ਅਕਸਰ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੇ ਪੇਟ 'ਚੋਂ ਗੁੜ-ਗੁੜ ਦੀ ਆਵਾਜ਼ ਆ ਰਹੀ ਹੈ। ਕੁਝ ਦੇ ਪੇਟ 'ਚ ਤਾਂ ਬੱਦਲ ਗੱਜਣ ਵਰਗੀਆਂ ਵੀ ਆਵਾਜ਼ਾਂ ਆਉਂਦੀਆਂ ਹਨ। ਹਾਲਾਂਕਿ ਅਜਿਹੀਆਂ ਆਵਾਜ਼ਾਂ ਪ੍ਰਤੀ ਬਹੁਤ ਜ਼ਿਆਦ ਗੰਭੀਰ ਹੋਣ ਦੀ ਜ਼ਰੂਰਤ ਨਹੀਂ ਹੈ। ਕਈ ਵਾਰ ਪੇਟ ਬਹੁਤ ਜ਼ਿਆਦਾ ਆਵਾਜ਼ ਕਰਨ ਲਗਦਾ ਹੈ, ਨਾਲ ਹੀ ਦਰਦ ਵੀ ਹੁੰਦਾ ਹੈ ਤਾਂ ਅਜਿਹੇ ਵਿਚ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਪੇਟ 'ਚੋਂ ਆਉਣ ਵਾਲੀ ਆਵਾਜ਼ ਬਾਰੇ ਕਿਸੇ ਅਲਟਰਾਸਾਊਂਡ ਮੀਸ਼ਨ ਤੋਂ ਪਤਾ ਲਗਾਉਣਾ ਥੋੜ੍ਹਾ ਮੁਸ਼ਕਿਲ ਹੈ, ਅਜਿਹੇ ਵਿਚ ਤੁਹਾਨੂੰ ਆਪਣਾ ਖਾਣ-ਪਾਣ ਬਦਲਣ ਦੀ ਜ਼ਰੂਰਤ ਹੈ।

ਤੁਹਾਨੂੰ ਦੱਸ ਦੇਈਏ ਕਿ ਤੁਹਾਡੇ ਪੇਟ ਤੋਂ ਆਉਣ ਵਾਲੀ ਆਵਾਜ਼ ਦਾ ਕਾਰਨ ਕੁਝ ਹੋਰ ਨਹੀਂ ਬਲਿਕ ਤੁਹਾਡਾ ਖਾਣ-ਪੀਣ ਹੈ। ਇਸ ਲਈ ਤੁਹਾਨੂੰ ਆਪਣੀ ਡਾਈਟ 'ਚ ਸੁਧਾਰ ਕਰਨ ਦੀ ਜ਼ਰੂਰਤ ਹੈ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਨੁਕਤੇ ਦੱਸ ਰਹੇ ਹਾਂ ਜਿਨ੍ਹਾਂ ਜ਼ਰੀਏ ਤੁਸੀਂ ਇਸ ਸਮੱਸਿਆ ਤੋਂ ਬੱਚ ਸਕਦੇ ਹੋ।

ਜਲਦਬਾਜ਼ੀ 'ਚ ਨਾ ਖਾਓ ਭੋਜਨ

ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਵੇਲੇ ਜ਼ਿਆਦਾ ਜਲਦੀ ਰਹਿੰਦੀ ਹੈ। ਹਾਲਾਂਕਿ ਕਈ ਲੋਕ ਆਫਿਸ, ਕਾਲਜ ਜਾਂ ਕਿਸੇ ਕੰਮ ਤੋਂ ਨਿਕਲ ਰਹੇ ਹੁੰਦੇ ਹਾਂ ਤਾਂ ਵੀ ਜਲਦਬਾਜ਼ੀ 'ਚ ਭੋਜਨ ਕਰਦੇ ਹਨ। ਇਸ ਤੋਂ ਕਾਫ਼ੀ ਮਾਤਰਾ 'ਚ ਭੋਜਨ ਨਾਲ ਹਵਾ ਵੀ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਜਿਵੇਂ-ਜਿਵੇਂ ਭੋਜਨ ਨਲੀ 'ਚ ਹੇਠਾ ਖਿਸਕਦਾ ਹੈ ਨਾਲ-ਨਾਲ ਹਵਾ ਵੀ ਪੇਟ 'ਚ ਜਾਂਦੀ ਹੈ, ਜਿਸ ਕਾਰਨ ਪੇਟ 'ਚੋਂ ਆਵਾਜ਼ ਆਉਂਦੀ ਹੈ। ਇਸ ਤੋਂ ਇਲਾਵਾ ਖਾਣਾ ਪਚਾਉਣ ਦੌਰਾਨ ਐਂਜਾਇਮਜ਼ ਨਾਲ ਜਦੋਂ ਖਾਣਾ ਟੁੱਟਦਾ ਹੈ ਤਾਂ ਗੈਸ ਬਣਦੀ ਹੈ। ਇਸ ਲਈ ਜਦੋਂ ਵੀ ਭੋਜਨ ਕਰੋ ਤਾਂ ਹੌਲੀ-ਹੌਲੀ ਅਤੇ ਚਬਾ-ਚਬਾ ਕੇ ਖਾਓ। ਇਸ ਨਾਲ ਪਾਚਨ ਕਿਰਿਆ 'ਚ ਸੁਧਾਰ ਹੋਵੇਗਾ।

