Uses of Ajwain : ਅਜਵਾਇਨ ਨੂੰ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਉਪਚਾਰਾਂ 'ਚੋਂ ਇਕ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਕਿਨ੍ਹਾਂ ਤਰੀਕਿਆਂ ਨਾਲ ਤੁਸੀਂ ਅਜਵਾਈਨ ਨੂੰ ਡਾਈਟ 'ਚ ਸ਼ਾਮਲ ਕਰ ਸਕਦੇ ਹੋ।

Uses of Ajwain : ਅਜਵਾਈਨ ਨੂੰ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਕਈ ਤਰ੍ਹਾਂ ਦੇ ਪਕਵਾਨਾਂ ਵਿਚ ਕੀਤੀ ਜਾਂਦੀ ਹੈ। ਇਹ ਨਾ ਸਿਰਫ ਸਵਾਦ ਅਤੇ ਖੁਸ਼ਬੂ ਵਧਾਉਣ ਵਿਚ ਮਦਦਗਾਰ ਹੈ ਸਗੋਂ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਠੀਕ ਕਰਨ ਵਿਚ ਵੀ ਮਦਦਗਾਰ ਹੈ। ਇਸ ਵਿਚ ਪ੍ਰੋਟੀਨ, ਫਾਈਬਰ, ਫਾਸਫੋਰਸ, ਕੈਲਸ਼ੀਅਮ, ਆਇਰਨ ਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਅਜਵਾਇਨ ਨੂੰ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਉਪਚਾਰਾਂ 'ਚੋਂ ਇਕ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਕਿਨ੍ਹਾਂ ਤਰੀਕਿਆਂ ਨਾਲ ਤੁਸੀਂ ਅਜਵਾਈਨ ਨੂੰ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਅਜਵਾਈਨ ਦੀ ਚਾਹ
ਜੇਕਰ ਤੁਸੀਂ ਇਨਫੈਕਸ਼ਨ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਅਜਵਾਈਨ ਦੀ ਚਾਹ ਮਦਦ ਕਰ ਸਕਦੀ ਹੈ। ਇਹ ਸਰੀਰ ਵਿਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਘਟਾਉਣ 'ਚ ਮਦਦਗਾਰ ਹੈ। ਇਸ ਦੇ ਲਈ ਇਕ ਪੈਨ 'ਚ ਪਾਣੀ ਲਓ ਤੇ ਉਸ 'ਚ ਇਕ ਚਮਚ ਅਜਵਾਇਣ ਮਿਲਾ ਲਓ, ਜੇਕਰ ਤੁਸੀਂ ਚਾਹੋ ਤਾਂ ਇਕ ਚਮਚ ਹਲਦੀ ਵੀ ਮਿਲਾ ਸਕਦੇ ਹੋ। ਇਸ ਮਿਸ਼ਰਨ ਨੂੰ ਕੁਝ ਦੇਰ ਲਈ ਉਬਾਲੋ ਤੇ ਫਿਰ ਇਸ ਨੂੰ ਛਾਣ ਲਓ। ਜਦੋਂ ਇਹ ਕੋਸਾ ਹੋ ਜਾਵੇ ਤਾਂ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।
ਅਜਵਾਈਨ ਦਾ ਪਾਣੀ
ਅਜਵਾਈਨ ਦੇ ਬੀਜ ਭਾਰ ਘਟਾਉਣ 'ਚ ਵੀ ਫਾਇਦੇਮੰਦ ਹੁੰਦੇ ਹਨ। ਅਜਵਾਇਣ ਦਾ ਪਾਣੀ ਵੇਟ ਲੌਸ ਜਰਨੀ ਵਿਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਨੂੰ ਬਣਾਉਣ ਲਈ ਇਕ ਪੈਨ 'ਚ ਪਾਣੀ ਲਓ, ਇਸ 'ਚ ਇਕ ਜਾਂ ਦੋ ਚੱਮਚ ਅਜਵਾਇਨ ਪਾਓ। ਇਸ ਨੂੰ ਉਬਾਲੋ, ਜਦੋਂ ਪਾਣੀ ਦਾ ਰੰਗ ਬਦਲਣ ਲੱਗੇ ਤਾਂ ਗੈਸ ਬੰਦ ਕਰ ਦਿਓ।
ਅਜਵਾਇਨ ਤੇ ਹੀਂਗ
ਜੇਕਰ ਤੁਸੀਂ ਪੇਟ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਅਜਵਾਈਨ ਦੇ ਨਾਲ ਹੀਂਗ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ।
ਤੜਕੇ 'ਚ ਕਰੋ ਅਜਵਾਇਨ ਦੀ ਵਰਤੋਂ
ਤੁਸੀਂ ਅਜਵਾਇਨ ਦੀ ਵਰਤੋਂ ਸਬਜ਼ੀ ਜਾਂ ਦਾਲ ਦੀ ਟੈਂਪਰਿੰਗ 'ਚ ਕਰ ਸਕਦੇ ਹੋ। ਇਸ ਨਾਲ ਖਾਣੇ ਦਾ ਸਵਾਦ ਵਧੇਗਾ। ਇਸ ਦੇ ਲਈ ਇਕ ਪੈਨ ਵਿਚ ਤੇਲ ਗਰਮ ਕਰੋ, ਇਸ ਵਿਚ ਅਜਵਾਇਨ ਤੇ ਲਾਲ ਮਿਰਚ ਪਾਓ, ਫਿਰ ਤੁਸੀਂ ਸਬਜ਼ੀਆਂ ਜਾਂ ਦਾਲਾਂ ਨੂੰ ਫ੍ਰਾਈ ਕਰ ਸਕਦੇ ਹੋ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।