣਾ ਖਾਣ ਤੋਂ ਬਾਅਦ ਬਲੱਡ ਸ਼ੂਗਰ ਨੂੰ ਅਚਾਨਕ ਵਧਣ ਤੋਂ ਵੀ ਰੋਕਦਾ ਹੈ।
I climbed 34 floors in <10 minutes this morning.
Here is why stair climbing is one of the most underrated exercises.
1. Powerful cardiovascular workout
Stair climbing quickly pushes you into a moderate–vigorous intensity zone, improving heart and lung fitness efficiently.
2.… pic.twitter.com/vvXkLSRPOx
— Dr Sudhir Kumar MD DM (@hyderabaddoctor) January 29, 2026
ਸਧਾਰਨ ਪੈਦਲ ਚੱਲਣ ਦੀ ਬਜਾਏ, ਪੌੜੀਆਂ ਚੜ੍ਹਨਾ ਇੱਕੋ ਸਮੇਂ ਕਈ ਮਾਸਪੇਸ਼ੀਆਂ ਨੂੰ ਟਾਰਗੇਟ ਕਰਦਾ ਹੈ। ਇਹ ਤੁਹਾਡੀਆਂ ਪੱਟਾਂ, ਕੂਲਿਆਂ, ਪਿੰਨੀਆਂ ਅਤੇ ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਅਜਿਹੀ ਤਾਕਤ ਮਿਲਦੀ ਹੈ, ਜੋ ਤੁਹਾਨੂੰ ਰੋਜ਼ਾਨਾ ਦੇ ਕੰਮਾਂ ਵਿੱਚ ਫੁਰਤੀਲਾ ਬਣਾਉਂਦੀ ਹੈ।
ਇਹ ਇੱਕ 'ਵੇਟ-ਬੇਅਰਿੰਗ' (Weight-bearing) ਕਸਰਤ ਹੈ, ਜਿਸਦਾ ਮਤਲਬ ਹੈ ਕਿ ਇਹ ਹੱਡੀਆਂ 'ਤੇ ਸਕਾਰਾਤਮਕ ਦਬਾਅ ਪਾਉਂਦੀ ਹੈ। ਇਸ ਨਾਲ ਹੱਡੀਆਂ ਦੀ ਘਣਤਾ (Density) ਬਣੀ ਰਹਿੰਦੀ ਹੈ ਅਤੇ ਭਵਿੱਖ ਵਿਚ ਫ੍ਰੈਕਚਰ ਦਾ ਖ਼ਤਰਾ ਕਾਫ਼ੀ ਹੱਦ ਤਕ ਘੱਟ ਜਾਂਦਾ ਹੈ।
ਜੇਕਰ ਤੁਸੀਂ ਘੰਟਿਆਂਬੱਧੀ ਜਿਮ 'ਚ ਨਹੀਂ ਬਿਤਾ ਸਕਦੇ ਤਾਂ ਪੌੜੀਆਂ ਦੀ ਚੋਣ ਕਰੋ। ਸਿਰਫ਼ ਕੁਝ ਮਿੰਟ ਪੌੜੀਆਂ ਚੜ੍ਹਨਾ, ਲੰਬੀ ਅਤੇ ਹੌਲੀ ਕਸਰਤ ਦੇ ਬਰਾਬਰ ਕਾਰਡੀਓ ਲਾਭ ਦੇ ਸਕਦਾ ਹੈ। ਯਾਨੀ ਘੱਟ ਸਮੇਂ ਵਿੱਚ ਜ਼ਿਆਦਾ ਫਾਇਦਾ।
ਹਫ਼ਤੇ ਵਿੱਚ 3 ਤੋਂ 5 ਦਿਨ : ਸਿਰਫ਼ 10-15 ਮਿੰਟ ਪੌੜੀਆਂ ਚੜ੍ਹਨਾ ਕਾਫ਼ੀ ਹੈ।
ਬਰੇਕ ਜ਼ਰੂਰੀ: ਦਿਨ ਭਰ ਵਿੱਚ ਜੇਕਰ ਤੁਸੀਂ ਵਾਰ-ਵਾਰ 2-3 ਮੰਜ਼ਿਲਾਂ ਵੀ ਚੜ੍ਹਦੇ ਹੋ ਤਾਂ ਇਸਦਾ ਫਾਇਦਾ ਜੁੜਦਾ ਜਾਂਦਾ ਹੈ।
ਰਫ਼ਤਾਰ ਨਹੀਂ, ਨਿਯਮ ਜ਼ਰੂਰੀ ਹੈ : ਤੁਹਾਨੂੰ ਦੌੜ ਕੇ ਚੜ੍ਹਨ ਦੀ ਲੋੜ ਨਹੀਂ ਹੈ, ਬੱਸ ਇਸ ਨੂੰ ਆਪਣੀ ਆਦਤ ਬਣਾਓ।
ਸਾਵਧਾਨੀ: ਜਿਨ੍ਹਾਂ ਲੋਕਾਂ ਨੂੰ ਦਿਲ ਦੀ ਬਿਮਾਰੀ, ਗੋਡਿਆਂ ਵਿੱਚ ਗੰਭੀਰ ਸਮੱਸਿਆ ਜਾਂ ਸੰਤੁਲਨ ਬਣਾਉਣ ਵਿਚ ਦਿੱਕਤ ਹੋਵੇ, ਉਨ੍ਹਾਂ ਨੂੰ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹੀ ਇਹ ਸ਼ੁਰੂ ਕਰਨਾ ਚਾਹੀਦਾ ਹੈ।