Tooth Senstivity : ਗਰਮ, ਠੰਢੇ ਦੇ ਨਾਲ-ਨਾਲ ਖੱਟਾ ਜਾਂ ਮਿੱਠਾ ਖਾਣ 'ਚ ਵੀ ਦਿੱਕਤ ਆਉਂਦੀ ਹੈ। ਜੇਕਰ ਤੁਹਾਨੂੰ ਵੀ ਦੰਦਾਂ 'ਚ ਝਰਨਾਹਟ ਦੀ ਸਮੱਸਿਆ ਹੈ ਤਾਂ ਕੁਝ ਘਰੇਲੂ ਉਪਾਅ (Desi Nuskhe for Teeth Pain) ਦੀ ਮਦਦ ਨਾਲ ਤੁਸੀਂ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਦੰਦਾਂ ਨਾਲ ਜੁੜੀ ਛੋਟੀ ਤੋਂ ਛੋਟੀ ਸਮੱਸਿਆ ਵੀ ਕਾਫੀ ਪਰੇਸ਼ਾਨ ਕਰ ਸਕਦੀ ਹੈ। ਇਨ੍ਹਾਂ ਪਰੇਸ਼ਾਨੀਆਂ 'ਚ ਦੰਦਾਂ 'ਚ ਝਨਝਨਾਹਟ, ਜਿਸਨੂੰ ਅੰਗਰੇਜ਼ੀ 'ਚ Teeth Sensitivity ਕਿਹਾ ਜਾਂਦਾ ਹੈ, ਵੀ ਸ਼ਾਮਲ ਹੈ। ਜਦੋਂ ਦੰਦਾਂ 'ਚ ਸੈਂਸਟੀਵਿਟੀ ਹੁੰਦੀ ਹੈ ਤਾਂ ਕੋਈ ਵੀ ਠੰਢਾ ਜਾਂ ਗਰਮ ਖਾਣਾ ਖਾਣ 'ਤੇ ਦੰਦਾਂ 'ਚ ਝਰਨਾਹਟ ਮਹਿਸੂਸ ਹੁੰਦੀ ਹੈ। ਇਸ ਕਾਰਨ ਗਰਮ, ਠੰਢੇ ਦੇ ਨਾਲ-ਨਾਲ ਖੱਟਾ ਜਾਂ ਮਿੱਠਾ ਖਾਣ 'ਚ ਵੀ ਦਿੱਕਤ ਆਉਂਦੀ ਹੈ। ਜੇਕਰ ਤੁਹਾਨੂੰ ਵੀ ਦੰਦਾਂ 'ਚ ਝਰਨਾਹਟ ਦੀ ਸਮੱਸਿਆ ਹੈ ਤਾਂ ਕੁਝ ਘਰੇਲੂ ਉਪਾਅ (Desi Nuskhe for Teeth Pain) ਦੀ ਮਦਦ ਨਾਲ ਤੁਸੀਂ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ।
ਨਮਕ ਦੇ ਪਾਣੀ ਨਾਲ ਚੂਲੀ ਕਰਨਾ ਦੰਦਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਨਮਕ ਦੰਦਾਂ ਦੇ ਬੈਕਟੀਰੀਆ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ ਅਤੇ ਇਸ ਨਾਲ ਮਸੂੜਿਆਂ ਦੀ ਸੋਜ਼ਿਸ਼ ਵੀ ਘਟਦੀ ਹੈ। ਗੁਣਗੁਣੇ ਪਾਣੀ 'ਚ ਨਮਕ ਮਿਲਾ ਕੇ ਸਵੇਰੇ-ਸ਼ਾਮ ਗਰਾਰੇ ਕਰਨ ਨਾਲ ਸੰਵੇਦਨਸ਼ੀਲਤਾ ਤੋਂ ਰਾਹਤ ਮਿਲਦੀ ਹੈ।
