Shami Tree Health Benefits: ਖਰਾਬ ਕੋਲੈਸਟ੍ਰੋਲ ਤੋਂ ਡਾਇਰੀਆ ਤਕ 'ਚ ਰਾਹਤ ਦਿੰਦਾ ਹੈ ਸ਼ਮੀ ਦਾ ਪੌਦਾ, ਜਾਣੋ ਹੋਰ ਫਾਇਦੇ
ਚਮੜੀ 'ਤੇ ਫੋੜਿਆਂ ਤੋਂ ਛੁਟਕਾਰਾ ਪਾਉਣ ਲਈ, ਸ਼ਮੀ ਦੀ ਲੱਕੜ ਨੂੰ ਰਗੜੋ ਅਤੇ ਪ੍ਰਭਾਵਿਤ ਥਾਂ 'ਤੇ ਲਗਾਓ, ਜਲਦੀ ਰਾਹਤ ਮਿਲਦੀ ਹੈ।
Publish Date: Tue, 15 Nov 2022 07:51 AM (IST)
Updated Date: Sun, 20 Nov 2022 07:13 AM (IST)
ਨਵੀਂ ਦਿੱਲੀ, ਲਾਈਫਸਟਾਈਲ ਡੈਸਕ: ਹਿੰਦੂ ਧਰਮ 'ਚ ਸ਼ਮੀ ਦੇ ਪੌਦੇ ਦਾ ਵਿਸ਼ੇਸ਼ ਮਹੱਤਵ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਸ਼ਮੀ ਦੀ ਪੂਜਾ ਨਾਲ ਭਗਵਾਨ ਸ਼ਿਵ, ਗਣੇਸ਼ ਅਤੇ ਸ਼ਨੀ ਤਿੰਨੋਂ ਹੀ ਪ੍ਰਸੰਨ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਪੌਦਾ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਸ 'ਚ ਕਈ ਅਜਿਹੇ ਗੁਣ ਮੌਜੂਦ ਹੁੰਦੇ ਹਨ, ਜਿਨ੍ਹਾਂ ਦੀ ਬਦੌਲਤ ਤੁਸੀਂ ਖਾਂਸੀ, ਦਸਤ, ਬਵਾਸੀਰ ਤੋਂ ਲੈ ਕੇ ਅੱਖਾਂ ਦੀਆਂ ਸਮੱਸਿਆਵਾਂ ਤੱਕ ਦਾ ਇਲਾਜ ਕਰ ਸਕਦੇ ਹੋ। ਇਸ ਤੋਂ ਇਲਾਵਾ ਸ਼ਮੀ ਦਾ ਪੌਦਾ ਸਾਹ ਦੀਆਂ ਬਿਮਾਰੀਆਂ 'ਚ ਵੀ ਫਾਇਦੇਮੰਦ ਹੁੰਦਾ ਹੈ। ਇਸ ਪੌਦੇ ਨੂੰ ਛੋਕਰ, ਖੇਜਰੀ, ਚਿਕੁਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਸਿਹਤ ਫਾਇਦਿਆਂ ਬਾਰੇ...
ਸ਼ਮੀ ਦੇ ਪੱਤਿਆਂ 'ਚ ਐਂਟੀਹਾਈਪਰਲਿਪੀਡੈਮਿਕ ਗੁਣ ਹੁੰਦੇ ਹਨ, ਜੋ ਐਂਟੀਆਕਸੀਡੈਂਟ ਦਾ ਕੰਮ ਕਰਦੇ ਹਨ। ਇਹ ਖੂਨ 'ਚ ਲਿਪਿਡ ਪੱਧਰ ਨੂੰ ਕੰਟਰੋਲ ਕਰਦੇ ਹਨ। ਮਾੜੇ ਕੋਲੇਸਟ੍ਰੋਲ ਦੀ ਮਾਤਰਾ ਨੂੰ ਘਟਾ ਕੇ ਚੰਗੇ ਕੋਲੈਸਟ੍ਰਾਲ ਨੂੰ ਵਧਾਉਂਦਾ ਹੈ। ਜਿਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਕਾਫੀ ਹੱਦ ਤਕ ਘੱਟ ਜਾਂਦਾ ਹੈ।
ਜੇਕਰ ਤੁਹਾਨੂੰ ਚਮੜੀ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਇਸ ਨੂੰ ਦੂਰ ਕਰਨ 'ਚ ਸ਼ਮੀ ਦੀ ਲੱਕੜ ਬਹੁਤ ਫਾਇਦੇਮੰਦ ਹੋ ਸਕਦੀ ਹੈ। ਚਮੜੀ 'ਤੇ ਫੋੜਿਆਂ ਤੋਂ ਛੁਟਕਾਰਾ ਪਾਉਣ ਲਈ, ਸ਼ਮੀ ਦੀ ਲੱਕੜ ਨੂੰ ਰਗੜੋ ਅਤੇ ਪ੍ਰਭਾਵਿਤ ਥਾਂ 'ਤੇ ਲਗਾਓ, ਜਲਦੀ ਰਾਹਤ ਮਿਲਦੀ ਹੈ।
ਪੇਟ ਨੂੰ ਸਿਹਤਮੰਦ ਰੱਖਦਾ ਹੈ
ਜੇਕਰ ਤੁਸੀਂ ਦਸਤ ਤੋਂ ਪਰੇਸ਼ਾਨ ਹੋ ਤਾਂ ਸ਼ਮੀ ਦੀਆਂ ਪੱਤੀਆਂ ਨੂੰ ਧੋ ਕੇ ਕਾਲੀ ਮਿਰਚ ਅਤੇ ਸ਼ਹਿਦ ਦੇ ਨਾਲ ਖਾਓ, ਤੁਹਾਨੂੰ ਬਹੁਤ ਆਰਾਮ ਮਿਲੇਗਾ।
ਸਰੀਰ ਦੇ ਤਾਪਮਾਨ ਨੂੰ ਕੰਟਰੋਲ ਰੱਖਦਾ ਹੈ
ਸਰੀਰ 'ਚ ਗਰਮੀ ਵਧਣ 'ਤੇ ਸ਼ਮੀ ਦੇ ਪੱਤਿਆਂ ਦਾ ਰਸ ਕੱਢ ਲਓ। ਇਸ ਨੂੰ ਪਾਣੀ 'ਚ ਜੀਰਾ ਅਤੇ ਚੀਨੀ ਮਿਲਾ ਕੇ ਪੀਓ। ਇਸ ਨਾਲ ਗਰਮੀ ਘੱਟ ਹੁੰਦੀ ਹੈ ਅਤੇ ਸਰੀਰ ਦਾ ਤਾਪਮਾਨ ਕੰਟਰੋਲ 'ਚ ਰਹਿੰਦਾ ਹੈ।
ਬੇਦਾਅਵਾ: ਲੇਖ 'ਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਸ ਨੂੰ ਕਿਸੇ ਵੀ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡਾ ਕੋਈ ਸਵਾਲ ਜਾਂ ਸਮੱਸਿਆ ਹੈ, ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸੰਪਰਕ ਕਰੋ।