Stomach Pain : ਇਹ ਜ਼ਰੂਰੀ ਹੈ ਕਿ ਤੁਸੀਂ ਬਿਨਾਂ ਕਿਸੇ ਲਾਪਰਵਾਹੀ ਦੇ ਤੁਰੰਤ ਆਪਣੇ ਡਾਕਟਰ ਦੀ ਸਲਾਹ ਲਓ। ਜੇਕਰ ਤੁਸੀਂ ਵੀ ਇਸ ਤਰ੍ਹਾਂ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਇਸ ਦੇ ਕੁਝ ਵੱਡੇ ਅਤੇ ਗੰਭੀਰ ਕਾਰਨਾਂ ਬਾਰੇ ਦੱਸਾਂਗੇ-
Stomach Pain : ਪੇਟ ਦਰਦ ਇਕ ਆਮ ਸਮੱਸਿਆ ਹੈ, ਜੋ ਅਕਸਰ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਇਸ ਪੇਟ ਦਰਦ ਦੇ ਕਈ ਕਾਰਨ ਹੋ ਸਕਦੇ ਹਨ। ਪਰ ਅਸੀਂ ਅਕਸਰ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਕਿਉਂਕਿ ਇਹ ਇਕ ਆਮ ਸਮੱਸਿਆ ਹੈ ਅਤੇ ਕਿਸੇ ਦਰਦ ਨਿਵਾਰਕ ਜਾਂ ਘਰੇਲੂ ਉਪਾਅ ਨਾਲ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਨ੍ਹਾਂ ਉਪਾਵਾਂ ਨਾਲ ਕੁਝ ਸਮੇਂ ਲਈ ਪੇਟ ਦਰਦ ਤੋਂ ਰਾਹਤ ਮਿਲ ਸਕਦੀ ਹੈ...ਪਰ ਹੌਲੀ-ਹੌਲੀ ਇਹ ਸਮੱਸਿਆ ਬਹੁਤ ਗੰਭੀਰ ਰੂਪ ਵੀ ਲੈ ਸਕਦੀ ਹੈ। ਦਰਅਸਲ, ਪੇਟ ਦੇ ਹੇਠਲੇ ਸੱਜੇ ਪਾਸੇ ਦਰਦ ਦੇ ਕਈ ਗੰਭੀਰ ਕਾਰਨ ਹੋ ਸਕਦੇ ਹਨ। ਪੇਟ ਦੇ ਇਸ ਹਿੱਸੇ ਵਿਚ ਦਰਦ ਦਾ ਕਾਰਨ ਫਲੂ, ਹਰਨੀਆ, ਅਪੈਂਡਿਸਾਈਟਿਸ ਤੇ ਕੈਂਸਰ ਤਕ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ ਇਹ ਜ਼ਰੂਰੀ ਹੈ ਕਿ ਤੁਸੀਂ ਬਿਨਾਂ ਕਿਸੇ ਲਾਪਰਵਾਹੀ ਦੇ ਤੁਰੰਤ ਆਪਣੇ ਡਾਕਟਰ ਦੀ ਸਲਾਹ ਲਓ। ਜੇਕਰ ਤੁਸੀਂ ਵੀ ਇਸ ਤਰ੍ਹਾਂ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਇਸ ਦੇ ਕੁਝ ਵੱਡੇ ਅਤੇ ਗੰਭੀਰ ਕਾਰਨਾਂ ਬਾਰੇ ਦੱਸਾਂਗੇ-
ਗੁਰਦੇ ਦੀ ਪੱਥਰੀ
ਜੇਕਰ ਤੁਹਾਨੂੰ ਪੇਟ ਦੇ ਹੇਠਲੇ ਹਿੱਸੇ 'ਚ ਲਗਾਤਾਰ ਦਰਦ ਰਹਿੰਦਾ ਹੈ ਤਾਂ ਇਹ ਗੁਰਦੇ ਦੀ ਪੱਥਰੀ ਕਾਰਨ ਹੋ ਸਕਦੀ ਹੈ। ਅੱਜਕੱਲ੍ਹ ਬਹੁਤ ਸਾਰੇ ਲੋਕਾਂ 'ਚ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਇਹ ਸਿਹਤ ਸਥਿਤੀ ਸਰੀਰ 'ਚ ਕੈਲਸ਼ੀਅਮ ਜਮ੍ਹਾਂ ਹੋਣ ਕਾਰਨ ਹੁੰਦੀ ਹੈ। ਗੁਰਦੇ 'ਚ ਹੋਣ ਵਾਲੀਆਂ ਇਨ੍ਹਾਂ ਪੱਥਰੀਆਂ ਦੇ ਆਕਾਰ ਵੱਖ-ਵੱਖ ਹੋ ਸਕਦੇ ਹਨ। ਛੋਟੀ ਪੱਥਰੀ ਪਿਸ਼ਾਬ ਪ੍ਰਣਾਲੀ ਰਾਹੀਂ ਸਰੀਰ 'ਚੋਂ ਬਾਹਰ ਨਿਕਲ ਜਾਂਦੀ ਹੈ। ਪਰ ਵੱਡਾ ਆਕਾਰ ਹੋਣ ਕਾਰਨ ਪੱਥਰੀ ਬਾਹਰ ਨਹੀਂ ਆ ਪਾਉਂਦੀ, ਜਿਸ ਕਾਰਨ ਪਿੱਠ ਦੇ ਹੇਠਲੇ ਹਿੱਸੇ, ਪੇਟ ਤੇ ਕਮਰ ਵਿੱਚ ਤੇਜ਼ ਦਰਦ ਦੀ ਸਮੱਸਿਆ ਸ਼ੁਰੂ ਹੋਣ ਲਗਦੀ ਹੈ।
