ਤਣਾਅ ਦੀ ਮਿਆਦ ਤੇ ਦਿਮਾਗ਼ ਦਾ ਕੁਨੈਕਸ਼ਨ: ਜਾਣੋ ਡਿਪ੍ਰੈਸ਼ਨ ਤੁਹਾਡੀ ਸੋਚਣ ਸ਼ਕਤੀ ਨੂੰ ਕਿਵੇਂ ਕਰਦੈ ਕਮਜ਼ੋਰ
ਖੋਜ ਦਾ ਸਿੱਟਾ ਸਾਇੰਟਿਫਿਕ ਰਿਪੋਰਟਸ ਮੈਗ਼ਜ਼ੀਨ ’ਚ ਪ੍ਰਕਾਸ਼ਿਤ ਹੋਇਆ ਹੈ। ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਤਣਾਅ ਦੀ ਮਿਆਦ ਦਿਮਾਗ਼ ਦੀ ਕਾਰਜਕੁਸ਼ਲਤਾ ਕੁਨੈਕਟੀਵਿਟੀ ’ਚ ਅੰਤਰ ਨਾਲ ਜੁੜੀ ਹੈ। ਸਾਓ ਪਾਓਲੋ ਰਿਸਰਚ ਫਾਊਂਡੇਸ਼ਨ ਦੀ ਫੈਲੋਸ਼ਿਪ ਪ੍ਰਾਪਤਕਰਤਾ ਤੇ ਅਧਿਐਨ ਦੀ ਪਹਿਲੀ ਲੇਖਕਾ ਤਾਮਿਰੇਸ ਜਾਨਾਓ ਨੇ ਕਿਹਾ ਕਿ ਅਹਿਮ ਤਣਾਅ ਦਿਮਾਗ਼ ਦੇ ਕੰਮ ਨੂੰ ਉਨ੍ਹਾਂ ਲੋਕਾਂ ਦੇ ਮੁਕਾਬਲੇ ਬਦਲ ਸਕਦਾ ਹੈ, ਜਿਨ੍ਹਾਂ ’ਚ ਇਹ ਬਿਮਾਰੀ ਨਹੀਂ ਹੈ।
Publish Date: Wed, 27 May 2026 10:22 AM (IST)
Updated Date: Wed, 27 May 2026 10:27 AM (IST)
ਲੰਡਨ (ਪੀਟੀਆਈ) : ਤਣਾਅ ਦੀ ਮਿਆਦ ਦਿਮਾਗ਼ ’ਚ ਹੋਣ ਵਾਲੀਆਂ ਮਾਨਸਿਕ ਤਬਦੀਲੀਆਂ ਦੀ ਗੰਭੀਰਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬ੍ਰਾਜ਼ੀਲ ਦੀ ਸਾਓ ਪਾਓਲੋ ਯੂਨੀਵਰਸਿਟੀ ਤੇ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਦੇ ਖੋਜੀਆਂ ਨੇ ਗੰਭੀਰ ਤਣਾਅ ਨਾਲ ਪੀੜਤ 46 ਮਰੀਜ਼ਾਂ ਦੇ ਦਿਮਾਗ਼ ਦੀਆਂ ਤਸਵੀਰਾਂ ਦਾ ਵਿਸ਼ਲੇਸ਼ਣ ਕਰ ਕੇ ਇਹ ਸਿੱਟਾ ਕੱਢਿਆ। ਖੋਜੀਆਂ ਨੇ ਕਿਹਾ ਕਿ ਇਹ ਸਿੱਟੇ ਨਿੱਜੀ ਇਲਾਜ ਵਿਕਸਿਤ ਕਰਨ ’ਚ ਮਦਦ ਕਰ ਸਕਦੇ ਹਨ।
ਖੋਜ ਦਾ ਸਿੱਟਾ ਸਾਇੰਟਿਫਿਕ ਰਿਪੋਰਟਸ ਮੈਗ਼ਜ਼ੀਨ ’ਚ ਪ੍ਰਕਾਸ਼ਿਤ ਹੋਇਆ ਹੈ। ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਤਣਾਅ ਦੀ ਮਿਆਦ ਦਿਮਾਗ਼ ਦੀ ਕਾਰਜਕੁਸ਼ਲਤਾ ਕੁਨੈਕਟੀਵਿਟੀ ’ਚ ਅੰਤਰ ਨਾਲ ਜੁੜੀ ਹੈ। ਸਾਓ ਪਾਓਲੋ ਰਿਸਰਚ ਫਾਊਂਡੇਸ਼ਨ ਦੀ ਫੈਲੋਸ਼ਿਪ ਪ੍ਰਾਪਤਕਰਤਾ ਤੇ ਅਧਿਐਨ ਦੀ ਪਹਿਲੀ ਲੇਖਕਾ ਤਾਮਿਰੇਸ ਜਾਨਾਓ ਨੇ ਕਿਹਾ ਕਿ ਅਹਿਮ ਤਣਾਅ ਦਿਮਾਗ਼ ਦੇ ਕੰਮ ਨੂੰ ਉਨ੍ਹਾਂ ਲੋਕਾਂ ਦੇ ਮੁਕਾਬਲੇ ਬਦਲ ਸਕਦਾ ਹੈ, ਜਿਨ੍ਹਾਂ ’ਚ ਇਹ ਬਿਮਾਰੀ ਨਹੀਂ ਹੈ। ਹਾਲਾਂਕਿ, ਜਾਨਾਓ ਨੇ ਕਿਹਾ ਕਿ ਅਧਿਐਨ ’ਚ 24 ਮਹੀਨਿਆਂ ਤੋਂ ਵੱਧ ਸਮੇਂ ਤੋਂ ਤਣਾਅ ਨਾਲ ਪੀੜਤ ਤੇ ਨਵੇਂ ਮਰੀਜ਼ਾਂ ਦੇ ਦੋ ਨੈੱਟਵਰਕਾਂ ਕਾਰਜਕਾਰੀ ਕੰਟਰੋਲ ’ਤੇ ਕੇਂਦਰਤ ਕੇਂਦਰੀ ਕਾਰਜਕਾਲਰੀ ਨੈੱਟਵਰਕ (ਸੀਈਐੱਨ) ਤੇ ਆਤਮਨਿਰੀਖਣ ਵਿਚਾਰਾਂ ਤੇ ਆਤਮ ਚਿੰਤਨ ਨਾਲ ਜੁੜੇ ਡਿਫਾਲਟ ਮੋਡ ਨੈੱਟਵਰਕ (ਡੀਐੱਮਐੱਨ) ’ਚ ਵੱਖ-ਵੱਖ ਕੁਨੈਕਟੀਵਿਟੀ ਪੈਟਰਨ ਪਾਏ ਗਏ।