ਸਰ੍ਹੋਂ ਦਾ ਤੇਲ ਦੰਦਾਂ ਤੇ ਮਸੂੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ, ਜਦਕਿ ਨਮਕ ਬੈਕਟੀਰੀਆ ਦੂਰ ਕਰਦਾ ਹੈ। ਇਕ ਚਮਚ ਸਰ੍ਹੋਂ ਦੇ ਤੇਲ 'ਚ ਇਕ ਚੁਟਕੀ ਨਮਕ ਮਿਲਾ ਕੇ ਹਲਕੇ ਹੱਥਾਂ ਨਾਲ ਮਸੂੜਿਆਂ ਤੇ ਦੰਦਾਂ ਦੀ ਮਾਲਿਸ਼ ਕਰੋ। ਇਸ ਤੋਂ ਬਾਅਦ ਗੁਣਗੁਣੇ ਪਾਣੀ ਨਾਲ ਚੂਲੀ ਕਰ ਲਓ। ਧਿਆਨ ਰੱਖੋ ਕਿ ਇਸਨੂੰ ਜ਼ਿਆਦਾ ਜ਼ੋਰ ਨਾਲ ਨਾ ਰਗੜੋ, ਨਹੀਂ ਤਾਂ ਲੂਣ ਦੇ ਕਣਾਂ ਨਾਲ ਮਸੂੜਿਆਂ ਤੇ ਦੰਦਾਂ ਦੀ ਉੱਪਰੀ ਸਤ੍ਹਾ ਨੂੰ ਨੁਕਸਾਨ ਹੋ ਸਕਦਾ ਹੈ।
ਲੌਂਗ 'ਚ ਐਂਟੀ-ਬੈਕਟੀਰੀਅਲ ਤੇ ਐਂਟੀ-ਇੰਫਲੇਮਟਰੀ ਗੁਣ ਹੁੰਦੇ ਹਨ ਜੋ ਦੰਦਾਂ ਤੇ ਮਸੂੜਿਆਂ ਦੀ ਸਮੱਸਿਆ ਨੂੰ ਘਟਾਉਣ 'ਚ ਕਾਫੀ ਮਦਦ ਕਰਦੇ ਹਨ। ਲੌਂਗ 'ਚ ਮੌਜੂਦ ਯੂਜੇਨਲ ਪੇਨਕਿਲਰ ਦਾ ਵੀ ਕੰਮ ਕਰਦਾ ਹੈ। ਦੰਦਾਂ ਵਿਚਕਾਰ ਲੌਂਗ ਦਬਾ ਕੇ ਰੱਖਣ ਜਾਂ ਲੌਂਕ ਦਾ ਤੇਲ ਰੂੰ 'ਤੇ ਲਗਾ ਕੇ ਦੰਦਾਂ ਕੋਲ ਰੱਖੋ। ਇਸ ਨਾਲ ਵੀ ਸੰਵੇਦਨਸ਼ੀਲਤਾ ਤੋਂ ਆਰਾਮ ਮਿਲੇਗਾ।
ਆਇਲ ਪੁਲਿੰਗ ਓਰਲ ਹੈਲਥ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਨਾਰੀਅਲ ਦੇ ਤੇਲ 'ਚ ਐਂਟੀ-ਮਾਈਕ੍ਰੋਬੀਅਲ ਗੁਣ ਹੁੰਦੇ ਹਨ ਜੋ ਮੂੰਹ ਦੇ ਹਾਨੀਕਾਰਕ ਬੈਕਟੀਰੀਆ ਨੂੰ ਖਤਮ ਕਰਨ 'ਚ ਮਦਦ ਕਰਦੇ ਹਨ। ਇਕ ਚਮਚ ਨਾਰੀਅਲ ਦੇ ਤੇਲ ਨੂੰ ਮੂੰਹ 'ਚ 10-15 ਮਿੰਟ ਤਕ ਘੁਮਾਓ ਤੇ ਫਿਰ ਥੁੱਕ ਦਿਉ। ਇਸ ਤੋਂ ਬਾਅਦ ਗਰਮ ਪਾਣੀ ਨਾਲ ਚੂਲੀ ਕਰੋ।
ਅਮਰੂਦ ਦੇ ਪੱਤਿਆਂ 'ਚ ਐਂਟੀ-ਇਨਫਲੇਮਟਰੀ ਗੁਣ ਹੁੰਦੇ ਹਨ, ਜੋ ਦੰਦਾਂ ਦੇ ਦਰਦ ਤੇ ਸੰਵੇਦਨਸ਼ੀਲਤਾ ਨੂੰ ਘਟਾਉਂਦੇ ਹਨ। ਅਮਰੂਦ ਦੇ ਕੁਝ ਪੱਤੇ ਪਾਣੀ 'ਚ ਪਾ ਕੇ ਉਬਾਲੋ ਤੇ ਠੰਢਾ ਕਰੋ। ਦਿਨ ਵਿਚ ਦੋ ਵਾਰੀ ਇਸ ਪਾਣੀ ਨਾਲ ਚੂਲੀ ਕਰਨ ਨਾਲ ਦੰਦਾਂ ਦੀ ਸੰਵੇਦਨਸ਼ੀਲਦਾ ਘਟਦੀ ਹੈ।
ਸੰਵੇਦਨਸ਼ੀਲਦਾ ਘਟਾਉਣ ਲਈ ਸਹੀ ਤਰੀਕੇ ਨਾਲ ਬਰੱਸ ਕਰਨਾ ਵੀ ਜ਼ਰੂਰੀ ਹੈ।
ਮੁਲਾਇਮ ਬ੍ਰਿਸਲ ਵਾਲੇ ਟੁੱਥਬ੍ਰਸ਼ ਦਾ ਇਸਤੇਮਾਲ ਕਰੋ ਤੇ ਜ਼ਿਆਦਾ ਜ਼ੋਰ ਨਾਲ ਦੰਦਾਂ ਨੂੰ ਨਾ ਰਗੜੋ।
ਇਸ ਤੋਂ ਇਲਾਵਾ ਸੰਵੇਦਨਸ਼ੀਲਤਾ ਘਟਾਉਣ ਲਈ ਬਣੇ ਟੁੱਥਪੇਸਟ ਦਾ ਇਸਤੇਮਾਲ ਕਰੋ। ਇਸ ਲਈ ਡਾਕਟਰ ਨਾਲ ਸਲਾਹ ਲੈ ਸਕਦੇ ਹੋ।