Kesar ਕ੍ਰੋਕਸ ਸਟਾਈਵਸ ਨਾਂ ਦੇ ਫੁੱਲ ਤੋਂ ਪ੍ਰਾਪਤ ਹੁੰਦਾ ਹੈ। ਇਹ ਫੁੱਲ ਸਾਲ ਵਿਚ ਸਿਰਫ਼ ਇਕ ਵਾਰ ਖਿੜਦੇ ਹਨ ਤੇ ਇਨ੍ਹਾਂ ਨੂੰ ਬਹੁਤ ਧਿਆਨ ਨਾਲ ਤੋੜਿਆ ਜਾਂਦਾ ਹੈ ਤਾਂ ਜੋ ਇਨ੍ਹਾਂ ਨੂੰ ਕੋਈ ਨੁਕਸਾਨ ਨਾ ਹੋਵੇ। ਇਨ੍ਹਾਂ ਫੁੱਲਾਂ 'ਚੋਂ ਕੇਸਰ ਕੱਢ ਕੇ ਸੁਕਾ ਲਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਪੂਰੀ ਦੁਨੀਆ 'ਚ ਕੇਸਰ ਬਹੁਤ ਮਹਿੰਗਾ ਹੈ।

Kesar Health Benefits For Men : ਕੇਸਰ ਕਈ ਤਰ੍ਹਾਂ ਦੇ ਮਿਸ਼ਰਨਾਂ ਨਾਲ ਭਰਪੂਰ ਹੁੰਦਾ ਹੈ ਜਿਵੇਂ ਕਿ ਕਰੋਸਿਨ, ਪਿਕਰੋਕ੍ਰੋਸਿਨ, ਸੈਫਰਾਨਲ ਤੇ ਕਾਐਂਫੇਰੋਲ। ਫੁੱਲਾਂ ਦੀਆਂ ਪੱਤੀਆਂ 'ਚ ਪਾਏ ਜਾਣ ਵਾਲੇ ਇਹ ਐਂਟੀਆਕਸੀਡੈਂਟ ਕਾਰਡੀਓਵੈਸਕੂਲਰ ਸਮੱਸਿਆਵਾਂ, ਮੂਡ ਨਾਲ ਜੁੜੀਆਂ ਸਮੱਸਿਆ ਤੇ ਇੱਥੋਂ ਤੱਕ ਕਿ ਸ਼ੂਗਰ ਨਾਲ ਵੀ ਲੜਦੇ ਹਨ। ਕੇਸਰ ਕ੍ਰੋਕਸ ਸਟਾਈਵਸ ਨਾਂ ਦੇ ਫੁੱਲ ਤੋਂ ਪ੍ਰਾਪਤ ਹੁੰਦਾ ਹੈ। ਇਹ ਫੁੱਲ ਸਾਲ ਵਿਚ ਸਿਰਫ਼ ਇਕ ਵਾਰ ਖਿੜਦੇ ਹਨ ਤੇ ਇਨ੍ਹਾਂ ਨੂੰ ਬਹੁਤ ਧਿਆਨ ਨਾਲ ਤੋੜਿਆ ਜਾਂਦਾ ਹੈ ਤਾਂ ਜੋ ਇਨ੍ਹਾਂ ਨੂੰ ਕੋਈ ਨੁਕਸਾਨ ਨਾ ਹੋਵੇ। ਇਨ੍ਹਾਂ ਫੁੱਲਾਂ 'ਚੋਂ ਕੇਸਰ ਕੱਢ ਕੇ ਸੁਕਾ ਲਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਪੂਰੀ ਦੁਨੀਆ 'ਚ ਕੇਸਰ ਬਹੁਤ ਮਹਿੰਗਾ ਹੈ।
ਮਰਦਾਂ ਲਈ ਕਿਵੇਂ ਫਾਇਦੇਮੰਦ ਹੁੰਦਾ ਹੈ ਕੇਸਰ ?