ਅਪੈਂਡਿਸਾਈਟਿਸ
ਜੇਕਰ ਤੁਸੀਂ ਪੇਟ ਦੇ ਹੇਠਲੇ ਸੱਜੇ ਪਾਸੇ ਹੋਣ ਵਾਲੇ ਦਰਦ ਤੋਂ ਲਗਾਤਾਰ ਪਰੇਸ਼ਾਨ ਰਹਿੰਦੇ ਹੋ ਤਾਂ ਇਹ ਐਪੈਂਡਿਸਾਈਟਿਸ ਦਾ ਸੰਕੇਤ ਹੋ ਸਕਦਾ ਹੈ। ਅਪੈਂਡਿਕਸ ਵੱਡੀ ਅੰਤੜੀ ਦੇ ਨੇੜੇ ਇਕ ਟਿਊਬ ਵਰਗੀ ਬਣਤਰ ਦੀ ਹੁੰਦੀ ਹੈ, ਜਿਸ ਵਿੱਚ ਸੋਜ ਕਾਰਨ ਅਪੈਂਡਿਕਸ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਦਸਤ, ਉਲਟੀਆਂ, ਕਮਜ਼ੋਰੀ, ਭੁੱਖ ਨਾ ਲੱਗਣਾ ਆਦਿ ਸ਼ਾਮਲ ਹਨ।
ਪੀਰੀਅਡਸ ਕ੍ਰੈਂਪਸ
ਅਕਸਰ ਮਾਹਵਾਰੀ ਦੌਰਾਨ ਪੇਟ ਦੇ ਹੇਠਲੇ ਹਿੱਸੇ ਵਿਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਪੀਰੀਅਡ ਕ੍ਰੈਂਪਸ ਦੀ ਸਮੱਸਿਆ ਪੇਟ ਦੇ ਹੇਠਲੇ ਦੋਹਾਂ ਹਿੱਸਿਆਂ 'ਚ ਮਹਿਸੂਸ ਹੁੰਦੀ ਹੈ। ਬਹੁਤ ਸਾਰੀਆਂ ਔਰਤਾਂ 'ਚ ਇਹ ਸਮੱਸਿਆ ਬਹੁਤ ਗੰਭੀਰ ਹੁੰਦੀ ਹੈ। ਇਸ ਕਾਰਨ ਕਈ ਵਾਰ ਮਤਲੀ ਜਾਂ ਉਲਟੀ, ਦਸਤ ਅਤੇ ਸਿਰ ਦਰਦ ਵੀ ਹੋ ਸਕਦੇ ਹਨ।
ਇਰੀਟੇਬਲ ਬਾਉਲ ਸਿੰਡਰੋਮ ਜਾਂ ਆਈਬੀਐੱਸ
ਇਰੀਟੇਬਲ ਬਾਉਲ ਸਿੰਡਰੋਮ ਜਾਂ IBS ਇਕ ਅਜਿਹੀ ਲੰਮਚਿਰੀ ਸਥਿਤੀ ਹੈ ਜੋ ਸਾਡੀ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ। ਸਰਲ ਸ਼ਬਦਾਂ 'ਚ ਇਹ ਅੰਤੜੀਆਂ ਦੇ ਖਰਾਬ ਹੋਣ ਵਾਲੀ ਸਥਿਤੀ ਹੈ, ਜਿਸ ਕਾਰਨ ਪੇਟ ਦੇ ਹੇਠਲੇ ਹਿੱਸੇ ਵਿਚ ਤੇਜ਼ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਕਾਰਨ ਦਸਤ, ਕਬਜ਼, ਬਲੋਟਿੰਗ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕੈਂਸਰ
ਪੇਟ ਵਿੱਚ ਲਗਾਤਾਰ ਦਰਦ ਅਤੇ ਨਾਭੀ ਦੇ ਉੱਪਰਲੇ ਹਿੱਸੇ 'ਚ ਬੇਚੈਨੀ ਦੀ ਵਜ੍ਹਾ ਨਾਲ ਪੇਟ ਦਾ ਟਿਊਮਰ ਹੋ ਸਕਦਾ ਹੈ। ਇਸ ਤੋਂ ਇਲਾਵਾ ਪੇਟ ਵਿਚ ਸੋਜ ਜਾਂ ਲਿਕਵਿਡ ਪਦਾਰਥ ਪੈਦਾ ਹੋਣ ਦਾ ਕਾਰਨ ਕੈਂਸਰ ਹੋ ਸਕਦਾ ਹੈ। ਅਮਰੀਕਨ ਕੈਂਸਰ ਇੰਸਟੀਚਿਊਟ ਅਨੁਸਾਰ ਦਰਦ, ਬਦਹਜ਼ਮੀ ਤੇ ਛਾਤੀ 'ਚ ਜਲਣ ਪੇਟ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।
Disclaimer : ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।