ਖ਼ਾਲੀ ਪੇਟ ਰਹਿਣ 'ਤੇ

ਕੁਝ ਲੋਕ ਸਵੇਰੇ ਨਾਸ਼ਤਾ ਕੀਤੇ ਬਗ਼ੈਰ ਹੀ ਘਰੋਂ ਨਿਕਲ ਜਾਂਦੇ ਹਨ ਅਤੇ ਅੱਧੇ ਦਿਨ ਤਕ ਪੇਟ ਖ਼ਾਲੀ ਰਹਿੰਦਾ ਹੈ। ਇਸ ਨਾਲ ਪੇਟ 'ਚ ਗੈਸ ਬਣਨ ਲਗਦੀ ਹੈ ਜਿਸ ਕਾਰਨ ਪੇਟ 'ਚੋਂ ਅਜੀਬ ਜਿਹੀਆਂ ਆਵਾਜ਼ਾਂ ਆਉਣ ਲੱਗਦੀਆਂ ਹਨ। ਇਸ ਲਈ ਰੋਜ਼ਾਨਾ ਬ੍ਰੇਕਫਾਸਟ ਜ਼ਰੂਰਕ ਰੋ। ਸਵੇਰੇ ਖ਼ਾਲੀ ਪੇਟ ਘਰੋਂ ਬਾਹਰ ਨਾ ਨਿਕਲੋ। ਦੁਪਹਿਰ ਨੂੰ ਲੰਚ ਜ਼ਰੂਰ ਕਰੋ।

ਪਾਣੀ ਘਟ ਪੀਣਾ

ਪੇਟ 'ਚ ਗੈਸ ਨਾ ਬਣੇ ਇਸ ਲਈ ਪਾਣੀ ਜ਼ਰੂਰ ਪੀਣਾ ਚਾਹੀਦੈ। ਲੋੜੀਂਦਾ ਪਾਣੀ ਨਾ ਪੀਣ ਕਾਰਨ ਪੇਟ 'ਚ ਗੈਸ ਬਣਦੀ ਹੈ ਜਿਸ ਕਾਰਨ ਵੀ ਪੇਟ 'ਚ ਗੁੜ-ਗੁੜ ਦੀ ਆਵਾਜ਼ ਆਉਂਦੀ ਹੈ।

ਫਲ਼ਾਂ ਦਾ ਸੇਵਨ ਨਾ ਕਰਨ 'ਤੇ

ਕਈ ਵਾਰ ਲੋਕ ਸਿਰਫ਼ ਭੋਜਨ 'ਤੇ ਹੀ ਨਿਰਭਰ ਰਹਿੰਦੇ ਹਨ, ਜਿਵੇਂ- ਰੋਟੀ, ਚਾਵਲ, ਦਾਲ ਤੇ ਕੁਝ ਸਬਜ਼ੀਆਂ। ਜ਼ਰੂਰੀ ਹੈ ਕਿ ਤੁਸੀਂ ਖਾਣੇ 'ਚ ਫਲ਼ ਸਮੇਤ ਸਬਜ਼ੀਆਂ ਦਾ ਵੀ ਸੇਵਨ ਕਰੋ। ਇਸ ਨਾਲ ਤੁਹਾਡਾ ਪੇਟ ਹਮੇਸ਼ਾ ਸ਼ਾਂਤ ਰਹੇਗਾ। ਸਮੇਂ-ਸਮੇਂ 'ਤੇ ਪਾਣੀ ਜ਼ਰੂਰ ਪੀਓ।

ਅੰਤੜੀ ਦਾ ਕੈਂਸਰ

ਜੇਕਰ ਵਾਰ-ਵਾਰ ਤੁਹਾਡੇ ਪੇਟ 'ਚ ਗੈਸ ਬਣ ਰਹੀ ਹੋਵੇ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਦਵਾਈ ਲੈਣ ਤੋਂ ਬਾਅਦ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ ਤਾਂ ਇਹ ਅੰਤੜੀ ਦੇ ਕੈਂਸਰ ਦੇ ਲੱਛਣ ਵੀ ਹੋ ਸਕਦੇ ਹਨ। ਕੈਂਸਰ, ਪੇਟ 'ਚ ਗੈਸ ਬਣਾਉਂਦਾ ਹੈ ਜਿਸ ਕਾਰਨ ਇਸ ਨੂੰ ਆਸਾਨੀ ਨਾਲ ਪਛਾਣਿਆ ਨਹੀਂ ਜਾ ਸਕਦਾ।

Posted By: Seema Anand