ਜੇਕਰ ਤੁਹਾਡਾ ਐਨਰਜੀ ਲੈਵਲ ਗਰਮੀਆਂ 'ਚ ਡਾਊਨ ਹੋ ਗਿਆ ਹੈ ਤਾਂ ਤੁਸੀਂ ਕੁਝ ਸਮੇਂ ਲਈ ਗਲੂਟਨ ਮੁਕਤ ਖੁਰਾਕ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਇਸ ਦੇ 5 ਹੈਰਾਨੀਜਨਕ ਫਾਇਦਿਆਂ ਬਾਰੇ, ਜਿਸ ਕਾਰਨ ਅੱਜਕਲ੍ਹ ਕਈ ਫਿਟਨੈੱਸ ਫ੍ਰੀਕ ਇਸ ਨੂੰ ਫਾਲੋ ਕਰ ਰਹੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Gluten Free Diet Benefits : ਗਲੂਟਨ ਇਕ ਕਿਸਮ ਦਾ ਪ੍ਰੋਟੀਨ ਹੈ ਜੋ ਕੁਝ ਅਨਾਜ ਜਿਵੇਂ ਕਿ ਕਣਕ, ਜੌਂ ਤੇ ਰਾਈ 'ਚ ਪਾਇਆ ਜਾਂਦਾ ਹੈ। ਜੋੜਾਂ ਦੇ ਦਰਦ, ਵਧਦੇ ਮੋਟਾਪੇ ਤੇ ਖਰਾਬ ਪਾਚਨ ਦੀ ਸਮੱਸਿਆ 'ਚ ਗਲੂਟਨ ਮੁਕਤ ਭੋਜਨ ਦਾ ਸੇਵਨ ਲਾਭਦਾਇਕ ਹੋ ਸਕਦਾ ਹੈ। ਜੇਕਰ ਤੁਹਾਡਾ ਐਨਰਜੀ ਲੈਵਲ ਗਰਮੀਆਂ 'ਚ ਡਾਊਨ ਹੋ ਗਿਆ ਹੈ ਤਾਂ ਤੁਸੀਂ ਕੁਝ ਸਮੇਂ ਲਈ ਗਲੂਟਨ ਮੁਕਤ ਖੁਰਾਕ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਇਸ ਦੇ 5 ਹੈਰਾਨੀਜਨਕ ਫਾਇਦਿਆਂ ਬਾਰੇ, ਜਿਸ ਕਾਰਨ ਅੱਜਕਲ੍ਹ ਕਈ ਫਿਟਨੈੱਸ ਫ੍ਰੀਕ ਇਸ ਨੂੰ ਫਾਲੋ ਕਰ ਰਹੇ ਹਨ।
ਜੇਕਰ ਤੁਸੀਂ ਵੀ ਭਾਰ ਘਟਾਉਣ ਦੀ ਯਾਤਰਾ 'ਤੇ ਹੋ ਤਾਂ ਤੁਸੀਂ ਰਿਫਾਇੰਡ ਕਾਰਬੋਹਾਈਡਰੇਟ ਤੇ ਪ੍ਰੋਸੈਸਡ ਭੋਜਨ ਖਾਣ ਤੋਂ ਬਚ ਸਕਦੇ ਹੋ। ਇੰਨਾ ਹੀ ਨਹੀਂ, ਤੁਹਾਨੂੰ ਦੱਸ ਦੇਈਏ ਕਿ ਗਲੂਟਨ ਦਾ ਸੇਵਨ ਕਰਨ ਨਾਲ ਸਰੀਰ ਨੂੰ ਲੋੜ ਮੁਤਾਬਕ ਜ਼ਿਆਦਾ ਕੈਲੋਰੀ ਮਿਲਦੀ ਹੈ, ਜਿਸ ਕਾਰਨ ਮੋਟਾਪਾ ਵਧਣ ਦੀ ਸੰਭਾਵਨਾ ਰਹਿੰਦੀ ਹੈ। ਅਜਿਹੀ ਸਥਿਤੀ 'ਚ ਕਿਉਂਕਿ ਗਲੂਟਨ ਮੁਕਤ ਖੁਰਾਕ 'ਚ ਘੱਟ ਕੈਲੋਰੀ ਹੁੰਦੀ ਹੈ, ਇਸ ਲਈ ਇਹ ਵੇਰਟ ਲੌਸ 'ਚ ਫਾਇਦਾ ਪਹੁੰਚਾ ਸਕਦੀ ਹੈ।
