Research News ; ਸਰੀਰਕ ਸਰਗਰਮੀ ਨਾਲ ਬਿਹਤਰ ਰਹਿੰਦਾ ਹੈ ਮੂਡ
ਜਰਮਨੀ ਦੀ ਰੂਹਰ ਯੂਨੀਵਰਸਿਟੀ ਦੇ ਖੋਜੀਆਂ ਨੇ ਸਮਾਰਟਫੋਨ ਤੇ ਪਾਉਣਯੋਗ ਹੋਰਨਾਂ ਯੰਤਰਾਂ ਰਾਹੀਂ ਇਕੱਠੇ ਦੁਨੀਆ ਭਰ ਦੇ 67 ਖੋਜ ਸਮੂਹਾਂ ਤੋਂ ਹਾਸਲ ਅੱਠ ਹਜ਼ਾਰ ਤੋਂ ਵੱਧ ਉਮੀਦਵਾਰਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ। ਇਸ ਵਿਚ ਤਿੰਨ ਲੱਖ ਤੋਂ ਵੱਧ ਅਸਲ ਸਮੇਂ ਦੇ ਮੂਡ ਰਿਪੋਰਟ ’ਚ ਸ਼ਾਮਲ ਹਨ।
Publish Date: Tue, 19 May 2026 06:54 PM (IST)
Updated Date: Tue, 19 May 2026 06:55 PM (IST)
ਰੋਮ (ਪੀਟੀਆਈ) : ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਜ਼ਿਆਦਾਤਰ ਲੋਕਾਂ ’ਚ ਰੋਜ਼ਾਨਾ ਸਰਗਰਮੀਆਂ ਨਾਲ ਮੂਡ ’ਚ ਸੁਧਾਰ ਹੁੰਦਾ ਹੈ। ਲੋਕ ਜਦੋਂ ਸਰੀਰਕ ਤੌਰ ’ਤੇ ਜ਼ਿਆਦਾ ਸਰਗਰਮ ਰਹਿੰਦੇ ਹਨ ਤਾਂ ਉਹ ਬਿਹਤਰ ਮਹਿਸੂਸ ਕਰ ਰਹੇ ਹੁੰਦੇ ਹਨ। ਅਧਿਐਨ ਦਾ ਸਿੱਟਾ ਨੇਚਰ ਹਿਊਮਨ ਬਿਹੇਵੀਅਰ ਮੈਗ਼ਜ਼ੀਨ ’ਚ ਪ੍ਰਕਾਸ਼ਿਤ ਹੋਇਆ ਹੈ।
ਜਰਮਨੀ ਦੀ ਰੂਹਰ ਯੂਨੀਵਰਸਿਟੀ ਦੇ ਖੋਜੀਆਂ ਨੇ ਸਮਾਰਟਫੋਨ ਤੇ ਪਾਉਣਯੋਗ ਹੋਰਨਾਂ ਯੰਤਰਾਂ ਰਾਹੀਂ ਇਕੱਠੇ ਦੁਨੀਆ ਭਰ ਦੇ 67 ਖੋਜ ਸਮੂਹਾਂ ਤੋਂ ਹਾਸਲ ਅੱਠ ਹਜ਼ਾਰ ਤੋਂ ਵੱਧ ਉਮੀਦਵਾਰਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ। ਇਸ ਵਿਚ ਤਿੰਨ ਲੱਖ ਤੋਂ ਵੱਧ ਅਸਲ ਸਮੇਂ ਦੇ ਮੂਡ ਰਿਪੋਰਟ ’ਚ ਸ਼ਾਮਲ ਹਨ। ਇਨ੍ਹਾਂ ਯੰਤਰਾਂ ਨੇ ਖੋਜੀਆਂ ਨੂੰ ਇਹ ਸਮਝਣ ’ਚ ਮਦਦ ਕੀਤੀ ਕਿ ਲੋਕ ਆਪਣੀ ਰੁਟੀਨ ਦੌਰਾਨ ਕਿਹੋ ਜਿਹਾ ਮਹਿਸੂਸ ਕਰਦੇ ਹਨ। ਇਸ ਵਿਚ ਚੱਲਣ ਤੇ ਪੌੜੀਆਂ ਚੜ੍ਹਨ ਤੋਂ ਲੈ ਕੇ ਘਰੇਲੂ ਸਰਗਰਮੀਆਂ ਤੱਕ ਸ਼ਾਮਲ ਸਨ। ਸਰੀਰਕ ਸਰਗਰਮੀਆਂ ਨਾਲ ਜ਼ਿਆਦਾਤਰ ਲੋਕਾਂ ਨੇ ਊਰਜਾ ਨਾਲ ਭਰਿਆ ਤੇ ਸਕਾਰਾਤਮਕ ਮਹਿਸੂਸ ਕੀਤਾ, ਜਦਕਿ ਨਕਾਰਾਪੁਣੇ ਨਾਲ ਨਕਾਰਾਤਮਕ ਸਬੰਧ ਪਾਇਆ ਗਿਆ।
ਅਮਰੀਕਾ ਦਾ ਲੁਈਸਾਨਾ ਸਟੇਟ ਯੂਨੀਵਰਸਿਟੀ ਦੇ ਪੈਨਿੰਗਟਨ ਬਾਇਓਮੈਡੀਕਲ ਰਿਸਰਚ ਸੈਂਟਰ ਨਾਲ ਜੁੜੀ ਤੇ ਅਧਿਐਨ ਦੀ ਸਹਿ-ਲੇਖਕਾ ਅਮਾਂਡਾ ਸਟੈਈਆਨੋ ਨੇ ਕਿਹਾ ਕਿ ਇਹ ਅਧਿਐਨ ਅਸਲ ਦੁਨੀਆ ’ਚ ਸਿਹਤ ਵਿਹਾਰਾਂ ਨੂੰ ਸਮਝਣ ਦੀ ਵਧਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਭਵਿੱਖ ਦੇ ਅਧਿਐਨ ਇਨ੍ਹਾਂ ਪ੍ਰਤੀਕਿਰਿਆਵਾਂ ਨੂੰ ਆਕਾਰ ਦੇਣ ਵਾਲੇ ਨਿੱਜੀ ਤੇ ਵਾਤਾਵਰਣੀ ਕਾਰਨਾਂ ਦੀ ਪਛਾਣ ਕਰਨ ਦਾ ਟੀਚਾ ਰੱਖਣਗੇ।