ਵਿਟਾਮਿਨ ਸਪਲੀਮੈਂਟ ਚਮੜੀ ਦੇ ਕੈਂਸਰ ਨੂੰ ਰੋਕਣ ’ਚ ਹੋ ਸਕਦੈ ਮਦਦਗਾਰ, ਨਵੇਂ ਅਧਿਐਨ 'ਚ ਆਇਆ ਸਾਹਮਣੇ
33 ਹਜ਼ਾਰ ਤੋਂ ਵੱਧ ਅਮਰੀਕੀ ਸਾਬਕਾ ਫ਼ੌਜੀਆਂ ’ਤੇ ਕੀਤੇ ਗਏ ਨਵੇਂ ਅਧਿਐਨ ’ਚ ਪਤਾ ਲੱਗਾ ਹੈ ਕਿ ਇਸ ਸਾਧਾਰਨ ਵਿਟਾਮਿਨ ਦੀ ਗੋਲ਼ੀ ਹਰ ਰੋਜ਼ ਲੈਣ ਨਾਲ ਚਮੜੀ ਦੇ ਕੈਂਸ਼ਰ ਦਾ ਖ਼ਤਰਾ ਘੱਟ ਹੋ ਸਕਦਾ ਹੈ। ਚਮੜੀ ਦਾ ਕੈਂਸਰ ਦੁਨੀਆ ਦਾ ਸਭ ਤੋਂ ਆਮ ਤਰ੍ਹਾਂ ਦਾ ਕੈਂਸਰ ਹੈ।
Publish Date: Mon, 13 Oct 2025 08:18 AM (IST)
Updated Date: Mon, 13 Oct 2025 08:21 AM (IST)
ਵਾਸ਼ਿੰਗਟਨ (ਪੀਟੀਆਈ) : ਚਮੜੀ ਦੇ ਕੈਂਸਰ ਦੀ ਰੋਕਥਾਮ ਦੇ ਖੇਤਰ ’ਚ ਇਕ ਨਵਾਂ ਅਧਿਐਨ ਸਾਹਮਣੇ ਆਇਆ ਹੈ, ਜਿਸ ਵਿਚ ਪਤਾ ਲੱਗਾ ਹੈ ਕਿ ਰੋਜ਼ਾਨਾ ਲਿਆ ਜਾਣ ਵਾਲਾ ਵਿਟਾਮਿਨ ਸਪਲੀਮੈਂਟ ਦੁਨੀਆ ’ਚ ਸਭ ਤੋਂ ਵੱਧ ਪਾਏ ਜਾਣ ਵਾਲੇ ਕੈਂਸਰ ਦੇ ਕਈ ਮਾਮਲਿਆਂ ਨੂੰ ਰੋਕ ਸਕਦਾ ਹੈ। ਇਹ ਸਪਲੀਮੈਂਟ ਨਿਕੋਟੀਨਾਮਾਈਡ ਹੈ, ਜੋ ਵਿਟਾਮਿਨ ਬੀ3 ਦਾ ਇਕ ਰੂਪ ਹੈ।•
33 ਹਜ਼ਾਰ ਤੋਂ ਵੱਧ ਅਮਰੀਕੀ ਸਾਬਕਾ ਫ਼ੌਜੀਆਂ ’ਤੇ ਕੀਤੇ ਗਏ ਨਵੇਂ ਅਧਿਐਨ ’ਚ ਪਤਾ ਲੱਗਾ ਹੈ ਕਿ ਇਸ ਸਾਧਾਰਨ ਵਿਟਾਮਿਨ ਦੀ ਗੋਲ਼ੀ ਹਰ ਰੋਜ਼ ਲੈਣ ਨਾਲ ਚਮੜੀ ਦੇ ਕੈਂਸ਼ਰ ਦਾ ਖ਼ਤਰਾ ਘੱਟ ਹੋ ਸਕਦਾ ਹੈ। ਚਮੜੀ ਦਾ ਕੈਂਸਰ ਦੁਨੀਆ ਦਾ ਸਭ ਤੋਂ ਆਮ ਤਰ੍ਹਾਂ ਦਾ ਕੈਂਸਰ ਹੈ। ਇਹ ਕੈਂਸਰ ਲਗਾਤਾਕ ਧੁੱਪ ’ਚ ਰਹਿਣ, ਗੋਰੀ ਚਮੜੀ ਤੇ ਉਮਰ ਵਧਣ ਨਾਲ ਜੁੜਿਆ ਹੋਇਆ ਹੈ। ਮੌਜੂਦਾ ਰੋਕਥਾਮ ਰਣਨੀਤੀਆਂ ਪਰਾਬੈਂਗਣੀ ਕਿਰਨਾਂ ਤੋਂ ਬਚਣ ਤੇ ਸਨਸਕ੍ਰੀਨ ਦੀ ਵਰਤੋਂ ’ਤੇ ਕੇਂਦਰਤ ਹੈ ਪਰ ਦਰਾਂ ਵਧਦੀਆਂ ਜਾ ਰਹੀਆਂ ਹਨ। ਖੋਜੀਆਂ ਨੇ ਪਾਇਆ ਕਿ ਵਿਟਾਮਿਨ ਬੀ3 ਦਾ ਇਹ ਰੂਪ ਯੂਵੀ ਨੁਕਸਾਨ ਤੋਂ ਬਾਅਦ ਚਮੜੀ ਦੀਆਂ ਕੁਦਰਤੀ ਮੁਰੰਮਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਦਾ ਹੈ। ਇਹ ਸੋਜ ਘੱਟ ਕਰਦਾ ਹੈ ਤੇ ਰੋਗ ਮੁਕਾਬਲਾ ਪ੍ਰਣਾਲੀ ਨੂੰ ਆਮ ਸੈੱਲਾਂ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ ਹਟਾਉਣ ’ਚ ਮਦਦ ਕਰਦਾ ਹੈ। 12 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਰੋਜ਼ਾਨਾ ਦੋ ਵਾਰ 500 ਮਿਲੀਗ੍ਰਾਮ ਨਿਕੋਟੀਨਾਮਾਇਡ ਲੈਣਾ ਸ਼ੁਰੂ ਕੀਤਾ। ਇਨ੍ਹਾਂ ਦਾ ਮੁਕਾਬਲਾ 21 ਹਜ਼ਾਰ ਤੋਂ ਵੱਧ ਉਨ੍ਹਾਂ ਮਰੀਜ਼ਾਂ ਨਾਲ ਕੀਤਾ ਗਿਆ, ਜਿਨ੍ਹਾਂ ਨੇ ਇਹ ਨਹੀਂ ਲਿਆ ਸੀ। ਨਿਕੋਟੀਨਾਮਾਇਡ ਲੈਣ ਵਾਲਿਆਂ ’ਚ ਕਿਸੇ ਵੀ ਨਵੇਂ ਚਮੜੀ ਦੇ ਕੈਂਸਰ ਦੇ ਵਿਕਾਸ ਦਾ ਖ਼ਤਰਾ 14 ਫ਼ੀਸਦੀ ਘੱਟ ਦੇਖਿਆ ਗਿਆ। ਪਹਿਲੀ ਵਾਰ ਚਮੜੀ ਦੇ ਕੈਂਸਰ ਦਾ ਪਤਾ ਲੱਗਣ ਦੇ ਤੁਰੰਤ ਬਾਅਦ ਉਸ ਨੂੰ ਸ਼ੁਰੂ ਕਰਨ ’ਤੇ ਸੁਰੱਖਿਆਤਮਕ ਪ੍ਰਭਾਲ ਸਭ ਤੋਂ ਡੂੰਘਾ ਸੀ, ਜਿਸਦੇ ਸਿੱਟੇ ਵਜੋਂ ਹੋਰਨਾਂ ਕੈਂਸਰਾਂ ਦੇ ਖ਼ਤਰੇ ’ਚ 54 ਫ਼ੀਸਦੀ ਦੀ ਕਮੀ ਆਈ।