ਗਰਮੀਆਂ 'ਚ ਲੋਕਾਂ ਨੂੰ ਅਕਸਰ ਸੁਸਤੀ ਤੇ ਆਲਸ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਦਫਤਰ ਜਾਂ ਘਰ 'ਚ ਦੁਪਹਿਰ ਦੇ ਖਾਣੇ ਤੋਂ ਬਾਅਦ ਘੱਟ ਮਹਿਸੂਸ ਕਰਦੇ ਹੋ ਤਾਂ ਗਲੂਟਨ ਫ੍ਰੀ ਡਾਈਟ ਦਾ ਪਾਲਣ ਕਰਨ ਨਾਲ ਸਰੀਰ 'ਚ ਐਨਰਜੀ ਦਾ ਲੈਵਲ ਬੂਸਟ ਕੀਤਾ ਜਾ ਸਕਦਾ ਹੈ।
ਗਲੂਟਨ ਫ੍ਰੀ ਡਾਈਟ ਵੀ ਪਾਚਨ ਕਿਰਿਆ ਨੂੰ ਸੁਧਾਰਨ ਲਈ ਕਾਫੀ ਫਾਇਦੇਮੰਦ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਡਾਈਟ 'ਚ ਫਲ ਤੇ ਸਬਜ਼ੀਆਂ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਨਾਲ ਤੁਹਾਨੂੰ ਕਈ ਪੋਸ਼ਕ ਤੱਤ ਮਿਲਦੇ ਹਨ ਅਤੇ ਨਾਲ ਹੀ ਪੇਟ ਫੁੱਲਣਾ, ਗੈਸ, ਕਬਜ਼ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਨਹੀਂ ਮਿਲਦੀਆਂ।
ਗਲੂਟਨ ਫ੍ਰੀ ਖਾਣੇ ਨਾਲ ਐਲਰਜੀ ਤੇ ਸੋਜ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ ਤੇ ਸਕਿਨ ਵੀ ਚਮਕਦਾਰ ਬਣਦੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਗਲੂਟਨ ਫ੍ਰੀ ਫੂਡ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਆਪਣੀ ਸਕਿਨ ਨੂੰ ਸਿਹਤਮੰਦ ਬਣਾ ਸਕਦੇ ਹੋ ਅਤੇ ਇਸ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਗੋਡਿਆਂ, ਪਿੱਠ, ਗੁੱਟ ਜਾਂ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਗਲੂਟਨ ਮੁਕਤ ਖੁਰਾਕ ਬਹੁਤ ਫਾਇਦੇਮੰਦ ਹੈ। ਬਹੁਤ ਸਾਰੇ ਲੋਕਾਂ ਨੂੰ ਗਲੂਟਨ ਤੋਂ ਐਲਰਜੀ ਹੁੰਦੀ ਹੈ, ਪਰ ਉਹ ਇਸ ਦੀ ਜਾਂਚ ਨਹੀਂ ਕਰਵਾਉਂਦੇ, ਜਿਸ ਨਾਲ ਸੋਜ ਤੇ ਦਰਦ ਦੀ ਸਮੱਸਿਆ ਵਧ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਕੁਝ ਸਮੇਂ ਲਈ ਗਲੂਟਨ ਮੁਕਤ ਖੁਰਾਕ ਅਪਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ।