ਕਿਡਨੀ ਫੇਲ੍ਹ ਹੋਣ ਦੇ ਸੰਕੇਤ
ਕਿਡਨੀ ਦਾ ਮੁੱਖ ਕੰਮ ਸਰੀਰ 'ਚ ਲਾਲ ਕੋਸ਼ਿਕਾਵਾਂ ਦੇ ਨਿਰਮਾਣ ਨੂੰ ਸੁਚਾਰੂ ਬਣਾਈ ਰੱਖਣਾ ਹੈ। ਜਦੋਂ ਕਿਡਨੀ ਫੇਲ੍ਹ ਹੋਣੀ ਸ਼ੁਰੂ ਹੁੰਦੀ ਹੈ ਤਾਂ ਲਾਲ ਖ਼ੂਨ ਦੀਆਂ ਕੋਸ਼ਿਕਾਵਾਂ ਦੇ ਨਿਰਮਾਣ 'ਚ ਕਮੀ ਆ ਜਾਂਦੀ ਹੈ।
Publish Date: Thu, 24 Jan 2019 10:05 AM (IST)
Updated Date: Thu, 24 Jan 2019 10:09 AM (IST)
ਕਿਡਨੀ ਫੇਲ੍ਹ ਹੋਣ ਦੀ ਆਖ਼ਰੀ ਸਥਿਤੀ ਤੋਂ ਭਾਵ ਹੈ ਕਿ ਕਿਡਨੀ ਦਾ ਪੂਰੀ ਤਰ੍ਹਾਂ ਕੰਮ ਨਾ ਕਰ ਸਕਣਾ। ਜੇ ਕੋਈ ਵਿਅਕਤੀ ਕਿਡਨੀ ਫੇਲ੍ਹ ਹੋਣ ਦੀ ਅੰਤਮ ਸਥਿਤੀ 'ਚ ਹੈ ਤਾਂ ਇਹ ਸਥਿਤੀ ਬੇਹੱਦ ਗੰਭੀਰ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਜਦੋਂ ਵੀ ਤੁਹਾਨੂੰ ਕਿਡਨੀ ਨਾਲ ਸਬੰਧਤ ਕੋਈ ਸਮੱਸਿਆ ਆਵੇ ਤਾਂ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲਓ ਤਾਂ ਜੋ ਇਸ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਕਰ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ।
ਕਿਡਨੀ ਦਾ ਮੁੱਖ ਕੰਮ ਸਰੀਰ 'ਚ ਲਾਲ ਕੋਸ਼ਿਕਾਵਾਂ ਦੇ ਨਿਰਮਾਣ ਨੂੰ ਸੁਚਾਰੂ ਬਣਾਈ ਰੱਖਣਾ ਹੈ। ਜਦੋਂ ਕਿਡਨੀ ਫੇਲ੍ਹ ਹੋਣੀ ਸ਼ੁਰੂ ਹੁੰਦੀ ਹੈ ਤਾਂ ਲਾਲ ਖ਼ੂਨ ਦੀਆਂ ਕੋਸ਼ਿਕਾਵਾਂ ਦੇ ਨਿਰਮਾਣ 'ਚ ਕਮੀ ਆ ਜਾਂਦੀ ਹੈ, ਜਿਸ ਨਾਲ ਅਨੀਮੀਆ ਹੋ ਜਾਂਦਾ ਹੈ।
ਸਾਹ ਲੈਣ 'ਚ ਤਕਲੀਫ਼
ਹਾਈ ਬਲੱਡ ਪ੍ਰੈਸ਼ਰ ਤੇ ਸਾਹ ਲੈਣ 'ਚ ਸਮੱਸਿਆ ਆ ਸਕਦੀ ਹੈ। ਇਹ ਅਲਾਮਤਾਂ ਕਿਡਨੀ ਦੀ ਸਮੱਸਿਆ ਦਾ ਕਾਰਨ ਹੋ ਸਕਦੀਆਂ ਹਨ।
ਕਮਰ ਦਰਦ
ਇਹ ਦਰਦ ਬਹੁਤ ਤੇਜ਼ ਹੁੰਦਾ ਹੈ ਅਤੇ ਸਰੀਰ ਦੇ ਇਕ ਪਾਸੇ ਪਿਛਲੇ ਹਿੱਸੇ 'ਚ ਹੁੰਦਾ ਹੈ। ਇਹ ਦਰਦ ਪੇਟ ਦੇ ਹੇਠਾਂ ਵੱਲ ਹੁੰਦਾ ਹੋਇਆ ਕਮਰ ਅਤੇ ਅੰਡਕੋਸ਼ਾਂ ਤਕ ਵੀ ਪਹੁੰਚ ਸਕਦਾ ਹੈ।
ਪਿਸ਼ਾਬ 'ਚ ਕਮੀ
ਪਿਸ਼ਾਬ ਦੀ ਘੱਟ ਮਾਤਰਾ ਹਰ ਵਾਰ ਕਿਡਨੀ ਦੀ ਸਮੱਸਿਆ ਵੱਲ ਸੰਕੇਤ ਨਹੀਂ ਕਰਦੀ ਪਰ ਜੇ ਤੁਹਾਨੂੰ ਅਜਿਹਾ ਲਗਦਾ ਹੈ ਕਿ ਸਰੀਰ 'ਚੋਂ ਨਿਕਲਣ ਵਾਲੇ ਤਰਲ ਪਦਾਰਥ ਦੀ ਮਾਤਰਾ 'ਚ ਕਮੀ ਆਈ ਹੈ ਤਾਂ ਤੁਰੰਤ ਮਾਹਿਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।
ਕੰਬਣੀ
ਜਦੋਂ ਕਿਡਨੀ ਫੇਲ੍ਹ ਹੋਣੀ ਸ਼ੁਰੂ ਹੁੰਦੀ ਹੈ ਤਾਂ ਸਰੀਰ ਦੇ ਕੁਝ ਹਿੱਸਿਆਂ 'ਚ ਕੰਬਣੀ ਜਾਂ ਅਣਇੱਛਤ ਹਲਚਲ ਹੋਣ ਲਗਦੀ ਹੈ।
ਬਦਬੂਦਾਰ ਪਿਸ਼ਾਬ ਆਉਣਾ
ਜਿਸ ਦੀ ਕਿਡਨੀ ਫੇਲ੍ਹ ਹੋ ਰਹੀ ਹੋਵੇ, ਉਸ ਦੇ ਪਿਸ਼ਾਬ 'ਚੋਂ ਤਿੱਖੀ ਬਦਬੂ ਆਉਣ ਲਗਦੀ ਹੈ। ਇਸ ਤੋਂ ਇਲਾਵਾ ਮਲ 'ਚ ਖ਼ੂਨ ਆਉਣਾ ਵੀ ਕਦੇ-ਕਦੇ ਕਿਡਨੀ ਫੇਲ੍ਹ ਹੋਣ ਦਾ ਸੰਕੇਤ ਹੋ ਸਕਦਾ ਹੈ।