Skin Infection :ਸਕੈਬੀਜ਼ ਇਕ ਕਿਸਮ ਦੇ ਕੀਟਾਣੂ ਕਾਰਨ ਹੁੰਦੀ ਹੈ ਜਿਸਨੂੰ ਸਰਕੋਪਸ ਸਕੈਬੀ ਕਿਹਾ ਜਾਂਦਾ ਹੈ। ਇਹ ਕੀਟਾਣੂ ਸਕਿਨ ਦੀ ਸਤ੍ਹਾ ਹੇਠਾਂ ਆਉਂਦਾ ਹੈ ਤੇ ਇੱਥੇ ਵਾਲਾਂ ਜਾਂ ਖਾਰਸ਼ ਵਾਲੇ ਖੇਤਰ ਵਿਚ ਸੈਟਲ ਹੋ ਜਾਂਦਾ ਹੈ। ਫਿਰ ਇਸ ਕੀਟਾਣੂ ਵੱਲੋਂ ਇਕ ਕਿਸਮ ਦਾ ਰਸਾਇਣਕ ਤੱਤ ਛੱਡਿਆ ਜਾਂਦਾ ਹੈ ਜਿਸ ਨੂੰ ਸਾੜਨ ਜਾਂ ਮਾਰੇ ਬਿਨਾਂ ਹਟਾਇਆ ਨਹੀਂ ਜਾ ਸਕਦਾ।

Skin Infection : ਸਕੈਬੀਜ਼ ਇਕ ਸਕਿਨ ਇਨਫੈਕਸ਼ਨ ਹੈ ਜੋ ਇਕ ਕਿਸਮ ਦੇ ਕੀਟਾਣੂਆਂ ਵੱਲੋਂ ਹੁੰਦੀ ਹੈ। ਜਿਸ ਵਿੱਚ ਖੁਜਲੀ, ਧੱਫੜ ਤੇ ਦਾਣਿਆਂ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਪੀੜਤ ਵਿਅਕਤੀ ਨੂੰ ਲਗਪਗ ਹਰ ਸਮੇਂ ਖਾਰਸ਼ ਹੁੰਦੀ ਰਹਿੰਦੀ ਹੈ, ਜਿਸ ਕਾਰਨ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਬਹੁਤ ਆਸਾਨੀ ਨਾਲ ਫੈਲ ਸਕਦੀ ਹੈ।
ਸਕੈਬੀਜ਼ ਦੀ ਵਜ੍ਹਾ
ਸਕੈਬੀਜ਼ ਇਕ ਕਿਸਮ ਦੇ ਕੀਟਾਣੂ ਕਾਰਨ ਹੁੰਦੀ ਹੈ ਜਿਸਨੂੰ ਸਰਕੋਪਸ ਸਕੈਬੀ ਕਿਹਾ ਜਾਂਦਾ ਹੈ। ਇਹ ਕੀਟਾਣੂ ਸਕਿਨ ਦੀ ਸਤ੍ਹਾ ਹੇਠਾਂ ਆਉਂਦਾ ਹੈ ਤੇ ਇੱਥੇ ਵਾਲਾਂ ਜਾਂ ਖਾਰਸ਼ ਵਾਲੇ ਖੇਤਰ ਵਿਚ ਸੈਟਲ ਹੋ ਜਾਂਦਾ ਹੈ। ਫਿਰ ਇਸ ਕੀਟਾਣੂ ਵੱਲੋਂ ਇਕ ਕਿਸਮ ਦਾ ਰਸਾਇਣਕ ਤੱਤ ਛੱਡਿਆ ਜਾਂਦਾ ਹੈ ਜਿਸ ਨੂੰ ਸਾੜਨ ਜਾਂ ਮਾਰੇ ਬਿਨਾਂ ਹਟਾਇਆ ਨਹੀਂ ਜਾ ਸਕਦਾ। ਇਸ ਰਸਾਇਣਕ ਤੱਤ ਕਾਰਨ ਸਕੈਬੀਜ਼ ਆਸਾਨੀ ਨਾਲ ਫੈਲ ਸਕਦੀ ਹੈ, ਜੋ ਦੂਜੇ ਵਿਅਕਤੀਆਂ ਨੂੰ ਵੀ ਇਨਫੈਕਟਿਡ ਕਰ ਸਕਦੀ ਹੈ। ਇਹ ਕੀੜਾ ਇਕ ਛੋਟੀ ਤੋਂ ਵੱਡੀ ਭੂਰੇ-ਸਲੇਟੀ ਰੰਗ ਦੀ ਕੀੜੀ ਵਰਗਾ ਦਿਖਾਈ ਦਿੰਦਾ ਹੈ। ਇਹ ਕੀਟਾਣੂ ਲਗਪਗ 0.3 ਮਿਲੀਮੀਟਰ ਲੰਬਾ ਹੁੰਦਾ ਹੈ।