1. ਦਿਲ ਦੇ ਰੋਗਾਂ ਤੋਂ ਬਚਾਏ
ਮਰਦਾਂ ਨੂੰ ਕਈ ਕਾਰਨਾਂ ਕਰਕੇ ਔਰਤਾਂ ਦੇ ਮੁਕਾਬਲੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਦੁੱਗਣੀ ਹੁੰਦੀ ਹੈ। ਕੇਸਰ ਵਿਚ ਮੌਜੂਦ ਥਿਆਮਿਨ ਤੇ ਰਿਬੋਫਲੇਵਿਨ ਵਰਗੇ ਖਣਿਜ ਦਿਲ ਦੀ ਸਿਹਤ ਵਿਚ ਸੁਧਾਰ ਕਰਦੇ ਹਨ ਤੇ ਮਰਦਾਂ ਅਤੇ ਔਰਤਾਂ ਨੂੰ ਦਿਲ ਦੇ ਦੌਰੇ ਤੋਂ ਬਚਾਉਂਦੇ ਹਨ।
2. ਚਿੰਤਾ ਤੇ ਉਦਾਸੀ ਤੋਂ ਰਾਹਤ ਦਿਵਾਏ
ਹਰ ਸਾਲ ਦੁਨੀਆ ਭਰ ਵਿਚ ਲੱਖਾਂ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ ਵਿੱਚ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਵੀ ਸ਼ਾਮਲ ਹਨ। ਫਿਰ ਵੀ ਡਿਪਰੈਸ਼ਨ ਨੂੰ ਔਰਤਾਂ ਦੀ ਸਮੱਸਿਆ ਮੰਨਿਆ ਜਾਂਦਾ ਹੈ ਅਤੇ ਮਰਦ ਇਲਾਜ ਲੈਣ ਤੋਂ ਅਵੇਸਲੇ ਹੁੰਦੇ ਹਨ। ਅਜਿਹੇ 'ਚ ਕੇਸਰ ਮਦਦਗਾਰ ਸਾਬਤ ਹੋ ਸਕਦਾ ਹੈ। ਕੇਸਰ 'ਚ ਅਜਿਹੇ ਮਿਸ਼ਰਨ ਮੌਜੂਦ ਹੁੰਦੇ ਹਨ, ਜੋ ਨਰਵਸ ਸਿਸਟਮ 'ਤੇ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ ਜੋ ਡਿਪਰੈਸ਼ਨ ਦੇ ਨਾਲ-ਨਾਲ ਚਿੰਤਾ ਦੇ ਲੱਛਣਾਂ ਨੂੰ ਘਟਾਉਣ 'ਚ ਮਦਦ ਕਰਦਾ ਹੈ। ਕਈ ਖੋਜਾਂ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਕੇਸਰ ਦੀ ਵਰਤੋਂ ਨਾ ਸਿਰਫ਼ ਮੂਡ ਨੂੰ ਬੂਸਟ ਕਰਦੀ ਹੈ ਬਲਕਿ ਐਂਟੀ ਡਿਪ੍ਰੈਸੈਂਟ (saffron for men's mental health) ਦਾ ਕੰਮ ਵੀ ਕਰਦੀ ਹੈ।
3. ਬਾਂਝਪਨ ਦਾ ਇਲਾਜ ਹੈ ਕੇਸਰ
