Research News ; ਤਰਬੂਜ਼ ਦਿਲ ਤੇ ਖੂਨ ਦੀਆਂ ਨਾੜੀਆਂ ਦੇ ਬਿਹਤਰ ਕੰਮਕਾਜ ’ਚ ਹੋ ਸਕਦਾ ਹੈ ਮਦਦਗਾਰ
ਇਕ ਹੋਰ ਅਧਿਐਨ ਦੌਰਾਨ ਅਮਰੀਕਾ ’ਚ ਤਰਬੂਜ਼ ਖਾਣ ਵਾਲਿਆਂ ਤੇ ਨਾ ਖਾਣ ਵਾਲਿਆਂ ਦੇ ਖਾਣੇ ਦੇ ਤੁਲਨਾ ਕਰਨ ਲਈ ਰਾਸ਼ਟਰੀ ਸਿਹਤ ਤੇ ਪੋਸ਼ਣ ਪ੍ਰੀਖਿਆ ਸਰਵੇਖਣ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿਚ ਪਾਇਆ ਗਿਆ ਕਿ ਤਰਬੂਜ਼ ਦਾ ਇਸਤੇਮਾਲ ਕਰਨ ਵਾਲੇ ਬੱਚਿਆਂ ਤੇ ਬਾਲਿਗਾਂ ਦੋਵਾਂ ਦਾ ਸਮੁੱਚਾ ਖਾਣਾ ਉੱਚ ਗੁਣਵੱਤਾ ਵਾਲਾ ਹੁੰਦਾ ਹੈ।
Publish Date: Mon, 18 May 2026 05:35 PM (IST)
Updated Date: Mon, 18 May 2026 05:36 PM (IST)
ਤਰਬੂਜ਼ ਲੰਬੇ ਸਮੇਂ ਤੋਂ ਗਰਮੀਆਂ ਦਾ ਪਸੰਦੀਦਾ ਫਲ ਰਿਹਾ ਹੈ, ਪਰ ਕਈ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਇਹ ਸਿਰਫ਼ ਹਾਈਡ੍ਰੇਸ਼ਨ ਤੋਂ ਕਿਤੇ ਜ਼ਿਆਦਾ ਫਾਇਦਾ ਦੇ ਸਕਦਾ ਹੈ। ਇਹ ਬਿਹਤਰ ਸਿਹਤ ਲਈ ਲੁਕਿਆ ਵਰਦਾਨ ਸਾਬਿਤ ਹੋ ਸਗਦਾ ਹੈ। ਤਰਬੂਜ਼ ਖਾਣ ਵਾਲੇ ਲੋਕਾਂ ਦਾ ਖਾਣਾ ਉੱਚ ਗੁਣਵੱਤਾ ਵਾਲਾ ਹੁੰਦਾ ਹੈ, ਜਿਸ ਵਿਚ ਜ਼ਿਆਦਾ ਵਿਟਾਮਿਨ, ਫਾਈਬਰ ਤੇ ਐਂਟੀਆਕਸੀਡੈਂਟ ਹੁੰਦੇ ਹਨ।
ਨਿਊਟ੍ਰੀਐਂਟਸ ਨਾਂ ਦੇ ਮੈਗਜ਼ੀਨ ’ਚ ਛਪੇ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਨਿਯਮਤ ਰੂਪ ਨਾਲ ਤਰਬੂਜ਼ ਖਾਣ ਵਾਲੇ ਲੋਕਾਂ ਦਾ ਸਮੁੱਚਾ ਖਾਣਾ ਸਿਹਤਮੰਦ ਹੁੰਦਾ ਹੈ ਤੇ ਇਹ ਦਿਲ ਤੇ ਖੂਨ ਦੀਆਂ ਨਾੜੀਆਂ ਦੇ ਬਿਹਤਰ ਕੰਮ ’ਚ ਵੀ ਮਦਦਗਾਰ ਹੋ ਸਕਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਤਰਬੂਜ਼ ’ਚ ਪੋਸ਼ਕ ਤੱਤਾਂ, ਐਂਟੀਆਕਸੀਡੈਂਟ ਤੇ ਕੁਦਰਤੀ ਰੂਪ ਨਾਲ ਪਾਏ ਜਾਣ ਵਾਲੇ ਯੌਗਿਕਾਂ ਦਾ ਪ੍ਰਭਾਵਸ਼ਾਲੀ ਮੇਲ ਹੁੰਦਾ ਹੈ ਜਿਹੜਾ ਹਾਰਟ ਤੇ ਮੈਟਾਬਾਲਿਕ ਸਿਹਤ ਨਾਲ ਜੁੜੇ ਹੁੰਦੇ ਹਨ। ਇਸਦੀ ਉੱਚ ਜਲ ਸਮੱਗਰੀ ਤੇ ਘੱਟ ਕੈਲੋਰੀ ਇਸਨੂੰ ਬਿਹਤਰ ਬਣਾਉਂਦੀ ਹੈ।
ਇਕ ਹੋਰ ਅਧਿਐਨ ਦੌਰਾਨ ਅਮਰੀਕਾ ’ਚ ਤਰਬੂਜ਼ ਖਾਣ ਵਾਲਿਆਂ ਤੇ ਨਾ ਖਾਣ ਵਾਲਿਆਂ ਦੇ ਖਾਣੇ ਦੇ ਤੁਲਨਾ ਕਰਨ ਲਈ ਰਾਸ਼ਟਰੀ ਸਿਹਤ ਤੇ ਪੋਸ਼ਣ ਪ੍ਰੀਖਿਆ ਸਰਵੇਖਣ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿਚ ਪਾਇਆ ਗਿਆ ਕਿ ਤਰਬੂਜ਼ ਦਾ ਇਸਤੇਮਾਲ ਕਰਨ ਵਾਲੇ ਬੱਚਿਆਂ ਤੇ ਬਾਲਿਗਾਂ ਦੋਵਾਂ ਦਾ ਸਮੁੱਚਾ ਖਾਣਾ ਉੱਚ ਗੁਣਵੱਤਾ ਵਾਲਾ ਹੁੰਦਾ ਹੈ। ਲੁਇਸਿਆਨਾ ਸਟੇਟ ਯੂਨੀਵਰਸਿਟੀ ਦੇ ਇਕ ਅਲੱਗ ਕਲੀਨਿਕਲ ਟਰਾਇਲ ’ਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਇ ਕਿ ਕੀ ਤਰਬੂਜ਼ ਦਾ ਜੂਸ, ਬਲੱਡ ਸ਼ੂਗਰ ਦਾ ਪੱਧਰ ਵਧਣ ਦੌਰਾਨ ਖੂਨ ਦੀਆਂ ਨਾੜੀਆਂ ਦੇ ਕੰਮ ਕਰਨ ਦੀ ਸਮਰੱਥਾ ਨੂੰ ਬਿਹਤਰ ਰੱਖਣ ’ਚ ਮਦਦ ਕਰ ਸਕਦਾ ਹੈ। ਇਸ ਖੋਜ ’ਚ ਸ਼ਾਮਲ ਲੋਕਾਂ ਨੇ ਦੋ ਹਫਤਿਆਂ ਤੱਕ ਰੋਜ਼ਾਨਾ ਤਰਬੂਜ਼ ਦਾ ਜੂਸ ਪੀਤਾ। ਅਧਿਐਨ ’ਚ ਅਜਿਹੇ ਸਬੂਤ ਮਿਲੇ ਕਿ ਤਰਬੂਜ਼ ਦੇ ਜੂਸ ਦਾ ਇਸਤੇਮਾਲ ਹਾਈਪਰਗਲਾਇਸੇਮੀਆ ਦੌਰਾਨ ਖੂਨ ਦੀਆਂ ਨਾੜੀਆਂ ਦੇ ਕੰਮ ਨੂੰ ਬਣਾਏ ਰੱਖਣ ’ਚ ਮਦਦਗਾਰ ਰਿਹਾ ਤੇ ਇਸਨੇ ਦਿਲ ਦੀ ਰਫਤਾਰ ਦੇ ਬਦਲਾਅ ਨੂੰ ਵੀ ਪ੍ਰਭਾਵਿਤ ਕੀਤਾ।
ਏਐੱਨਆਈ