ਲਗਾਤਾਰ ਰਹਿਣ ਵਾਲੀ ਥਕਾਣ ਦਾ ਕਾਰਨ ਹੋ ਸਕਦੀ ਹੈ ਵਿਟਾਮਿਨ B12 ਦੀ ਕਮੀ; ਨਵੀਂ ਖੋਜ ਵਿੱਚ ਹੋਇਆ ਅਹਿਮ ਖੁਲਾਸਾ
ਖੋਜੀਆਂ ਨੇ ਪਤਾ ਲਗਾਇਆ ਕਿ ਫੋਲੇਟ ਤੇ ਵਿਟਾਮਿਨ ਬੀ12 ਦੀ ਕਮੀ ਥਕਾਣ ਨਾਲ ਸਬੰਧਤ ਹੋ ਸਕਦੀ ਹੈ, ਤੇ ਉਨ੍ਹਾਂ ਨੇ ਆਪਣਾ ਅਧਿਐਨ ਹੋਮੋਸਿਸਟੀਨ (ਐੱਚਸੀਵਾਈ) ’ਤੇ ਕੇਂਦਰਤ ਕੀਤਾ, ਜੋ ਇਨ੍ਹਾਂ ਕਮੀਆਂ ਕਾਰਨ ਵਧਣ ਵਾਲਾ ਇਕ ਬਾਇਓਮਾਰਕਰ ਹੈ।
Publish Date: Fri, 29 May 2026 12:06 PM (IST)
Updated Date: Fri, 29 May 2026 12:09 PM (IST)
ਪੀਟੀਆਈ, ਨਵੀਂ ਦਿੱਲੀ। ਇਕ ਅਧਿਐਨ ’ਚ ਪਤਾ ਲੱਗਿਆ ਹੈ ਕਿ ਵਿਟਾਮਿਨ ਬੀ12 ਤੇ ਫੋਲੇਟ (ਵਿਟਾਮਿਨ ਬੀ9) ਦੀ ਕਮੀ ਦਾ ਸਬੰਧ ਖੂਨ ’ਚ ਹੋਮੋਸਿਸਟੀਨ ਦੇ ਉੱਚ ਪੱਧਰ ਤੋਂ ਹੈ, ਜੋ ਮਰਦਾਂ ’ਚ ਵਧੇਰੇ ਸਰੀਰਕ ਥਕਾਣ ਤੇ ਔਰਤਾਂ ’ਚ ਪ੍ਰੇਰਣਾ ਦੀ ਕਮੀ ਨਾਲ ਜੁੜਿਆ ਹੋ ਸਕਦਾ ਹੈ।
ਜਾਪਾਨ ਦੇ ਓਸਾਕਾ ਮੈਟਰੋਪੋਲਿਟਿਨ ਯੂਨੀਵਰਿਸਟੀ ਦੇ ਪ੍ਰਮੁੱਖ ਖੋਜੀ ਹਿਰੋਆਕੀ ਕਾਨੋਉਚੀ ਨੇ ਕਿਹਾ ਕਿ ਸਿਹਤਮੰਦ ਵਿਅਕਤੀਆਂ ’ਚ ਵਿਟਾਮਿਨ ਬੀ12, ਫੋਲੇਟ ਤੇ ਥਕਾਣ ਵਿਚਕਾਰ ਇਕ ਸਬੰਧ ਆਪਣੀ ਤਰ੍ਹਾਂ ਦੀ ਪਹਿਲੀ ਰਿਪੋਰਟ ਹੋ ਸਕਦੀ ਹੈ। ਖੂਨ ’ਚ ਹੋਮੋਸਿਸਟੀਨ ਦਾ ਉੱਚ ਪੱਧਰ ਰਵਾਇਤੀ ਤੌਰ ’ਤੇ ਦਿਲ ਦੋ ਰੋਗ, ਡਿਮੈਂਸ਼ੀਆ ਤੇ ਫ੍ਰੈਕਟਰ ਦੇ ਸਬੰਧ ’ਚ ਚਿੰਤਾ ਦਾ ਵਿਸ਼ਾ ਰਿਹਾ ਹੈ। ਹਾਲਾਂਕਿ ਨਤੀਜੇ ਦੱਸਦੇ ਹਨ ਕਿ ਭਵਿੱਖ ’ਚ ਥਕਾਣ ਤੇ ਪ੍ਰੇਰਣਾ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ।
ਅਜਿਹੀ ਥਕਾਣ ਜੋ ਆਰਾਮ ਕਰਨ ਨਾਲ ਵੀ ਦੂਰ ਨਹੀਂ ਹੁੰਦੀ ਘੱਟ ਪ੍ਰੇਰਣਾ, ਰੋਜ਼ਾਨਾ ਕੰਮਕਾਜ ਤੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਲੰਬੇ ਸਮੇਂ ਤੋਂ ਥਕਾਣ, ਜਿਸ ਦਾ ਕਾਰਨ ਪਤਾ ਨਹੀਂ ਲੱਗਦਾ ਤੇ ਜੋ ਮਹੀਨਿਆਂ ਤੱਕ ਬਣੀ ਰਹਿ ਸਕਦੀ ਹੈ, ਕੰਮ ਵਾਲੀ ਥਾਂ ’ਤੇ ਘੱਟ ਉਤਪਾਦਕਤਾ ਤੇ ਸਿਹਤ ਸੇਵਾਵਾਂ ਦੇ ਵਧੇਰੇ ਇਸਤੇਾਲ ਨਾਲ ਜੁੜੀ ਹੈ। ਨਿਊਟ੍ਰੀਏਂਟਸ ਪੱਤ੍ਰਿਕਾ ’ਚ ਪ੍ਰਕਾਸ਼ਤ ਅਧਿਐਨ ’ਚ ਪੋਸ਼ਣ ਦੀ ਸਥਿਤੀ ਤੇ ਅਸੰਤੁਲਿਤ ਖ਼ੁਰਾਕ ’ਚ ਪਾਏ ਜਾਣ ਵਾਲੇ ਪਣੀ ’ਚ ਘੁਲਣਸ਼ੀਲ ਵਿਟਾਮਿਨ ਦੀ ਕਮੀ ’ਤੇ ਧਿਆਨ ਕੇਂਦਰਤ ਕੀਤਾ ਗਿਆ।
ਖੋਜੀਆਂ ਨੇ ਪਤਾ ਲਗਾਇਆ ਕਿ ਫੋਲੇਟ ਤੇ ਵਿਟਾਮਿਨ ਬੀ12 ਦੀ ਕਮੀ ਥਕਾਣ ਨਾਲ ਸਬੰਧਤ ਹੋ ਸਕਦੀ ਹੈ, ਤੇ ਉਨ੍ਹਾਂ ਨੇ ਆਪਣਾ ਅਧਿਐਨ ਹੋਮੋਸਿਸਟੀਨ (ਐੱਚਸੀਵਾਈ) ’ਤੇ ਕੇਂਦਰਤ ਕੀਤਾ, ਜੋ ਇਨ੍ਹਾਂ ਕਮੀਆਂ ਕਾਰਨ ਵਧਣ ਵਾਲਾ ਇਕ ਬਾਇਓਮਾਰਕਰ ਹੈ। 600 ਤੋਂ ਵੱਧ ਸਿਹਤਮੰਦ ਭਾਈਵਾਲਾਂ ’ਚ ਐਚਸੀਵਾਈ, ਫੋਲੇਟ ਤੇ ਵਿਟਾਮਿਨ ਬੀ12 ਦੀ ਖੂਨ ਦੀ ਕਨਸਨਟ੍ਰੇਸ਼ਨ ਨੂੰ ਮਾਪਿਆ ਗਿਆ ਤੇ ਪ੍ਰਸ਼ਨਾਵਲੀ ਦਾ ਇਸਤੇਮਾਲ ਕਰਕੇ ਥਕਾਣ ਤੇ ਪ੍ਰੇਰਣਾ ਦਾ ਅਨੁਮਾਨ ਲਗਾਇਆ ਗਿਆ। ਮੁੱਢਲੇ ਨਤੀਜਿਆਂ ’ਚ ਪਤਾ ਲੱਗਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਖੂਨ ’ਚ ਹੋਮੋਸਿਸਟੀਨ ਦਾ ਪੱਧਰ ਵੱਧ ਸੀ, ਉਨ੍ਹਾਂ ’ਚ ਵਿਟਾਮਿਨ ਬੀ12 ਤੇ ਫੋਲੇਟ ਦਾ ਪੱਧਰ ਘੱਟ ਸੀ, ਭਾਵੇਂ ਉਹ ਮਰਦ ਸਨ ਜਾਂ ਔਰਤਾਂ। ਦੋਵਾਂ ’ਚ ਹੋਮੋਸਿਸਟੀਨ ਦੇ ਉੱਚ ਟਰਟਾਈਲ ਸੀਰਮ ਫੋਲੇਟ ਤੇ ਵਿਟਾਮਿਨ ਬੀ 12 ਦੀ ਘੱਟ ਕਨਸਨਟ੍ਰੇਸ਼ਨ ਨਾਲ ਜੁੜੇ ਸਨ।