Tromato Benefits in Winter : ਸਰਦੀਆਂ 'ਚ ਰੋਜ਼ ਖਾਓ ਟਮਾਟਰ, ਪੱਥਰੀ ਦੇ ਨਾਲ ਕੋਲੈਸਟ੍ਰੋਲ ਵੀ ਹੋਵੇਗਾ ਕੰਟਰੋਲ
ਟਮਾਟਰ 'ਚ ਵਿਟਾਮਿਨ ਏ, ਕੇ, ਬੀ1, ਬੀ3, ਬੀ5, ਬੀ6, ਬੀ7 ਵਰਗੇ ਕਈ ਵਿਟਾਮਿਨ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹਨ। ਡਾਇਟੀਸ਼ੀਅਨ ਮੀਨਾ ਕੋਰੀ ਦੇ ਮੁਤਾਬਕ ਜੇਕਰ ਸਰਦੀਆਂ 'ਚ ਟਮਾਟਰ ਦਾ ਸੇਵਨ ਕੀਤਾ ਜਾਵੇ ਤਾਂ ਇਸ ਦੇ ਇਹ ਸਿਹਤ ਲਾਭ ਹਨ।
Publish Date: Sat, 25 Nov 2023 03:17 PM (IST)
Updated Date: Sun, 26 Nov 2023 08:12 AM (IST)
ਹੈਲਥ ਡੈਸਕ, ਨਈ ਦੁਨੀਆ : ਟਮਾਟਰ ਦੀ ਉਤਪਤੀ ਬੇਸ਼ੱਕ ਮੱਧ ਤੇ ਦੱਖਣੀ ਅਮਰੀਕਾ 'ਚ ਮੰਨੀ ਜਾਂਦੀ ਹੈ ਪਰ ਵਰਤਮਾਨ 'ਚ ਟਮਾਟਰ ਦੁਨੀਆ ਦੇ ਲਗਪਗ ਸਾਰੇ ਦੇਸ਼ਾਂ 'ਚ ਉਗਾਇਆ ਜਾਂਦਾ ਹੈ। ਟਮਾਟਰ ਬਹੁਤ ਸਾਰੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਤੇ ਇਸ ਵਿਚ ਲਾਈਕੋਪੀਨ ਨਾਂ ਦਾ ਐਂਟੀਆਕਸੀਡੈਂਟ ਹੁੰਦਾ ਹੈ ਜੋ ਸਰੀਰ ਨੂੰ ਬੁੱਢਾ ਹੋਣ ਤੋਂ ਰੋਕਦਾ ਹੈ। ਇਸ ਤੋਂ ਇਲਾਵਾ ਟਮਾਟਰ 'ਚ ਵਿਟਾਮਿਨ ਏ, ਕੇ, ਬੀ1, ਬੀ3, ਬੀ5, ਬੀ6, ਬੀ7 ਵਰਗੇ ਕਈ ਵਿਟਾਮਿਨ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹਨ। ਡਾਇਟੀਸ਼ੀਅਨ ਮੀਨਾ ਕੋਰੀ ਦੇ ਮੁਤਾਬਕ ਜੇਕਰ ਸਰਦੀਆਂ 'ਚ ਟਮਾਟਰ ਦਾ ਸੇਵਨ ਕੀਤਾ ਜਾਵੇ ਤਾਂ ਇਸ ਦੇ ਇਹ ਸਿਹਤ ਲਾਭ ਹਨ।
ਸਰਦੀਆਂ 'ਚ ਕੰਟਰੋਲ ਰਹਿੰਦੈ ਬੀਪੀ
ਸਰਦੀਆਂ ਦੇ ਮੌਸਮ 'ਚ ਤਾਪਮਾਨ 'ਚ ਗਿਰਾਵਟ ਕਾਰਨ ਬਹੁਤ ਸਾਰੇ ਲੋਕਾਂ ਨੂੰ ਬੀਪੀ ਦੀ ਸਮੱਸਿਆ ਹੁੰਦੀ ਹੈ। ਟਮਾਟਰ 'ਚ ਪਾਇਆ ਜਾਣ ਵਾਲਾ ਲਾਈਕੋਪੀਨ ਹਾਈਪਰਟੈਨਸ਼ਨ ਦੀ ਸਮੱਸਿਆ ਨੂੰ ਘਟਾਉਂਦਾ ਹੈ। ਟਮਾਟਰ 'ਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਘਟਾਉਣ ਦਾ ਕੰਮ ਕਰਦਾ ਹੈ।
ਸਰਦੀਆਂ 'ਚ ਸਕਿਨ ਦੀ ਸੁਰੱਖਿਆ
ਸਰਦੀਆਂ ਦੇ ਮੌਸਮ 'ਚ ਸਕਿਨ ਖੁਸ਼ਕ ਹੋ ਜਾਂਦੀ ਹੈ ਤੇ ਕਈ ਔਰਤਾਂ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਸਰਦੀਆਂ 'ਚ ਟਮਾਟਰ ਦਾ ਸੇਵਨ ਕਰਨ ਨਾਲ ਸਕਿਨ ਤਰੋ-ਤਾਜ਼ਾ ਰਹਿੰਦੀ ਹੈ ਤੇ ਮੁਹਾਂਸਿਆਂ ਦੀ ਸਮੱਸਿਆ ਨਹੀਂ ਹੁੰਦੀ। ਸਕਿਨ 'ਚ ਨਮੀ ਬਣੀ ਰਹਿੰਦੀ ਹੈ।
ਪਾਚਨ 'ਚ ਮਦਦ
ਸਰਦੀਆਂ 'ਚ ਟਮਾਟਰ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ। ਠੰਢੇ ਮੌਸਮ 'ਚ ਸਰੀਰ ਆਮ ਤੌਰ 'ਤੇ ਸੁਸਤ ਹੋ ਜਾਂਦਾ ਹੈ। ਮੈਟਾਬੋਲਿਜ਼ਮ ਘੱਟ ਹੁੰਦਾ ਹੈ ਪਰ ਜੇਕਰ ਤੁਸੀਂ ਰੋਜ਼ਾਨਾ ਟਮਾਟਰ ਦਾ ਸੇਵਨ ਕਰਦੇ ਹੋ ਤਾਂ ਪਾਚਨ ਕਿਰਿਆ 'ਚ ਸੁਧਾਰ ਦੇ ਨਾਲ-ਨਾਲ ਮੈਟਾਬੋਲਿਜ਼ਮ ਵੀ ਵਧਦਾ ਹੈ।
ਪੱਥਰੀ ਤੇ ਕੋਲੈਸਟ੍ਰੋਲ ਦੀ ਸਮੱਸਿਆ
ਟਮਾਟਰ ਪਿੱਤੇ ਦੀ ਪੱਥਰੀ ਤੇ ਕੋਲੈਸਟ੍ਰੋਲ ਘਟਾਉਣ 'ਚ ਵੀ ਮਦਦ ਕਰਦਾ ਹੈ। ਟਮਾਟਰ ਦਾ ਸੇਵਨ ਕਰਨ ਨਾਲ ਓਸਟੀਓਪੋਰੋਸਿਸ ਨਹੀਂ ਹੁੰਦਾ। ਟਮਾਟਰ 'ਚ ਬੀਟਾ-ਕੈਰੋਟਿਨ ਵੀ ਹੁੰਦਾ ਹੈ ਜੋ ਹੱਡੀਆਂ ਦੇ ਵਿਕਾਸ ਅਤੇ ਰੱਖ-ਰਖਾਅ ਲਈ ਜ਼ਰੂਰੀ ਹੈ।