Poha Benefits : ਜੇਕਰ ਤੁਸੀਂ ਨਾਸ਼ਤੇ ਵਿਚ ਕੋਈ ਤੇਜ਼ ਤੇ ਸੁਆਦੀ ਚੀਜ਼ ਚਾਹੁੰਦੇ ਹੋ, ਤਾਂ ਪੋਹਾ ਯਾਦ ਆਉਂਦਾ ਹੈ। ਇਹ ਨਾਸ਼ਤੇ ਲਈ ਬਿਹਤਰ ਵਿਕਲਪ ਹੈ। ਇਹ ਸੁਆਦ ਤੇ ਸਿਹਤ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਕਾਫੀ ਊਰਜਾ ਮਿਲਦੀ ਹੈ। ਸਵੇਰੇ ਜਾਂ ਸ਼ਾਮ ਦੇ ਨਾਸ਼ਤੇ ਵਿਚ ਪੋਹਾ ਖਾਣਾ ਬਿਹਤਰ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਜ਼ਰੂਰੀ ਵਿਟਾਮਿਨ ਮਿਲਦੇ ਹਨ। ਬੱਚੇ ਹੋਣ ਜਾਂ ਵੱਡੇ, ਹਰ ਕੋਈ ਪੋਹਾ ਖਾਣਾ ਪਸੰਦ ਕਰਦਾ ਹੈ। ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ, ਤੁਸੀਂ ਪੋਹਾ ਬਣਾਉਣ ਲਈ ਕਈ ਤਰ੍ਹਾਂ ਦੀਆਂ ਸਬਜ਼ੀਆਂ, ਫਲ ਜਾਂ ਸੁੱਕੇ ਮੇਵੇ ਦੀ ਵਰਤੋਂ ਕਰ ਸਕਦੇ ਹੋ। ਤਾਂ ਆਓ ਬਿਨਾਂ ਦੇਰ ਕੀਤੇ ਜਾਣੀਏ ਪੋਹਾ ਖਾਣ ਦੇ ਫਾਇਦੇ।
1. ਆਸਾਨੀ ਨਾਲ ਪਚ ਜਾਂਦਾ ਹੈ
ਪੋਹਾ ਇਕ ਹਲਕਾ ਨਾਸ਼ਤਾ ਹੈ, ਜੋ ਆਸਾਨੀ ਨਾਲ ਪਚ ਜਾਂਦਾ ਹੈ। ਇਹ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਜੇਕਰ ਤੁਸੀਂ ਪਾਚਨ ਤੰਤਰ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਨਾਸ਼ਤੇ 'ਚ ਸਿਹਤਮੰਦ ਪੋਹਾ ਸ਼ਾਮਲ ਕਰ ਸਕਦੇ ਹੋ।
2. ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
ਪੋਹੇ 'ਚ ਫਾਈਬਰ ਤੇ ਆਇਰਨ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ, ਉਹ ਨਾਸ਼ਤੇ 'ਚ ਪੋਹਾ ਸ਼ਾਮਲ ਕਰ ਸਕਦੇ ਹਨ।
3. ਇਮਿਊਨ ਸਿਸਟਮ ਨੂੰ ਸੁਧਾਰਦਾ ਹੈ
ਪੋਹੇ ਨੂੰ ਪੌਸ਼ਟਿਕ ਬਣਾਉਣ ਲਈ ਕਈ ਤਰ੍ਹਾਂ ਦੀਆਂ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੇ ਹਨ।
4. ਐਨਰਜੀ ਮਿਲਦੀ ਹੈ
ਪੋਹੇ 'ਚ ਕਾਰਬੋਹਾਈਡ੍ਰੇਟਸ ਪਾਇਆ ਜਾਂਦਾ ਹੈ, ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇਸ ਨੂੰ ਖਾਣ ਨਾਲ ਤੁਸੀਂ ਕਈ ਘੰਟਿਆਂ ਤਕ ਊਰਜਾਵਾਨ ਮਹਿਸੂਸ ਕਰ ਸਕਦੇ ਹੋ।
5. ਅਨੀਮੀਆ ਨੂੰ ਦੂਰ ਕਰੇ
ਪੋਹੇ ਵਿੱਚ ਮੌਜੂਦ ਗੁਣ ਸਰੀਰ 'ਚ ਆਇਰਨ ਦੀ ਕਮੀ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦੇ ਹਨ। ਨਾਸ਼ਤੇ ਵਿੱਚ ਪੋਹੇ ਨੂੰ ਮਿਲਾ ਕੇ ਅਨੀਮੀਆ ਨੂੰ ਦੂਰ ਕੀਤਾ ਜਾ ਸਕਦਾ ਹੈ।
Posted By: Seema Anand