ਰਵਾਇਤੀ ਤੌਰ 'ਤੇ ਕੇਸਰ ਦੀ ਵਰਤੋਂ ਸਦੀਆਂ ਤੋਂ ਮਰਦ ਬਾਂਝਪਨ ਦੇ ਇਲਾਜ ਲਈ ਕੀਤੀ ਜਾਂਦੀ ਰਹੀ ਹੈ। ਇਸ 'ਤੇ ਕੀਤੇ ਗਏ ਕਈ ਅਧਿਐਨਾਂ 'ਚ ਚੰਗੇ ਨਤੀਜੇ ਵੀ ਦੇਖਣ ਨੂੰ ਮਿਲੇ ਹਨ। ਕੇਸਰ ਸ਼ੁਕ੍ਰਾਣੂਆਂ ਦੀ ਗਤੀਸ਼ੀਲਤਾ ਤੇ ਆਕਾਰ ਨੂੰ ਵਧਾਉਣ ਦਾ ਕੰਮ ਕਰਦਾ ਹੈ, ਹਾਲਾਂਕਿ, ਇਹ ਸ਼ੁਕਰਾਣੂਆਂ ਦੀ ਗਿਣਤੀ ਨੂੰ ਨਹੀਂ ਵਧਾਉਂਦਾ।
4. ਇਰੈਕਟਾਈਲ ਡਿਸਫੰਕਸ਼ਨ 'ਚ ਮਦਦ ਕਰਦਾ ਹੈ
ਭਾਵੇਂ ਕੇਸਰ ਸ਼ੁਕ੍ਰਾਣੂਆਂ ਦੀ ਗਿਣਤੀ ਨੂੰ ਨਹੀਂ ਵਧਾਉਂਦਾ ਪਰ ਇਹ ਗਰਭ ਧਾਰਨ ਕਰਨ 'ਚ ਮਦਦ ਕਰ ਸਕਦਾ ਹੈ, ਖਾਸ ਕਰਕੇ ਉਨ੍ਹਾਂ ਜੋੜਿਆਂ ਲਈ ਜੋ ਲੰਬੇ ਸਮੇਂ ਤੋਂ ਗਰਭ ਧਾਰਨ ਕਰਨ 'ਚ ਸਫਲ ਨਹੀਂ ਹੋਏ ਹਨ। ਕਈ ਖੋਜ ਅਧਿਐਨ ਇਹ ਵੀ ਦਰਸਾਉਂਦੇ ਹਨ ਕਿ ਕੇਸਰ ਖਾਣ ਨਾਲ ਇਰੈਕਟਾਈਲ ਨਿਪੁੰਸਕਤਾ ਦੇ ਇਲਾਜ 'ਚ ਮਦਦ ਮਿਲ ਸਕਦੀ ਹੈ। ਨਾਲ ਹੀ ਇਸ ਨਾਲ ਪੁਰਸ਼ਾਂ 'ਚ ਕਾਮੁਕਤਾ (saffron for libido) ਵੀ ਵਧਦੀ ਹੈ। ਇਕ ਅਧਿਐਨ 'ਚ 20 ਪੁਰਸ਼ ਸ਼ਾਮਲ ਸਨ ਜੋ ਇਰੈਕਟਾਈਲ ਨਿਪੁੰਸਕਤਾ ਤੋਂ ਪੀੜਤ ਸਨ ਤੇ ਰੋਜ਼ਾਨਾ 200 ਮਿਲੀਗ੍ਰਾਮ ਕੇਸਰ ਨਾਲ ਇਲਾਜ ਕੀਤਾ ਗਿਆ ਸੀ। 10 ਦਿਨਾਂ ਬਾਅਦ ਉਨ੍ਹਾਂ 'ਚ ਵੀ ਕਾਫੀ ਸੁਧਾਰ ਦੇਖਣ ਨੂੰ ਮਿਲਿਆ।
5. ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਦਿੰਦਾ ਹੈ
ਕੇਸਰ ਦਾ ਅਰਕ ਤੇ ਸਪਲੀਮੈਂਟਸ ਮਾਸਪੇਸ਼ੀਆਂ 'ਚ ਖੂਨ ਦੇ ਪ੍ਰਵਾਹ ਤੇ ਆਕਸੀਜਨ ਨੂੰ ਵਧਾਉਣ 'ਚ ਮਦਦ ਕਰਦੇ ਹਨ। 2015 'ਚ ਕੀਤੇ ਗਏ ਇਕ ਅਧਿਐਨ ਮੁਤਾਬਕ ਰੋਜ਼ਾਨਾ 300 ਮਿਲੀਗ੍ਰਾਮ ਕੇਸਰ ਦਾ ਸੇਵਨ ਕੀਤਾ ਜਾਵੇ ਤਾਂ ਇਹ ਇੰਟੈਂਸ ਵਰਕਆਊਟ ਤੋਂ ਬਾਅਦ ਦਰਦ ਦੇ ਪੱਧਰ ਨੂੰ ਘਟਾ ਸਕਦਾ ਹੈ। ਇਸ ਲਈ ਕੇਸਰ ਉਨ੍ਹਾਂ ਪੁਰਸ਼ਾਂ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ ਜੋ ਇੰਟੈਂਸ ਟ੍ਰੇਨਿੰਗ 'ਚੋਂ ਗੁਜ਼ਰਦੇ ਹਨ।