ਸਕੈਲਪ ਕੈਂਸਰ ਸਕਿੰਨ ਕੈਂਸਰ ਦਾ ਇਕ ਰੂਪ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਸਨੂੰ ਕਿਊਟੇਨੀਅਸ ਸਕੈਲਪ ਮੈਲੀਗਨੈਂਸੀ (Cutaneous Scalp Malignancy) ਵੀ ਕਿਹਾ ਜਾਂਦਾ ਹੈ। ਇਹ ਸਿਰ 'ਤੇ ਹੋਣ ਵਾਲੇ ਕੈਂਸਰ ਦੇ ਵਿਕਾਸ ਨੂੰ ਦਰਸਾਉਂਦਾ ਹੈ। ਸਕੈਲਪ ਕੈਂਸਰ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ (UV) ਦੇ ਸੰਪਰਕ ਕਾਰਨ ਹੋ ਸਕਦਾ ਹੈ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Skin Cancer : ਕੈਂਸਰ ਇਕ ਗੰਭੀਰ ਬਿਮਾਰੀ ਹੈ ਜਿਸ ਦਾ ਸਹੀ ਸਮੇਂ 'ਤੇ ਇਲਾਜ ਕੀਤਾ ਜਾਵੇ ਤਾਂ ਇਸ ਨੂੰ ਜਾਨਲੇਵਾ ਬਣਨ ਤੋਂ ਰੋਕਿਆ ਜਾ ਸਕਦਾ ਹੈ। ਹਾਲਾਂਕਿ ਕਈ ਮਾਮਲਿਆਂ 'ਚ ਇਹ ਘਾਤਕ ਵੀ ਸਾਬਤ ਹੁੰਦਾ ਹੈ। ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਹੋਣ ਵਾਲੇ ਕੈਂਸਰ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਸਕਿਨ ਕੈਂਸਰ ਇਨ੍ਹਾਂ ਵਿੱਚੋਂ ਇਕ ਹੈ, ਜੋ ਸਕਿੰਨ ਤੋਂ ਹੋਣ ਵਾਲਾ ਕੈਂਸਰ ਹੁੰਦਾ ਹੈ। ਆਮ ਤੌਰ 'ਤੇ ਜਦੋਂ ਸਕਿੰਨ ਕੈਂਸਰ ਦੀ ਗੱਲ ਆਉਂਦੀ ਹੈ ਤਾਂ ਅਸੀਂ ਆਪਣੇ ਪੂਰੇ ਸਰੀਰ ਦੀ ਸਕਿੰਨ ਬਾਰੇ ਸੋਚਦੇ ਹਾਂ। ਹਾਲਾਂਕਿ, ਇਸ ਸਮੇਂ ਦੌਰਾਨ ਲੋਕ ਅਕਸਰ ਆਪਣੀ ਸਕੈਲਪ ਨੂੰ ਭੁੱਲ ਜਾਂਦੇ ਹਨ।
ਕੀ ਹੈ ਸਕੈਲਪ ਕੈਂਸਰ?
ਸਕੈਲਪ ਕੈਂਸਰ ਸਕਿੰਨ ਕੈਂਸਰ ਦਾ ਇਕ ਰੂਪ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਸਨੂੰ ਕਿਊਟੇਨੀਅਸ ਸਕੈਲਪ ਮੈਲੀਗਨੈਂਸੀ (Cutaneous Scalp Malignancy) ਵੀ ਕਿਹਾ ਜਾਂਦਾ ਹੈ। ਇਹ ਸਿਰ 'ਤੇ ਹੋਣ ਵਾਲੇ ਕੈਂਸਰ ਦੇ ਵਿਕਾਸ ਨੂੰ ਦਰਸਾਉਂਦਾ ਹੈ। ਸਕੈਲਪ ਕੈਂਸਰ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ (UV) ਦੇ ਸੰਪਰਕ ਕਾਰਨ ਹੋ ਸਕਦਾ ਹੈ।
ਖੋਪੜੀ 'ਤੇ ਦਿਖਾਈ ਦੇਣ ਵਾਲੇ ਕੈਂਸਰ ਦੇ ਲੱਛਣ
ਸਾਡੀ ਖੋਪੜੀ ਆਮ ਤੌਰ 'ਤੇ ਵਾਲਾਂ ਨਾਲ ਢਕੀ ਹੁੰਦੀ ਹੈ, ਇਸ ਲਈ ਇਸਦੀ ਸਕਿੰਨ 'ਚ ਤਬਦੀਲੀਆਂ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ, ਜਿਸ ਕਾਰਨ ਸਕਿੰਨ ਕੈਂਸਰ ਦੇ ਇਸ ਰੂਪ ਨੂੰ ਸ਼ੁਰੂਆਤੀ ਪੜਾਵਾਂ 'ਚ ਖੋਜਣਾ ਵਧੇਰੇ ਮੁਸ਼ਕਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਲੱਛਣ ਅਕਸਰ ਖੋਪੜੀ ਦੀਆਂ ਆਮ ਸਮੱਸਿਆਵਾਂ ਵਰਗੇ ਹੁੰਦੇ ਹਨ, ਜਿਸ ਕਾਰਨ ਕਈ ਵਾਰ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਖੋਪੜੀ 'ਚ ਨਜ਼ਰ ਆਉਣ ਵਾਲੇ ਕੁਝ ਅਜਿਹੇ ਬਦਲਾਅ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ।