Stress Buster : ਐਂਗਜ਼ਾਈਟੀ, ਰਿਲੇਸ਼ਨਸ਼ਿਪ ਪ੍ਰੋਬਲਮਜ਼ ਅਤੇ ਮੂਡ ਸਵਿੰਗਸ ਜਿਹੀਆਂ ਸਮੱਸਿਆਵਾਂ ਨੂੰ ਦੂਰ ਕਰਨਗੇ ਇਹ ਚੈਟਬਾਟ
ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਆਧਾਰਿਤ ਚੈਟਬਾਟ ਹੈ। ਇਹ ਇਮੋਸ਼ਨਲ ਹੈਲਥ ਅਤੇ ਵੇਲ ਬੀੲੀਂਗ ਟ੍ਰੈਕਰ ਹੈ। ਇਹ ਇਮੋਸ਼ਨਲ ਸਪੋਰਟਸ, ਮੂਡ ਟ੍ਰੈਕਿੰਗ ਰਾਹੀਂ ਯੂਜ਼ਰਜ਼ ਦੀ ਮਦਦ ਕਰਦਾ ਹੈ। ਜਦੋਂ ਤੁਸੀਂ ਇਸ ਚੈਟਬਾਟ ਨਾਲ ਚੈਟ ਕਰੋਗੇ ਤਾਂ ਇਹ ਤੁਹਾਨੂੰ ਮੈਡੀਟੇਸ਼ਨ, ਮਾਈਂਡਫੁੱਲ ਆਡੀਓ ਆਦਿ ਬਾਰੇ ਵੀ ਸੁਝਾਅ ਦਿੰਦਾ ਹੈ।
Publish Date: Sat, 24 Apr 2021 11:38 AM (IST)
Updated Date: Sat, 24 Apr 2021 11:42 AM (IST)
ਲਾਈਫਸਟਾਈਲ ਡੈਸਕ : ਅੱਜ ਪੂਰੇ ਵਿਸ਼ਵ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਕਈ ਤਰ੍ਹਾਂ ਦੀਆਂ ਮਨੋਵਿਗਿਆਨਿਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸੀ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਕੁਝ ਹੈਲਥ ਅਤੇ ਟੈਕ ਕੰਪਨੀਆਂ ਨੇ ਮਿਲ ਕੇ ਮੈਂਟਲ ਹੈਲਥ ਨਾਲ ਜੁੜੇ ਚੈਟਬਾਟ ਪੇਸ਼ ਕੀਤੇ ਹਨ, ਜੋ ਅਜਿਹੀਆਂ ਪਰੇਸ਼ਾਨੀਆਂ ਤੋਂ ਉਭਰਨ ’ਚ ਲੋਕਾਂ ਦੀ ਮਦਦ ਕਰ ਸਕਦੇ ਹਨ।
1. ਵਯਾਸਾ (www.wysa.io) : ਇਮੋਸ਼ਨਲ ਹੈਲਥ ਦਾ ਰਖਵਾਲਾ
ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਆਧਾਰਿਤ ਚੈਟਬਾਟ ਹੈ। ਇਹ ਇਮੋਸ਼ਨਲ ਹੈਲਥ ਅਤੇ ਵੇਲ ਬੀੲੀਂਗ ਟ੍ਰੈਕਰ ਹੈ। ਇਹ ਇਮੋਸ਼ਨਲ ਸਪੋਰਟਸ, ਮੂਡ ਟ੍ਰੈਕਿੰਗ ਰਾਹੀਂ ਯੂਜ਼ਰਜ਼ ਦੀ ਮਦਦ ਕਰਦਾ ਹੈ। ਜਦੋਂ ਤੁਸੀਂ ਇਸ ਚੈਟਬਾਟ ਨਾਲ ਚੈਟ ਕਰੋਗੇ ਤਾਂ ਇਹ ਤੁਹਾਨੂੰ ਮੈਡੀਟੇਸ਼ਨ, ਮਾਈਂਡਫੁੱਲ ਆਡੀਓ ਆਦਿ ਬਾਰੇ ਵੀ ਸੁਝਾਅ ਦਿੰਦਾ ਹੈ। ਇਹ ਇਮੋਸ਼ਨਲੀ ਇੰਟੈਲੀਜੈਸ ਚੈਟਬਾਟ ਵੀ ਹੈ, ਇਸ ਲਈ ਤੁਸੀਂ ਇਸਨੂੰ ਜਿਸ ਤਰ੍ਹਾਂ ਇਮੋਸ਼ਨਲ ਦਿਖੋਗੇ, ਇਹ ਉਸੀ ਤਰ੍ਹਾਂ ਪ੍ਰੀਕਿਰਿਆ ਵੀ ਪ੍ਰਗਟਾਏਗਾ। ਇਸ ’ਚ 40 ਤਰ੍ਹਾਂ ਦੇ ਕੰਵਰਸੇਸ਼ਨਲ ਕੋਚਿੰਗ ਟੂਲਜ਼ ਹਨ, ਜੋ ਕਿਸੇ ਵੀ ਤਰ੍ਹਾਂ ਦੇ ਪੈਨਿਕ ਅਟੈਕ, ਐਂਗਜ਼ਾਈਟੀ ਆਦਿ ਤੋਂ ਉਭਰਨ ’ਚ ਯੂਜ਼ਰ ਦੀ ਮਦਦ ਕਰਦੇ ਹਨ। ਇਹ ਐਪ ਗੂਗਲ ਪਲੇਅ ਸਟੋਰ ’ਤੇ ਅਵੇਲੇਬਲ ਹਨ।
2. ਵੋਈਬਾਟ (woebot.io) : ਇਹ ਹੈ ਮੂਡ ਟ੍ਰੈਕਰ
ਫ੍ਰੈਂਡਲੀ ਕੰਵਰਸੇਸ਼ਨ ਰਾਹੀਂ ਇਹ ਯੂਜ਼ਰ ਦੇ ਮੂਡ ਨੂੰ ਟ੍ਰੈਕ ਕਰਦਾ ਹੈ। ਨਾਲ ਹੀ ਅਲੱਗ-ਅਲੱਗ ਮੈਂਟਲ ਡਿਸਾਰਡਰ ਦੇ ਹਿਸਾਬ ਨਾਲ ਸਾਇੰਸ-ਬੇਸਡ ਤਕਨੀਕ ਦੀ ਜਾਣਕਾਰੀ ਵੀ ਦਿੰਦਾ ਹੈ। ਇਹ ਮੂਡ ਮੈਨੇਜਮੈਂਟ, ਰਿਲੇਸ਼ਨਸ਼ਿਪ ਪ੍ਰੋਬਲਮਜ਼, ਹੈਬਿਟਸ ਅਤੇ ਅਡਿਕਸ਼ਨ ਦੀ ਸਥਿਤੀ ’ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਕਲੀਨਿਕਲ ਸਾਈਕੋਲਾਜਿਸਟਸ ਦੀ ਟੀਮ ਨੇ ਇਸਨੂੰ ਤਿਆਰ ਕੀਤਾ ਹੈ। ਆਈਓਐੱਸ ਅਤੇ ਐਂਡਰਾਈਡ ਯੂਜ਼ਰ ਇਸਨੂੰ ਡਾਊਨਲੋਡ ਕਰ ਸਕਦੇ ਹਨ।
3. ਯੁਅਰ-ਦੋਸਤ (yourdost.com) : ਮਿਲੇਗੀ ਐਕਸਪਰਟ ਦੀ ਸਲਾਹ
ਇਥੇ ਤੁਸੀਂ ਮੈਂਟਲ ਹੈਲਥ ਐਕਸਪਰਟ ਨਾਲ ਡਿਜੀਟਲੀ ਕਨੈਕਟ ਹੋ ਸਕਦੇ ਹੋ। ਇਥੇ ਰਿਲੇਸ਼ਨਸ਼ਿਪ, ਸੈਲਫ ਇੰਪਰੂਵਮੈਂਟ, ਵੇਲ-ਬੀਈਂਗ, ਐਜ਼ੂਕੇਸ਼ਨ ਆਦਿ ਸਬੰਧੀ ਕਾਊਂਸਲਿੰਗ ਦੀ ਸੁਵਿਧਾ ਮਿਲਦੀ ਹੈ। ਚੰਗੀ ਗੱਲ ਇਹ ਹੈ ਕਿ ਚੈਟ, ਫੋਨ ਕਾਲ ਅਤੇ ਵੀਡੀਓ ਕਾਲ ਸੈਸ਼ਨ ਦੌਰਾਨ ਯੂਜ਼ਰ ਆਪਣੀ ਪਛਾਣ ਲੁਕੋ ਸਕਦਾ ਹੈ। ਇਥੇ ਉਹ ਐਂਗਜ਼ਾਈਟੀ, ਇਮੋਸ਼ਨਲ ਇੰਟੈਲੀਜੈਂਸੀ, ਇਮੋਸ਼ਨਲ ਵੈਲਨੈੱਸ ਆਦਿ ਦੀ ਜਾਂਚ ਕਰ ਸਕਦੇ ਹਨ। ਇਸਦਾ ਲਾਭ ਲੈਣ ਲਈ ਪਹਿਲਾਂ ਇਸ ਪਲੇਟਫਾਰਮ ’ਤੇ ਸਾਈਨ-ਅਪ ਕਰਨਾ ਹੋਵੇਗਾ।