ਸਕੈਬੀਜ਼ ਦੇ ਸ਼ੁਰੂਆਤੀ ਲੱਛਣ ਆਰਜ਼ੀ ਹੋ ਸਕਦੇ ਹਨ ਅਤੇ ਆਮ ਤੌਰ 'ਤੇ ਇਸ ਲਾਗ ਦੇ ਲੱਛਣਾਂ ਦਾ ਪਤਾ ਲਗਾਉਣਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਇਸ ਬਿਮਾਰੀ ਪ੍ਰਤੀ ਸੁਚੇਤ ਰਹਿਣਾ ਅਤੇ ਇਸ ਦੇ ਲੱਛਣਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ।
ਸਕੈਬੀਜ਼ ਦੇ ਸ਼ੁਰੂਆਤੀ ਲੱਛਣ
ਖੁਜਲੀ : ਖੁਰਕ ਦੀ ਲਾਗ ਦਾ ਸਭ ਤੋਂ ਪ੍ਰਮੁੱਖ ਲੱਛਣ ਖੁਜਲੀ ਹੈ। ਇਹ ਖੁਜਲੀ ਸਰੀਰ ਦੇ ਵੱਖ-ਵੱਖ ਸਥਾਨਾਂ ਜਿਵੇਂ ਕਿ ਹੱਥ, ਪੈਰ, ਨੱਕ ਆਦਿ ਵਿੱਚ ਹੋ ਸਕਦੀ ਹੈ। ਖੁਜਲੀ ਬਹੁਤ ਅਸਹਿ ਹੋ ਜਾਂਦੀ ਹੈ ਜਿਸ ਕਾਰਨ ਸਕਿਨ 'ਤੇ ਜ਼ਖ਼ਮ ਵੀ ਬਣ ਜਾਂਦੇ ਹਨ ਤੇ ਇਹ ਜ਼ਖ਼ਮ ਇਨਫੈਕਸ਼ਨ ਵਧਾਉਣ ਦਾ ਕੰਮ ਕਰਦੇ ਹਨ।
ਦਾਣੇ : ਸਕੈਬੀਜ਼ ਦੀ ਲਾਗ ਦਾ ਇਕ ਹੋਰ ਲੱਛਣ ਦਾਣੇ ਹੋਣਾ ਹੈ। ਇਨ੍ਹਾਂ ਦਾਣਿਆਂ ਦਾ ਆਕਾਰ ਛੋਟਾ ਹੁੰਦਾ ਹੈ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਦੇਖਿਆ ਨਹੀਂ ਜਾ ਸਕਦਾ।
ਇਨ੍ਹਾਂ ਅੰਗਾਂ 'ਚ ਹੋ ਸਕਦੀ ਹੈ ਸਕੈਬੀਜ਼ ਦੀ ਸਮੱਸਿਆ
ਗੁੱਟ
ਕੂਹਣੀ
ਕੱਛਾਂ
ਨਿੱਪਲ
ਲਿੰਗ
ਕਮਰ
ਬ੍ਰੈਸਟ
ਉਂਗਲਾਂ ਵਿਚਕਾਰਲਾ ਹਿੱਸਾ
ਇਸ ਬਿਮਾਰੀ ਤੋਂ ਬਚਣ ਲਈ ਅਪਣਾਓ ਇਹ ਉਪਾਅ
(Dr.Preet Pal Thakur, Co-Founder Glamyo Health ਨਾਲ ਗੱਲਬਾਤ 'ਤੇ ਆਧਾਰਤ)